AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮਾਊਂਟ ਐਵਰੇਸਟ ਤੋਂ ਨੇਪਾਲ ਨੂੰ ਕਿੰਨੀ ਕਮਾਈ, ਕਿੰਨਾ ਵੱਡਾ ਹੈ ਦੇਸ਼ ਦਾ ਟੂਰਿਜ਼ਮ ਬਾਜ਼ਾਰ?

Mount Everest: ਨੇਪਾਲ ਲਈ ਪਹਾੜੀ ਸੈਰ-ਸਪਾਟਾ ਕਮਾਈ ਦਾ ਮੁੱਖ ਸਰੋਤ ਬਣ ਚੁੱਕਾ ਹੈ। ਸਾਲ 2026 ਵਿੱਚ ਸਿਰਫ਼ ਮਾਊਂਟ ਐਵਰੈਸਟ ਦੇ ਪਰਮਿਟ ਤੋਂ ਹੀ ਦੇਸ਼ ਨੇ 70 ਲੱਖ ਡਾਲਰ ਦੀ ਕਮਾਈ ਕੀਤੀ। ਨੇਪਾਲ ਪਹੁੰਚਣ ਵਾਲੇ ਸੈਲਾਨੀਆਂ ਵਿੱਚ ਭਾਰਤੀ ਸੈਲਾਨੀ ਸਭ ਤੋਂ ਅੱਗੇ ਬਣੇ ਹੋਏ ਹਨ।

ਮਾਊਂਟ ਐਵਰੇਸਟ ਤੋਂ ਨੇਪਾਲ ਨੂੰ ਕਿੰਨੀ ਕਮਾਈ, ਕਿੰਨਾ ਵੱਡਾ ਹੈ ਦੇਸ਼ ਦਾ ਟੂਰਿਜ਼ਮ ਬਾਜ਼ਾਰ?
ਮਾਊਂਟ ਐਵਰੇਸਟ ਤੋਂ ਨੇਪਾਲ ਨੂੰ ਕਿੰਨੀ ਕਮਾਈ?
tv9-punjabi
| Published: 28 Aug 2026 08:38 AM IST
Share

ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਹਮੇਸ਼ਾ ਤੋਂ ਹੀ ਐਡਵੈਂਚਰ ਦੇ ਸ਼ੌਕੀਨਾਂ ਨੂੰ ਆਪਣੇ ਵੱਲ ਖਿੱਚਦੀ ਰਹੀ ਹੈ। ਨੇਪਾਲ ਲਈ ਇਹ ਸਿਰਫ਼ ਇੱਕ ਪਹਾੜ ਨਹੀਂ, ਸਗੋਂ ਦੇਸ਼ ਦੀ ਅਰਥਵਿਵਸਥਾ ਨੂੰ ਚਲਾਉਣ ਵਾਲਾ ਸਭ ਤੋਂ ਵੱਡਾ ਸਹਾਰਾ ਹੈ। ਪਹਾੜਾਂ ਦੀ ਖੂਬਸੂਰਤੀ ਰਾਹੀਂ ਨੇਪਾਲ ਹਰ ਸਾਲ ਅਰਬਾਂ ਰੁਪਏ ਦੀ ਕਮਾਈ ਕਰਦਾ ਹੈ। ਟੂਰਿਜ਼ਮ ਇੰਡਸਟਰੀ ਉੱਥੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਬਣ ਚੁੱਕੀ ਹੈ। 2025 ਤੋਂ ਲੈ ਕੇ 2026 ਤੱਕ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਨੇਪਾਲ ਦਾ ਸੈਰ-ਸਪਾਟਾ ਕਾਰੋਬਾਰ ਲਗਾਤਾਰ ਨਵੀਆਂ ਉਚਾਈਆਂ ਛੂਹ ਰਿਹਾ ਹੈ।

