ਪੰਜਾਬ ਦੀਆਂ 11,761 ਫੈਕਟਰੀਆਂ ਵਿੱਚ 6.78 ਲੱਖ ਲੋਕਾਂ ਨੂੰ ਮਿਲ ਰਿਹਾ ਰੁਜ਼ਗਾਰ, ਦੇਸ਼ ਭਰ ਵਿੱਚ ਦਸਵੇਂ ਸਥਾਨ ‘ਤੇ ਸੂਬਾ

Published: 

06 Nov 2026 11:00 AM IST

Punjab Industries: ਪੰਜਾਬ ਵਿੱਚ ਕੁੱਲ 11,761 ਫੈਕਟਰੀਆਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਕਰੀਬ 6.78 ਲੱਖ ਕਰਮਚਾਰੀ ਕੰਮ ਕਰ ਰਹੇ ਹਨ। ਸੂਬੇ ਵਿੱਚ 14 ਤੱਕ ਕਰਮਚਾਰੀਆਂ ਵਾਲੀਆਂ ਸਭ ਤੋਂ ਵੱਧ 4,139 ਫੈਕਟਰੀਆਂ ਹਨ। ਉੱਥੇ ਹੀ, 15 ਤੋਂ 19 ਕਰਮਚਾਰੀਆਂ ਵਾਲੀਆਂ 1,424 ਅਤੇ 20 ਤੋਂ 29 ਕਰਮਚਾਰੀਆਂ ਵਾਲੀਆਂ 1,547 ਫੈਕਟਰੀਆਂ ਚੱਲ ਰਹੀਆਂ ਹਨ।

ਪੰਜਾਬ ਦੀਆਂ 11,761 ਫੈਕਟਰੀਆਂ ਵਿੱਚ 6.78 ਲੱਖ ਲੋਕਾਂ ਨੂੰ ਮਿਲ ਰਿਹਾ ਰੁਜ਼ਗਾਰ, ਦੇਸ਼ ਭਰ ਵਿੱਚ ਦਸਵੇਂ ਸਥਾਨ ਤੇ ਸੂਬਾ

ਪੰਜਾਬ ਦੀਆਂ 11,761 ਫੈਕਟਰੀਆਂ ਵਿੱਚ 6.78 ਲੱਖ ਲੋਕਾਂ ਨੂੰ ਮਿਲ ਰਿਹਾ ਰੁਜ਼ਗਾਰ Photo Credit : Meta AI

ਪੰਜਾਬ ਦੇ ਉਦਯੋਗ ਸੂਬੇ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੇ ਹਨ। ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਪੰਜਾਬ ਦੇਸ਼ ਭਰ ਵਿੱਚ ਦਸਵੇਂ ਸਥਾਨ ‘ਤੇ ਹੈ। ਖ਼ਾਸ ਗੱਲ ਇਹ ਹੈ ਕਿ ਰੁਜ਼ਗਾਰ ਦੇਣ ਵਿੱਚ ਛੋਟੇ ਉਦਯੋਗਾਂ ਦੀ ਵੀ ਵੱਡੀ ਹਿੱਸੇਦਾਰੀ ਹੈ। ਸੂਬੇ ਵਿੱਚ ਛੋਟੀਆਂ ਫੈਕਟਰੀਆਂ ਦੀ ਵੱਧ ਗਿਣਤੀ ਇਹ ਦਰਸਾਉਂਦੀ ਹੈ ਕਿ ਇਹ ਰੁਜ਼ਗਾਰ ਦੇ ਪ੍ਰਮੁੱਖ ਕੇਂਦਰ ਬਣ ਕੇ ਉੱਭਰੀਆਂ ਹਨ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ।

ਰਿਪੋਰਟ ਅਨੁਸਾਰ, ਪੰਜਾਬ ਵਿੱਚ ਕੁੱਲ 11,761 ਫੈਕਟਰੀਆਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਕਰੀਬ 6.78 ਲੱਖ ਕਰਮਚਾਰੀ ਕੰਮ ਕਰ ਰਹੇ ਹਨ। ਸੂਬੇ ਵਿੱਚ 14 ਤੱਕ ਕਰਮਚਾਰੀਆਂ ਵਾਲੀਆਂ ਸਭ ਤੋਂ ਵੱਧ 4,139 ਫੈਕਟਰੀਆਂ ਹਨ। ਇਸੇ ਤਰ੍ਹਾਂ 15 ਤੋਂ 19 ਕਰਮਚਾਰੀਆਂ ਵਾਲੀਆਂ 1,424 ਅਤੇ 20 ਤੋਂ 29 ਕਰਮਚਾਰੀਆਂ ਵਾਲੀਆਂ 1,547 ਫੈਕਟਰੀਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ 30 ਤੋਂ 49 ਕਰਮਚਾਰੀਆਂ ਵਾਲੀਆਂ 1,588 ਅਤੇ 50 ਤੋਂ 99 ਕਰਮਚਾਰੀਆਂ ਵਾਲੀਆਂ 1,505 ਫੈਕਟਰੀਆਂ ਹਨ।

