AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕੀ ਤੁਸੀਂ ਵੀ ਖੋਲ੍ਹਣਾ ਚਾਹੁੰਦੇ ਹੋ ਪਤੰਜਲੀ ਸਟੋਰ? ਇਹ ਹੈ Step-By-Step ਪ੍ਰੋਸੈਸ

How to Open Patanjali Store: ਜੇਕਰ ਤੁਸੀਂ ਵੀ ਪਤੰਜਲੀ ਸਟੋਰ ਖੋਲ੍ਹਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਆਓ ਜਾਣਦੇ ਹਾਂ ਕਿ ਤੁਸੀਂ ਕਿਵੇਂ ਪਤੰਜਲੀ ਸਟੋਰ ਖੋਲ੍ਹ ਸਕਦੇ ਹੋ, ਉਸ ਲਈ ਕਿੰਨੀ ਜਗ੍ਹਾ ਅਤੇ ਕਿੰਨੇ ਪੈਸੇ ਦੀ ਲੋੜ ਪਵੇਗੀ।

ਕੀ ਤੁਸੀਂ ਵੀ ਖੋਲ੍ਹਣਾ ਚਾਹੁੰਦੇ ਹੋ ਪਤੰਜਲੀ ਸਟੋਰ? ਇਹ ਹੈ  Step-By-Step ਪ੍ਰੋਸੈਸ
ਸਵਾਮੀ ਰਾਮਦੇਵ
Follow Us
tv9-punjabi
| Updated On: 30 Jan 2026 18:38 PM IST

ਪਤੰਜਲੀ ਨੇ ਜਦੋਂ ਤੋਂ FMCG ਸੈਕਟਰ ਵਿੱਚ ਕਦਮ ਰੱਖਿਆ ਹੈ, ਉਦੋਂ ਤੋਂ ਹੀ ਇਸਦੇ ਪ੍ਰੋਡੈਕਟ ਰੋਜ਼ਾਨਾ ਦੀ ਜਿੰਦਗੀ ਦਾ ਹਿੱਸਾ ਬਣ ਗਏ ਹਨ, ਜਿਸਦੇ ਨਤੀਜੇ ਵਜੋਂ ਕੰਪਨੀ ਦਾ ਬਾਜ਼ਾਰ ਵੀ ਵਧਿਆ ਅਤੇ ਹਰ ਘਰ ਤੱਕ ਪਹੁੰਚ ਵੀ ਹੋਈ। ਇਸ ਲਈ, ਜੇਕਰ ਤੁਸੀਂ ਪਤੰਜਲੀ ਸਟੋਰ ਖੋਲ੍ਹਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਆਓ ਇਸ ਖ਼ਬਰ ਵਿੱਚ ਸਟੋਰ ਖੋਲ੍ਹਣ ਦੀ ਪੂਰੀ ਪ੍ਰਕਿਰਿਆ ਸਮਝਦੇ ਹਾਂ।

ਪਤੰਜਲੀ ਸਟੋਰ ਖੋਲ੍ਹਣ ਲਈ ਮੁੱਖ ਤੌਰ ‘ਤੇ ਲਗਭਗ 5 ਲੱਖ ਦੇ ਸ਼ੁਰੂਆਤੀ ਨਿਵੇਸ਼ ਅਤੇ 200-2000+ ਵਰਗ ਫੁੱਟ ਜਗ੍ਹਾ ਦੀ ਲੋੜ ਹੁੰਦੀ ਹੈ। ਅਰਜ਼ੀ ਅਧਿਕਾਰਤ ਪਤੰਜਲੀ ਵੈੱਬਸਾਈਟ ਰਾਹੀਂ ਦਿੱਤੀ ਜਾ ਸਕਦੀ ਹੈ, ਜਿਸ ਵਿੱਚ 300 ਦੀ ਫੀਸ, ਪੈਨ ਕਾਰਡ, ਆਧਾਰ ਕਾਰਡ, ਦੁਕਾਨ ਦੀ ਫੋਟੋ ਅਤੇ 5 ਲੱਖ ਦੀ ਸੁਰੱਖਿਆ ਜਮ੍ਹਾਂ ਰਕਮ (Security Deposit) ਸ਼ਾਮਲ ਹੈ।

