ਇਹ ਹੈ ਸਭ ਤੋਂ ਅਮੀਰ ਢਾਬਾ, ਬਿਨਾਂ ਕਿਸੇ ਐਡ ਦੇ ਹਰ ਮਹੀਨੇ ਕਮਾਉਂਦਾ ਹੈ 8 ਕਰੋੜ

kusum-chopra
Updated On: 

10 Jul 2025 17:32 PM

Amrik Sukhdev Dhaba : ਬਿਨਾਂ ਕਿਸੇ ਟੀਵੀ ਐਡ, ਸੋਸ਼ਲ ਮੀਡੀਆ ਪ੍ਰਚਾਰ ਜਾਂ ਸੇਲਿਬ੍ਰਿਟੀ ਐਂਡੋਰਸਮੈਂਟ ਦੇ ਇਹ ਢਾਬਾ ਹਰ ਮਹੀਨੇ ਲਗਭਗ 8 ਕਰੋੜ ਕਮਾਉਂਦਾ ਹੈ। ਇੰਨਾ ਹੀ ਨਹੀਂ, ਇਹ ਭਾਰਤ ਦਾ ਸਭ ਤੋਂ ਅਮੀਰ ਢਾਬਾ ਵੀ ਹੈ। ਆਲੂ ਦੇ ਪਰਾਠੇ ਖੁਆ ਕੇ ਅਮਰੀਕ ਸੁਖਦੇਵ ਢਾਬਾ ਹਰ ਸਾਲ ਅਰਬਾਂ ਕਮਾਉਂਦਾ ਹੈ। ਢਾਬੇ ਦੀ ਮਹੀਨੇ ਦੀ ਆਮਦਨ ਜਾਣ ਕੇ ਹੈਰਾਨ ਰਹਿ ਜਾਵੋਗੇ।

ਇਹ ਹੈ ਸਭ ਤੋਂ ਅਮੀਰ ਢਾਬਾ, ਬਿਨਾਂ ਕਿਸੇ ਐਡ ਦੇ ਹਰ ਮਹੀਨੇ ਕਮਾਉਂਦਾ ਹੈ 8 ਕਰੋੜ

ਅਮਰੀਕ ਸੁਖਦੇਵ ਢਾਬਾ

Follow Us On

ਹਰਿਆਣਾ ਦੇ ਮੂਰਥਲ ਵਿੱਚ ਸਥਿਤ, ‘ਅਮਰੀਕ ਸੁਖਦੇਵ ਢਾਬਾ'(Amrik Sukhdev Dhaba) ਸਿਰਫ਼ ਇੱਕ ਢਾਬਾ ਨਹੀਂ ਹੈ, ਸਗੋਂ ਅੱਜ ਇੱਕ ਬ੍ਰਾਂਡ ਬਣ ਗਿਆ ਹੈ। ਇਹ ਉਹ ਜਗ੍ਹਾ ਹੈ ਜਿੱਥੇ ਸਿਰਫ਼ ਟਰੱਕ ਡਰਾਈਵਰ ਰੁਕਦੇ ਸਨ, ਪਰ ਅੱਜ ਇਹ ਦਿੱਲੀ-ਐਨਸੀਆਰ ਤੋਂ ਆਉਣ-ਜਾਣ ਵਾਲੇ ਹਜ਼ਾਰਾਂ ਲੋਕਾਂ ਦੀ ਪਹਿਲੀ ਪਸੰਦ ਹੈ। ਬਿਨਾਂ ਕਿਸੇ ਟੀਵੀ ਐਡ, ਸੋਸ਼ਲ ਮੀਡੀਆ ਪ੍ਰਚਾਰ ਜਾਂ ਸੇਲਿਬ੍ਰਿਟੀ ਐਂਡੋਰਸਮੈਂਟ ਦੇ ਇਹ ਢਾਬਾ ਹਰ ਮਹੀਨੇ ਲਗਭਗ 8 ਕਰੋੜ ਰੁਪਏ ਕਮਾਉਂਦਾ ਹੈ। ਇੰਨਾ ਹੀ ਨਹੀਂ, ਇਹ ਭਾਰਤ ਦਾ ਸਭ ਤੋਂ ਅਮੀਰ ਢਾਬਾ ਵੀ ਹੈ। ਆਲੂ ਦੇ ਪਰਾਠੇ ਖੁਆ ਕੇ ਅਮਰੀਕ ਸੁਖਦੇਵ ਢਾਬਾ ਹਰ ਸਾਲ ਅਰਬਾਂ ਕਮਾਉਂਦਾ ਹੈ।