ਪਰਬਤਾਰੋਹਣ ਤੋਂ ਹੋ ਰਹੀ ਬੰਪਰ ਕਮਾਈ

ਨੇਪਾਲ ਦੇ ਪਹਾੜਾਂ ‘ਤੇ ਚੜ੍ਹਨ ਦਾ ਸੁਪਨਾ ਦੁਨੀਆ ਭਰ ਦੇ ਲੋਕ ਦੇਖਦੇ ਹਨ। ਸਿਰਫ਼ ਮਾਊਂਟ ਐਵਰੈਸਟ ਤੋਂ ਹੋਣ ਵਾਲੀ ਕਮਾਈ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸਾਲ 2026 ਦੇ ਸਪਰਿੰਗ ਕਲਾਈਬਿੰਗ ਸੀਜ਼ਨ ਵਿੱਚ ਨੇਪਾਲ ਨੇ ਸਿਰਫ਼ ਐਵਰੈਸਟ ਪਰਮਿਟ ਤੋਂ ਹੀ ਰਿਕਾਰਡ 70 ਲੱਖ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਦੌਰਾਨ ਸਰਕਾਰ ਵੱਲੋਂ ਕਰੀਬ 494 ਪਰਮਿਟ ਜਾਰੀ ਕੀਤੇ ਗਏ। ਮਾਊਂਟੇਨ ਟੂਰਿਜ਼ਮ ਦਾ ਕਾਰੋਬਾਰ ਵੀ ਕਾਫ਼ੀ ਤੇਜ਼ੀ ਨਾਲ ਵਧ ਰਿਹਾ ਹੈ। ਸਾਲ 2025 ਵਿੱਚ ਪਰਬਤਾਰੋਹਣ ਤੋਂ ਸਰਕਾਰ ਨੂੰ ਮਿਲਣ ਵਾਲੀ ਰਾਇਲਟੀ ਕਰੀਬ 1.26 ਅਰਬ ਨੇਪਾਲੀ ਰੁਪਏ ਰਹੀ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ 36.4 ਫੀਸਦੀ ਦਾ ਵੱਡਾ ਉਛਾਲ ਆਇਆ ਹੈ।

ਭਾਰਤੀ ਸੈਲਾਨੀਆਂ ਦਾ ਨੇਪਾਲ ਵਿੱਚ ਦਬਦਬਾ

ਨੇਪਾਲ ਘੁੰਮਣ ਜਾਣ ਵਾਲਿਆਂ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ। ਸਾਲ 2025 ਵਿੱਚ ਕਰੀਬ 11.62 ਲੱਖ ਵਿਦੇਸ਼ੀ ਸੈਲਾਨੀ ਨੇਪਾਲ ਪਹੁੰਚੇ। ਇਹ ਅੰਕੜਾ 2024 ਦੇ ਮੁਕਾਬਲੇ 1.3 ਫੀਸਦੀ ਵੱਧ ਹੈ। ਖ਼ਾਸ ਗੱਲ ਇਹ ਹੈ ਕਿ ਨੇਪਾਲ ਦੇ ਟੂਰਿਸਟ ਮਾਰਕੀਟ ਵਿੱਚ ਭਾਰਤ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ। 2025 ਵਿੱਚ ਕੁੱਲ ਵਿਦੇਸ਼ੀ ਸੈਲਾਨੀਆਂ ਵਿੱਚੋਂ ਲਗਭਗ 25 ਫੀਸਦੀ, ਯਾਨੀ ਕਰੀਬ 2.92 ਲੱਖ ਭਾਰਤੀ ਨੇਪਾਲ ਘੁੰਮਣ ਪਹੁੰਚੇ। ਭਾਰਤ ਤੋਂ ਇਲਾਵਾ ਅਮਰੀਕਾ, ਚੀਨ, ਬ੍ਰਿਟੇਨ ਅਤੇ ਬੰਗਲਾਦੇਸ਼ ਵੀ ਨੇਪਾਲ ਲਈ ਵੱਡੇ ਸੈਲਾਨੀ ਸਰੋਤ ਬਾਜ਼ਾਰ ਸਾਬਤ ਹੋ ਰਹੇ ਹਨ।

