Train Cancelled in Punjab: ਪੰਜਾਬ ‘ਚ ਮੀਂਹ ਕਾਰਨ ਰੁਕੇ ਰੇਲ ਗੱਡੀਆਂ ਦੇ ਪਹੀਏ; 17 ਟ੍ਰੇਨਾਂ ਰੱਦ, 3 ਟ੍ਰੇਨਾਂ ਦੇ ਬਦਲੇ ਰੂਟ, ਪੜ੍ਹੋ ਪੂਰੀ ਖ਼ਬਰ

Updated On: 

10 Jul 2023 12:58 PM

ਪੰਜਾਬ ਵਿੱਚ ਮੀਂਹ ਕਾਰਨ ਕਈ ਥਾਵਾਂ 'ਤੇ ਰੇਲ ਪਟੜੀਆਂ ਪਾਣੀ 'ਚ ਡੁੱਬ ਗਈਆਂ ਹਨ। ਜਿਸ ਦੇ ਚੱਲਦਿਆਂ 17 ਟ੍ਰੇਨਾਂ ਰੱਦ ਅਤੇ 3 ਟ੍ਰੇਨਾਂ ਦੇ ਰੂਟ ਵਿੱਚ ਬਦਲਾਅ ਕੀਤਾ ਗਿਆ ਹੈ।

Train Cancelled in Punjab: ਪੰਜਾਬ ਚ ਮੀਂਹ ਕਾਰਨ ਰੁਕੇ ਰੇਲ ਗੱਡੀਆਂ ਦੇ ਪਹੀਏ; 17 ਟ੍ਰੇਨਾਂ ਰੱਦ, 3 ਟ੍ਰੇਨਾਂ ਦੇ ਬਦਲੇ ਰੂਟ, ਪੜ੍ਹੋ ਪੂਰੀ ਖ਼ਬਰ
Follow Us On

ਪੰਜਾਬ ਨਿਊਜ਼। ਪੰਜਾਬ ਵਿੱਚ ਬੀਤੇ 2 ਦਿਨ ਤੋਂ ਹੋ ਰਹੀ ਲਗਾਤਾਰ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਅਤੇ ਖੇਤਾਂ ਤੱਕ ਜਲਥਲ ਹੋਈ ਪਈ ਹੈ। ਇਸ ਮੀਂਹ ਦੇ ਕਹਿਰ ਕਾਰਨ ਪੰਜਾਬ ਵਿੱਚ ਕਈ ਥਾਵਾਂ ‘ਤੇ ਰੇਲ ਪਟੜੀਆਂ ਵੀ ਪਾਣੀ ‘ਚ ਡੁੱਬਿਆਂ ਨਜ਼ਰ ਆਈਆਂ ਹਨ। ਰੇਲਵੇ ਟ੍ਰੈਕ ‘ਤੇ ਪਾਣੀ ਭਰਨ ਕਾਰਨ ਰੇਲਵੇ ਨੇ ਪੰਜਾਬ ਵਿੱਚ ਸਰਹਿੰਦ-ਨੰਗਲ ਡੈਮ ਅਤੇ ਚੰਡੀਗੜ੍ਹ-ਸਾਹਨੇਵਾਲ ਸੈਕਸ਼ਨ ‘ਤੇ ਰੇਲ ਗੱਡੀਆਂ (Trains) ਰੱਦ ਕਰ ਦਿੱਤੀਆਂ ਹਨ। ਉਥੇ ਹੀ ਅੰਮ੍ਰਿਤਸਰ, ਫਿਰੋਜਪੂਰ ਅਤੇ ਜੰਮੂ ਜਾਣ ਵਾਲੀਆਂ ਟ੍ਰੇਨਾਂ ਦੇ ਰੂਟ ਵਿੱਚ ਵੀ ਰੇਲਵੇ ਵੱਲੋਂ ਬਦਲਾਅ ਕੀਤਾ ਗਿਆ ਹੈ। ਰੇਲਵੇ ਨੇ ਇਸ ਮੀਂਹ ਦੌਰਾਨ ਲੋਕਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਰੇਲਵੇ ਵੱਲੋਂ ਇਹ ਟ੍ਰੇਨਾਂ ਰੱਦ

