AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Coal India ਨੇ ਤੇਜ਼ ਕੀਤੀ ਕੋਲੇ ਦੀ ਸਪਲਾਈ, 40% ਵਧਿਆ ਉਤਪਾਦਨ, ਬਿਜਲੀ ਘਰਾਂ ਨੂੰ ਮਿਲੀ ਵੱਡੀ ਰਾਹਤ

Coal Supply: ਖਾਣਾਂ ਵਿੱਚ ਪਾਣੀ ਭਰਨ ਕਾਰਨ 58 ਪਾਵਰ ਪਲਾਂਟਾਂ ਵਿੱਚ ਕੋਲੇ ਦਾ ਸਟਾਕ ਬਹੁਤ ਘੱਟ ਹੋ ਗਿਆ ਸੀ। ਹੁਣ ਮੀਂਹ ਹੌਲੀ ਪੈਂਦੇ ਹੀ Coal India ਨੇ ਕੋਲੇ ਦਾ ਉਤਪਾਦਨ ਅਤੇ ਢੁਆਈ ਤੇਜ਼ ਕਰ ਦਿੱਤੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਆਮ ਹੋਣ ਦੇ ਆਸਾਰ ਹਨ।

Coal India ਨੇ ਤੇਜ਼ ਕੀਤੀ ਕੋਲੇ ਦੀ ਸਪਲਾਈ, 40% ਵਧਿਆ ਉਤਪਾਦਨ, ਬਿਜਲੀ ਘਰਾਂ ਨੂੰ ਮਿਲੀ ਵੱਡੀ ਰਾਹਤ
Coal India ਨੇ ਵਧਾਈ ਕੋਲੇ ਦੀ ਸਪਲਾਈ
tv9-punjabi
| Published: 10 Sep 2026 11:28 AM IST
Share

ਦੇਸ਼ ਦੇ ਕਈ ਸੂਬਿਆਂ ਵਿੱਚ ਡੂੰਘੇ ਹੋ ਰਹੇ ਬਿਜਲੀ ਸੰਕਟ ਵਿਚਕਾਰ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸਰਕਾਰੀ ਕੰਪਨੀ Coal India Limited (Coal India) ਨੇ ਬਿਜਲੀ ਘਰਾਂ ਨੂੰ ਹੋਣ ਵਾਲੀ ਕੋਲੇ ਦੀ ਸਪਲਾਈ ਵਿੱਚ ਵੱਡਾ ਵਾਧਾ ਕੀਤਾ ਹੈ। ਮੀਂਹ ਘੱਟ ਹੁੰਦੇ ਹੀ 8 ਸਤੰਬਰ ਨੂੰ ਕੰਪਨੀ ਦਾ ਕੁੱਲ ਕੋਲਾ ਉਤਪਾਦਨ ਵਧ ਕੇ 1.91 ਮਿਲੀਅਨ ਟਨ ਤੇ ਪਹੁੰਚ ਗਿਆ। ਇਹ ਅੰਕੜਾ ਸਤੰਬਰ ਦੇ ਪਹਿਲੇ ਤਿੰਨ ਦਿਨਾਂ ਦੇ ਰੋਜ਼ਾਨਾ ਔਸਤ ਨਾਲੋਂ ਲਗਭਗ 40 ਫੀਸਦੀ ਜ਼ਿਆਦਾ ਹੈ।

ਉਤਪਾਦਨ ਵਧਣ ਦਾ ਸਿੱਧਾ ਫਾਇਦਾ ਦੇਸ਼ ਦੇ ਥਰਮਲ ਪਾਵਰ ਪਲਾਂਟਾਂ ਨੂੰ ਹੋਇਆ ਹੈ। ਬਿਜਲੀ ਖੇਤਰ ਨੂੰ ਕੀਤੀ ਜਾਣ ਵਾਲੀ ਕੋਲੇ ਦੀ ਸਪਲਾਈ 27 ਫੀਸਦੀ ਵਧ ਕੇ 1.74 ਮਿਲੀਅਨ ਟਨ ਪ੍ਰਤੀ ਦਿਨ ਦਰਜ ਕੀਤੀ ਗਈ ਹੈ, ਜੋ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਸਿਰਫ਼ 1.37 ਮਿਲੀਅਨ ਟਨ ਸੀ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਰਿਪੋਰਟਾਂ ਵਿੱਚ 58 ਥਰਮਲ ਪਾਵਰ ਪਲਾਂਟਾਂ ਕੋਲ ਕੋਲੇ ਦਾ ਸਟਾਕ ਬੇਹੱਦ ਘੱਟ ਹੋਣ ਦੀ ਗੱਲ ਕਹੀ ਗਈ ਸੀ। ਇਸ ਕਾਰਨ ਬਿਜਲੀ ਉਤਪਾਦਨ ਠੱਪ ਹੋਣ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਸੀ।

