AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੋਨ ਲੈਣ ‘ਚ ਆ ਰਹੀ ਦਿੱਕਤ? 6 ਮਹੀਨਿਆਂ ਵਿੱਚ ਕ੍ਰੈਡਿਟ ਸਕੋਰ ਸੁਧਾਰਨ ਲਈ ਅਪਣਾਓ ਇਹ ਤਰੀਕੇ

Credit Score: ਖਰਾਬ ਕ੍ਰੈਡਿਟ ਸਕੋਰ ਨੂੰ ਬਿਹਤਰ ਕਰਨ ਵਿੱਚ ਸਮਾਂ ਲੱਗ ਸਕਦਾ ਹੈ। ਸਮੇਂ 'ਤੇ EMI ਅਤੇ ਬਿੱਲਾਂ ਦਾ ਭੁਗਤਾਨ ਕਰੋ, ਕ੍ਰੈਡਿਟ ਕਾਰਡ ਦੀ ਘੱਟ ਵਰਤੋਂ ਕਰੋ ਅਤੇ ਵਾਰ-ਵਾਰ ਲੋਨ ਲਈ ਅਰਜ਼ੀ ਦੇਣ ਤੋਂ ਬਚੋ। ਕ੍ਰੈਡਿਟ ਰਿਪੋਰਟ ਵਿੱਚ ਮੌਜੂਦ ਗਲਤੀਆਂ ਨੂੰ ਠੀਕ ਕਰਵਾਉਣ ਨਾਲ ਵੀ ਸਕੋਰ ਬਿਹਤਰ ਹੋ ਸਕਦਾ ਹੈ।

ਲੋਨ ਲੈਣ 'ਚ ਆ ਰਹੀ ਦਿੱਕਤ? 6 ਮਹੀਨਿਆਂ ਵਿੱਚ ਕ੍ਰੈਡਿਟ ਸਕੋਰ ਸੁਧਾਰਨ ਲਈ ਅਪਣਾਓ ਇਹ ਤਰੀਕੇ
Credit Score ਸੁਧਾਰਨ ਦੇ ਆਸਾਨ ਤਰੀਕੇ?
tv9-punjabi
| Published: 31 Aug 2026 13:55 PM IST
Share

ਜੇ ਤੁਹਾਡਾ ਕ੍ਰੈਡਿਟ ਸਕੋਰ ਘੱਟ ਹੋ ਗਿਆ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਕੁਝ ਚੰਗੀਆਂ ਆਦਤਾਂ ਅਪਣਾ ਕੇ ਤੁਸੀਂ ਹੌਲੀ-ਹੌਲੀ ਇਸ ਨੂੰ ਬਿਹਤਰ ਕਰ ਸਕਦੇ ਹੋ। ਪਰ ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਲੋਨ ਅਤੇ ਕ੍ਰੈਡਿਟ ਕਾਰਡ ਨਾਲ ਜੁੜੇ ਕੰਮ ਸਮੇਂ ਸਿਰ ਕਰੋ। ਕਈ ਲੋਕਾਂ ਦੇ ਮਨ ਵਿੱਚ ਸਵਾਲ ਰਹਿੰਦਾ ਹੈ ਕਿ ਕੀ ਸਿਰਫ਼ 6 ਮਹੀਨਿਆਂ ਵਿੱਚ ਕ੍ਰੈਡਿਟ ਸਕੋਰ ਸੁਧਾਰਿਆ ਜਾ ਸਕਦਾ ਹੈ? ਇਸ ਦਾ ਜਵਾਬ ਹੈ ਕਿ ਕੁਝ ਮਾਮਲਿਆਂ ਵਿੱਚ ਅਜਿਹਾ ਹੋ ਸਕਦਾ ਹੈ। ਹਾਲਾਂਕਿ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸਕੋਰ ਖਰਾਬ ਹੋਣ ਦੀ ਵਜ੍ਹਾ ਕੀ ਹੈ।

