ਤੁਸੀਂ ਵੀ ਕਰਦੇ ਹੋ Paytm ਦੀ ਵਰਤੋਂ, ਤਾਂ ਇਹ 5 ਫੀਚਰਸ ਆਉਣਗੇ ਬਹੁਤ ਕੰਮ
ਕੰਪਨੀ ਦੇ ਪੰਜ ਨਵੀਆਂ ਪ੍ਰੋਡਕਟ ਇਨੋਵੇਸ਼ਨ ਇਸ ਨੂੰ ਭਾਰਤ ਵਿੱਚ ਸਭ ਤੋਂ ਵਧੀਆ UPI ਐਪ ਬਣਾਉਂਦੀਆਂ ਹਨ ਕਿਉਂਕਿ ਉਹਨਾਂ 'ਚ ਵਰਤੋਂ ਵਿੱਚ ਆਸਾਨੀ, ਸੁਰੱਖਅਤ ਤੇ ਯੂਜ਼ਰ ਤੇ ਵਪਾਰੀ ਦੋਵਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਕਈ ਵਿਸ਼ੇਸ਼ਤਾਵਾਂ ਸ਼ਾਮਲ ਹਨ।
ਪੇਟੀਐਮ ਨੇ ਭਾਰਤ ਵਿੱਚ ਮੋਬਾਈਲ ਭੁਗਤਾਨਾਂ ਦੀ ਸ਼ੁਰੂਆਤ ਕੀਤੀ ਅਤੇ QR ਕੋਡ ਅਤੇ ਸਾਊਂਡਬਾਕਸ ਵਰਗੀਆਂ ਤਕਨਾਲੋਜੀਆਂ ਲਿਆ ਕੇ ਲੋਕਾਂ ਦੇ ਡਿਜੀਟਲ ਲੈਣ-ਦੇਣ ਦੇ ਤਰੀਕੇ ਨੂੰ ਬਦਲ ਦਿੱਤਾ। ਇੱਕ ਤਕਨਾਲੋਜੀ-ਪਹਿਲੇ ਤੇ ਸਭ ਤੋਂ ਭਰੋਸੇਮੰਦ UPI ਭੁਗਤਾਨ ਪਲੇਟਫਾਰਮ ਦੇ ਰੂਪ ਵਿੱਚ Paytm ਲੋਕਾਂ ਲਈ ਰੋਜ਼ਾਨਾ ਭੁਗਤਾਨਾਂ ਵਿੱਚ ਆਸਾਨੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਨਵੀਆਂ ਕਾਢਾਂ ਲਿਆਉਂਦਾ ਹੈ।
ਕੰਪਨੀ ਦੇ ਪੰਜ ਨਵੀਆਂ ਪ੍ਰੋਡਕਟ ਇਨੋਵੇਸ਼ਨ ਇਸ ਨੂੰ ਭਾਰਤ ਵਿੱਚ ਸਭ ਤੋਂ ਵਧੀਆ UPI ਐਪ ਬਣਾਉਂਦੀਆਂ ਹਨ ਕਿਉਂਕਿ ਉਹਨਾਂ ‘ਚ ਵਰਤੋਂ ਵਿੱਚ ਆਸਾਨੀ, ਸੁਰੱਖਅਤ ਤੇ ਯੂਜ਼ਰ ਤੇ ਵਪਾਰੀ ਦੋਵਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਕਈ ਵਿਸ਼ੇਸ਼ਤਾਵਾਂ ਸ਼ਾਮਲ ਹਨ। ਪੇਟੀਐਮ ਮਾਰਕੀਟਿੰਗ ਨਾਲੋਂ ਉਤਪਾਦ ਦੀ ਗੁਣਵੱਤਾ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰਦਾ ਹੈ, ਇਸੇ ਕਰਕੇ ਇਹ ਅੱਜ ਸਭ ਤੋਂ ਸੁਰੱਖਿਅਤ, ਤੇਜ਼ ਅਤੇ ਸਭ ਤੋਂ ਭਰੋਸੇਮੰਦ UPI ਭੁਗਤਾਨ ਐਪ ਬਣ ਗਿਆ ਹੈ।