ਖਾਣਾਂ ਵਿੱਚੋਂ ਤੇਜ਼ੀ ਨਾਲ ਕੱਢਿਆ ਜਾ ਰਿਹਾ ਪਾਣੀ

Coal India ਦੀ ਇਸ ਸੁਧਾਰ ਪ੍ਰਕਿਰਿਆ ਵਿੱਚ ਉਸ ਦੀ ਸਹਾਇਕ ਕੰਪਨੀ Northern Coalfields Limited (NCL) ਦੀ ਸਭ ਤੋਂ ਵੱਡੀ ਭੂਮਿਕਾ ਰਹੀ ਹੈ। NCL ਨੇ 8 ਸਤੰਬਰ ਨੂੰ ਇਕੱਲੇ ਹੀ 3 ਲੱਖ ਟਨ ਕੋਲੇ ਦਾ ਉਤਪਾਦਨ ਕੀਤਾ, ਜਦਕਿ ਮਹੀਨੇ ਦੀ ਸ਼ੁਰੂਆਤ ਵਿੱਚ ਇਹ ਰੋਜ਼ਾਨਾ ਸਿਰਫ਼ 1.8 ਲੱਖ ਟਨ ਸੀ। ਭਾਰੀ ਮੀਂਹ ਕਾਰਨ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਸਥਿਤ NCL ਦੀਆਂ ਖਾਣਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਸਨ।

ਕੰਪਨੀ ਮੁਤਾਬਕ, ਮਾਨਸੂਨ ਕਮਜ਼ੋਰ ਪੈਂਦੇ ਹੀ ਖਾਣਾਂ ਵਿੱਚ ਜਮ੍ਹਾਂ ਪਾਣੀ ਨੂੰ ਕੱਢਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ। ਅੰਦਰੂਨੀ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਗਈ, ਤਾਂ ਜੋ ਕੋਲੇ ਨੂੰ ਲੋਡਿੰਗ ਪਲਾਂਟਾਂ ਅਤੇ ਰੇਲਵੇ ਸਾਈਡਿੰਗਜ਼ ਤੱਕ ਤੇਜ਼ੀ ਨਾਲ ਪਹੁੰਚਾਇਆ ਜਾ ਸਕੇ। NCL ਦਾ 87 ਫੀਸਦੀ ਕੋਲਾ ਬਿਜਲੀ ਘਰਾਂ ਨੂੰ ਹੀ ਜਾਂਦਾ ਹੈ, ਜਿਸ ਵਿੱਚ ਮੁੱਖ ਤੌਰ ਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਪਲਾਂਟ ਸ਼ਾਮਲ ਹਨ। ਚਾਲੂ ਵਿੱਤੀ ਸਾਲ ਵਿੱਚ 8 ਸਤੰਬਰ ਤੱਕ NCL ਦਾ ਕੁੱਲ ਉਤਪਾਦਨ 51.43 ਮਿਲੀਅਨ ਟਨ ਅਤੇ ਕੁੱਲ ਸਪਲਾਈ 55 ਮਿਲੀਅਨ ਟਨ ਤੱਕ ਪਹੁੰਚ ਚੁੱਕੀ ਹੈ।

ਦੇਸ਼ ਵਿੱਚ 51 ਦਿਨਾਂ ਦਾ ਕੋਲਾ ਸਟਾਕ ਮੌਜੂਦ

ਬਿਜਲੀ ਸੰਕਟ ਦੀਆਂ ਚਿੰਤਾਵਾਂ ਵਿਚਕਾਰ ਕੇਂਦਰੀ ਕੋਲਾ ਮੰਤਰੀ ਜੀ. ਕਿਸ਼ਨ ਰੈੱਡੀ ਨੇ ਸਥਿਤੀ ਸਪੱਸ਼ਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਖਾਣਾਂ, ਰਸਤੇ ਅਤੇ ਪਾਵਰ ਪਲਾਂਟਾਂ ਨੂੰ ਮਿਲਾ ਕੇ 123 ਮਿਲੀਅਨ ਟਨ ਤੋਂ ਵੱਧ ਕੋਲਾ ਉਪਲਬਧ ਹੈ। ਇਹ ਸਟਾਕ ਦੇਸ਼ ਦੀ 51 ਦਿਨਾਂ ਦੀ ਬਿਜਲੀ ਮੰਗ ਨੂੰ ਆਸਾਨੀ ਨਾਲ ਪੂਰਾ ਕਰਨ ਲਈ ਕਾਫ਼ੀ ਹੈ।

