AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਈਰਾਨ-ਇਜ਼ਰਾਈਲ ਯੁੱਧ ਵਿਚਕਾਰ 12,000 ਸਸਤਾ ਹੋਇਆ ਸੋਨਾ, ਕੀ 1 ਲੱਖ ਤੱਕ ਆਵੇਗਾ ਭਾਅ?

ਈਰਾਨ ਤੇ ਇਜ਼ਰਾਈਲ ਤਣਾਅ ਵਿਚਕਾਰ, ਸੋਨੇ ਦੀਆਂ ਕੀਮਤਾਂ ਲਗਭਗ 12,000 ਰੁਪਏ ਤੱਕ ਘੱਟ ਗਈਆਂ ਹਨ। ਡਾਲਰ ਦੀ ਮਜ਼ਬੂਤੀ, ਮੁਨਾਫ਼ਾ ਵਸੂਲੀ ਤੇ ਕਮਜ਼ੋਰ ਮੰਗ ਕਾਰਨ ਕੀਮਤਾਂ ਡਿੱਗੀਆਂ ਹਨ। ਅੱਗੇ ਦਾ ਰੁਖ਼ ਯੁੱਧ, ਤੇਲ ਦੀਆਂ ਕੀਮਤਾਂ ਤੇ ਡਾਲਰ ਦੀ ਗਤੀ 'ਤੇ ਨਿਰਭਰ ਕਰੇਗਾ।

ਈਰਾਨ-ਇਜ਼ਰਾਈਲ ਯੁੱਧ ਵਿਚਕਾਰ 12,000 ਸਸਤਾ ਹੋਇਆ ਸੋਨਾ, ਕੀ 1 ਲੱਖ ਤੱਕ ਆਵੇਗਾ ਭਾਅ?
ਈਰਾਨ-ਇਜ਼ਰਾਈਲ ਯੁੱਧ ਵਿਚਕਾਰ 12,000 ਸਸਤਾ ਹੋਇਆ ਸੋਨਾ, ਕੀ 1 ਲੱਖ ਤੱਕ ਆਵੇਗਾ ਭਾਅ?
tv9-punjabi
| Published: 23 Mar 2026 08:36 AM IST

27 ਫਰਵਰੀ, 2026 ਨੂੰ ਈਰਾਨ ਯੁੱਧ ਸ਼ੁਰੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤ ‘ਚ ਸੋਨਾ 1.59 ਲੱਖ ਰੁਪਏ ਪ੍ਰਤੀ 10 ਗ੍ਰਾਮ ਸੀ। ਹਾਲਾਂਕਿ, 21 ਮਾਰਚ ਤੱਕ ਯੁੱਧ ਦੇ 22ਵੇਂ ਦਿਨ ਇਸ ਦੀ ਕੀਮਤ ਲਗਭਗ 8% ਡਿੱਗ ਕੇ 1.47 ਲੱਖ ਹੋ ਗਈ ਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਵੀ, ਸੋਨਾ ਲਗਭਗ 14 ਫ਼ੀਸਦੀ ਡਿੱਗ 4,488 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਿਆ। ਇਹ ਰੁਝਾਨ ਕੁਝ ਅਸਾਧਾਰਨ ਹੈ, ਕਿਉਂਕਿ ਸੋਨੇ ਦੀਆਂ ਕੀਮਤਾਂ ਆਮ ਤੌਰ ‘ਤੇ ਯੁੱਧ ਦੇ ਸਮੇਂ ਵਧਦੀਆਂ ਹਨ।

ਯੁੱਧ ਦੌਰਾਨ ਆਮ ਤੌਰ ‘ਤੇ ਕਿਵੇਂ ਰਹਿੰਦਾ ਹੈ ਸੋਨਾ?

