AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦੀਵਾਲੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ ‘ਚ ਧਮਾਲ, ਸਿਰਫ਼ ਇੱਕ ਸ਼ੇਅਰ ਨੂੰ ਛੱਡ ਹਰੇ ਨਿਸ਼ਾਨ ‘ਚ ਪੂਰਾ ਸੈਂਸੈਕਸ

5 ਨਵੰਬਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਹੀ ਸੈਂਸੈਕਸ 1,388 ਅੰਕ ਉਛਲ ਕੇ 78,689 ਦੇ ਪੱਧਰ 'ਤੇ ਖੁੱਲ੍ਹਿਆ, ਜਦਕਿ ਨਿਫਟੀ ਨੇ ਵੀ 24,300 ਦਾ ਅਹਿਮ ਅੰਕੜਾ ਪਾਰ ਕਰ ਲਿਆ।

ਦੀਵਾਲੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਧਮਾਲ, ਸਿਰਫ਼ ਇੱਕ ਸ਼ੇਅਰ ਨੂੰ ਛੱਡ ਹਰੇ ਨਿਸ਼ਾਨ 'ਚ ਪੂਰਾ ਸੈਂਸੈਕਸ
ਦੀਵਾਲੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ ‘ਚ ਧਮਾਲ, ਸਿਰਫ਼ ਇੱਕ ਸ਼ੇਅਰ ਨੂੰ ਛੱਡ ਹਰੇ ਨਿਸ਼ਾਨ ‘ਚ ਪੂਰਾ ਸੈਂਸੈਕਸ 
tv9-punjabi
| Updated On: 05 Nov 2026 10:03 AM IST
Share

ਤਿਉਹਾਰਾਂ ਦੇ ਸੀਜ਼ਨ ‘ਚ ਭਾਰਤੀ ਸ਼ੇਅਰ ਬਾਜ਼ਾਰ ਨੇ ਨਿਵੇਸ਼ਕਾਂ ਨੂੰ ਦੀਵਾਲੀ ਦਾ ਸ਼ਾਨਦਾਰ ਤੋਹਫ਼ਾ ਦਿੱਤਾ ਹੈ। 5 ਨਵੰਬਰ ਦੀ ਸਵੇਰ ਬਾਜ਼ਾਰ ਖੁੱਲ੍ਹਦੇ ਹੀ ਦਲਾਲ ਸਟਰੀਟ ‘ਚ ਰੌਣਕ ਦੇਖਣ ਨੂੰ ਮਿਲੀ। ਭਾਵੇਂ ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਸਨ, ਪਰ ਘਰੇਲੂ ਬਾਜ਼ਾਰ ਨੇ ਇਨ੍ਹਾਂ ਸਭ ਨੂੰ ਪਿੱਛੇ ਛੱਡਦਿਆਂ ਜ਼ੋਰਦਾਰ ਸ਼ੁਰੂਆਤ ਕੀਤੀ। ਬਾਜ਼ਾਰ ਖੁੱਲ੍ਹਦੇ ਹੀ ਪ੍ਰਮੁੱਖ ਸੂਚਕ ਅੰਕ ਤੇਜ਼ੀ ਨਾਲ ਉੱਪਰ ਵੱਲ ਵਧੇ। ਸ਼ੁਰੂਆਤੀ ਕਾਰੋਬਾਰ ‘ਚ ਹੀ ਖਰੀਦਦਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਜਿਸ ਕਾਰਨ ਕੁਝ ਹੀ ਮਿੰਟਾਂ ਵਿੱਚ ਨਿਵੇਸ਼ਕਾਂ ਨੂੰ ਚੰਗਾ ਮੁਨਾਫ਼ਾ ਹੋਇਆ।

ਸੈਂਸੈਕਸ ਤੇ ਨਿਫਟੀ ਦੀ ਧਮਾਕੇਦਾਰ ਸ਼ੁਰੂਆਤ

ਅੱਜ ਸਵੇਰੇ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕ ਅੰਕਾਂ ਨੇ ਵੱਡੀ ਛਾਲ ਲਗਾਈ। ਬੀਐੱਸਈ ਸੈਂਸੈਕਸ 1,388.43 ਅੰਕ ਯਾਨੀ 1.80 ਫ਼ੀਸਦੀ ਦੀ ਜ਼ਬਰਦਸਤ ਤੇਜ਼ੀ ਨਾਲ 78,689.83 ਦੇ ਪੱਧਰ ‘ਤੇ ਖੁੱਲ੍ਹਿਆ। ਦੂਜੇ ਪਾਸੇ ਐੱਨਐੱਸਈ ਨਿਫਟੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਫਟੀ 382.15 ਅੰਕ ਯਾਨੀ 1.59 ਫ਼ੀਸਦੀ ਉਛਲ ਕੇ 24,342.75 ਦੇ ਪੱਧਰ ‘ਤੇ ਖੁੱਲ੍ਹਿਆ। ਇਸ ਤਰ੍ਹਾਂ ਨਿਫਟੀ ਨੇ ਬਾਜ਼ਾਰ ਖੁੱਲ੍ਹਦੇ ਹੀ 24,300 ਦਾ ਅਹਿਮ ਪੱਧਰ ਆਸਾਨੀ ਨਾਲ ਪਾਰ ਕਰ ਲਿਆ।