ਜ਼ਿਆਦਾ ਦਿਨ ਠਹਿਰੇ ਸੈਲਾਨੀ, ਪਰ ਰੋਜ਼ਾਨਾ ਖਰਚ ਘਟਿਆ

ਸੈਰ-ਸਪਾਟੇ ਤੋਂ ਹੋਣ ਵਾਲੀ ਕਮਾਈ ਦੀ ਗੱਲ ਕਰੀਏ ਤਾਂ 2025 ਵਿੱਚ ਨੇਪਾਲ ਨੇ ਕਰੀਬ 87.37 ਅਰਬ ਨੇਪਾਲੀ ਰੁਪਏ ਕਮਾਏ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 4.77 ਫੀਸਦੀ ਵੱਧ ਹੈ। ਹਾਲਾਂਕਿ, ਇਸ ਦੌਰਾਨ ਇੱਕ ਦਿਲਚਸਪ ਰੁਝਾਨ ਵੀ ਦੇਖਣ ਨੂੰ ਮਿਲਿਆ। ਨੇਪਾਲ ਵਿੱਚ ਸੈਲਾਨੀਆਂ ਦੇ ਠਹਿਰਨ ਦਾ ਔਸਤ ਸਮਾਂ 13.3 ਦਿਨ ਤੋਂ ਵੱਧ ਕੇ 16.34 ਦਿਨ ਹੋ ਗਿਆ ਹੈ।

ਇਸ ਦੇ ਬਾਵਜੂਦ ਸੈਲਾਨੀਆਂ ਦਾ ਔਸਤ ਰੋਜ਼ਾਨਾ ਖਰਚ ਘਟ ਗਿਆ ਹੈ। ਪ੍ਰਤੀ ਦਿਨ ਖਰਚ 40.84 ਡਾਲਰ ਤੋਂ ਘਟ ਕੇ 33.09 ਡਾਲਰ ਰਹਿ ਗਿਆ ਹੈ। ਯਾਨੀ ਸੈਲਾਨੀ ਨੇਪਾਲ ਵਿੱਚ ਜ਼ਿਆਦਾ ਦਿਨ ਠਹਿਰ ਰਹੇ ਹਨ, ਪਰ ਹਰ ਦਿਨ ਪਹਿਲਾਂ ਨਾਲੋਂ ਘੱਟ ਖਰਚ ਕਰ ਰਹੇ ਹਨ।

ਮਜ਼ਬੂਤ ਹੋ ਰਿਹਾ ਘਰੇਲੂ ਸੈਰ-ਸਪਾਟੇ ਦਾ ਢਾਂਚਾ

ਵਿਦੇਸ਼ੀ ਸੈਲਾਨੀਆਂ ਦੇ ਨਾਲ-ਨਾਲ ਨੇਪਾਲ ਦਾ ਘਰੇਲੂ ਸੈਰ-ਸਪਾਟਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਨੇਪਾਲ ਦੇ 2025 ਦੇ ਘਰੇਲੂ ਸੈਰ-ਸਪਾਟਾ ਸਰਵੇਖਣ ਮੁਤਾਬਕ, ਸਥਾਨਕ ਸੈਰ-ਸਪਾਟੇ ਨੇ ਦੇਸ਼ ਦੀ GDP ਵਿੱਚ 2.65 ਫੀਸਦੀ ਦਾ ਯੋਗਦਾਨ ਪਾਇਆ ਹੈ।

ਸੈਲਾਨੀਆਂ ਦੀ ਵਧਦੀ ਗਿਣਤੀ ਨੂੰ ਸੰਭਾਲਣ ਲਈ ਨੇਪਾਲ ਨੇ ਆਪਣਾ ਬੁਨਿਆਦੀ ਢਾਂਚਾ ਵੀ ਮਜ਼ਬੂਤ ਕੀਤਾ ਹੈ। 2025 ਦੇ ਅੰਕੜਿਆਂ ਮੁਤਾਬਕ, ਦੇਸ਼ ਵਿੱਚ 222 ਸਟਾਰ ਹੋਟਲ ਮੌਜੂਦ ਹਨ। ਇਸ ਤੋਂ ਇਲਾਵਾ 5,099 ਟ੍ਰੈਵਲ ਏਜੰਸੀਆਂ ਅਤੇ 3,332 ਟ੍ਰੈਕਿੰਗ ਏਜੰਸੀਆਂ ਸੈਲਾਨੀਆਂ ਨੂੰ ਸਹੂਲਤਾਂ ਦੇਣ ਲਈ ਕੰਮ ਕਰ ਰਹੀਆਂ ਹਨ। ਇਸ ਨਾਲ ਨੇਪਾਲ ਦਾ ਸੈਰ-ਸਪਾਟਾ ਢਾਂਚਾ ਪਹਿਲਾਂ ਨਾਲੋਂ ਹੋਰ ਮਜ਼ਬੂਤ ਅਤੇ ਸੁਚੱਜਾ ਹੋਇਆ ਹੈ।

Source:TV9Hindi.com

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...