ਸੋਨੇ ਨੂੰ ਹਮੇਸ਼ਾ ਇੱਕ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ। ਜਦੋਂ ਵੀ ਕੋਈ ਯੁੱਧ ਜਾਂ ਅਨਿਸ਼ਚਿਤਤਾ ਹੁੰਦੀ ਹੈ, ਲੋਕ ਸੋਨੇ ‘ਚ ਆਪਣਾ ਪੈਸਾ ਨਿਵੇਸ਼ ਕਰਦੇ ਹਨ, ਜਿਸ ਨਾਲ ਕੀਮਤਾਂ ਵਧਦੀਆਂ ਹਨ। ਉਦਾਹਰਣ ਵਜੋਂ, 1990 ਦੀ ਖਾੜੀ ਜੰਗ ਤੇ 2003 ਦੀ ਇਰਾਕ ਜੰਗ ਦੌਰਾਨ ਸੋਨੇ ‘ਚ ਕਾਫ਼ੀ ਵਾਧਾ ਹੋਇਆ। ਰੂਸ-ਯੂਕਰੇਨ ਯੁੱਧ (2022) ਦੌਰਾਨ, ਸੋਨੇ ‘ਚ ਸ਼ੁਰੂਆਤ ‘ਚ ਤੇਜ਼ੀ ਆਈ, ਪਰ ਬਾਅਦ ਵਿੱਚ ਗਿਰਾਵਟ ਆਈ।

ਇਸ ਵਾਰ ਸੋਨੇ ਦੇ ਭਾਅ ਡਿੱਗਣ ਪਿੱਛੇ ਵੱਡੇ ਕਾਰਨ

ਮਜ਼ਬੂਤ ​​ਡਾਲਰ: ਡਾਲਰ ਦੇ ਮਜ਼ਬੂਤ ​​ਹੋਣ ਨਾਲ ਸੋਨਾ ਹੋਰ ਮਹਿੰਗਾ ਲੱਗਦਾ ਹੈ, ਜਿਸ ਨਾਲ ਇਸਦੀ ਮੰਗ ਘੱਟ ਜਾਂਦੀ ਹੈ। ਇਸ ਵਾਰ ਵੀ ਡਾਲਰ ਇੰਡੈਕਸ ਵਧਿਆ ਤੇ ਨਿਵੇਸ਼ਕ ਡਾਲਰ ‘ਚ ਪੈਸਾ ਲਗਾਉਣ ਲੱਗੇ।

ਵਿਆਜ ਵਾਰੇ ਨਿਵੇਸ਼ ਵਧੇਰੇ ਆਕਰਸ਼ਕ: ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਮਹਿੰਗਾਈ ਦੇ ਡਰ ਨੂੰ ਵਧਾ ਦਿੱਤਾ, ਹਾਲਾਂਕਿ, ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ਵਧਾਉਣ ਤੋਂ ਪਰਹੇਜ਼ ਕੀਤਾ। ਇਸ ਨਾਲ ਡਾਲਰ ਨੂੰ ਮਜ਼ਬੂਤੀ ਮਿਲੀ ਤੇ ਸੋਨੇ ਦੇ ਨਿਵੇਸ਼ ਵਿੱਚ ਗਿਰਾਵਟ ਆਈ।

ਮੁਨਾਫ਼ਾ ਵਸੂਲੀ: 2025 ਤੱਕ, ਸੋਨਾ ਕਰੀਬ 74 ਫ਼ੀਸਦੀ ਤੱਕ ਚੜ੍ਹ ਚੁੱਕਿਆ ਸੀ। ਨਤੀਜੇ ਵਜੋਂ, ਨਿਵੇਸ਼ਕਾਂ ਨੇ ਆਪਣੇ ਮੁਨਾਫ਼ੇ ਨੂੰ ਨਕਦ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਕੀਮਤਾਂ ‘ਤੇ ਦਬਾਅ ਆਇਆ।

