Good News: ਕਟੜਾ ਤੇ ਦਿੱਲੀ ਵਿਚਕਾਰ 30 ਦਸੰਬਰ ਨੂੰ ਚੱਲੇਗੀ ਨਵੀਂ ਵੰਦੇ ਭਾਰਤ ਟ੍ਰੇਨ, PM ਮੋਦੀ ਦੇਣਗੇ ਹਰੀ ਝੰਡੀ | New Vande Bharat train will run between Katra to Delhi on 30th December Punjabi news - TV9 Punjabi

Good News: ਕਟੜਾ ਤੇ ਦਿੱਲੀ ਵਿਚਕਾਰ 30 ਦਸੰਬਰ ਨੂੰ ਚੱਲੇਗੀ ਨਵੀਂ ਵੰਦੇ ਭਾਰਤ ਟ੍ਰੇਨ, PM ਮੋਦੀ ਦੇਣਗੇ ਹਰੀ ਝੰਡੀ

Published: 

28 Dec 2023 14:42 PM

ਰੇਲਵੇ ਅਧਿਕਾਰੀ ਮੁਤਾਬਕ ਦਿੱਲੀ ਹੈੱਡਕੁਆਰਟਰ ਤੋਂ ਸ਼ਡਿਊਲ ਜਾਰੀ ਕੀਤਾ ਗਿਆ ਹੈ ਕਿ 30 ਦਸੰਬਰ ਨੂੰ ਕਟੜਾ ਤੋਂ ਦਿੱਲੀ ਲਈ ਇੱਕ ਹੋਰ ਵੰਦੇ ਭਾਰਤ ਟ੍ਰੇਨ ਚਲਾਈ ਜਾਵੇਗੀ। ਪਹਿਲੇ ਦਿਨ ਟ੍ਰੇਨ ਮੁੱਖ ਸਟੇਸ਼ਨਾਂ ਤੋਂ ਇਲਾਵਾ ਛੋਟੇ ਸਟੇਸ਼ਨਾਂ 'ਤੇ ਵੀ ਰੁਕੇਗੀ। ਪਹਿਲੇ ਦਿਨ ਟ੍ਰੇਨ ਨੂੰ ਊਧਮਪੁਰ, ਕਠੂਆ ਅਤੇ ਪਠਾਨਕੋਟ ਕੈਂਟ 'ਤੇ ਵੀ ਰੁਕਣਾ ਹੋਵੇਗਾ ਪਰ ਇਸ ਦੇ ਪੱਕੇ ਤੌਰ 'ਤੇ ਰੁਕੇਗੀ ਜਾਂ ਨਹੀਂ ਇਸ ਨੂੰ ਲੈ ਕੇ ਹਾਲੇ ਸਥਿਤੀ ਸਾਫ ਨਹੀਂ ਹੋ ਪਾਈ ਹੈ।

Good News: ਕਟੜਾ ਤੇ ਦਿੱਲੀ ਵਿਚਕਾਰ 30 ਦਸੰਬਰ ਨੂੰ ਚੱਲੇਗੀ ਨਵੀਂ ਵੰਦੇ ਭਾਰਤ ਟ੍ਰੇਨ, PM ਮੋਦੀ ਦੇਣਗੇ ਹਰੀ ਝੰਡੀ

ਵੰਦੇ ਭਾਰਤ Photo Credit: tv9hindi.com

Follow Us On

ਨਵੀਂ ਵੰਦੇ ਭਾਰਤ ਟਰੇਨ ਕਟੜਾ ਅਤੇ ਦਿੱਲੀ ਵਿਚਕਾਰ 30 ਦਸੰਬਰ ਨੂੰ ਚੱਲੇਗੀ। ਦਿੱਲੀ ਤੱਕ ਅੱਧਾ ਦਰਜਨ ਤੋਂ ਵੱਧ ਸਟੇਸ਼ਨਾਂ ‘ਤੇ ਲੋਕ ਆਧੁਨਿਕ ਸਹੂਲਤਾਂ ਨਾਲ ਲੈਸ ਰੇਲ ਗੱਡੀਆਂ ਦੇਖ ਸਕਣਗੇ। ਪਹਿਲੇ ਦਿਨ ਟ੍ਰੇਨ ਨੂੰ ਊਧਮਪੁਰ, ਕਠੂਆ ਅਤੇ ਪਠਾਨਕੋਟ ਕੈਂਟ ‘ਤੇ ਵੀ ਰੁਕਣਾ ਹੋਵੇਗਾ ਪਰ ਇਸ ਦੇ ਪੱਕੇ ਤੌਰ ‘ਤੇ ਰੁਕੇਗੀ ਜਾਂ ਨਹੀਂ ਇਸ ਨੂੰ ਲੈ ਕੇ ਹਾਲੇ ਸਥਿਤੀ ਸਾਫ ਨਹੀਂ ਹੋ ਪਾਈ ਹੈ।

