Ticket refund: ਰੇਲਵੇ ਤੋਂ ਟਿਕਟ ਦਾ ਰਿਫੰਡ ਲੈਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Updated On: 

19 Mar 2023 15:37 PM

Railway News: ਰੇਲਗੱਡੀ ਭਾਰਤ ਵਿੱਚ ਯਾਤਰਾ ਕਰਨ ਦਾ ਇੱਕ ਸਧਾਰਨ ਅਤੇ ਸਸਤਾ ਸਾਧਨ ਹੈ। ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਜਾਣ ਲਈ ਹਰ ਰੋਜ਼ ਕਰੋੜਾਂ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਹਜ਼ਾਰਾਂ ਟਰੇਨਾਂ ਹਰ ਰੋਜ਼ ਯਾਤਰੀਆਂ ਨੂੰ ਲੱਖਾਂ ਕਿਲੋਮੀਟਰ ਦਾ ਸਫਰ ਤੈਅ ਕਰਵਾਉਂਦੀਆਂ

Ticket refund: ਰੇਲਵੇ ਤੋਂ ਟਿਕਟ ਦਾ ਰਿਫੰਡ ਲੈਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਭਾਰਤੀ ਰੇਲ (ਸੰਕੇਤਕ ਤਸਵੀਰ)

Follow Us On

Railway News: ਰੇਲਗੱਡੀ ਭਾਰਤ ਵਿੱਚ ਯਾਤਰਾ ਕਰਨ ਦਾ ਇੱਕ ਸਧਾਰਨ ਅਤੇ ਸਸਤਾ ਸਾਧਨ ਹੈ। ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਜਾਣ ਲਈ ਹਰ ਰੋਜ਼ ਕਰੋੜਾਂ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਹਜ਼ਾਰਾਂ ਟਰੇਨਾਂ ਹਰ ਰੋਜ਼ ਯਾਤਰੀਆਂ ਨੂੰ ਲੱਖਾਂ ਕਿਲੋਮੀਟਰ ਦਾ ਸਫਰ ਤੈਅ ਕਰਵਾਉਂਦੀਆਂ ਹਨ। ਇਸ ਵਿੱਚ ਸਫ਼ਰ ਕਰਨਾ ਬਹੁਤ ਹੀ ਆਰਮਦਾਇਕ ਹੁੰਦਾ ਹੈ। ਅਸੀਂ ਆਪਣੀ ਸਮਰਥਾ ਮੁਤਾਬਿਕ ਟ੍ਰੇਨ ਵਿੱਚ ਸਫ਼ਰ ਕਰ ਸਕਦੇ ਹਾਂ । ਟ੍ਰੇਨ ਵਿੱਚ ਸਲੀਪਰ ਤੋਂ ਲੈ ਕੇ ਏਸੀ ਕੋਚ ਤੱਕ ਸਫ਼ਰ ਲਈ ਉਪਲੱਬਧ ਹੁੰਦੇ ਹਨ । ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਰੇਲ ਗੱਡੀ ਦੇ ਦੇਰੀ ਜਾਂ ਰੱਦ ਹੋਣ ਕਾਰਨ ਸਾਨੂੰ ਆਪਣਾ ਸਫ਼ਰ ਮੁਲਤਵੀ ਕਰਨਾ ਪੈਂਦਾ ਹੈ। ਇਸ ਦੌਰਾਨ ਸਾਡੀ ਟਿਕਟ ਬੇਕਾਰ ਜਾਂਦੀ ਹੈ। ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਸਾਡੀ ਟਿਕਟ ਦੀ ਵਾਪਸੀ ਕਿਵੇਂ ਕੀਤੀ ਜਾਵੇ। ਰੇਲਵੇ ਨਿਯਮਾਂ (Railway Regulations) ਦੇ ਅਨੁਸਾਰ, ਜੇਕਰ ਤੁਹਾਡੀ ਰੇਲਗੱਡੀ ਨਿਰਧਾਰਿਤ ਸਮੇਂ ਤੋਂ ਤਿੰਨ ਘੰਟੇ ਜਾਂ ਵੱਧ ਦੇਰੀ ਨਾਲ ਚੱਲ ਰਹੀ ਹੈ, ਤਾਂ ਤੁਸੀਂ ਆਪਣੇ ਟਿਕਟ ਦੇ ਕਿਰਾਏ ਦੇ ਪੂਰੇ ਰਿਫੰਡ ਦੇ ਹੱਕਦਾਰ ਹੋ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੀ ਯਾਤਰਾ ਰੱਦ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਡੀ ਟਰੇਨ ਵੀ ਕੈਂਸਲ ਜਾਂ ਲੇਟ ਹੋ ਜਾਂਦੀ ਹੈ ਤਾਂ ਤੁਸੀਂ ਆਪਣੀ ਟਿਕਟ ਰਿਫੰਡ ਕਿਵੇਂ ਕਰਵਾ ਸਕਦੇ ਹੋ। ਇਸਦੀ ਪ੍ਰਕਿਰਿਆ ਬਹੁਤ ਆਸਾਨ ਹੈ।

