ਨਸ਼ੇੜੀ ਚਾਲਕ ਨੇ ਰੇਲਵੇ ਟ੍ਰੈਕ 'ਤੇ ਦੌੜਾਇਆ ਟਰੱਕ, ਐਰਮਜੈਂਸੀ ਬ੍ਰੇਕ ਲਗਾਕੇ ਰੋਕੀ ਗਈ ਗੋਲਡਨ ਟੈਂਪਲ ਐਕਪ੍ਰੈਸ | The drunken driver ran the truck on the railway track Know full detail in punjabi Punjabi news - TV9 Punjabi

ਨਸ਼ੇੜੀ ਚਾਲਕ ਨੇ ਰੇਲਵੇ ਟ੍ਰੈਕ ‘ਤੇ ਦੌੜਾਇਆ ਟਰੱਕ, ਐਰਮਜੈਂਸੀ ਬ੍ਰੇਕ ਲਗਾਕੇ ਰੋਕੀ ਗਈ ਗੋਲਡਨ ਟੈਂਪਲ ਐਕਪ੍ਰੈਸ

Updated On: 

25 Nov 2023 16:26 PM

ਟ੍ਰੇਨ ਦੀ ਰਫਤਾਰ ਘੱਟ ਹੋਣ ਅਤੇ ਸਮੇਂ ਸਿਰ ਐਮਰਜੈਂਸੀ ਬ੍ਰੇਕਾਂ ਲਗਾਉਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਅਹਤਿਆਤ ਵਜੋਂ ਲੁਧਿਆਣਾ ਤੋਂ ਨਵੀਂ ਦਿੱਲੀ ਜਾ ਰਹੀ ਸਵਰਨ ਸ਼ਤਾਬਦੀ ਐਕਸਪ੍ਰੈਸ (12030) ਨੂੰ ਵੀ ਰੋਕ ਦਿੱਤਾ ਗਿਆ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਰੇਨ ਦੀ ਮਦਦ ਨਾਲ ਟਰੱਕ ਨੂੰ ਰੇਲਵੇ ਟਰੈਕ ਤੋਂ ਹਟਾਇਆ ਗਿਆ ਅਤੇ ਰਸਤੇ ਵਿੱਚ ਰੁਕੀਆਂ ਗੱਡੀਆਂ ਨੂੰ ਛੱਡਿਆ ਗਿਆ।

ਨਸ਼ੇੜੀ ਚਾਲਕ ਨੇ ਰੇਲਵੇ ਟ੍ਰੈਕ ਤੇ ਦੌੜਾਇਆ ਟਰੱਕ, ਐਰਮਜੈਂਸੀ ਬ੍ਰੇਕ ਲਗਾਕੇ ਰੋਕੀ ਗਈ ਗੋਲਡਨ ਟੈਂਪਲ ਐਕਪ੍ਰੈਸ
Follow Us On

ਪੰਜਾਬ ਨਿਊਜ। ਲੁਧਿਆਣਾ ‘ਚ ਇੱਕ ਸ਼ਰਾਬੀ ਡਰਾਈਵਰ (Drunk driver) ਨੇ ਰੇਲਵੇ ਟਰੈਕ ‘ਤੇ ਟਰੱਕ ਭਜਾ ਦਿੱਤਾ। ਉਹ ਗਿਆਸਪੁਰਾ ਫਾਟਕ ਨੇੜੇ ਗਲਤ ਦਿਸ਼ਾ ਤੋਂ ਦਾਖਲ ਹੋਇਆ ਅਤੇ ਟਰੱਕ ਨੂੰ ਰੇਲਵੇ ਟ੍ਰੈਕ ‘ਤੇ ਭਜਾ ਦਿੱਤਾ ਅਤੇ ਕਰੀਬ ਅੱਧਾ ਕਿਲੋਮੀਟਰ ਤੱਕ ਰੇਲਵੇ ਟਰੈਕ ‘ਤੇ ਦੌੜਦਾ ਰਿਹਾ। ਸ਼ੇਰਪੁਰ ਫਲਾਈਓਵਰ ਨੇੜੇ ਟਰੱਕ ਦੇ ਪਹੀਏ ਪਟੜੀ ਦੇ ਵਿਚਕਾਰ ਫਸ ਗਏ ਅਤੇ ਡਰਾਈਵਰ ਟਰੱਕ ਨੂੰ ਪਟੜੀ ‘ਤੇ ਛੱਡ ਗਿਆ। ਪਟੜੀ ‘ਤੇ ਟਰੱਕ ਚੱਲਣ ਦੀ ਸੂਚਨਾ ਮਿਲਦਿਆਂ ਹੀ ਸਟੇਸ਼ਨ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ।