ਭਾਰਤ ‘ਚ ਕਮਜ਼ੋਰ ਮੰਗ: ਉੱਚੀਆਂ ਕੀਮਤਾਂ ਦੇ ਕਾਰਨ, ਖਪਤਕਾਰਾਂ ਨੇ ਆਪਣੀਆਂ ਖਰੀਦਾਂ ਨੂੰ ਘਟਾ ਦਿੱਤਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਮੁੰਬਈ ‘ਚ ਗਹਿਣਿਆਂ ਦੀ ਵਿਕਰੀ ‘ਚ 75% ਤੱਕ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ, ਗਹਿਣਿਆਂ ਦੇ ਨਿਰਮਾਤਾਵਾਂ ਨੇ ਵੀ ਆਪਣੇ ਨਵੇਂ ਖਰੀਦ ਆਰਡਰ ਘਟਾ ਦਿੱਤੇ ਹਨ, ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਵਾਧੂ ਸਟਾਕ ਹੈ।

ਅੱਗੇ ਕੀ, ਕੀ ਇਹ ਡਿੱਗੇਗਾ ਜਾਂ ਵਧੇਗਾ?

ਮਾਹਿਰਾਂ ਦੀ ਆਪੋ-ਆਪਣੀ ਰਾਏ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ 2026 ਦੇ ਅੰਤ ਤੱਕ, ਸੋਨੇ ਦੀਆਂ ਕੀਮਤਾਂ 6,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀਆਂ ਹਨ। ਜੇਕਰ ਇਹ ਸਥਿਤੀ ਸਾਹਮਣੇ ਆਉਂਦੀ ਹੈ ਤੇ ਭਾਰਤੀ ਰੁਪਿਆ ਕਮਜ਼ੋਰ ਰਹਿੰਦਾ ਹੈ ਤਾਂ ਭਾਰਤ ‘ਚ ਸੋਨੇ ਦੀਆਂ ਕੀਮਤਾਂ 200,000 ਪ੍ਰਤੀ 10 ਗ੍ਰਾਮ ਤੱਕ ਵੱਧ ਸਕਦੀਆਂ ਹਨ। ਹਾਲਾਂਕਿ, ਇਹ ਸਭ ਈਰਾਨ ਨਾਲ ਜੁੜੇ ਟਕਰਾਅ, ਕੱਚੇ ਤੇਲ ਦੀਆਂ ਕੀਮਤਾਂ ਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਵਰਗੇ ਕਾਰਕਾਂ ‘ਤੇ ਕਾਫ਼ੀ ਨਿਰਭਰ ਕਰੇਗਾ।

ਕੀ ਹੈ ਚਾਂਦੀ ਦੀ ਸਥਿਤੀ?

ਚਾਂਦੀ ਦੀਆਂ ਕੀਮਤਾਂ ‘ਚ ਵੀ ਕਾਫ਼ੀ ਉਤਰਾਅ-ਚੜ੍ਹਾਅ ਆਇਆ ਹੈ। 2025 ਦੇ ਸ਼ੁਰੂ ‘ਚ ₹86,000 ਪ੍ਰਤੀ ਕਿਲੋਗ੍ਰਾਮ ਤੋਂ ਸ਼ੁਰੂ ਹੋ ਕੇ, 2026 ‘ਚ ਚਾਂਦੀ ₹339,000 ਤੱਕ ਵਧ ਗਈ, ਪਰ ਹੁਣ ਡਿੱਗ ਕੇ ਲਗਭਗ 232,000 ਤੱਕ ਘੱਟ ਗਈ ਹੈ। ਫਿਰ ਵੀ, ਮਜ਼ਬੂਤ ​​ਉਦਯੋਗਿਕ ਮੰਗ ਤੇ ਸੀਮਤ ਸਪਲਾਈ ਨੂੰ ਦੇਖਦੇ ਹੋਏ, ਲੰਬੇ ਸਮੇਂ ‘ਚ ਇੱਕ ਉੱਪਰ ਵੱਲ ਰੁਝਾਨ ਦੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਇੱਕ ਨਿਵੇਸ਼ਕ ਹੋ, ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਮਾਹਿਰ ਸੁਝਾਅ ਦਿੰਦੇ ਹਨ ਕਿ ਇੱਕੋ ਸਮੇਂ ਇੱਕਮੁਸ਼ਤ ਨਿਵੇਸ਼ ਕਰਨ ਦੀ ਬਜਾਏ, ਸਮੇਂ ਦੇ ਨਾਲ ਹੌਲੀ-ਹੌਲੀ ਨਿਵੇਸ਼ ਕਰਨਾ ਸਮਝਦਾਰੀ ਹੋਵੇਗੀ। ਕੁੱਲ ਮਿਲਾ ਕੇ, ਜਦੋਂ ਕਿ ਬਾਜ਼ਾਰ ‘ਚ ਅਸਥਿਰਤਾ ਆਉਣ ਵਾਲੇ ਸਮੇਂ ‘ਚ ਬਣੀ ਰਹਿਣ ਦੀ ਉਮੀਦ ਹੈ, ਪਰ ਲੰਬੀ ਮਿਆਦ ‘ਚ ਸੋਨਾ-ਚਾਂਦੀ ਦੋਵਾਂ ‘ਚ ਸੰਭਾਵਨਾਵਾਂ ਬਣੀਆਂ ਹੋਈਆਂ ਹਨ।