ਲੋਨ ਦੀ ਕਿਸ਼ਤ ਅਤੇ ਬਿੱਲ ਸਮੇਂ ਸਿਰ ਭਰੋ

ਕ੍ਰੈਡਿਟ ਸਕੋਰ ਸੁਧਾਰਨ ਦੀ ਸ਼ੁਰੂਆਤ ਸਮੇਂ ਸਿਰ ਭੁਗਤਾਨ ਕਰਨ ਨਾਲ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਅਗਲੇ ਛੇ ਮਹੀਨਿਆਂ ਵਿੱਚ ਤੁਹਾਡੇ ਲੋਨ ਦੀ ਕੋਈ ਵੀ ਕਿਸ਼ਤ ਜਾਂ ਕ੍ਰੈਡਿਟ ਕਾਰਡ ਦਾ ਬਿੱਲ ਦੇਰੀ ਨਾਲ ਨਾ ਜਾਵੇ। ਜੇਕਰ ਤੁਹਾਨੂੰ ਭੁਗਤਾਨ ਦੀ ਤਾਰੀਖ ਯਾਦ ਨਹੀਂ ਰਹਿੰਦੀ ਤਾਂ ਫੋਨ ਵਿੱਚ ਅਲਾਰਮ ਲਗਾ ਸਕਦੇ ਹੋ। ਬੈਂਕ ਵੱਲੋਂ ਆਪਣੇ ਆਪ ਪੈਸੇ ਕੱਟਣ ਵਾਲੀ ਆਟੋ-ਡੈਬਿਟ ਸਹੂਲਤ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸਮੇਂ ਸਿਰ ਭੁਗਤਾਨ ਕਰਨ ਨਾਲ ਬੈਂਕ ਅਤੇ ਹੋਰ ਵਿੱਤੀ ਕੰਪਨੀਆਂ ਨੂੰ ਇਹ ਭਰੋਸਾ ਹੁੰਦਾ ਹੈ ਕਿ ਤੁਸੀਂ ਆਪਣਾ ਪੈਸਾ ਸਹੀ ਸਮੇਂ ‘ਤੇ ਵਾਪਸ ਕਰਦੇ ਹੋ।

ਕ੍ਰੈਡਿਟ ਕਾਰਡ ਦੀ ਜ਼ਿਆਦਾ ਵਰਤੋਂ ਨਾ ਕਰੋ

ਸਿਰਫ਼ ਬਿੱਲ ਸਮੇਂ ਸਿਰ ਭਰਨਾ ਹੀ ਕਾਫ਼ੀ ਨਹੀਂ ਹੈ। ਇਹ ਦੇਖਣਾ ਵੀ ਜ਼ਰੂਰੀ ਹੈ ਕਿ ਤੁਸੀਂ ਕਾਰਡ ਦੀ ਕਿੰਨੀ ਕ੍ਰੈਡਿਟ ਲਿਮਿਟ ਦੀ ਵਰਤੋਂ ਕਰ ਰਹੇ ਹੋ। ਮੰਨ ਲਓ ਤੁਹਾਡੇ ਕਾਰਡ ਦੀ ਲਿਮਿਟ 1 ਲੱਖ ਰੁਪਏ ਹੈ ਅਤੇ ਤੁਸੀਂ ਹਰ ਮਹੀਨੇ ਇਸ ਵਿੱਚੋਂ ਲਗਭਗ ਪੂਰੀ ਰਕਮ ਖਰਚ ਕਰ ਦਿੰਦੇ ਹੋ। ਅਜਿਹਾ ਲਗਾਤਾਰ ਕਰਨ ਨਾਲ ਤੁਹਾਡੀ ਕ੍ਰੈਡਿਟ ਪ੍ਰੋਫਾਈਲ ‘ਤੇ ਚੰਗਾ ਅਸਰ ਨਹੀਂ ਪੈ ਸਕਦਾ। ਇਸ ਲਈ ਕੋਸ਼ਿਸ਼ ਕਰੋ ਕਿ ਕਾਰਡ ਦੀ ਵਰਤੋਂ ਲੋੜ ਮੁਤਾਬਕ ਹੀ ਕਰੋ। ਜੇਕਰ ਪੁਰਾਣਾ ਬਕਾਇਆ ਹੈ ਤਾਂ ਉਸ ਨੂੰ ਹੌਲੀ-ਹੌਲੀ ਘਟਾਉਣਾ ਬਿਹਤਰ ਰਹੇਗਾ।

