ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮਦਰ ਡੇਅਰੀ ਤੋਂ ਬਾਅਦ ਅਮੂਲ ਨੇ ਵੀ ਕੀਮਤਾਂ ਚ ਕੀਤਾ ਵਾਧਾ, ਜਾਣੋ ਕਿੰਨਾ ਹੋਇਆ ਰੇਟ?

ਮਦਰ ਡੇਅਰੀ ਤੋਂ ਬਾਅਦ ਹੁਣ ਅਮੂਲ ਨੇ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਇਹ ਨਵੀਂ ਦਰ 1 ਮਈ, 2025 ਤੋਂ ਦੇਸ਼ ਭਰ ਵਿੱਚ ਲਾਗੂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਦਰ ਡੇਅਰੀ ਨੇ 29 ਅਪ੍ਰੈਲ ਨੂੰ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਕੀਤਾ ਸੀ।

ਮਦਰ ਡੇਅਰੀ ਤੋਂ ਬਾਅਦ ਅਮੂਲ ਨੇ ਵੀ ਕੀਮਤਾਂ ਚ ਕੀਤਾ ਵਾਧਾ, ਜਾਣੋ ਕਿੰਨਾ ਹੋਇਆ ਰੇਟ?
Follow Us
tv9-punjabi
| Updated On: 01 May 2025 10:48 AM IST

Mother Dairy: ਮਦਰ ਡੇਅਰੀ ਤੋਂ ਬਾਅਦ ਹੁਣ ਅਮੂਲ ਨੇ ਵੀ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਮਦਰ ਡੇਅਰੀ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਕੀਤਾ ਸੀ, ਜੋ ਕਿ ਬੁੱਧਵਾਰ, 30 ਅਪ੍ਰੈਲ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ। ਅਮੂਲ ਦੁੱਧ ਦੀ ਨਵੀਂ ਕੀਮਤ ਵੀਰਵਾਰ, 1 ਮਈ ਤੋਂ ਦੇਸ਼ ਭਰ ਵਿੱਚ ਲਾਗੂ ਹੋਵੇਗੀ।

ਦਿੱਲੀ-ਐਨਸੀਆਰ ਵਿੱਚ ਮਦਰ ਡੇਅਰੀ ਦੇ ਟੋਨਡ (ਬਲਕ ਵੈਂਡ) ਦੁੱਧ ਦੀ ਕੀਮਤ 54 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 56 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਫੁੱਲ ਕਰੀਮ ਦੁੱਧ ਦੀ ਕੀਮਤ 68 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 69 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਇਸ ਦੇ ਨਾਲ ਹੀ ਟੋਨਡ ਦੁੱਧ (ਪਾਊਚ) ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 57 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਜਦੋਂ ਕਿ ਡਬਲ ਟੋਂਡ ਦੁੱਧ ਦੀ ਕੀਮਤ 49 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 51 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਗਾਂ ਦੇ ਦੁੱਧ ਦੀ ਕੀਮਤ 57 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 59 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

ਪਿਛਲੇ ਕੁਝ ਮਹੀਨਿਆਂ ਵਿੱਚ ਕੀਮਤਾਂ ਵਧੀਆਂ

ਮਦਰ ਡੇਅਰੀ ਦੇ ਅਧਿਕਾਰੀ ਨੇ ਕਿਹਾ ਕਿ ਖਰੀਦ ਲਾਗਤ ਲਗਾਤਾਰ ਵੱਧ ਰਹੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਕੀਮਤਾਂ ਵਿੱਚ 4-5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮਦਰ ਡੇਅਰੀ ਆਪਣੇ ਆਊਟਲੈਟਸ, ਜਨਰਲ ਟ੍ਰੇਡ ਅਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ ਦਿੱਲੀ-ਐਨਸੀਆਰ ਬਾਜ਼ਾਰ ਵਿੱਚ ਰੋਜ਼ਾਨਾ ਲਗਭਗ 35 ਲੱਖ ਲੀਟਰ ਦੁੱਧ ਵੇਚਦੀ ਹੈ। ਉਨ੍ਹਾਂ ਕਿਹਾ, ਅਸੀਂ ਆਪਣੇ ਕਿਸਾਨਾਂ ਦੀ ਰੋਜ਼ੀ-ਰੋਟੀ ਦਾ ਸਮਰਥਨ ਕਰਦੇ ਹੋਏ ਖਪਤਕਾਰਾਂ ਨੂੰ ਗੁਣਵੱਤਾ ਵਾਲੇ ਦੁੱਧ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਲਈ ਵਚਨਬੱਧ ਹਾਂ।

ਮਦਰ ਡੇਅਰੀ ਨੇ ਕੀਮਤਾਂ ਵਿੱਚ ਵਾਧੇ ਦਾ ਕਾਰਨ ਡੇਅਰੀ ਕਿਸਾਨਾਂ ਤੋਂ ਕੱਚੇ ਦੁੱਧ ਦੀ ਕੰਪਨੀ ਦੀ ਖਰੀਦ ਲਾਗਤ ਵਿੱਚ ਵਾਧਾ ਦੱਸਿਆ। ਮਦਰ ਡੇਅਰੀ ਨੇ ਕਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਦੁੱਧ ਖਰੀਦਣ ਲਈ ਵੱਧ ਕੀਮਤਾਂ ਦੇਣ ਦੇ ਬਾਵਜੂਦ, ਅਸੀਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਗਰਮੀ ਕਾਰਨ ਦੁੱਧ ਉਤਪਾਦਨ ਹੋਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ...
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ...
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ...
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ...
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ...
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?...
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ "ਤੇਰਾ ਪਿਆਰ ਪਿਆਰ, ਹੁੱਕਾ ਬਾਰ" 'ਤੇ ਥਿਰਕੇ
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