AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Air Fare ‘ਚ ਵੱਡਾ ਵਾਧਾ! IndiGo ਨੇ ਲਾਗੂ ਕੀਤਾ ਨਵਾਂ Fuel Charge, ਕਿੰਨਾ ਮਹਿੰਗਾ ਹੋਇਆ ਹਵਾਈ ਕਿਰਾਇਆ?

IndiGo Fuel Surcharge: IndiGo 6 ਅਕਤੂਬਰ 2026 ਤੋਂ Domestic ਅਤੇ International ਦੋਵੇਂ ਤਰ੍ਹਾਂ ਦੀਆਂ Flights ਲਈ Fuel Charge ਵਧਾਏਗੀ। ਇਹ ਵਾਧਾ 1 ਅਕਤੂਬਰ ਤੋਂ ATF ਦੀਆਂ ਕੀਮਤਾਂ ਵਿੱਚ ਹੋਏ 13.2 ਫੀਸਦੀ ਵਾਧੇ ਤੋਂ ਬਾਅਦ ਕੀਤਾ ਜਾ ਰਿਹਾ ਹੈ।

Air Fare 'ਚ ਵੱਡਾ ਵਾਧਾ! IndiGo ਨੇ ਲਾਗੂ ਕੀਤਾ ਨਵਾਂ Fuel Charge, ਕਿੰਨਾ ਮਹਿੰਗਾ ਹੋਇਆ ਹਵਾਈ ਕਿਰਾਇਆ?
IndiGo Flights ਹੋਈਆਂ ਮਹਿੰਗੀਆਂ
tv9-punjabi
| Updated On: 05 Oct 2026 16:12 PM IST
Share

ਹਾਲ ਹੀ ਵਿੱਚ ਪੈਟਰੋਲੀਅਮ ਕੰਪਨੀਆਂ ਨੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ 1 ਅਕਤੂਬਰ ਤੋਂ Jet Fuel ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਇਹ ਵਾਧਾ 13 ਫੀਸਦੀ ਤੋਂ ਜ਼ਿਆਦਾ ਸੀ। ਖ਼ਾਸ ਗੱਲ ਇਹ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ Jet Fuel ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਇਹ ਵਾਧਾ ਕਰੀਬ 25 ਫੀਸਦੀ ਤੱਕ ਪਹੁੰਚ ਗਿਆ ਹੈ। ਇਸ ਦਾ ਅਸਰ ਹੁਣ ਦੇਸ਼ ਦੀ ਸਭ ਤੋਂ ਵੱਡੀ Domestic Airline IndiGo ‘ਤੇ ਵੀ ਪਿਆ ਹੈ। ਏਅਰਲਾਈਨ ਨੇ ਆਪਣੇ Fuel Surcharge ਵਿੱਚ ਵਾਧਾ ਕਰ ਦਿੱਤਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ IndiGo ਨਾਲ ਹਵਾਈ ਸਫ਼ਰ ਕਰਨਾ ਮਹਿੰਗਾ ਹੋ ਸਕਦਾ ਹੈ। ਇਹ ਵਾਧਾ ਯਾਤਰਾ ਦੀ ਦੂਰੀ ਅਤੇ ਮੰਜ਼ਿਲ ਦੇ ਆਧਾਰ ‘ਤੇ ਕੀਤਾ ਗਿਆ ਹੈ। ਨਵੇਂ ਸਰਚਾਰਜ 6 ਅਕਤੂਬਰ ਤੋਂ ਲਾਗੂ ਹੋਣਗੇ। ਆਓ ਜਾਣਦੇ ਹਾਂ IndiGo ਵੱਲੋਂ ਕੀ ਅਪਡੇਟ ਜਾਰੀ ਕੀਤਾ ਗਿਆ ਹੈ।

IndiGo ਦਾ ਵੱਡਾ ਐਲਾਨ

IndiGo ਨੇ ਸੋਮਵਾਰ ਨੂੰ Domestic ਅਤੇ International Flights ‘ਤੇ Fuel Charge ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ Jet Fuel ਦੀਆਂ ਕੀਮਤਾਂ ਵਿੱਚ ਵਾਧਾ ਹੈ। ਇਹ ਨਵੇਂ ਚਾਰਜ 6 ਅਕਤੂਬਰ 2026 ਨੂੰ ਰਾਤ 12:01 ਵਜੇ ਤੋਂ ਕੀਤੀਆਂ ਜਾਣ ਵਾਲੀਆਂ ਸਾਰੀਆਂ ਨਵੀਆਂ ਬੁਕਿੰਗਾਂ ‘ਤੇ ਲਾਗੂ ਹੋਣਗੇ। Domestic Flights ਲਈ ਦੂਰੀ ਦੇ ਆਧਾਰ ‘ਤੇ Fuel Charge ਪ੍ਰਤੀ ਸੈਕਟਰ 375 ਰੁਪਏ ਤੋਂ 1,300 ਰੁਪਏ ਦੇ ਵਿਚਕਾਰ ਹੋਵੇਗਾ। ਉੱਥੇ ਹੀ International Routes ਲਈ ਇਹ ਚਾਰਜ 1,000 ਰੁਪਏ ਤੋਂ 10,000 ਰੁਪਏ ਦੇ ਵਿਚਕਾਰ ਹੋਵੇਗਾ।