Disclaimer: ਇਹ ਖ਼ਾਬਰ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ ਹੈ ਤੇ ਕਿਸੇ ਵੀ ਸਥਿਤੀ ‘ਚ, ਇਸਨੂੰ ਨਿਵੇਸ਼ ਸਲਾਹ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ। TV9 ਪੰਜਾਬੀ ਆਪਣੇ ਪਾਠਕਾਂ ਅਤੇ ਦਰਸ਼ਕਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਕੋਈ ਵੀ ਵਿੱਤੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰਨ।

Follow Us
Navaratri 2026 : ਜਲੰਧਰ ਦੇ ਮਾਂ ਤ੍ਰਿਪੁਰਮਾਲਿਨੀ ਮੰਦਿਰ ਚ ਪੂਰੀ ਹੁੰਦੀ ਹੈ ਹਰ ਮਨੋਕਾਮਨਾ, ਕਰੋ ਦਰਸ਼ਨ
Navaratri 2026 : ਜਲੰਧਰ ਦੇ ਮਾਂ ਤ੍ਰਿਪੁਰਮਾਲਿਨੀ ਮੰਦਿਰ ਚ ਪੂਰੀ ਹੁੰਦੀ ਹੈ ਹਰ ਮਨੋਕਾਮਨਾ, ਕਰੋ ਦਰਸ਼ਨ...
Golds Unexpected Fall: ਸੋਨੇ ਦੀ ਚਮਕ ਕਿਉਂ ਹੋਈ ਫਿੱਕੀ? ਈਰਾਨ ਯੁੱਧ ਦੇ ਬਾਵਜੂਦ ਡਾਲਰ ਅਤੇ ਵਿਆਜ ਦਰਾਂ ਦਾ ਅਸਰ
Golds Unexpected Fall: ਸੋਨੇ ਦੀ ਚਮਕ ਕਿਉਂ ਹੋਈ ਫਿੱਕੀ? ਈਰਾਨ ਯੁੱਧ ਦੇ ਬਾਵਜੂਦ ਡਾਲਰ ਅਤੇ ਵਿਆਜ ਦਰਾਂ ਦਾ ਅਸਰ...
ਕੌਣ ਸੀ ਚਰਨਪ੍ਰੀਤ ਸਿੰਘ ਉਰਫ ਚੀਨੀ ਕੁਬਾਹੇੜੀ, ਜਿਸ ਦੇ ਲਈ PGI ਦੇ ਬਾਹਰ ਲੱਗ ਗਈ ਭੀੜ?
ਕੌਣ ਸੀ ਚਰਨਪ੍ਰੀਤ ਸਿੰਘ ਉਰਫ ਚੀਨੀ ਕੁਬਾਹੇੜੀ, ਜਿਸ ਦੇ ਲਈ PGI ਦੇ ਬਾਹਰ ਲੱਗ ਗਈ ਭੀੜ?...
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?...
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ...
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?...
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ...
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ...
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...