Ticket refund: ਰੇਲਵੇ ਤੋਂ ਟਿਕਟ ਦਾ ਰਿਫੰਡ ਲੈਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Railway News: ਰੇਲਗੱਡੀ ਭਾਰਤ ਵਿੱਚ ਯਾਤਰਾ ਕਰਨ ਦਾ ਇੱਕ ਸਧਾਰਨ ਅਤੇ ਸਸਤਾ ਸਾਧਨ ਹੈ। ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਜਾਣ ਲਈ ਹਰ ਰੋਜ਼ ਕਰੋੜਾਂ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਹਜ਼ਾਰਾਂ ਟਰੇਨਾਂ ਹਰ ਰੋਜ਼ ਯਾਤਰੀਆਂ ਨੂੰ ਲੱਖਾਂ ਕਿਲੋਮੀਟਰ ਦਾ ਸਫਰ ਤੈਅ ਕਰਵਾਉਂਦੀਆਂ

ਭਾਰਤੀ ਰੇਲ (ਸੰਕੇਤਕ ਤਸਵੀਰ)
Railway News: ਰੇਲਗੱਡੀ ਭਾਰਤ ਵਿੱਚ ਯਾਤਰਾ ਕਰਨ ਦਾ ਇੱਕ ਸਧਾਰਨ ਅਤੇ ਸਸਤਾ ਸਾਧਨ ਹੈ। ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਜਾਣ ਲਈ ਹਰ ਰੋਜ਼ ਕਰੋੜਾਂ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਹਜ਼ਾਰਾਂ ਟਰੇਨਾਂ ਹਰ ਰੋਜ਼ ਯਾਤਰੀਆਂ ਨੂੰ ਲੱਖਾਂ ਕਿਲੋਮੀਟਰ ਦਾ ਸਫਰ ਤੈਅ ਕਰਵਾਉਂਦੀਆਂ ਹਨ। ਇਸ ਵਿੱਚ ਸਫ਼ਰ ਕਰਨਾ ਬਹੁਤ ਹੀ ਆਰਮਦਾਇਕ ਹੁੰਦਾ ਹੈ। ਅਸੀਂ ਆਪਣੀ ਸਮਰਥਾ ਮੁਤਾਬਿਕ ਟ੍ਰੇਨ ਵਿੱਚ ਸਫ਼ਰ ਕਰ ਸਕਦੇ ਹਾਂ । ਟ੍ਰੇਨ ਵਿੱਚ ਸਲੀਪਰ ਤੋਂ ਲੈ ਕੇ ਏਸੀ ਕੋਚ ਤੱਕ ਸਫ਼ਰ ਲਈ ਉਪਲੱਬਧ ਹੁੰਦੇ ਹਨ । ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਰੇਲ ਗੱਡੀ ਦੇ ਦੇਰੀ ਜਾਂ ਰੱਦ ਹੋਣ ਕਾਰਨ ਸਾਨੂੰ ਆਪਣਾ ਸਫ਼ਰ ਮੁਲਤਵੀ ਕਰਨਾ ਪੈਂਦਾ ਹੈ। ਇਸ ਦੌਰਾਨ ਸਾਡੀ ਟਿਕਟ ਬੇਕਾਰ ਜਾਂਦੀ ਹੈ। ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਸਾਡੀ ਟਿਕਟ ਦੀ ਵਾਪਸੀ ਕਿਵੇਂ ਕੀਤੀ ਜਾਵੇ। ਰੇਲਵੇ ਨਿਯਮਾਂ (Railway Regulations) ਦੇ ਅਨੁਸਾਰ, ਜੇਕਰ ਤੁਹਾਡੀ ਰੇਲਗੱਡੀ ਨਿਰਧਾਰਿਤ ਸਮੇਂ ਤੋਂ ਤਿੰਨ ਘੰਟੇ ਜਾਂ ਵੱਧ ਦੇਰੀ ਨਾਲ ਚੱਲ ਰਹੀ ਹੈ, ਤਾਂ ਤੁਸੀਂ ਆਪਣੇ ਟਿਕਟ ਦੇ ਕਿਰਾਏ ਦੇ ਪੂਰੇ ਰਿਫੰਡ ਦੇ ਹੱਕਦਾਰ ਹੋ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੀ ਯਾਤਰਾ ਰੱਦ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਡੀ ਟਰੇਨ ਵੀ ਕੈਂਸਲ ਜਾਂ ਲੇਟ ਹੋ ਜਾਂਦੀ ਹੈ ਤਾਂ ਤੁਸੀਂ ਆਪਣੀ ਟਿਕਟ ਰਿਫੰਡ ਕਿਵੇਂ ਕਰਵਾ ਸਕਦੇ ਹੋ। ਇਸਦੀ ਪ੍ਰਕਿਰਿਆ ਬਹੁਤ ਆਸਾਨ ਹੈ।