1 ਅਕਤੂਬਰ ਤੋਂ Jet Fuel ਦੀ ਕੀਮਤ 121 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ ਕਰੀਬ 137 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ Jet Fuel ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਗਸਤ ਵਿੱਚ ਕੀਮਤ 5 ਰੁਪਏ ਪ੍ਰਤੀ ਲੀਟਰ ਅਤੇ ਸਤੰਬਰ ਵਿੱਚ 6.28 ਰੁਪਏ ਪ੍ਰਤੀ ਲੀਟਰ ਵਧਾਈ ਗਈ ਸੀ।

ਘਰੇਲੂ ਰੂਟ (ਕਿਲੋਮੀਟਰ ਵਿੱਚ) ਅਪ੍ਰੈਲ ਦਾ Fuel Charge (ਰੁਪਏ ਵਿੱਚ) ਨਵਾਂ Fuel Charge (ਰੁਪਏ ਵਿੱਚ)
0-500 275 375
501-1,000 400 600
1,001-1,500 600 900
1,501-2,000 800 1,150
2,000 ਤੋਂ ਵੱਧ 950 1,300

IndiGo ਨੇ ਕਿਹਾ ਕਿ ਪਿਛਲੇ ਮਹੀਨੇ ਦੇ ਮੁਕਾਬਲੇ Fuel ਦੀਆਂ ਕੀਮਤਾਂ ਵਿੱਚ 14 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਕਾਰਨ ATF ਦੀ Cost ਪਿਛਲੇ ਇੱਕ ਦਹਾਕੇ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਏਅਰਲਾਈਨ ਦੇ ਸੰਚਾਲਨ ਖਰਚ ਵਿੱਚ ATF ਦਾ ਵੱਡਾ ਹਿੱਸਾ ਹੁੰਦਾ ਹੈ ਅਤੇ ਇਸ ਦਾ ਅਸਰ ਏਅਰਲਾਈਨ ਦੇ Cost Structure ਅਤੇ Network Economics ‘ਤੇ ਪੈਂਦਾ ਹੈ। IndiGo ਨੇ ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਆਪਣੇ Domestic Fuel Charge ਵਿੱਚ ਬਦਲਾਅ ਕੀਤਾ ਸੀ। ਉਸ ਸਮੇਂ ਦੂਰੀ ਦੇ ਆਧਾਰ ‘ਤੇ ਚਾਰਜ ਤੈਅ ਕਰਨ ਦੀ ਪ੍ਰਣਾਲੀ ਲਾਗੂ ਕੀਤੀ ਗਈ ਸੀ, ਜਿਸ ਤਹਿਤ ਹਰ ਸੈਕਟਰ ਲਈ 275 ਰੁਪਏ ਤੋਂ 950 ਰੁਪਏ ਤੱਕ ਦਾ ਚਾਰਜ ਲਿਆ ਜਾਂਦਾ ਸੀ।

5 ਅਕਤੂਬਰ ਨੂੰ ਦੁਪਹਿਰ ਕਰੀਬ 12:30 ਵਜੇ BSE ‘ਤੇ IndiGo ਦੀ ਆਪਰੇਟਰ ਕੰਪਨੀ InterGlobe Aviation ਦੇ ਸ਼ੇਅਰ 0.12 ਫੀਸਦੀ ਵਧ ਕੇ 4,927.15 ਰੁਪਏ ‘ਤੇ ਟ੍ਰੇਡ ਕਰ ਰਹੇ ਸਨ।

International Fuel Charge

ਰਿਵਾਈਜ਼ਡ ਚਾਰਜ ਮੁਤਾਬਕ SAARC Routes ‘ਤੇ 500 ਕਿਲੋਮੀਟਰ ਤੱਕ ਦੀ ਦੂਰੀ ਲਈ 1,000 ਰੁਪਏ ਅਤੇ ਇਸ ਤੋਂ ਵੱਧ ਦੂਰੀ ਵਾਲੇ SAARC Routes ਲਈ 3,000 ਰੁਪਏ Fuel Charge ਹੋਵੇਗਾ।