ਟ੍ਰਾਸਜੈਕਸ਼ਨ ਹਾਈਡ ਐਂਡ ਅਨਹਾਈਡ
ਇਹ ਇੱਕ ਇੰਡਸਟਰੀ-ਪਹਿਲੀ ਗੋਪਨੀਯਤਾ ਵਿਸ਼ੇਸ਼ਤਾ ਹੈ ਜੋ ਉਪਭੋਗਤਾਵਾਂ ਨੂੰ ਆਪਣੇ ਭੁਗਤਾਨ ਹਿਸਟਰੀ ਤੋਂ ਖਾਸ UPI ਲੈਣ-ਦੇਣ ਨੂੰ ਹਾਈਡ ਐਂਡ ਅਨਹਾਈਡ ਦੀ ਅਨੁਮਤੀ ਦਿੰਦਾ ਹੈ। ਇਸ ਨਾਲ ਗਿਫ਼ਟ, ਨਿੱਜੀ ਖਰਚੇ ਜਾਂ ਗੁਪਤ ਟ੍ਰਾਂਸਫਰ ਵਰਗੇ ਸੈਂਸਟਿਵ ਭੁਗਤਾਨਾਂ ਨੂੰ ਗੁਪਤ ਰੱਖਣਾ ਸੌਖਾ ਹੋ ਜਾਂਦਾ ਹੈ। ਗੁਪਤ ਭੁਗਤਾਨਾਂ ਨੂੰ ਬਕਾਇਆ ਤੇ ਇਸਟਰੀ ਤੋਂ ਇੱਕ ਸੁਰੱਖਿਅਤ ਦ੍ਰਿਸ਼ ਗੁਪਤ ਭੁਗਤਾਨ ਭਾਗ ‘ਚ ਤਬਦੀਲ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਯੂਜ਼ਰ ਪ੍ਰਮਾਣੀਕਰਨ ਤੋਂ ਬਾਅਦ ਹੀ ਦੇਖ ਸਕਦੇ ਹਨ।
ਸਟੇਟਮੈਂਟ PDF ਤੇ Excel ਵਿੱਚ ਡਾਊਨਲੋਡ
ਪੇਟੀਐਮ ‘ਤੇ, ਤੁਸੀਂ ਆਪਣੇ ਯੂਪੀਆਈ ਟ੍ਰਾਂਜੈਕਸ਼ਨ ਸਟੇਟਮੈਂਟਾਂ ਨੂੰ ਪੀਡੀਐਫ ਜਾਂ ਐਕਸਲ ਫਾਰਮੈਟ ਵਿੱਚ ਡਾਊਨਲੋਡ ਕਰ ਸਕਦੇ ਹੋ, ਜਿਸ ਨਾਲ ਖਰਚੇ ਦੀ ਨਿਗਰਾਨੀ, ਬਜਟ ਅਤੇ ਲੇਖਾ-ਜੋਖਾ ਬਹੁਤ ਸੌਖਾ ਹੋ ਜਾਂਦਾ ਹੈ। ਇਹ ਵਿਸ਼ੇਸ਼ਤਾ ਨਿੱਜੀ ਅਤੇ ਕਾਰੋਬਾਰੀ ਦੋਵਾਂ ਜ਼ਰੂਰਤਾਂ ਲਈ ਫਾਇਦੇਮੰਦ ਹੈ।
ਇਹ ਵੀ ਪੜ੍ਹੋ
ਪਰਸਨਲ UPI ID
ਪੇਟੀਐਮ ‘ਤੇ, ਤੁਸੀਂ ਆਪਣੀ ਪਸੰਦ ਦਾ ਇੱਕ UPI ID ਬਣਾ ਸਕਦੇ ਹੋ, ਜਿਵੇਂ ਕਿ name@ptyes ਜਾਂ name@ptaxis, ਜੋ ਭੁਗਤਾਨ ਕਰਦੇ ਸਮੇਂ ਆਪਣਾ ਮੋਬਾਈਲ ਨੰਬਰ ਸਾਂਝਾ ਕਰਨ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ। ਇਹ ਪ੍ਰਾਈਵੇਸੀ ਨੂੰ ਯਕੀਨੀ ਬਣਾਉਂਦਾ ਹੈ ਤੇ ਲੈਣ-ਦੇਣ ਦਾ ਤਰੀਕਾ ਵੀ ਸੌਖਾ ਤੇ ਸੁਰੱਖਿਅਤ ਹੁੰਦਾ ਹੈ।
