Good News: ਬਾਸਮਤੀ ਚੌਲਾਂ ‘ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਇੰਝ ਵਧੇਗੀ ਕਿਸਾਨਾਂ ਦੀ ਆਮਦਨ
ਬਾਸਮਤੀ ਚੌਲਾਂ ਦੀ ਕਾਸ਼ਤ ਸਿਰਫ਼ ਭਾਰਤ ਅਤੇ ਪਾਕਿਸਤਾਨ ਵਿੱਚ ਕੀਤੀ ਜਾਂਦੀ ਹੈ। ਬਾਸਮਤੀ ਆਪਣੀ ਖਾਸ ਖੁਸ਼ਬੂ ਲਈ ਜਾਣੀ ਜਾਂਦੀ ਹੈ। ਭਾਰਤ ਬਾਸਮਤੀ ਦਾ ਦੁਨੀਆ ਦਾ ਸਭ ਤੋਂ ਵੱਡਾ ਨਿਰਿਆਤ ਕਰਦਾ ਹੈ। ਇਹ ਹਰ ਸਾਲ 40 ਲੱਖ ਮੀਟ੍ਰਿਕ ਟਨ ਬਾਸਮਤੀ ਚੌਲ ਨਿਰਯਾਤ ਕਰਦਾ ਹੈ। ਬਾਸਮਤੀ ਚੌਲ ਭਾਰਤ ਤੋਂ ਈਰਾਨ, ਸਾਊਦੀ ਅਰਬ, ਯੂਏਈ, ਇਰਾਕ, ਯਮਨ ਅਤੇ ਅਮਰੀਕਾ ਨੂੰ ਨਿਰਯਾਤ ਕੀਤਾ ਜਾਂਦਾ ਹੈ।
ਸੰਕੇਤਿਕ ਤਸਵੀਰ (Photo Credit: tv9hindi.com)
ਬਾਸਮਤੀ ਚੌਲਾਂ ਦੇ ਵਪਾਰੀਆਂ ਲਈ ਰਾਹਤ ਦੀ ਖਬਰ ਹੈ। ਕੇਂਦਰ ਸਰਕਾਰ ਨੇ ਬਾਸਮਤੀ ਚੌਲਾਂ ਦੀ ਘੱਟੋ-ਘੱਟ ਬਰਾਮਦ ਕੀਮਤ ਘਟਾਉਣ ਦਾ ਫੈਸਲਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਬਾਸਮਤੀ ਚੌਲਾਂ ਦੀ ਕੀਮਤ ਘਟਾ ਕੇ 950 ਡਾਲਰ ਪ੍ਰਤੀ ਟਨ ਕਰ ਸਕਦੀ ਹੈ। ਚੌਲਾਂ ਦੇ ਬਰਾਮਦਕਾਰਾਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ। ਹਾਲਾਂਕਿ ਇਸ ਸਮੇਂ ਬਾਸਮਤੀ ਚੌਲਾਂ ਦੀ ਘੱਟੋ-ਘੱਟ ਬਰਾਮਦ ਕੀਮਤ 1,200 ਡਾਲਰ ਪ੍ਰਤੀ ਟਨ ਹੈ।
ਦਰਅਸਲ, ਕੱਲ੍ਹ ਯਾਨੀ ਸੋਮਵਾਰ ਨੂੰ ਬਾਸਮਤੀ ਚੌਲਾਂ ਦੇ ਨਿਰਯਾਤਕਾਂ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਵਿਚਕਾਰ ਵਰਚੁਅਲ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਬਾਸਮਤੀ ਚੌਲਾਂ ਦੇ ਬਰਾਮਦਕਾਰਾਂ ਦੀ ਮੰਗ ਤੇ ਘੱਟੋ-ਘੱਟ ਬਰਾਮਦ ਮੁੱਲ ਘਟਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਚੌਲਾਂ ਦੇ ਬਰਾਮਦਕਾਰਾਂ ਨੇ ਕਿਹਾ ਕਿ ਉੱਚ ਘੱਟੋ-ਘੱਟ ਨਿਰਯਾਤ ਮੁੱਲ ਕਾਰਨ ਵਿਦੇਸ਼ਾਂ ਵਿੱਚ ਭਾਰਤੀ ਚੌਲਾਂ ਦੀ ਬਰਾਮਦ ਘਟੀ ਹੈ। ਅਜਿਹੇ ‘ਚ ਮੰਗ ਪੂਰੀ ਕਰਨ ਲਈ ਪਾਕਿਸਤਾਨੀ ਵਪਾਰੀ ਹੌਲੀ-ਹੌਲੀ ਕੌਮਾਂਤਰੀ ਬਾਜ਼ਾਰ ‘ਚ ਆਪਣੀ ਮਜ਼ਬੂਤ ਪਕੜ ਬਣਾ ਰਹੇ ਹਨ ਕਿਉਂਕਿ ਇਸ ਦੀ ਕੀਮਤ ਭਾਰਤ ਦੇ ਬਾਸਮਤੀ ਚੌਲਾਂ ਤੋਂ ਕਾਫੀ ਘੱਟ ਹੈ।