South-East Asia, GCC ਅਤੇ Middle East, ਅਤੇ North ਅਤੇ East Asia Routes ਲਈ ਇਹ ਚਾਰਜ 5,500 ਰੁਪਏ ਹੋਵੇਗਾ। ਅਫਰੀਕਾ ਲਈ Fuel Charge 6,000 ਰੁਪਏ, ਜਦਕਿ ਯੂਰਪ ਲਈ 10,000 ਰੁਪਏ ਹੋਵੇਗਾ।

ਇਹ ਤਾਜ਼ਾ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ Fuel Cost ਕਾਰਨ ਏਅਰਲਾਈਨਜ਼ ‘ਤੇ ਮੁੜ ਦਬਾਅ ਵਧ ਰਿਹਾ ਹੈ। IndiGo ਨੇ ਮਈ ਵਿੱਚ ਕਿਹਾ ਸੀ ਕਿ Jet Fuel ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ Margin ‘ਤੇ ਪੈ ਰਹੇ ਅਸਰ ਤੋਂ ਬਾਅਦ ਉਹ Fuel Hedging ‘ਤੇ ਵਿਚਾਰ ਕਰ ਰਹੀ ਹੈ।

ਇੰਟਰਨੈਸ਼ਨਲ ਰੂਟ (ਕਿਲੋਮੀਟਰ ਵਿੱਚ) ਨਵਾਂ Fuel Charge (ਰੁਪਏ ਵਿੱਚ)
SAARC, 500 ਤੱਕ 1,000
SAARC, 501 ਅਤੇ ਇਸ ਤੋਂ ਵੱਧ 3,000
ਸਾਊਥ-ਈਸਟ ਏਸ਼ੀਆ 5,500
GCC ਅਤੇ ਮਿਡਲ ਈਸਟ 5,500
ਨੌਰਥ ਅਤੇ ਈਸਟ ਏਸ਼ੀਆ 5,500
ਅਫਰੀਕਾ 6,000
ਯੂਰਪ 10,000

ਅਜੇ ਵੀ Fuel Cost ਦੇ ਮੁਕਾਬਲੇ ਘੱਟ ਵਧਾਇਆ ਸਰਚਾਰਜ

ਏਅਰਲਾਈਨ ਨੇ ਕਿਹਾ ਕਿ Fuel Charge ਵਿੱਚ ਕੀਤਾ ਗਿਆ ਇਹ ਤਾਜ਼ਾ ਵਾਧਾ Fuel Cost ਵਿੱਚ ਹੋਏ ਵਾਧੇ ਦੀ ਪੂਰੀ ਭਰਪਾਈ ਕਰਨ ਲਈ ਲੋੜੀਂਦੀ ਰਕਮ ਤੋਂ ਅਜੇ ਵੀ ਘੱਟ ਹੈ।

IndiGo ਮੁਤਾਬਕ, Fuel Cost ਵਿੱਚ ਹੋਏ ਵਾਧੇ ਦੀ ਪੂਰੀ ਭਰਪਾਈ ਕਰਨ ਲਈ Fuel Charge ਵਿੱਚ ਕਾਫ਼ੀ ਜ਼ਿਆਦਾ ਵਾਧਾ ਕਰਨ ਦੀ ਲੋੜ ਸੀ। ਹਾਲਾਂਕਿ, ਗਾਹਕਾਂ ‘ਤੇ ਪੈਣ ਵਾਲੇ ਅਸਰ ਨੂੰ ਘੱਟ ਰੱਖਣ ਲਈ ਏਅਰਲਾਈਨ ਨੇ ਸੰਤੁਲਿਤ ਅਤੇ ਮੁਕਾਬਲਤਨ ਮਾਮੂਲੀ ਵਾਧਾ ਕੀਤਾ ਹੈ।

IndiGo ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਇਨ੍ਹਾਂ ਰਿਵਾਈਜ਼ਡ Fuel Charges ਕਾਰਨ ਗਾਹਕਾਂ ‘ਤੇ ਵਾਧੂ ਬੋਝ ਪੈ ਸਕਦਾ ਹੈ। ਹਾਲਾਂਕਿ, ਇਹ ਫੈਸਲਾ ਲਗਾਤਾਰ ਵਧ ਰਹੀ Operating Cost ਅਤੇ ਬਦਲਦੇ Market Environment ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਏਅਰਲਾਈਨ ਸਥਿਤੀ ‘ਤੇ ਨਜ਼ਰ ਰੱਖਦੀ ਰਹੇਗੀ ਅਤੇ ਲੋੜ ਪੈਣ ‘ਤੇ ਉਚਿਤ ਬਦਲਾਅ ਕਰੇਗੀ।

Source:TV9Hindi.com

Follow Us
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...