  1. ਰੇਲਗੱਡੀ ਨੰਬਰ 12232 (ਚੰਡੀਗੜ੍ਹ-ਲਖਨਊ)
  2. ਰੇਲਗੱਡੀ ਨੰਬਰ 13308 (ਫ਼ਿਰੋਜ਼ਪੁਰ-ਧਨਬਾਦ)
  3. ਰੇਲਗੱਡੀ ਨੰਬਰ 13006 (ਅੰਮ੍ਰਿਤਸਰ-ਹਬਾਡਾ)
  4. ਰੇਲਗੱਡੀ ਨੰਬਰ 22432 (ਊਧਮਪੁਰ-ਸੂਬੇਦਰਗੰਜ)
  5. ਰੇਲਗੱਡੀ ਨੰਬਰ 14631 (ਦੇਹਰਾਦੂਨ-ਅੰਮ੍ਰਿਤਸਰ)
  6. ਰੇਲਗੱਡੀ ਨੰਬਰ 14887 (ਰਿਸ਼ੀਕੇਸ਼-ਬਾੜਮੇਰ)
  7. ਰੇਲਗੱਡੀ ਨੰਬਰ 12231 (ਲਖਨਊ-ਚੰਡੀਗੜ੍ਹ)
  8. ਰੇਲਗੱਡੀ ਨੰਬਰ 14632 (ਅੰਮ੍ਰਿਤਸਰ-ਦੇਹਰਾਦੂਨ)
  9. ਰੇਲਗੱਡੀ ਨੰਬਰ 13152 (ਜੰਮੂ ਤਵੀ-ਕੋਲਕਾਤਾ)
  10. ਰੇਲਗੱਡੀ ਨੰਬਰ 14606 (ਜੰਮੂ ਤਵੀ – ਹਰਿਦੁਆਰ)
  11. ਰੇਲਗੱਡੀ ਨੰਬਰ 12332 (ਜੰਮੂ ਤਵੀ – ਹਾਵੜਾ)
  12. ਰੇਲਗੱਡੀ ਨੰਬਰ 14662 (ਜੰਮੂ ਤਵੀ – ਬਾੜਮੇਰ)
  13. ਰੇਲਗੱਡੀ ਨੰਬਰ 12208 (ਜੰਮੂ ਤਵੀ – ਕਾਠ ਗੋਦਾਮ)
  14. ਰੇਲਗੱਡੀ ਨੰਬਰ 15012 (ਚੰਡੀਗੜ੍ਹ-ਲਖਨਊ)
  15. ਰੇਲਗੱਡੀ ਨੰਬਰ 14674 (ਅੰਮ੍ਰਿਤਸਰ-ਜੈਨਗਰ)
  16. ਰੇਲਗੱਡੀ ਨੰਬਰ 14610 (ਮਾਤਾ ਵੈਸ਼ਨੋ ਦੇਵੀ ਕਟੜਾ – ਰਿਸ਼ੀਕੇਸ਼)
  17. ਰੇਲਗੱਡੀ ਨੰਬਰ 14609 (ਰਿਸ਼ੀਕੇਸ਼-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ)

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀ ਬਾਰਿਸ਼ ਦੇ ਚੱਲਦਿਆਂ ਜਿਥੇ ਸੜਕ ਮਾਰਗ ਪ੍ਰਭਾਵਿਤ ਹੋਏ ਹਨ ਉਥੇ ਹੀ ਟ੍ਰੇਨ ਦੇ ਪਹੀਏ ਵੀ ਰੁੱਕ ਗਏ ਹਨ। ਕਈ ਥਾਵਾਂ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਜਾਮ ਹੋ ਗਿਆ ਹੈ। ਰੇਲਵੇ ਦੇ ਟ੍ਰੇਕ (Train Track) ਪਾਣੀ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਹਨ।

ਇਨ੍ਹਾਂ ਟ੍ਰੇਨਾਂ ਦੇ ਰੂਟ ‘ਚ ਬਦਲਾਅ

  1. ਰੇਲਗੱਡੀ ਨੰਬਰ 13151 (ਕੋਲਕਾਤਾ-ਜੰਮੂ ਤਵੀ) Via ਪਾਣੀਪਤ (PNP)
  2. ਰੇਲਗੱਡੀ ਨੰਬਰ 15531 (ਸਹਰਸਾ – ਅੰਮ੍ਰਿਤਸਰ) Via ਪਾਣੀਪਤ (PNP)
  3. ਰੇਲਗੱਡੀ ਨੰਬਰ 13005 (ਹਾਵੜਾ-ਅੰਮ੍ਰਿਤਸਰ) Via ਪਾਣੀਪਤ (PNP)

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