ਕਿਸਾਨ ਰਹਿਣ ਸਾਵਧਾਨ, ਲੋਨ ਦੇ ਨਾਂ ‘ਤੇ ਹੋ ਸਕਦੀ ਹੈ ਧੋਖਾਧੜੀ, ਨਾਬਾਰਡ ਨੇ ਜਾਰੀ ਕੀਤੀ ਚਿਤਾਵਨੀ
ਹੁਣ ਸਾਈਬਰ ਫਰਾਡ ਦਾ ਖਤਰਾ ਪਿੰਡਾਂ ਤੱਕ ਵੀ ਪਹੁੰਚ ਗਿਆ ਹੈ। ਪਿੰਡ ਦੇ ਲੋਕਾਂ ਨਾਲ ਕਰਜ਼ੇ ਦੇ ਨਾਂ 'ਤੇ ਠੱਗੀ ਮਾਰੀ ਜਾ ਰਹੀ ਹੈ। ਇਹ ਮਾਮਲਾ ਕਿੰਨਾ ਸੰਵੇਦਨਸ਼ੀਲ ਹੈ ਇਸ ਗੱਲ ਦਾ ਅੰਦਾਜ਼ਾ ਐਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਲਈ ਨਾਬਾਰਡ ਨੂੰ ਖੁਦ ਚੇਤਾਵਨੀ ਜਾਰੀ ਕਰਨੀ ਪਈ ਹੈ। ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਆਮ ਕਿਸਾਨਾਂ ਨੂੰ ਕੋਈ ਸਿੱਧਾ ਕਰਜ਼ਾ (ਲੋਨ) ਨਹੀਂ ਦਿੰਦਾ ਹੈ
ਦੇਸ਼ ਵਿੱਚ ਹੁਣ ਪੇਂਡੂ ਲੋਕ ਵੀ ਧੋਖਾਧੜੀ ਦਾ ਸ਼ਿਕਾਰ ਹੋਣ ਲੱਗ ਪਏ ਹਨ। ਇੱਥੇ ਵੀ ਖੇਤੀ ਨਾਲ ਸਬੰਧਤ ਸਕੀਮਾਂ, ਲੋਨ ਆਦਿ ਦੇ ਨਾਂ ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ ਕਿ ਪਿੰਡ ਵਿੱਚ ਲੋਕਾਂ ਨੂੰ ਨਬਾਰਡ ਦੇ ਨਾਮ ਤੇ ਲੋਨ ਸਕੀਮ ਦੇ ਬਹਾਨੇ ਠੱਗਿਆ ਜਾ ਰਿਹਾ ਹੈ। ਹੁਣ ਨਾਬਾਰਡ ਨੇ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਹੈ।
ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਆਮ ਕਿਸਾਨਾਂ ਨੂੰ ਕੋਈ ਸਿੱਧਾ ਕਰਜ਼ਾ (ਲੋਨ) ਨਹੀਂ ਦਿੰਦਾ ਹੈ, ਪਰ ਪੇਂਡੂ ਵਿਕਾਸ ਬੈਂਕ ਜਾਂ ਪਿੰਡਾਂ ਵਿੱਚ ਕੰਮ ਕਰ ਰਹੀਆਂ ਹੋਰ ਵਿੱਤੀ ਸੰਸਥਾਵਾਂ ਅਤੇ ਸਹਿਕਾਰੀ ਸਭਾਵਾਂ ਨੂੰ ਪੈਸਾ ਪ੍ਰਦਾਨ ਕਰਦਾ ਹੈ ਅਤੇ ਉਸ ਤੋਂ ਬਾਅਦ ਇਹ ਸੰਸਥਾਵਾਂ ਪਿੰਡ ਦੇ ਲੋਕਾਂ ਵਿੱਚ ਕਰਜ਼ੇ ਵੰਡਣ ਪਰ ਜੇਕਰ ਕੋਈ ਸਿੱਧਾ ਨਾਬਾਰਡ ਦਾ ਨਾਮ ਲੈਕੇ ਤੁਹਾਨੂੰ ਲੋਨ ਦਵਾਉਣ ਦੀ ਗੱਲ ਕਰਦਾ ਹੈ ਤਾਂ ਇਹ ਧੋਖਾ ਹੋ ਸਕਦਾ ਹੈ।
ਡੇਅਰੀ ਲੋਨ ਦੇ ਨਾਂ ‘ਤੇ ਹੋ ਰਹੀ ਸੀ ਧੋਖਾਧੜੀ