ਢਾਬਾ ਨਹੀਂ, ਫੂਡ ਇੰਡਸਟਰੀ ਦਾ ਇੱਕ ਉੱਭਰਦਾ ਸਿਤਾਰਾ

ਸੀਏ ਸਾਰਥਕ ਆਹੂਜਾ ਨੇ ਆਪਣੇ ਇੱਕ ਵੀਡੀਓ ਵਿੱਚ ਅਮਰੀਕ ਸੁਖਦੇਵ ਢਾਬੇ ਦੀ ਕਮਾਈ ਦਾ ਗਣਿਤ ਸਾਂਝਾ ਕੀਤਾ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ। ਉਨ੍ਹਾਂ ਦੱਸਿਆ ਕਿ ਢਾਬੇ ‘ਤੇ ਇੱਕ ਸਮੇਂ 600 ਲੋਕ ਬੈਠ ਸਕਦੇ ਹਨ ਅਤੇ ਲਗਭਗ 45 ਮਿੰਟਾਂ ਵਿੱਚ ਹਰ ਮੇਜ਼ ‘ਤੇ ਨਵੇਂ ਗਾਹਕ ਆਉਂਦੇ ਹਨ। ਇਸ ਅਨੁਸਾਰ, ਇੱਕ ਦਿਨ ਵਿੱਚ ਲਗਭਗ 9000 ਗਾਹਕ ਇੱਥੇ ਖਾਣਾ ਖਾਂਦੇ ਹਨ। ਜੇਕਰ ਹਰ ਵਿਅਕਤੀ ਔਸਤਨ ₹ 300 ਖਰਚ ਕਰਦਾ ਹੈ, ਤਾਂ ਰੋਜ਼ਾਨਾ ਆਮਦਨ ਲਗਭਗ ₹ 27 ਲੱਖ ਹੈ।

ਇਸਦਾ ਮਤਲਬ ਹੈ ਕਿ ਇੱਕ ਮਹੀਨੇ ਵਿੱਚ ਟਰਨਓਵਰ ਲਗਭਗ ₹ 8 ਕਰੋੜ ਹੈ, ਅਤੇ ਸਾਲਾਨਾ ਇਹ ਅੰਕੜਾ 100 ਕਰੋੜ ਤੋਂ ਵੱਧ ਤੱਕ ਪਹੁੰਚਦਾ ਹੈ।

ਕੀ ਹੈ ਸਫਲਤਾ ਦਾ ਰਾਜ਼ ?

ਅਮਰੀਕ ਸੁਖਦੇਵ ਢਾਬੇ ਦੀ ਸ਼ੁਰੂਆਤ 1956 ਵਿੱਚ ਸਰਦਾਰ ਪ੍ਰਕਾਸ਼ ਸਿੰਘ ਦੁਆਰਾ ਕੀਤੀ ਗਈ ਸੀ। ਉਸ ਸਮੇਂ ਇਹ ਸਿਰਫ ਟਰੱਕ ਡਰਾਈਵਰਾਂ ਲਈ ਖਿੱਚ ਦਾ ਕੇਂਦਰ ਸੀ, ਪਰ ਜਿਵੇਂ-ਜਿਵੇਂ ਗੁਣਵੱਤਾ, ਸਫਾਈ ਅਤੇ ਸੇਵਾ ਵਿੱਚ ਸੁਧਾਰ ਹੋਇਆ, ਇਸਦਾ ਨਾਮ ਵਧਿਆ। ਅੱਜ ਉਨ੍ਹਾਂ ਦੇ ਪੁੱਤਰ ਅਮਰੀਕ ਅਤੇ ਸੁਖਦੇਵ ਇਸ ਕਾਰੋਬਾਰ ਨੂੰ ਸੰਭਾਲ ਰਹੇ ਹਨ।

ਢਾਬੇ ਦੀ ਆਪਣੀ ਜ਼ਮੀਨ ਹੈ, ਇਸ ਲਈ ਕੋਈ ਕਿਰਾਇਆ ਨਹੀਂ ਹੈ। ਇੱਥੇ 500 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਇੱਕ ਕਰਮਚਾਰੀ ਦੀ ਔਸਤ ਤਨਖਾਹ ₹25,000 ਹੈ, ਜਿਸ ਨਾਲ ਸਟਾਫ ਦਾ ਕੁੱਲ ਖਰਚਾ ਲਗਭਗ 5-6% ਬਣਦਾ ਹੈ।