ਬਾਜ਼ਾਰ ਦੇ ਸਮੁੱਚੇ ਮਾਹੌਲ ਦੀ ਗੱਲ ਕਰੀਏ ਤਾਂ ਅੱਜ ਕਰੀਬ 2,099 ਸ਼ੇਅਰਾਂ ‘ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਮੁਕਾਬਲੇ ਸਿਰਫ਼ 397 ਸ਼ੇਅਰਾਂ ‘ਚ ਗਿਰਾਵਟ ਦਰਜ ਕੀਤੀ ਗਈ, ਜਦਕਿ 107 ਸ਼ੇਅਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ।

ਇੰਡੀਗੋ ਤੋਂ ਲੈ ਕੇ ਏਸ਼ੀਅਨ ਪੇਂਟਸ ਤੱਕ ਦੇ ਸ਼ੇਅਰਾਂ ‘ਚ ਜ਼ੋਰਦਾਰ ਉਛਾਲ

ਅੱਜ ਦੇ ਕਾਰੋਬਾਰ ‘ਚ ਕਈ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਖੁਸ਼ ਕਰ ਦਿੱਤਾ। ਨਿਫਟੀ ‘ਤੇ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੇ ਸ਼ੇਅਰਾਂ ਦੀ ਸੂਚੀ ‘ਚ ਇੰਟਰਗਲੋਬ ਐਵੀਏਸ਼ਨ (ਇੰਡੀਗੋ), ਸ਼੍ਰੀਰਾਮ ਫਾਈਨਾਂਸ, ਏਸ਼ੀਅਨ ਪੇਂਟਸ, ਮਾਰੂਤੀ ਸੁਜ਼ੂਕੀ ਅਤੇ ਬਜਾਜ ਫਾਈਨਾਂਸ ਸਭ ਤੋਂ ਅੱਗੇ ਰਹੇ।

ਖ਼ਾਸ ਤੌਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਭਾਰੀ ਗਿਰਾਵਟ ਦਾ ਸਿੱਧਾ ਫਾਇਦਾ ਹਵਾਬਾਜ਼ੀ ਖੇਤਰ ਨੂੰ ਮਿਲਿਆ। ਇਸੇ ਕਾਰਨ ਇੰਡੀਗੋ ਅੱਜ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸ਼ੇਅਰ ਬਣ ਕੇ ਉੱਭਰਿਆ। ਇਸ ਤੋਂ ਇਲਾਵਾ ਮਾਰੂਤੀ, ਏਸ਼ੀਅਨ ਪੇਂਟਸ, ਬਜਾਜ ਫਾਈਨਾਂਸ ਤੇ ਮਹਿੰਦਰਾ ਐਂਡ ਮਹਿੰਦਰਾ (M&M) ਦੇ ਸ਼ੇਅਰਾਂ ‘ਚ ਵੀ 3 ਤੋਂ 4 ਫ਼ੀਸਦੀ ਦੀ ਮਜ਼ਬੂਤ ਤੇਜ਼ੀ ਦਰਜ ਕੀਤੀ ਗਈ।

ਆਖ਼ਰ ਕਿਉਂ ਪਿੱਛੇ ਰਹਿ ਗਿਆ ਭਾਰਤੀ ਏਅਰਟੈੱਲ ਦਾ ਸ਼ੇਅਰ?

ਅੱਜ ਦੇ ਸ਼ੁਰੂਆਤੀ ਕਾਰੋਬਾਰ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਭਾਰਤੀ ਏਅਰਟੈੱਲ ਨੂੰ ਛੱਡ ਕੇ ਸੈਂਸੈਕਸ ਦੇ ਬਾਕੀ ਸਾਰੇ ਸ਼ੇਅਰ ਹਰੇ ਨਿਸ਼ਾਨ ‘ਚ ਕਾਰੋਬਾਰ ਕਰ ਰਹੇ ਸਨ। ਦਰਅਸਲ, ਅੱਜ ਭਾਰਤੀ ਏਅਰਟੈੱਲ ਦੇ ਦੂਜੀ ਤਿਮਾਹੀ (Q2) ਦੇ ਨਤੀਜੇ ਆਉਣ ਵਾਲੇ ਹਨ। ਇਨ੍ਹਾਂ ਨਤੀਜਿਆਂ ਤੋਂ ਠੀਕ ਪਹਿਲਾਂ ਨਿਵੇਸ਼ਕਾਂ ਨੇ ਥੋੜ੍ਹੀ ਸਾਵਧਾਨੀ ਵਰਤੀ, ਜਿਸ ਕਾਰਨ ਏਅਰਟੈੱਲ ਦੇ ਸ਼ੇਅਰਾਂ ‘ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ।

ਜੇਕਰ ਨਿਫਟੀ ਦੇ ਗਿਰਾਵਟ ਵਾਲੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਭਾਰਤੀ ਏਅਰਟੈੱਲ ਦੇ ਨਾਲ-ਨਾਲ ਡਾ. ਰੈੱਡੀਜ਼ ਲੈਬਜ਼, ਸਿਪਲਾ ਤੇ ਕੋਲ ਇੰਡੀਆ ਦੇ ਸ਼ੇਅਰਾਂ ‘ਚ ਵੀ ਸ਼ੁਰੂਆਤੀ ਦਬਾਅ ਦੇਖਣ ਨੂੰ ਮਿਲਿਆ।

Follow Us