ਇਸ ਤਰ੍ਹਾਂ ਤੁਸੀਂ ਦਾਅਵਾ ਕਰ ਸਕਦੇ ਹੋ

ਜੇਕਰ ਅਸੀਂ ਯਾਤਰਾ ਕਰਨ ਲਈ ਟਿਕਟ ਖਰੀਦੀ ਹੈ, ਤਾਂ ਸਾਨੂੰ ਇਸ ਨੂੰ ਵਾਪਸ ਕਰਨ ਲਈ ਰੇਲਵੇ ਟਿਕਟ ਕਾਊਂਟਰ ‘ਤੇ ਜਾਣਾ ਪਵੇਗਾ। ਪਰ ਜੇਕਰ ਤੁਸੀਂ ਆਨਲਾਈਨ ਟਿਕਟ ਬੁੱਕ ਕੀਤੀ ਹੈ ਤਾਂ ਤੁਹਾਨੂੰ ਰੇਲਵੇ ਦੁਆਰਾ ਦਿਖਾਈ ਗਈ ਵੈਬਸਾਈਟ ‘ਤੇ ਜਾ ਕੇ ਇਸ ਨੂੰ ਰੱਦ ਕਰਨਾ ਹੋਵੇਗਾ। ਔਨਲਾਈਨ ਰਜਿਸਟ੍ਰੇਸ਼ਨ ਦੇ ਮਾਮਲੇ ਵਿੱਚ, ਤੁਹਾਨੂੰ ਰੇਲਵੇ ਦੁਆਰਾ ਦਰਸਾਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਇਸ ਦੇ ਨਾਲ ਹੀ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੀ ਯਾਤਰਾ ਰੱਦ ਹੋਣ ਤੋਂ ਜਿੰਨੀ ਜਲਦੀ ਹੋਵੇ ਸਾਨੂੰ ਆਪਣੀ ਟਿੱਕਟ ਰੱਧ ਕਰਵਾ ਲੈਣੀ ਚਾਹੀਦੀ ਹੈ ।

ਟਿਕਟ ਦਾ ਦਾਅਵਾ ਸਿਰਫ ਇਹਨਾਂ ਹਾਲਤਾਂ ਵਿੱਚ ਹੁੰਦਾ ਹੈ

ਸਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਅਸੀਂ ਉਦੋਂ ਹੀ ਰੇਲ ਟਿਕਟ ਦਾ ਦਾਅਵਾ ਕਰ ਸਕਦੇ ਹਾਂ ਜਦੋਂ ਸਾਡੀ ਰੇਲਗੱਡੀ ਮੌਸਮ ਜਾਂ ਕਿਸੇ ਹੋਰ ਐਮਰਜੈਂਸੀ ਕਾਰਨ ਲੇਟ ਜਾਂ ਰੱਦ ਹੁੰਦੀ ਹੈ। ਜੇਕਰ ਅਸੀਂ ਆਪਣੇ ਨਿੱਜੀ ਕਾਰਨਾਂ ਕਰਕੇ ਟਿਕਟ ਰਿਫੰਡ ਲੈਂਦੇ ਹਾਂ ਤਾਂ ਰੇਲਵੇ ਦੇ ਵੱਖ-ਵੱਖ ਨਿਯਮ ਲਾਗੂ ਹੁੰਦੇ ਹਨ। ਇਸ ਸਮੇਂ ਦੌਰਾਨ ਸਾਨੂੰ ਟਿਕਟ ਦਾ ਪੂਰਾ ਰਿਫੰਡ ਨਹੀਂ ਮਿਲਦਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