UPI-ਲਿੰਕਡ ਬੈਂਕ ਖਾਤਿਆਂ ਦੇ ਬਕਾਏ ਦੀ ਜਾਂਚ
ਪੇਟੀਐਮ ਤੁਹਾਨੂੰ ਸਿਰਫ਼ ਇੱਕ ਬੈਂਕ ਖਾਤੇ ਦਾ ਹੀ ਨਹੀਂ, ਸਗੋਂ ਤੁਹਾਡੇ ਦੁਆਰਾ UPI ਨਾਲ ਜੁੜੇ ਸਾਰੇ ਬੈਂਕ ਖਾਤਿਆਂ ਦਾ ਬਕਾਇਆ ਇੱਕੋ ਸਮੇਂ ਚੈੱਕ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਨਾਲ ਤੁਹਾਨੂੰ ਵਾਰ-ਵਾਰ ਵੱਖ-ਵੱਖ ਬੈਂਕਿੰਗ ਐਪਸ ਵਿੱਚ ਲੌਗਇਨ ਕਰਨ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਅਤੇ ਤੁਸੀਂ ਆਪਣੇ ਪੈਸੇ ‘ਤੇ ਪੂਰਾ ਕੰਟਰੋਲ ਰੱਖਦੇ ਹੋ।
QR ਵਿਜੇਟ
ਪੇਟੀਐਮ ਨੇ ਰਿਸੀਵ ਮਨੀ ਕਿਊਆਰ ਵਿਜੇਟ ਪੇਸ਼ ਕੀਤਾ ਹੈ, ਜਿਸ ਨਾਲ ਟੈਕਸੀ ਡਰਾਈਵਰ, ਡਿਲੀਵਰੀ ਏਜੰਟ ਜਾਂ ਫ੍ਰੀਲਾਂਸਰ ਆਪਣਾ ਪੇਟੀਐਮ ਕਿਊਆਰ ਕੋਡ ਸਿੱਧਾ ਆਪਣੇ ਫੋਨ ਦੀ ਹੋਮ ਸਕ੍ਰੀਨ ‘ਤੇ ਪਾ ਸਕਦੇ ਹਨ। ਇਹ ਭੁਗਤਾਨ ਕਰਨਾ ਬਹੁਤ ਸੌਖਾ ਤੇ ਤੇਜ਼ ਬਣਾਉਂਦਾ ਹੈ ਕਿਉਂਕਿ ਇਸ ਲਈ ਐਪ ਖੋਲ੍ਹਣ ਦੀ ਵੀ ਲੋੜ ਨਹੀਂ ਪੈਂਦੀ।
ਇਸ ਤੋਂ ਇਲਾਵਾ, ਪੇਟੀਐਮ ਨੇ ਯੂਪੀਆਈ ਲਾਈਟ ਲਈ ਆਟੋ ਟੌਪ-ਅੱਪ ਫੀਚਰ ਵੀ ਦਿੱਤਾ ਗਿਆ ਹੈ ਤਾਂ ਜੋ ਜਦੋਂ ਵੀ ਬੈਲੇਂਸ ਘੱਟ ਹੋਵੇ, ਤਾਂ ਇਹ ਲਿੰਕ ਕੀਤੇ ਬੈਂਕ ਖਾਤੇ ਤੋਂ ਆਪਣੇ ਆਪ ਟੌਪ-ਅੱਪ ਹੋ ਜਾਵੇਗਾ। ਇਹ ਯਕੀਨੀ ਬਣਾਏਗਾ ਕਿ ਤੁਹਾਡੀਆਂ ਰੋਜ਼ਾਨਾ ਦੀਆਂ ਛੋਟੀਆਂ ਅਦਾਇਗੀਆਂ ਬਿਨਾਂ ਕਿਸੇ ਰੁਕਾਵਟ ਦੇ ਹੁੰਦੀਆਂ ਰਹਿਣਗੀਆਂ ਤੇ ਤੁਹਾਡੀ ਬੈਂਕ ਸਟੇਟਮੈਂਟ ਵੀ ਸਾਫ਼ ਰਹੇਗੀ।