ਹਾਰਡੀ ਸੰਧੂ ਦਾ ਗੁਰੂਗ੍ਰਾਮ ਸ਼ੋਅ ਰੱਦ, ਪ੍ਰਦੂਸ਼ਣ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਿੰਗਰ ਨੇ ਲਿਆ ਫੈਸਲਾ, ਪ੍ਰਸ਼ੰਸਕਾਂ ਨੂੰ ਵੱਡਾ ਝਟਕਾ

Updated On: 

16 Nov 2023 18:43 PM

ਹਾਰਡੀ ਸੰਧੂ ਦਾ 18 ਨਵੰਬਰ ਨੂੰ ਗੁਰੂਗ੍ਰਾਮ ਵਿੱਚ ਹੋਣ ਵਾਲਾ ਸ਼ੋਅ ਰੱਦ ਹੋ ਗਿਆ ਹੈ। ਦਿੱਲੀ ਐਨਸੀਆਰ 'ਚ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਿੰਗਰ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੈਨਸ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਸ਼ੋਅ ਰੱਦ ਹੋਣ ਕਾਰਨ ਉਨ੍ਹਾਂ ਦੇ ਫੈਨਸ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਉਨ੍ਹਾਂ ਦੇ ਸ਼ੋਅ ਦੀ ਨਵੀਂ ਤਰੀਕ ਜਲਦੀ ਹੀ ਤੈਅ ਕੀਤੀ ਜਾਵੇਗੀ।

ਹਾਰਡੀ ਸੰਧੂ ਦਾ ਗੁਰੂਗ੍ਰਾਮ ਸ਼ੋਅ ਰੱਦ, ਪ੍ਰਦੂਸ਼ਣ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਿੰਗਰ ਨੇ ਲਿਆ ਫੈਸਲਾ, ਪ੍ਰਸ਼ੰਸਕਾਂ ਨੂੰ ਵੱਡਾ ਝਟਕਾ

Pic credit: instagram/harrdysandhu

Follow Us On

ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਦਾ 18 ਨਵੰਬਰ ਨੂੰ ਗੁਰੂਗ੍ਰਾਮ, ਹਰਿਆਣਾ (Haryana) ਵਿੱਚ ਹੋਣ ਵਾਲਾ ਸ਼ੋਅ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਦੇਖਦੇ ਹੋਏ ਰੱਦ ਕਰ ਦਿੱਤਾ ਗਿਆ ਹੈ। ਪਿਛਲੇ ਦਿਨਾਂ ਤੋਂ ਦਿੱਲੀ NCR ‘ਚ ਪ੍ਰਦੂਸ਼ਣ ਕਾਫੀ ਜਿਆਦਾ ਹੋ ਗਿਆ ਹੈ, ਜਿਸ ਕਰਕੇ ਹਾਰਡੀ ਸੰਧੂ ਨੇ ਸ਼ੋਅ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਪ੍ਰਸ਼ੰਸਕਾਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।’ ਦੱਸ ਦੇਈਏ ਕਿ ਵੀਰਵਾਰ ਨੂੰ ਦਿੱਲੀ ‘ਚ ਏਅਰ ਕੁਆਲਿਟੀ ਇੰਡੈਕਸ (AQI) 415 ਸੀ, ਜੋ ਕਿ ਗੰਭੀਰ ਸ਼੍ਰੇਣੀ ‘ਚ ਹੈ।

ਹਾਲਾਂਕਿ ਦੋ ਦਿਨ ਪਹਿਲੇ ਹੀ ਗੁਰੂਗ੍ਰਾਮ (Gurugram) ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਹੁਣ ਸ਼ੋਅ ਅਚਾਨਕ ਰੱਦ ਹੋਣ ਨਾਲ ਪ੍ਰਬੰਧਕਾਂ ਦੇ ਨਾਲ-ਨਾਲ ਹਾਰਡੀ ਸੰਧੂ ਦੇ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਹਾਰਡੀ ਸੰਧੂ ਦੇ ਗੁਰੂਗ੍ਰਾਮ ‘ਚ ਸ਼ੋਅ ਲਈ ਜਲਦੀ ਹੀ ਨਵੀਂ ਤਰੀਕ ਤੈਅ ਕੀਤੀ ਜਾਵੇਗੀ।

ਗਾਇਕ ਦਾ ਪੈਨ-ਇੰਡੀਆ ਟੂਰ

ਤੁਹਾਨੂੰ ਦੱਸ ਦੇਈਏ ਕਿ ਹਾਰਡੀ ਸੰਧੂ 18 ਨਵੰਬਰ ਨੂੰ ‘ਇਨ ਮਾਈ ਫੀਲਿੰਗਸ’ ਨਾਮਕ ਆਪਣਾ ਪਹਿਲਾ ਪੈਨ-ਇੰਡੀਆ ਟੂਰ ਸ਼ੁਰੂ ਕਰਨ ਵਾਲੇ ਸਨ। ਇਸ ਦਾ ਪਹਿਲਾ ਸ਼ੋਅ ਗੁਰੂਗ੍ਰਾਮ, ਦਿੱਲੀ-ਐਨਸੀਆਰ ਵਿੱਚ ਨਿਰਧਾਰਤ ਕੀਤਾ ਗਿਆ ਸੀ। ਇਸ ਸ਼ੋਅ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਸੀ। ਹੁਣ ਹਾਰਡੀ ਸੰਧੂ ਨੇ ਖੁਦ ਇਸ ਸ਼ੋਅ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਅਤੇ ਹੁਣ ਸ਼ੋਅ ਦੀ ਇੱਕ ਨਵੀਂ ਤਾਰੀਖ ਜਲਦੀ ਹੀ ਤੈਅ ਕੀਤੀ ਜਾਵੇਗੀ।

ਹਾਰਡੀ ਦੇ ਗੀਤ ਕਾਫੀ ਮਸ਼ਹੂਰ

ਪੰਜਾਬੀ ਗਾਇਕ ਹਾਰਡੀ ਸੰਧੂ ਦੇ ਕਈ ਗੀਤ ਕਾਫੀ ਮਸ਼ਹੂਰ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਕਾਫੀ ਹੈ। ਉਨ੍ਹਾਂ ਨੂੰ ‘ਬਿਜਲੀ ਬਿਜਲੀ’, ‘ਕਿਆ ਬਾਤ ਹੈ’ ਅਤੇ ‘ਨਾ ਗੋਰੀਏ’ ਵਰਗੇ ਗੀਤਾਂ ਲਈ ਕਾਫੀ ਤਾਰੀਫ ਮਿਲੀ ਹੈ। ਹਾਰਡੀ ਸੰਧੂ ਆਪਣੇ ਦੇਸੀ ਬੀਟਸ ਅਤੇ ਪੰਜਾਬੀ ਗੀਤਾਂ ਲਈ ਸੰਗੀਤ ਪ੍ਰੇਮੀਆਂ ਵਿੱਚ ਕਾਫੀ ਮਸ਼ਹੂਰ ਹਨ।