ਸਿੰਗਰ ਸਤਵਿੰਦਰ ਬੁੱਗਾ ਦਾ ਭਰਾ ਨਾਲ ਜ਼ਮੀਨੀ ਵਿਵਾਦ ਦੇ ਚੱਲਦੇ ਝੱਗੜਾ, ਭਾਬੀ ਦੀ ਹੋਈ ਮੌਤ

Updated On: 

24 Dec 2023 13:04 PM

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਂਪੁਰ ਵਿਖੇ ਰਹਿ ਹਰੇ ਮਸ਼ਹੂਰ ਕਲਾਕਾਰ ਸਤਵਿੰਦਰ ਬੁੱਗਾ ਤੇ ਉਸਦੇ ਭਰਾ ਦਵਿੰਦਰ ਭੋਲਾ ਵਿੱਚ ਜਮੀਨੀ ਵਿਵਾਦ ਕਾਰਨ ਝੱਗੜਾ ਹੋਇਆ। ਗੜੇ ਵਿੱਚ ਸਤਵਿੰਦਰ ਬੁੱਗਾ ਦੀ ਭਾਬੀ ਅਮਰਜੀਤ ਕੌਰ ਦੇ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਰਸਤੇ ਵਿੱਚ ਮੌਤ ਹੋ ਗਈ।

ਸਿੰਗਰ ਸਤਵਿੰਦਰ ਬੁੱਗਾ ਦਾ ਭਰਾ ਨਾਲ ਜ਼ਮੀਨੀ ਵਿਵਾਦ ਦੇ ਚੱਲਦੇ ਝੱਗੜਾ, ਭਾਬੀ ਦੀ ਹੋਈ ਮੌਤ

ਪੰਜਾਬੀ ਗਾਇਕ ਸਤਿੰਦਰ ਬੁੱਗਾ

Follow Us On

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਂਪੁਰ ਵਿਖੇ ਰਹਿ ਹਰੇ ਮਸ਼ਹੂਰ ਕਲਾਕਾਰ ਸਤਵਿੰਦਰ ਬੁੱਗਾ ਤੇ ਉਸਦੇ ਭਰਾ ਦਵਿੰਦਰ ਭੋਲਾ ਵਿੱਚ ਜਮੀਨੀ ਵਿਵਾਦ ਚੱਲ ਰਿਹਾ ਹੈ। ਜਿਸ ਕਰਕੇ ਉਹਨਾਂ ਦੇ ਵਿੱਚ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ ਇਸ ਝਗੜੇ ਵਿੱਚ ਸਤਵਿੰਦਰ ਬੁੱਗਾ ਦੀ ਭਾਬੀ ਅਮਰਜੀਤ ਕੌਰ ਦੇ ਸੱਟ ਲੱਗੀ ਜਿਹਨਾਂ ਨੂੰ ਇਲਾਜ ਲਈ ਪਹਿਲਾ ਮੁਢਲੀ ਸਹਾਇਤਾ ਦੇ ਲਈ ਨਜ਼ਦੀਕ ਦੇ ਸਿਹਤ ਕੇੰਦਰ ਤੇ ਫਿਰ ਇਲਾਜ ਲਈ 32 ਸੈਕਟਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਉਹਨਾਂ ਦੀ ਰਸਤੇ ਵਿੱਚ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਦੱਸਿਆ ਕਿ ਦਵਿੰਦਰ ਭੋਲਾ ਇਲਾਜ ਲਈ ਆਏ ਸਨ ਡਾਕਟਰੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਰੈਫਰ ਕਰਦਾ ਸੀ ਤੇ ਉਨ੍ਹਾਂ ਦੇ ਨਾਲ ਪਤਨੀ ਅਮਰਜੀਤ ਕੌਰ ਨੂੰ ਮੁਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ ਗਿਆ ਸੀ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਉਥੇ ਹੀ ਇਸ ਮਾਮਲੇ ਵਿੱਚ ਡੀਐਸ ਪੀ ਮੋਹਿਤ ਸਿੰਘਰਾ ਬੱਸੀ ਪਠਾਣਾ ਨੇ ਦੱਸਿਆ ਕਿ ਸਤਵਿੰਦਰ ਬੁੱਗਾ ਤੇ ਦਵਿੰਦਰ ਭੋਲਾ ਵਿਚਕਾਰ ਝਗੜਾ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ, ਜਿਸ ਤੋਂ ਬਾਅਦ ਮੌਕੇ ਤੇ ਐਸਐਚਓ ਪਹੁੰਚੇ ਸਨ। ਜਿਸ ਤੋਂ ਬਾਅਦ ਦਵਿੰਦਰ ਭੋਲਾ ਤੇ ਉਸਦੀ ਪਤਨੀ ਨੂੰ ਖੇੜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਰੈਫਰ ਕਰ ਦਿੱਤਾ ਸੀ। ਅਮਰਜੀਤ ਕੌਰ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ 32 ਹਸਪਤਾਲ ਵਿੱਚ ਰੈਫਰ ਕਰ ਦਿੱਤਾ ਸੀ, ਪਰ ਰਸਤੇ ਵਿੱਚ ਹੀ ਅਮਰਜੀਤ ਕੌਰ ਦੀ ਮੌਤ ਹੋ ਗਈ। ਡੀਐਸਪੀ ਮੋਹਿਤ ਸਿੰਘਲਾ ਨੇ ਦੱਸਿਆ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਪੁਲਿਸ ਮਾਮਲੇ ਚ ਅਗਲੀ ਕਾਰਵਾਈ ਕਰੇਗੀ।

ਉੱਥੇ ਹੀ ਸਤਵਿੰਦਰ ਬੁੱਗਾ ਤੇ ਉਸਦੇ ਭਾਈ ਦਵਿੰਦਰ ਵਿੱਚੇ ਲੜਾਈ ਝਗੜੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਸਤਵਿੰਦਰ ਬੁੱਗੇ ਦਾ ਭਾਈ ਦਵਿੰਦਰ ਸਿੰਘ ਦੱਸ ਰਿਹਾ ਹੈ ਕਿ ਸਤਵਿੰਦਰ ਬੁੱਗੇ ਨੇ ਉਸ ਦੀ ਪੱਗ ਉਤਾਰ ਦਿੱਤੀ ਹੈ। ਉੱਥੇ ਉਹ ਇਸ ਵੀਡੀਓ ਦੇ ਵਿੱਚ ਬੋਲ ਰਿਹਾ ਹੈ ਕਿ ਸਤਵਿੰਦਰ ਬੱਗਾ ਉਸ ਦੇ ਨਾਲ ਜਮੀਨ ਨੂੰ ਲੈਕੇ ਧੱਕਾ ਕਰ ਰਿਹਾ ਹੈ। ਇਸ ਵੀਡੀਓ ਦੇ ਵਿੱਚ ਸਤਵਿੰਦਰ ਬੁੱਗਾ ਇੱਕ ਡੰਡਾ ਚੁੱਕ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।

Related Stories