ਕੇਂਦਰੀ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਲਗਭਗ 100 ਮਿਲੀਅਨ ਟਨ ਕੋਲਾ ਖਾਣਾਂ ਕੋਲ ਜਾਂ ਢੁਆਈ ਦੇ ਰਸਤੇ ਵਿੱਚ ਹੈ, ਜਦਕਿ ਥਰਮਲ ਪਾਵਰ ਪਲਾਂਟਾਂ ਕੋਲ ਖੁਦ 23.7 ਮਿਲੀਅਨ ਟਨ ਦਾ ਸਟਾਕ ਮੌਜੂਦ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਿਵੇਂ-ਜਿਵੇਂ ਮੀਂਹ ਪੂਰੀ ਤਰ੍ਹਾਂ ਰੁਕੇਗਾ, ਉਤਪਾਦਨ ਅਤੇ ਸਪਲਾਈ ਦੋਵੇਂ ਮਾਨਸੂਨ ਤੋਂ ਪਹਿਲਾਂ ਦੇ ਪੱਧਰ ਤੇ ਵਾਪਸ ਆ ਜਾਣਗੇ।

ਕਮਜ਼ੋਰ ਮੌਨਸੂਨ ਬਣਿਆ ਬਿਜਲੀ ਦੀ ਕਮੀ ਦਾ ਕਾਰਨ

ਇਸ ਸਾਲ ਕੋਲਾ ਖਾਣਾਂ ਅਤੇ ਬਿਜਲੀ ਕੰਪਨੀਆਂ ਤੇ ਦਬਾਅ ਦੀ ਇੱਕ ਖਾਸ ਵਜ੍ਹਾ ਕਮਜ਼ੋਰ ਮੌਨਸੂਨ ਅਤੇ ਅਲ ਨੀਨੋ ਦੀ ਸਥਿਤੀ ਵੀ ਰਹੀ ਹੈ। ਘੱਟ ਮੀਂਹ ਕਾਰਨ ਖੇਤਾਂ ਦੀ ਸਿੰਚਾਈ ਲਈ ਕਿਸਾਨਾਂ ਨੂੰ ਟਿਊਬਵੈੱਲ ਚਲਾਉਣੇ ਪਏ, ਜਿਸ ਨਾਲ ਖੇਤੀਬਾੜੀ ਖੇਤਰ ਵਿੱਚ ਬਿਜਲੀ ਦੀ ਖਪਤ ਅਚਾਨਕ ਵਧ ਗਈ। ਉੱਥੇ ਹੀ, ਹੁੰਮਸ ਭਰੀ ਗਰਮੀ ਕਾਰਨ ਘਰਾਂ ਅਤੇ ਦਫ਼ਤਰਾਂ ਵਿੱਚ ਏਅਰ ਕੰਡੀਸ਼ਨਰਾਂ ਦੀ ਵਰਤੋਂ ਵੀ ਲਗਾਤਾਰ ਵਧਦੀ ਗਈ।

ਆਮ ਤੌਰ ਤੇ ਕੋਲੇ ਨਾਲ ਬਣੀ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਵਾਲਾ ਹਾਈਡ੍ਰੋ ਪਾਵਰ ਸੈਕਟਰ ਵੀ ਇਸ ਵਾਰ ਘੱਟ ਮੀਂਹ ਕਾਰਨ ਪਿੱਛੇ ਰਹਿ ਗਿਆ। Grid Controller of India ਦੇ ਅੰਕੜਿਆਂ ਮੁਤਾਬਕ, ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਬਿਜਲੀ ਦੀ ਕਮੀ ਸਭ ਤੋਂ ਵੱਧ ਦੇਖੀ ਗਈ। ਐਤਵਾਰ ਨੂੰ ਦੇਸ਼ ਵਿੱਚ ਬਿਜਲੀ ਦੀ ਕਮੀ 19.57 ਮਿਲੀਅਨ ਯੂਨਿਟ ਰਹੀ, ਜਦਕਿ 5 ਸਤੰਬਰ ਨੂੰ ਇਹ ਅੰਕੜਾ 28 ਮਿਲੀਅਨ ਯੂਨਿਟ ਤੋਂ ਪਾਰ ਹੋ ਗਿਆ ਸੀ।

Source:TV9Hindi.com

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...