Shocking News: ਹੈੱਡਫੋਨ ਲਗਾ ਰੇਲਵੇ ਟਰੈਕ ‘ਤੇ ਘੁੰਮ ਰਹੇ ਸਨ ਸੁਰੱਖਿਆ ਗਾਰਡ, ਦੱਬੇ ਪੈਰ ਆਈ ਮੌਤ

Updated On: 

30 Oct 2023 19:40 PM

ਰੇਲ ਇੰਜਣ ਦੀ ਲਪੇਟ ਵਿੱਚ ਆਉਣ ਕਾਰਨ ਦੋ ਸੁਰੱਖਿਆ ਗਾਰਡਾਂ ਦੀ ਦਰਦਨਾਕ ਮੌਤ ਹੋ ਗਈ। ਬਰੀਵਾਲਾ ਦੇ ਰਹਿਣ ਵਾਲੇ ਨੌਜਵਾਨਾਂ ਨੂੰ ਕਰੀਬ ਇੱਕ ਮਹੀਨਾਂ ਪੁਹਿਲਾਂ ਹੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਰਾਤ ਸਮੇਂ ਇੱਥੇ ਪਏ ਸਮਾਨ ਦੀ ਸੰਭਾਲ ਲਈ ਤਾਇਨਾਤ ਕੀਤਾ ਗਿਆ ਸੀ। ਸੋਮਵਾਰ ਸਵੇਰੇ ਕਰੀਬ 4.30 ਵਜੇ ਦੇ ਸਮੇਂ ਇਹ ਹੈੱਡਫੌਨ ਲਗਾ ਕੇ ਟਰੈਕ 'ਤੇ ਚੱਲ ਰਹੇ ਸਨ।

Shocking News: ਹੈੱਡਫੋਨ ਲਗਾ ਰੇਲਵੇ ਟਰੈਕ ਤੇ ਘੁੰਮ ਰਹੇ ਸਨ ਸੁਰੱਖਿਆ ਗਾਰਡ, ਦੱਬੇ ਪੈਰ ਆਈ ਮੌਤ
Follow Us On

ਜ਼ਿਲ੍ਹਾ ਫਰੀਦਕੋਟ (Faridkot) ਵਿਖੇ ਰੇਲ ਇੰਜਣ ਦੀ ਲਪੇਟ ਵਿੱਚ ਆਉਣ ਕਾਰਨ ਦੋ ਸੁਰੱਖਿਆ ਗਾਰਡਾਂ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਗਾਰਡ ਹੈੱਡਫੋਨ ਲਗਾ ਕੇ ਗਾਣੇ ਸੁਣਦੇ ਹੋਏ ਟਰੈਕ ‘ਤੇ ਚੱਲ ਰਹੇ ਸਨ। ਜਾਣਕਾਰੀ ਮੁਤਾਬਕ ਇਹ ਹਾਦਸਾ ਵਾਂਦਰ ਜਟਾਣਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਹੈ। ਰੇਲਵੇ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਬਿਆਨ ਦਰਜ ਕਰ ਲਏ ਹਨ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਘਟਨਾ ਨੂੰ ਲੈ ਕੇ ਜਾਣਕਾਰੀ ਮਿਲੀ ਹੈ ਕਿ ਇੱਕ ਟਰੇਨ ਦਾ ਇੰਜਣ ਕੋਟਕਪੂਰਾ (Kotkapura) ਤੋਂ ਬਰੀਵਾਲਾ ਵੱਲ ਜਾ ਰਿਹਾ ਸੀ। ਉਸੇ ਸਮੇਂ ਇਹ ਸੁਰੱਖਿਆ ਗਾਡਰ ਰੇਲਵੇ ਟਰੈਕ ‘ਤੇ ਸਨ ਅਤੇ ਕੰਨਾਂ ‘ਚ ਹੈੱਡਫੋਨ ਲਗਾਏ ਹੋਏ ਸਨ। ਇਸ ਕਾਰਨ ਉਨ੍ਹਾਂ ਨੂੰ ਇੰਜਣ ਦੀ ਆਵਾਜ਼ ਨਹੀਂ ਸੁਣੀ ਅਤੇ ਇਹ ਹਾਦਸਾ ਵਾਪਰ ਗਿਆ।

ਸਮਾਨ ਦੀ ਕਰ ਸਨ ਦੇਖਭਾਲ

ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਇੱਕ ਨੌਜਵਾਨ ਦਾ ਨਾਂਅ ਪਵਨ ਕੁਮਾਰ ਪੁੱਤਰ ਸਵਦੇਸ਼ ਕੁਮਾਰ (21) ਅਤੇ ਦੂਜੇ ਦਾ ਖੇਮਾ ਚੋਪੜਾ (27) ਪੁੱਤਰ ਪ੍ਰਿਥੀਰਾਜ ਹੈ। ਦੋਵੇਂ ਸੁਰੱਖਿਆ ਗਾਡਰ ਬਰੀਵਾਲਾ ਦੇ ਹੀ ਰਹਿਣ ਵਾਲੇ ਸਨ। ਵਾਂਦਰ ਜਟਾਣਾ ਰੇਲਵੇ ਸਟੇਸ਼ਨ ‘ਤੇ ਰੇਲਵੇ ਲਾਈਨਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਦੋਵੇਂ ਸੁਰੱਖਿਆ ਗਾਰਡਸ ਨੂੰ ਰੇਲਵੇ ਦੇ ਸਾਮਾਨ ਦੀ ਦੇਖਭਾਲ ਲਈ ਉਸ ਥਾਂ ‘ਤੇ ਨਿਯੁਕਤ ਕੀਤਾ ਗਿਆ ਸੀ।

ਘਟਨਾ ਨੂੰ ਲੈ ਕੇ ਕੋਟਕਪੂਰਾ ਰੇਲਵੇ ਚੌਕੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਨੌਜਵਾਨਾਂ ਨੂੰ ਇੱਕ ਮਹੀਨਾ ਪਹਿਲਾਂ ਨਿੱਜੀ ਸਮਾਨ ਦੀ ਹਿਫਾਜ਼ਤ ਲਈ ਰੱਖਿਆ ਗਿਆ ਸੀ। ਸੋਮਵਾਰ ਸਵੇਰੇ ਇੱਕ ਰੇਲ ਇੰਜਣ ਕੋਟਕਪੂਰਾ ਤੋਂ ਰਵਾਨਾ ਹੋਇਆ ਜੋ ਕਰੀਬ 4:30 ਵਜੇ ਵਾਂਦਰ ਜਟਾਣਾ ਰੇਲਵੇ ਸਟੇਸ਼ਨ ‘ਤੇ ਪਹੁੰਚਿਆ ਸੀ। ਉਸ ਸਮੇਂ ਇਹ ਦੋਵੇਂ ਸੁਰੱਖਿਆ ਗਾਰਡ ਹੈੱਡਫੋਨ ਲਗਾ ਕੇ ਟ੍ਰੈਕ ‘ਤੇ ਘੁੰਮ ਰਹੇ ਸਨ। ਹੈੱਡਫੋਨ ਲੱਗੇ ਹੋਣ ਕਾਰਨ ਉਹ ਇੰਜਣ ਦਾ ਹਾਰਨ ਨਹੀਂ ਸੁਣ ਸਕੇ। ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ਼ ਕਰ ਲਏ ਗਏ ਹਨ।

Related Stories