ਲੁਧਿਆਣਾ ਵੱਲ ਆ ਰਹੀ ਗੋਲਡਨ ਟੈਂਪਲ ਐਕਸਪ੍ਰੈਸ (Golden Temple Express) (12903) ਦੇ ਰਨਿੰਗ ਸਟਾਫ ਨੂੰ ਪਟੜੀ ‘ਤੇ ਇਕ ਟਰੱਕ ਦੀ ਮੌਜੂਦਗੀ ਦੀ ਸੂਚਨਾ ਮਿਲੀ। ਸੂਚਨਾ ਮਿਲਣ ਤੋਂ ਬਾਅਦ ਲੋਕੋ ਪਾਇਲਟ ਨੇ ਟਰੇਨ ਦੀ ਸਪੀਡ ਘਟਾ ਦਿੱਤੀ। ਉਸ ਨੇ ਐਸਪੀਐਸ ਹਸਪਤਾਲ ਨੇੜੇ ਪਟੜੀ ਤੇ ਖੜ੍ਹੇ ਟਰੱਕ ਨੂੰ ਦੇਖਿਆ ਅਤੇ ਤੁਰੰਤ ਐਮਰਜੈਂਸੀ ਬ੍ਰੇਕਾਂ ਲਗਾ ਕੇ ਟਰੇਨ ਨੂੰ ਰੋਕ ਲਿਆ। ਹਾਲਾਂਕਿ ਰੁਕਦੇ ਸਮੇਂ ਟਰੇਨ ਨੇ ਟਰੱਕ ਨੂੰ ਛੂਹ ਲਿਆ ਪਰ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।

ਟਲ ਗਿਆ ਵੱਡਾ ਹਾਦਸਾ

ਟਰੇਨ ਦੀ ਰਫਤਾਰ ਘੱਟ ਹੋਣ ਅਤੇ ਸਮੇਂ ਸਿਰ ਐਮਰਜੈਂਸੀ ਬ੍ਰੇਕਾਂ ਲਗਾਉਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਹਤਿਆਤ ਵਜੋਂ ਲੁਧਿਆਣਾ ਤੋਂ ਨਵੀਂ ਦਿੱਲੀ ਜਾ ਰਹੀ ਸਵਰਨ ਸ਼ਤਾਬਦੀ ਐਕਸਪ੍ਰੈਸ (12030) ਨੂੰ ਵੀ ਰੋਕ ਦਿੱਤਾ ਗਿਆ। ਜੀ.ਆਰ.ਪੀ., ਆਰ.ਪੀ.ਐਫ., ਰੇਲਵੇ ਟ੍ਰੈਫਿਕ ਅਤੇ ਇੰਜੀਨੀਅਰਿੰਗ ਵਿਭਾਗ (Engineering Department) ਦੇ ਅਧਿਕਾਰੀਆਂ ਨੇ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਕਰੀਬ ਡੇਢ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਰੇਨ ਦੀ ਮਦਦ ਨਾਲ ਟਰੱਕ ਨੂੰ ਰੇਲਵੇ ਟਰੈਕ ਤੋਂ ਹਟਾ ਕੇ ਰਸਤੇ ‘ਚ ਰੁਕੀਆਂ ਗੱਡੀਆਂ ਨੂੰ ਛੱਡਿਆ। ਦੇਰ ਰਾਤ ਤੱਕ ਜੀਆਰਪੀ ਅਤੇ ਆਰਪੀਐਫ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਟਰੈਕ ‘ਤੇ ਚੱਲਦੇ ਟਰੱਕ ਨੂੰ ਦੇਖਣ ਲਈ ਲੋਕ ਹੋਏ ਇਕੱਠੇ

ਜਿਵੇਂ ਹੀ ਪਤਾ ਲੱਗਾ ਕਿ ਟਰੱਕ ਰੇਲਵੇ ਟਰੈਕ ‘ਤੇ ਚੱਲ ਰਿਹਾ ਹੈ ਤਾਂ ਮੌਕੇ ‘ਤੇ ਲੋਕਾਂ ਦੀ ਭੀੜ ਹੋ ਗਈ। ਕਈ ਲੋਕ ਆਏ ਅਤੇ ਵੀਡੀਓ ਬਣਾਉਣ ਲੱਗੇ। ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਉਹ ਨਾ ਮੰਨੇ ਅਤੇ ਭੀੜ ਵਧਦੀ ਰਹੀ। ਇਸ ਤੋਂ ਬਾਅਦ ਜੀਆਰਪੀ ਨੇ ਮਾਮੂਲੀ ਬਲ ਵਰਤ ਕੇ ਭੀੜ ਨੂੰ ਖਿੰਡਾਇਆ ਅਤੇ ਟਰੱਕ ਨੂੰ ਟਰੈਕ ਤੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

Exit mobile version