Punjabi Singer Sucide: ਪੰਜਾਬੀ ਗਾਇਕ ਰਣਜੀਤ ਸਿੰਘ ਸਿੱਧੂ ਨੇ ਕੀਤੀ ਆਤਮ ਹੱਤਿਆ, ਰਿਸ਼ਤੇਦਾਰਾਂ ‘ਤੇ ਪਰੇਸ਼ਾਨ ਕਰਨ ਦੇ ਲੱਗੇ ਇਲਜ਼ਾਮ

Published: 

02 Jul 2023 19:08 PM

ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪੋਸਟਮਾਰਟਮ ਕਰਵਾਕੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਈ ਮੁਲਜ਼ਮਾਂ ਦੇ ਖਿਲਾਫ ਧਾਰਾ 306, 506, 34 ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਰਿਸ਼ਤੇਦਾਰਾਂ 'ਤੇ ਗੰਭੀਰ ਇਲਜ਼ਾਮ ਲਗਾਏ ਹਨ।

Punjabi Singer Sucide: ਪੰਜਾਬੀ ਗਾਇਕ ਰਣਜੀਤ ਸਿੰਘ ਸਿੱਧੂ ਨੇ ਕੀਤੀ ਆਤਮ ਹੱਤਿਆ, ਰਿਸ਼ਤੇਦਾਰਾਂ ਤੇ ਪਰੇਸ਼ਾਨ ਕਰਨ ਦੇ ਲੱਗੇ ਇਲਜ਼ਾਮ
Follow Us On

ਪੰਜਾਬ ਨਿਊਜ। ਪੰਜਾਬੀ ਗਾਇਕ ਰਣਜੀਤ ਸਿੰਘ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੇ ਆਪਣੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਇਹ ਖਤਰਨਾਕ ਕਦਮ ਪੁੱਟਿਆ। ਫਿਲਹਾਲ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਛ ਸ਼ੁਰੂ ਕਰ ਦਿੱਤੀ ਹੈ। ਜੀਆਰਪੀ ਅਧਿਕਾਰੀ ਨੇ ਕਿਹਾ ਕਿ ਰਾਤ ਸਮੇਂ ਰੇਲਵੇ ਟਰੈਕ ‘ਤੇ ਇੱਕ ਲਾਸ਼ ਪਈ ਸੀ। ਜਦੋਂ ਉਸਦੀ ਸ਼ਨਾਖਤ ਕੀਤੀ ਤਾਂ ਉਹ ਮ੍ਰਿਤਕ ਦੇਹ ਪੰਜਾਬੀ ਗਾਇਕ ਰਣਜੀਤ ਸਿੰਘ ਸਿੱਧੂ ਵਾਸੀ ਸੁਨਾਮ ਵਜੋਂ ਹੋਈ।

ਇਲਜ਼ਾਮ ਹਨ ਕਿ ਪੰਜਾਬੀ ਗਾਇਕ (Punjabi Singer) ਰਣਜੀਤ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਨਾਲ ਵਿਵਾਦ ਚੱਲ ਰਿਹਾ ਸੀ। ਲੈਣ-ਦੇਣ ਦੇ ਵਿਵਾਦ ਕਾਰਨ ਪੰਜਾਬੀ ਗਾਇਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਕਾਰਨ ਪਰੇਸ਼ਾਨ ਹੋ ਕੇ ਰਣਜੀਤ ਸਿੰਘ ਖੌਫਨਾਕ ਕਦਮ ਪੁੱਟਿਆ ਅਤੇ ਖੁਦਕੁਸ਼ੀ ਕਰ ਲਈ। ਉਸਨੇ ਟ੍ਰੇਨ ਥੱਲੇ ਆ ਕੇ ਆਪਣੇ ਆਫ ਨੂੰ ਖਤਮ ਕਰ ਲਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਪੈਸਿਆਂ ਦੇ ਲੈਣ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਇਹ ਮਾਮਲਾ ਸਾਫ ਹੋਵੇਗਾ। ਫਿਲਹਾਲ ਮੁਲਜ਼ਮਾਂ ਖਿਲਾਫ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਤੇ ਪੋਸਟਮਾਰਟ ਕਰਵਾਕੇ ਕੇ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।

ਦੋ ਵਿਅਕਤੀਆਂ ਨੇ ਕੀਤੀ ਸੀ ਆਤਮ ਹੱਤਿਆ

ਦੂਜੇ ਪਾਸੇ ਮਾਨਸਾ (Mansa) ‘ਚ ਸ਼ਨੀਵਾਰ ਸਵੇਰੇ ਦੋ ਵੱਖ-ਵੱਖ ਘਟਨਾਵਾਂ ‘ਚ ਟਰੇਨ ਹੇਠਾਂ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਵਿੱਚ ਇੱਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਰੇਲਵੇ ਪੁਲਿਸ ਚੌਕੀ ਦੇ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਦਿੱਲੀ ਤੋਂ ਬਠਿੰਡਾ ਜਾ ਰਹੀ ਸੁਪਰ ਫਾਸਟ ਰੇਲਗੱਡੀ ਹੇਠ ਮਾਨਸਾ ਦੇ ਅੰਡਰਬ੍ਰਿਜ ਨੇੜੇ ਰੇਲ ਲਾਈਨ ਪਾਰ ਕਰਦੇ ਸਮੇਂ ਇੱਕ 40 ਸਾਲਾ ਵਿਅਕਤੀ ਰੇਲਗੱਡੀ ਦੀ ਲਪੇਟ ਵਿੱਚ ਆ ਗਿਆ।

ਉਸ ਨੇ ਦੱਸਿਆ ਕਿ ਮ੍ਰਿਤਕ ਦਾ ਰੰਗ ਕਾਲਾ ਹੈ, ਸਿਰ ਦੇ ਵਾਲ ਕੱਟੇ ਹੋਏ ਹਨ ਅਤੇ ਕੱਦ ਪੰਜ ਫੁੱਟ ਛੇ ਇੰਚ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਇਸੇ ਦੌਰਾਨ ਪਿੰਡ ਖੋਖਰ ਕਲਾਂ ਨੇੜੇ ਇਕ ਰਾਹਗੀਰ ਵਾਹਨ ਹੇਠ ਆਉਣ ਨਾਲ ਬਿੱਕਰ ਸਿੰਘ (65) ਵਾਸੀ ਖੋਖਰ ਕਲਾਂ ਦੀ ਮੌਤ ਹੋ ਗਈ। ਉਹ ਰੇਲਵੇ ਲਾਈਨ ਪਾਰ ਕਰ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਚਾਰ ਧੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