ਦੂਜੇ ਪਾਸੇ, ਵੱਡੇ ਉਦਯੋਗਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਰੁਜ਼ਗਾਰ ਦੇਣ ਵਿੱਚ ਉਨ੍ਹਾਂ ਦੀ ਵੀ ਅਹਿਮ ਭੂਮਿਕਾ ਹੈ। ਸੂਬੇ ਵਿੱਚ 2,000 ਤੋਂ 4,999 ਕਰਮਚਾਰੀਆਂ ਵਾਲੀਆਂ 58 ਫੈਕਟਰੀਆਂ ਚੱਲ ਰਹੀਆਂ ਹਨ। ਉੱਥੇ ਹੀ, 1,000 ਤੋਂ 1,999 ਕਰਮਚਾਰੀਆਂ ਵਾਲੀਆਂ 112 ਅਤੇ 500 ਤੋਂ 999 ਕਰਮਚਾਰੀਆਂ ਵਾਲੀਆਂ ਕਰੀਬ 240 ਫੈਕਟਰੀਆਂ ਹਨ। ਇਸ ਤੋਂ ਇਲਾਵਾ 100 ਤੋਂ 199 ਕਰਮਚਾਰੀਆਂ ਵਾਲੀਆਂ 615 ਅਤੇ 200 ਤੋਂ 499 ਕਰਮਚਾਰੀਆਂ ਵਾਲੀਆਂ 524 ਫੈਕਟਰੀਆਂ ਵੀ ਚੱਲ ਰਹੀਆਂ ਹਨ।

ਦੂਜੇ ਸੂਬਿਆਂ ਦੀ ਇਹ ਹੈ ਸਥਿਤੀ

ਦੇਸ਼ ਭਰ ਵਿੱਚ ਫੈਕਟਰੀਆਂ ਰਾਹੀਂ ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਤਾਮਿਲਨਾਡੂ ਪਹਿਲੇ ਸਥਾਨ ‘ਤੇ ਹੈ। ਉੱਥੋਂ ਦੀਆਂ ਫੈਕਟਰੀਆਂ ਵਿੱਚ 26.05 ਲੱਖ ਲੋਕ ਕੰਮ ਕਰ ਰਹੇ ਹਨ। ਗੁਜਰਾਤ 21.17 ਲੱਖ ਕਰਮਚਾਰੀਆਂ ਨਾਲ ਦੂਜੇ ਅਤੇ ਮਹਾਰਾਸ਼ਟਰ 19.99 ਲੱਖ ਕਰਮਚਾਰੀਆਂ ਨਾਲ ਤੀਜੇ ਸਥਾਨ ‘ਤੇ ਹੈ। ਮਹਾਰਾਸ਼ਟਰ ਵਿੱਚ ਕੁੱਲ 21,931 ਫੈਕਟਰੀਆਂ ਚੱਲ ਰਹੀਆਂ ਹਨ।

ਹੋਰ ਸੂਬਿਆਂ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਵਿੱਚ 14.60 ਲੱਖ, ਹਰਿਆਣਾ ਵਿੱਚ 10.85 ਲੱਖ, ਕਰਨਾਟਕ ਵਿੱਚ 10.27 ਲੱਖ, ਤੇਲੰਗਾਨਾ ਵਿੱਚ 8.35 ਲੱਖ, ਆਂਧਰਾ ਪ੍ਰਦੇਸ਼ ਵਿੱਚ 6.91 ਲੱਖ ਅਤੇ ਰਾਜਸਥਾਨ ਵਿੱਚ 6.79 ਲੱਖ ਲੋਕਾਂ ਨੂੰ ਫੈਕਟਰੀਆਂ ਵਿੱਚ ਰੁਜ਼ਗਾਰ ਮਿਲਿਆ ਹੋਇਆ ਹੈ।

ਲਘੂ ਅਤੇ ਦਰਮਿਆਨੇ ਉਦਯੋਗਾਂ ਦੀ ਵਧ ਰਹੀ ਹਿੱਸੇਦਾਰੀ

ਪੰਜਾਬ ਵਿੱਚ ਲਘੂ ਅਤੇ ਦਰਮਿਆਨੇ ਉਦਯੋਗਾਂ ਦੀ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ। ਇਹ ਉਦਯੋਗ ਵੀ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਲੁਧਿਆਣਾ ਵਿੱਚ ਹੌਜ਼ਰੀ ਅਤੇ ਸਾਈਕਲ ਉਦਯੋਗ, ਜਦਕਿ ਜਲੰਧਰ ਵਿੱਚ ਖੇਡਾਂ ਦੇ ਸਾਮਾਨ ਅਤੇ ਲੈਦਰ ਫੁੱਟਵੇਅਰ ਨਾਲ ਜੁੜੀਆਂ ਫੈਕਟਰੀਆਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ।

Loading...
Unable to load recommendations.
Follow Us