ਵਾਰ-ਵਾਰ ਲੋਨ ਲਈ ਅਰਜ਼ੀ ਨਾ ਦਿਓ

ਜੇਕਰ ਕਿਸੇ ਬੈਂਕ ਨੇ ਤੁਹਾਡੀ ਲੋਨ ਅਰਜ਼ੀ ਮਨਜ਼ੂਰ ਨਹੀਂ ਕੀਤੀ ਹੈ ਤਾਂ ਤੁਰੰਤ ਕਈ ਹੋਰ ਬੈਂਕਾਂ ਵਿੱਚ ਅਰਜ਼ੀ ਦੇਣ ਤੋਂ ਬਚੋ। ਹਰ ਵਾਰ ਲੋਨ ਜਾਂ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ‘ਤੇ ਬੈਂਕ ਤੁਹਾਡੀ ਕ੍ਰੈਡਿਟ ਰਿਪੋਰਟ ਦੇਖ ਸਕਦਾ ਹੈ। ਥੋੜ੍ਹੇ ਸਮੇਂ ਵਿੱਚ ਕਈ ਵਾਰ ਕ੍ਰੈਡਿਟ ਰਿਪੋਰਟ ਦੀ ਜਾਂਚ ਹੋਣ ਨਾਲ ਤੁਹਾਡੇ ਕ੍ਰੈਡਿਟ ਸਕੋਰ ‘ਤੇ ਅਸਰ ਪੈ ਸਕਦਾ ਹੈ। ਇਸ ਲਈ ਪਹਿਲਾਂ ਇਹ ਸਮਝੋ ਕਿ ਪਿਛਲੀ ਅਰਜ਼ੀ ਕਿਉਂ ਰੱਦ ਹੋਈ। ਸਮੱਸਿਆ ਨੂੰ ਠੀਕ ਕਰਨ ਤੋਂ ਬਾਅਦ ਹੀ ਦੁਬਾਰਾ ਅਰਜ਼ੀ ਦੇਣਾ ਬਿਹਤਰ ਹੈ।

ਆਪਣੀ ਕ੍ਰੈਡਿਟ ਰਿਪੋਰਟ ਜ਼ਰੂਰ ਦੇਖੋ

ਕਈ ਵਾਰ ਤੁਹਾਡੀ ਗਲਤੀ ਤੋਂ ਬਿਨਾਂ ਵੀ ਕ੍ਰੈਡਿਟ ਸਕੋਰ ਖਰਾਬ ਹੋ ਸਕਦਾ ਹੈ। ਇਸ ਦੀ ਵਜ੍ਹਾ ਰਿਪੋਰਟ ਵਿੱਚ ਦਰਜ ਗਲਤ ਜਾਣਕਾਰੀ ਹੋ ਸਕਦੀ ਹੈ। ਇਸ ਲਈ ਆਪਣੀ ਕ੍ਰੈਡਿਟ ਰਿਪੋਰਟ ਨੂੰ ਧਿਆਨ ਨਾਲ ਦੇਖੋ। ਕਿਤੇ ਅਜਿਹਾ ਲੋਨ ਤਾਂ ਨਹੀਂ ਦਿਖ ਰਿਹਾ ਜੋ ਤੁਸੀਂ ਲਿਆ ਹੀ ਨਹੀਂ? ਕੋਈ ਪੁਰਾਣਾ ਲੋਨ ਚੁਕਾਉਣ ਤੋਂ ਬਾਅਦ ਵੀ ਚਾਲੂ ਤਾਂ ਨਹੀਂ ਦਿਖ ਰਿਹਾ? ਗਲਤ ਰਕਮ ਜਾਂ ਦੇਰੀ ਨਾਲ ਭੁਗਤਾਨ ਦੀ ਗਲਤ ਜਾਣਕਾਰੀ ਤਾਂ ਦਰਜ ਨਹੀਂ ਹੈ? ਜੇਕਰ ਕੋਈ ਗਲਤੀ ਮਿਲੇ ਤਾਂ ਉਸ ਨੂੰ ਠੀਕ ਕਰਵਾਉਣ ਲਈ ਸਬੰਧਤ ਸੰਸਥਾ ਕੋਲ ਸ਼ਿਕਾਇਤ ਕਰੋ।