ਨਵੀਂ ਦਿੱਲੀ ਹੈੱਡਕੁਆਰਟਰ ਤੋਂ ਫ਼ਿਰੋਜ਼ਪੁਰ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਮੁਤਾਬਕ 30 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੱਲ 6 ਵੰਦੇ ਭਾਰਤ ਟ੍ਰੇਨਾਂ ਨੂੰ ਆਨਲਾਈਨ ਹਰੀ ਝੰਡੀ ਦੇਣਗੇ। ਇਸ ਤਹਿਤ ਕਟੜਾ ਅਤੇ ਦਿੱਲੀ ਵਿਚਕਾਰ ਚੱਲ ਰਹੀ ਵੰਦੇ ਭਾਰਤ ਕਟੜਾ ਤੋਂ ਸਵੇਰੇ 11 ਵਜੇ ਰਵਾਨਾ ਹੋਵੇਗੀ। ਇਸ ਤੋਂ ਬਾਅਦ ਮਨਵਾਲ, ਊਧਮਪੁਰ, ਕਠੂਆ ਹੁੰਦੀ ਹੋਈ ਪਠਾਨਕੋਟ ਕੈਂਟ ਸ਼ਾਮ 4 ਵਜੇ ਪਹੁੰਚੇਗੀ।

ਟ੍ਰੇਨ ਦਾ ਸਮਾਂ-ਸਾਰਣੀ ਅਜੇ ਜਾਰੀ ਨਹੀਂ

ਰੇਲਵੇ ਅਧਿਕਾਰੀ ਮੁਤਾਬਕ ਦਿੱਲੀ ਹੈੱਡਕੁਆਰਟਰ ਤੋਂ ਸ਼ਡਿਊਲ ਜਾਰੀ ਕੀਤਾ ਗਿਆ ਹੈ ਕਿ 30 ਦਸੰਬਰ ਨੂੰ ਕਟੜਾ ਤੋਂ ਦਿੱਲੀ ਲਈ ਇੱਕ ਹੋਰ ਵੰਦੇ ਭਾਰਤ ਟ੍ਰੇਨ ਚਲਾਈ ਜਾਵੇਗੀ। ਪਹਿਲੇ ਦਿਨ ਟ੍ਰੇਨ ਮੁੱਖ ਸਟੇਸ਼ਨਾਂ ਤੋਂ ਇਲਾਵਾ ਛੋਟੇ ਸਟੇਸ਼ਨਾਂ ‘ਤੇ ਵੀ ਰੁਕੇਗੀ। ਅਧਿਕਾਰੀ ਨੇ ਦੱਸਿਆ ਕਿ ਸਿਰਫ ਫਲੈਗ ਆਫ 30 ਦਸੰਬਰ ਨੂੰ ਹੋਵੇਗਾ। ਟ੍ਰੇਨ ਕਿਹੜੇ-ਕਿਹੜੇ ਸਟੇਸ਼ਨਾਂ ‘ਤੇ ਰੁਕੇਗੀ, ਸ਼ੁੱਕਰਵਾਰ ਤੱਕ ਹੀ ਸਥਿਤੀ ਸਪੱਸ਼ਟ ਹੋ ਸਕੇਗੀ।

ਪ੍ਰਧਾਨ ਮੰਤਰੀ ਦਿਖਾਉਣਗੇ ਹਰੀ ਝੰਡੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਵੰਦੇ ਭਾਰਤ ਰੇਲ ਗੱਡੀਆਂ ਅਯੁੱਧਿਆ-ਆਨੰਦ ਵਿਹਾਰ, ਨਵੀਂ ਦਿੱਲੀ-ਵੈਸ਼ਨਵੋ ਦੇਵੀ, ਅੰਮ੍ਰਿਤਸਰ-ਨਵੀਂ ਦਿੱਲੀ, ਜਾਲਨਾ-ਮੁੰਬਈ, ਕੋਇੰਬਟੂਰ-ਬੈਂਗਲੁਰੂ ਆਦਿ ਵਿਚਕਾਰ ਚੱਲਣਗੀਆਂ।

ਜਲੰਧਰ ‘ਚ ਭਾਰਤ ਐਕਸਪ੍ਰੈੱਸ ਟ੍ਰੇਨ ਦੇ ਸਟਾਪੇਜ ਦੀ ਮੰਗ

ਦੱਸ ਦਈਏ ਕਿ ਜੰਲਧਰ ਲੋਕ ਸਭਾ ਤੋਂ ਸਾਂਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਬੀਤੇ ਦਿਨੀਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਰੇਲਵੇ ਮੰਤਰੀ ਜਲੰਧਰ ਚ ਭਾਰਤ ਐਕਸਪ੍ਰੈੱਸ ਟ੍ਰੇਨ ਦੇ ਸਟਾਪੇਜ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਲੰਧਰ ਸੂਬੇ ਦੀ ਪ੍ਰਮੁੱਖ ਉਦਯੋਗਿਕ ਨਗਰੀ ਹੈ ਅਤੇ ਇਸ ਦੇ ਨਾਲ ਹੀ ਐੱਨ.ਆਰ.ਆਈ. ਹੱਬ ਵੀ ਹੈ। ਇਸ ਟ੍ਰੇਨ ਦਾ ਜਲੰਧਰ ਸਟਾਪੇਜ ਹੋਣ ਕਾਰਨ ਉੱਦਮੀਆਂ ਵਪਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ।

Exit mobile version