ਦੁਨੀਆ ਵਿੱਚ ਬਣ ਚੁੱਕਾ ਹੈ ਨਾਂ

ਇੱਕ ਰਿਪੋਰਟ ਦੇ ਅਨੁਸਾਰ, ਅਮਰੀਕ ਸੁਖਦੇਵ ਨੂੰ ਦੁਨੀਆ ਦੇ ‘ਟੌਪ ਲੈਜੈਂਡਰੀ ਰੈਸਟੋਰੈਂਟਾਂ'( Top Legendary Restaurants) ਦੀ ਸੂਚੀ ਵਿੱਚ ਵੀ ਜਗ੍ਹਾ ਮਿਲੀ ਹੈ। ਇਹ ਭਾਰਤ ਦਾ ਇੱਕੋ ਇੱਕ ਢਾਬਾ ਹੈ ਜਿਸਨੂੰ ਬਿਨਾਂ ਕਿਸੇ ਫੈਂਸੀ ਬ੍ਰਾਂਡਿੰਗ ਦੇ ਇੰਨੀ ਮਾਨਤਾ ਮਿਲੀ ਹੈ।

ਸਾਦਗੀ ਅਤੇ ਸੁਆਦ ਦੀ ਜਿੱਤ

ਇਸ ਢਾਬੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇੱਥੋਂ ਦਾ ਖਾਣਾ, ਚਟਪਟੇ ਆਲੂ ਦੇ ਪਰਾਠੇ, ਸਾਫ਼-ਸੁਥਰੇ ਢੰਗ ਨਾਲ ਸਜਾਇਆ ਗਿਆ ਸਿਟਿੰਗ ਏਰਿਆਅਤੇ ਸਮੇਂ ਸਿਰ ਮਿਲਣ ਵਾਲੀ ਸੇਵਾ ਹੈ। ਭਾਵੇਂ ਤੁਸੀਂ ਪਰਿਵਾਰ ਨਾਲ ਹੋ ਜਾਂ ਦੋਸਤਾਂ ਨਾਲ, ਇਹ ਜਗ੍ਹਾ ਸਾਰਿਆਂ ਨੂੰ ਆਕਰਸ਼ਿਤ ਕਰਦੀ ਹੈ।

ਸਾਲਾਨਾ ਕਿੰਨੀ ਹੈ ਆਮਦਨ?

ਹਾਲ ਹੀ ਵਿੱਚ, ਰੌਕੀ ਸੱਗੂ ਕੈਪੀਟਲ ਨਾਮ ਦੇ ਇੱਕ ਇੰਸਟਾਗ੍ਰਾਮ ਕ੍ਰਿਏਟਰ ਨੇ ਅਮਰੀਕ ਸੁਖਦੇਵ ਢਾਬੇ ਤੇ ਪਹੁੰਚਣ ਦੌਰਾਨ ਇੱਕ ਵੀਡੀਓ ਸਾਂਝਾ ਕੀਤਾ ਹੈ। ਉਹ ਰੀਅਲ ਅਸਟੇਟ ਅਤੇ ਕਾਰੋਬਾਰ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦੇ ਹਨ। ਉਨ੍ਹਾਂ ਨੇ ਇਸ ਮਸ਼ਹੂਰ ਰੈਸਟੋਰੈਂਟ ਦੇ ਕਾਰੋਬਾਰੀ ਮਾਡਲ ਬਾਰੇ ਗੱਲ ਕੀਤੀ ਅਤੇ ਕੁਝ ਅੰਕੜੇ ਵੀ ਸਾਂਝੇ ਕੀਤੇ ਜੋ ਸ਼ਾਇਦ ਕੋਈ ਨਹੀਂ ਜਾਣਦਾ। ਉਨ੍ਹਾਂ ਦੇ ਅਨੁਸਾਰ, ਅੱਜ ਇਹ ਰੈਸਟੋਰੈਂਟ ਸਾਲਾਨਾ ਲਗਭਗ 100 ਕਰੋੜ ਰੁਪਏ ਕਮਾਉਂਦਾ ਹੈ।