ਕੀ ਸੱਚਮੁੱਚ 6 ਮਹੀਨਿਆਂ ਵਿੱਚ ਸਕੋਰ ਸੁਧਰ ਸਕਦਾ ਹੈ?

ਹਾਂ, ਕੁਝ ਲੋਕਾਂ ਦੇ ਮਾਮਲੇ ਵਿੱਚ ਛੇ ਮਹੀਨਿਆਂ ਦੇ ਅੰਦਰ ਸੁਧਾਰ ਨਜ਼ਰ ਆ ਸਕਦਾ ਹੈ। ਜੇਕਰ ਸਕੋਰ ਹਾਲ ਹੀ ਵਿੱਚ ਹੋਏ ਦੇਰੀ ਨਾਲ ਭੁਗਤਾਨ, ਕ੍ਰੈਡਿਟ ਕਾਰਡ ਦੀ ਜ਼ਿਆਦਾ ਵਰਤੋਂ ਜਾਂ ਰਿਪੋਰਟ ਵਿੱਚ ਗਲਤ ਜਾਣਕਾਰੀ ਕਾਰਨ ਘੱਟ ਹੋਇਆ ਹੈ ਤਾਂ ਇਨ੍ਹਾਂ ਗਲਤੀਆਂ ਨੂੰ ਸੁਧਾਰਨ ਨਾਲ ਫਾਇਦਾ ਹੋ ਸਕਦਾ ਹੈ।

ਪਰ ਜੇਕਰ ਕਈ ਪੁਰਾਣੇ ਕਰਜ਼ੇ ਲੰਬੇ ਸਮੇਂ ਤੋਂ ਬਕਾਇਆ ਹਨ ਜਾਂ ਪਹਿਲਾਂ ਕਈ ਵਾਰ ਭੁਗਤਾਨ ਨਹੀਂ ਕੀਤਾ ਗਿਆ ਹੈ ਤਾਂ ਸੁਧਾਰ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਸ ਲਈ ਕ੍ਰੈਡਿਟ ਸਕੋਰ ਨੂੰ ਜਲਦੀ ਵਧਾਉਣ ਦੀ ਬਜਾਏ ਚੰਗੀਆਂ ਵਿੱਤੀ ਆਦਤਾਂ ‘ਤੇ ਧਿਆਨ ਦਿਓ। ਸਮੇਂ ਸਿਰ ਭੁਗਤਾਨ ਕਰੋ, ਲੋੜ ਤੋਂ ਜ਼ਿਆਦਾ ਕਰਜ਼ਾ ਨਾ ਲਓ ਅਤੇ ਆਪਣੀ ਕ੍ਰੈਡਿਟ ਰਿਪੋਰਟ ‘ਤੇ ਨਜ਼ਰ ਰੱਖੋ। ਲਗਾਤਾਰ ਸਹੀ ਕਦਮ ਚੁੱਕਣ ਨਾਲ ਸਮੇਂ ਦੇ ਨਾਲ ਤੁਹਾਡੀ ਕ੍ਰੈਡਿਟ ਪ੍ਰੋਫਾਈਲ ਬਿਹਤਰ ਹੋ ਸਕਦੀ ਹੈ।

Source:TV9Hindi.com

Follow Us
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...