ਨਾਬਾਰਡ ਨੇ ਇਹ ਸਪੱਸ਼ਟੀਕਰਨ ਕਿਸਾਨਾਂ ਵਿੱਚ ਡੇਅਰੀਆਂ ਖੋਲ੍ਹਣ ਲਈ ਦਿੱਤੇ ਜਾ ਰਹੇ ਲੋਨ ਬਾਰੇ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਤੋਂ ਬਾਅਦ ਦਿੱਤਾ ਹੈ। ਕਿਸਾਨਾਂ ਵਿੱਚ ਇਹ ਗੱਲ ਫੈਲਾਈ ਜਾ ਰਹੀ ਸੀ ਕਿ ਨਾਬਾਰਡ ਵੱਲੋਂ ਕਿਸਾਨਾਂ ਨੂੰ ਡੇਅਰੀ ਵਿਕਾਸ ਲਈ ਸਿੱਧੇ ਕਰਜ਼ੇ (ਲੋਨ) ਵੰਡੇ ਜਾ ਰਹੇ ਹਨ। ਜਦੋਂ ਕਿਸਾਨਾਂ ਨੇ ਇਸ ਬਾਰੇ ਨਾਬਾਰਡ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੇਸ਼ ਦੇ ਕਈ ਖੇਤਰਾਂ ਵਿੱਚ ਅਜਿਹੀ ਗੁੰਮਰਾਹਕੁੰਨ ਜਾਣਕਾਰੀ ਫੈਲ ਰਹੀ ਹੈ।
ਇਸ ‘ਤੇ ਆਪਣੀ ਸਥਿਤੀ ਸਪੱਸ਼ਟ ਕਰਦੇ ਹੋਏ ਨਾਬਾਰਡ ਨੇ ਕਿਹਾ ਕਿ ਨਾਬਾਰਡ ਦੇਸ਼ ਦਾ ਵਿਕਾਸ ਬੈਂਕ ਹੈ। ਇਹ ਦੇਸ਼ ਵਿੱਚ ਪੇਂਡੂ ਵਿਕਾਸ ਵਿੱਚ ਸ਼ਾਮਲ ਵੱਖ-ਵੱਖ ਵਿੱਤੀ ਸੰਸਥਾਵਾਂ ਅਤੇ ਸਹਿਕਾਰੀ ਸਭਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਦਾ ਆਮ ਕਿਸਾਨਾਂ ਨੂੰ ਸਿੱਧਾ ਕਰਜ਼ਾ ਦੇਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਗਲਤ ਜਾਣਕਾਰੀ ਤੋਂ ਸੁਚੇਤ ਰਹਿਣ ਕਿਸਾਨ
ਨਾਬਾਰਡ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਕਿਸਾਨਾਂ, ਪੇਂਡੂ ਉੱਦਮੀਆਂ ਅਤੇ ਹੋਰ ਹਿੱਸੇਦਾਰਾਂ ਨੂੰ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਕਿਸਮ ਦੀ ਗਲਤ ਜਾਣਕਾਰੀ ‘ਤੇ ਭਰੋਸਾ ਕਰਨ ਜਾਂ ਆਪਸ ਵਿਚ ਇਸ ਦਾ ਪ੍ਰਚਾਰ ਕਰਨ ਤੋਂ ਬਚਣ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਈਰਾਨ-ਇਜ਼ਰਾਈਲ ਜੰਗ ਨੇ ਸ਼ੇਅਰ ਬਾਜ਼ਾਰ ਚ ਮਚਾਇਆ ਭੂਚਾਲ, 15 ਮਿੰਟਾਂ ਚ ਡੁੱਬਿਆ ਨਿਵੇਸ਼ਕਾਂ ਦਾ 5 ਲੱਖ ਕਰੋੜ
ਇਹਨਾਂ ਗਲਤ ਜਾਣਕਾਰੀ ‘ਤੇ ਭਰੋਸਾ ਕਰਨਾ ਤੁਹਾਨੂੰ ਵਿੱਤੀ ਜੋਖਮ ਵਿੱਚ ਪਾ ਸਕਦਾ ਹੈ ਅਤੇ ਲੋਕਾਂ ਵਿੱਚ ਗਲਤਫਹਿਮੀ ਪੈਦਾ ਕਰ ਸਕਦਾ ਹੈ। ਨਾਬਾਰਡ ਦੀ ਅਧਿਕਾਰਤ ਵੈੱਬਸਾਈਟ ਤੋਂ ਸਹੀ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਹੈ।