ਵਿਵਾਦਾਂ ‘ਚ ਗਾਇਕ ਗੁਰਮਨ ਮਾਨ ਦਾ ਗੀਤ, ਸ਼ਨੀ ਦੇਵ ਮਹਾਰਾਜ ਬਾਰੇ ਕੀਤੀ ਗਲਤ ਟਿੱਪਣੀ, ਸ਼ਿਕਾਇਤ ਦਰਜ
ਅਕਸਰ ਪੰਜਾਬੀ ਗਾਇਕ ਆਪਣੇ ਗੀਤਾਂ 'ਚ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਨ, ਜਿਸ ਤੋਂ ਬਾਅਦ ਧਾਰਮਿਕ ਸੰਸਥਾਵਾਂ ਜਾਂ ਟਰੱਸਟ ਕਮੇਟੀਆਂ ਵੱਲੋਂ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਗਾਇਕਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ।ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜਲੰਧਰ 'ਚ ਸਾਹਮਣੇ ਆਇਆ ਹੈ, ਜਿਸ 'ਚ ਕ੍ਰਿਪਾਲ ਮੰਦਿਰ ਅਤੇ ਹੋਰ ਸ਼ਨੀ ਦੇਵ ਮੰਦਰਾਂ ਦੀਆਂ ਕਮੇਟੀਆਂ ਨੇ ਪੰਜਾਬੀ ਗਾਇਕ ਗੁਰਨਾਮ ਮਾਨ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਕੇ ਜੁਆਇੰਟ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਪੰਜਾਬੀ ਗਾਇਕ ਗੁਰਮਨ ਮਾਨ ਵੱਲੋਂ ਆਪਣੇ ਨਵੇਂ ਗੀਤ ਕਾਨਵੋ ਵਿੱਚ ਸ਼ਨੀ ਦੇਵ ਮਹਾਰਾਜ ਪ੍ਰਤੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਮਗਲਵਾਰ ਨੂੰ ਜਲੰਧਰ ਦੇ ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੂੰ ਸ਼ਨੀ ਕ੍ਰਿਪਾਲ ਸਮੇਤ ਹੋਰ ਸ਼ਨੀ ਦੇਵ ਮੰਦਿਰ ਕਮੇਟੀਆਂ ਵੱਲੋਂ ਗਾਇਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਗਾਇਕ ਨੇ ਸ਼੍ਰੀ ਸ਼ਨੀ ਦੇਵ ਬਾਰੇ ਗਲਤ ਸ਼ਬਦ ਬੋਲੇ ਹਨ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸ਼ਨੀ ਕ੍ਰਿਪਾਲ ਮੂਰਤੀ ਮੰਦਿਰ ਦੇ ਮਹਾਰਾਜ ਯੀਸੂ ਜੀ ਨੇ ਦੱਸਿਆ ਕਿ ਗਾਇਕ ਗੁਰਮਨ ਮਾਨ ਨੇ ਆਪਣੇ ਨਵੇਂ ਗੀਤ ਕਾਨਵੋ ਵਿੱਚ ਸ਼੍ਰੀ ਸ਼ਨੀ ਦੇਵ ਮਹਾਰਾਜ ਬਾਰੇ ਇਤਰਾਜਯੋਗ ਟਿੱਪਣੀ ਕਰਦਿਆਂ ਕਈ ਵਾਰ ਸ਼ਨੀ ਦੇਵ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ। 2 ਮਿੰਟ 59 ਸੈਕਿੰਡ ਦੇ ਇਸ ਗੀਤ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਗਾਇਕ ਹਿੰਦੂ ਧਾਰਮਿਕ ਦੇਵੀ-ਦੇਵਤਿਆਂ ਅਤੇ ਬਾਕੀ ਧਾਰਮਿਕ ਭਾਈਚਾਰੇ ਦੇ ਗੁਰੂਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿਰੁੱਧ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਨਾਲ ਹੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੂੰ ਮੰਗ ਪੱਤਰ ਦੇ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਜਲਦੀ ਤੋਂ ਜਲਦੀ ਗਾਇਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਗੀਤ ਨੂੰ ਹਟਾਇਆ ਜਾਵੇ।
ਇਹ ਵੀ ਪੜ੍ਹੋ
ਉੱਧਰ ਇਸ ਮੰਗ ਪੱਤਰ ਦੀ ਸ਼ਿਕਾਇਤ ‘ਤੇ ਜੁਆਇਨ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਕਿਹਾ ਇਸ ਵਿੱਚ ਗਾਇਕ ਦੇ ਗੀਤ ‘ਚ ਗਲਤ ਸ਼ਬਦਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਪੰਜਾਬੀ ਗਾਇਕ ਖਿਲਾਫ ਦਿੱਤੀ ਗਈ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਕਾਨੂੰਨੀ ਮੁਤਾਬਕ ਕਾਰਵਾਈ ਕੀਤੀ ਜਾਵੇਗੀ।