ਪਤੰਜਲੀ ਸਟੋਰ ਖੋਲ੍ਹਣ ਦੀ ਪ੍ਰਕਿਰਿਆ

ਪਤੰਜਲੀ ਸਟੋਰ ਕਿਵੇਂ ਲੱਭਣਾ ਹੈ? ਇਸਨੂੰ ਜਾਣਨ ਤੋਂ ਪਹਿਲਾਂ ਇਹ ਜਾਣਨਾ ਜਰੂਰੀ ਹੈ ਕਿ, ਪਤੰਜਲੀ ਸਟੋਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਤਾਂ ਤੁਹਾਨੂੰ ਦੱਸ ਦੇਈਏ ਕਿ ਸਟੋਰ ਤਿੰਨ ਤਰ੍ਹਾਂ ਦੇ ਹੁੰਦੇ ਹਨ: ਪੇਂਡੂ ਸਿਹਤ ਕੇਂਦਰ, ਪਤੰਜਲੀ ਚਿਕਿਤਸਾਲਿਆ ਅਤੇ ਮੈਗਾ ਸਟੋਰ। ਹਰੇਕ ਕਿਸਮ ਦੇ ਸਟੋਰ ਲਈ ਵੱਖ-ਵੱਖ ਜਗ੍ਹਾ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ, ਇੱਕ ਪੇਂਡੂ ਸਿਹਤ ਕੇਂਦਰ ਲਈ ਲਗਭਗ 200 ਵਰਗ ਫੁੱਟ ਜਗ੍ਹਾ ਦੀ ਲੋੜ ਹੁੰਦੀ ਹੈ, ਜਦੋਂ ਕਿ ਇੱਕ ਮੈਗਾ ਸਟੋਰ ਲਈ ਘੱਟੋ-ਘੱਟ 2,000 ਵਰਗ ਫੁੱਟ ਦੀ ਲੋੜ ਹੁੰਦੀ ਹੈ।

ਇੰਨਾ ਕਰਨਾ ਹੋਵੇਗਾ ਨਿਵੇਸ਼

ਇੱਕ ਛੋਟਾ ਸਟੋਰ ਖੋਲ੍ਹਣ ਲਈ ਲਗਭਗ 5 ਤੋਂ 10 ਲੱਖ ਦੇ ਨਿਵੇਸ਼ ਦੀ ਲੋੜ ਹੁੰਦੀ ਹੈ, ਜਦੋਂ ਕਿ ਮੈਗਾ ਸਟੋਰ ਦੀ ਕੀਮਤ 1 ਕਰੋੜ ਜਾਂ ਇਸ ਤੋਂ ਵੱਧ ਹੋ ਸਕਦੀ ਹੈ। ਇਸ ਤੋਂ ਇਲਾਵਾ, 5 ਲੱਖ ਦੀ ਰਿਫੰਡੇਬਲ ਸਿਕਉਰਿਟੀ ਡਿਪਾਜਿਟ ਜਮ੍ਹਾਂ ਕਰਨਾ ਹੁੰਦਾ ਹੈ, ਜਿਸ ਵਿੱਚ ਦਿਵਿਆ ਫਾਰਮੇਸੀ ਦੇ ਨਾਮ ‘ਤੇ ਡਿਮਾਂਡ ਡਰਾਫਟ ਦੇ ਰੂਪ ਵਿੱਚ 2.5 ਲੱਖ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਨਾਮ ‘ਤੇ 2.5 ਲੱਖ ਸ਼ਾਮਲ ਹੁੰਦੇ ਹਨ। ਦਸਤਾਵੇਜ਼ਾਂ ਲਈ ਬਿਨੈਕਾਰਾਂ ਨੂੰ ਪਛਾਣ ਦਾ ਸਬੂਤ (ਆਧਾਰ ਕਾਰਡ, ਪੈਨ ਕਾਰਡ), ਪਤੇ ਦਾ ਸਬੂਤ, ਮਾਲਕੀ ਦਸਤਾਵੇਜ਼ ਜਾਂ ਦੁਕਾਨ ਜਾਂ ਸਥਾਨ ਲਈ ਕਿਰਾਏ ਦਾ ਇਕਰਾਰਨਾਮਾ, ਅਤੇ ਦੁਕਾਨ ਦੀਆਂ ਫੋਟੋਆਂ ਜਮ੍ਹਾਂ ਕਰਾਉਣ ਦੀ ਲੋੜ ਹੁੰਦੀ ਹੈ।

ਅਰਜ਼ੀ ਪ੍ਰਕਿਰਿਆ

  • ਪਤੰਜਲੀ ਦੀ ਵੈੱਬਸਾਈਟ ਤੋਂ ਫਾਰਮ ਡਾਊਨਲੋਡ ਕਰੋ ਜਾਂ ਇਸਨੂੰ ਔਨਲਾਈਨ ਭਰੋ।
  • ਫਾਰਮ ਦੇ ਨਾਲ 300 ਦੀ ਅਰਜ਼ੀ ਫੀਸ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰੋ।
  • ਇਸਤੋਂ ਬਾਅਦ ਕੰਪਨੀ ਵੱਲੋਂ ਸਥਾਨ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਸਟੋਰ ਨੂੰ ਮਨਜ਼ੂਰੀ ਮਿਲ ਜਾਵੇਗੀ।
  • ਪ੍ਰਵਾਨਗੀ ਤੋਂ ਬਾਅਦ, ਐਗਰੀਮੈਂਟ ਅਤੇ ਸਟਾਕ (Products) ਦਾ ਆਰਡਰ ਦਿਓ ਅਤੇ ਸਟੋਰ ਸ਼ੁਰੂ ਕਰੋ।
  • ਅਰਜ਼ੀ ਦੇਣ ਤੋਂ ਬਾਅਦ, ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕੰਪਨੀ ਦੇ ਵਿਕਰੀ ਪ੍ਰਬੰਧਕ ਨਾਲ ਸੰਪਰਕ ਕਰਨਾ ਸਭ ਤੋਂ ਵਧੀਆ ਹੈ।

Follow Us
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ...
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...