AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

BYD YangWang U8: ਸੜਕ ‘ਤੇ ਹੀ ਨਹੀਂ, ਪਾਣੀ ‘ਚ ਵੀ ਚੱਲੇਗੀ ਇਹ SUV, ਫੁੱਲ ਚਾਰਜ ਹੋਣ ‘ਤੇ ਦੌੜੇਗੀ 1000 ਕਿਲੋਮੀਟਰ

BYD Electric Cars: ਕੰਪਨੀ ਨੇ YangWang U8 ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਇਹ ਕਾਰ ਨਾ ਸਿਰਫ ਪਹਾੜਾਂ 'ਤੇ, ਸਗੋਂ ਬਹੁਤ ਮੱਛੀ ਦੀ ਤਰ੍ਹਾਂ ਪਾਣੀ 'ਚ ਵੀ ਆਸਾਨੀ ਨਾਲ ਤੈਰ ਸਕਦੀ ਹੈ। ਇਸ ਤੋਂ ਇਲਾਵਾ ਇਸ ਕਾਰ 'ਚ ਹੋਰ ਵੀ ਕਈ ਫੀਚਰਸ ਹਨ, ਇਹ ਕਾਰ ਫੁੱਲ ਚਾਰਜ ਹੋਣ 'ਤੇ 1000 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ।

BYD YangWang U8: ਸੜਕ 'ਤੇ ਹੀ ਨਹੀਂ, ਪਾਣੀ 'ਚ ਵੀ ਚੱਲੇਗੀ ਇਹ SUV, ਫੁੱਲ ਚਾਰਜ ਹੋਣ 'ਤੇ ਦੌੜੇਗੀ 1000 ਕਿਲੋਮੀਟਰ
tv9-punjabi
| Published: 27 Sep 2023 14:23 PM IST
Share

Electric Cars ਬਣਾਉਣ ਵਾਲੀ ਕੰਪਨੀ BYD ਨੇ ਇੱਕ ਨਵੀਂ ਇਲੈਕਟ੍ਰਿਕ SUV ਪੇਸ਼ ਕੀਤੀ ਹੈ, ਇਸ SUV ਨੂੰ ਕੰਪਨੀ ਦੇ ਪ੍ਰੀਮੀਅਮ ਬ੍ਰਾਂਡ YangWang ਦੇ ਤਹਿਤ ਲਾਂਚ ਕੀਤਾ ਗਿਆ ਹੈ। ਇਸ ਕਾਰ ਦਾ ਨਾਮ ਯਾਂਗਵੈਂਗ U8 ਹੈ, ਇਸ ਕਾਰ ਦੀ ਇੱਕ ਗੱਲ ਜੋ ਇਸਨੂੰ ਵੱਖਰਾ ਬਣਾਉਂਦੀ ਹੈ ਉਹ ਇਹ ਹੈ ਕਿ ਇਹ ਆਫਰੋਡਰ ਨਾ ਸਿਰਫ ਪਹਾੜੀ ਖੇਤਰਾਂ ਵਿੱਚ ਦੌੜ ਸਕਦੀ ਹੈ, ਸਗੋਂ ਪਾਣੀ ਵਿੱਚ ਵੀ ਤੈਰ ਸਕਦੀ ਹੈ।

ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕਿਹੋ ਜਿਹਾ ਮਜ਼ਾਕ ਹੈ ਪਰ ਇਹ ਮਜ਼ਾਕ ਨਹੀਂ ਸਗੋਂ ਸੋਲਾਹ ਆਨੇ ਸੱਚ ਹੈ। ਇਸ ਕਾਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਨਾ ਸਿਰਫ ਸੜਕਾਂ ‘ਤੇ ਸਗੋਂ ਪਾਣੀ ‘ਚ ਵੀ ਤੇਜ਼ੀ ਨਾਲ ਦੌੜਦੀ ਹੈ।

ਗੱਡੀ ਦੀਆਂ ਖਾਸੀਅਤਾਂ

YangWang U8 ਇਲੈਕਟ੍ਰਿਕ SUV ‘ਚ ਇਕ-ਦੋ ਨਹੀਂ ਸਗੋਂ ਕਈ ਐਡਵਾਂਸ ਫੀਚਰਸ ਦਿੱਤੇ ਗਏ ਹਨ। ਇਸ ਕਾਰ ਦੇ ਬਾਰੇ ‘ਚ ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ SUV ਬਿਨਾਂ ਡੁੱਬੇ ਪਾਣੀ ‘ਚ 1 ਮੀਟਰ ਤੋਂ 1.4 ਮੀਟਰ ਤੱਕ ਜਾ ਸਕਦੀ ਹੈ।

ਇਸ ਕਾਰ ਦੇ ਸਾਈਡਾਂ ‘ਤੇ ਕੈਮਰੇ ਦਿੱਤੇ ਗਏ ਹਨ, ਜੋ ਤੁਹਾਨੂੰ ਕਾਰ ਦੇ ਅੰਦਰ ਲੱਗੇ ਡਿਸਪਲੇ ‘ਤੇ ਹਰ ਪਲ ਦੀ ਅਪਡੇਟ ਦਿੰਦੇ ਰਹਿਣਗੇ। ਕੰਪਨੀ ਨੇ ਇਸ ਵਾਹਨ ‘ਚ ਪਲੱਗ-ਇਨ ਹਾਈਬ੍ਰਿਡ ਸਿਸਟਮ ਨਾਲ ਚਾਰ ਇਲੈਕਟ੍ਰਿਕ ਮੋਟਰਾਂ ਸ਼ਾਮਲ ਕੀਤੀਆਂ ਹਨ, ਜੋ ਇਕੱਠੇ 1180hp ਦੀ ਪਾਵਰ ਜਨਰੇਟ ਕਰਦੀਆਂ ਹਨ।

ਡਰਾਈਵਿੰਗ ਰੇਂਜ

ਇੰਨਾ ਹੀ ਨਹੀਂ ਇਸ ਕਾਰ ‘ਚ ਕਈ ਅਜਿਹੀਆਂ ਚੀਜ਼ਾਂ ਹਨ ਜੋ ਤੁਹਾਨੂੰ ਹੈਰਾਨ ਕਰ ਦੇਣਗੀਆਂ। ਇਸ ਕਾਰ ਵਿੱਚ 2.0 ਲੀਟਰ ਦੀ ਸਮਰੱਥਾ ਵਾਲਾ ਟਰਬੋਚਾਰਜਡ ਪੈਟਰੋਲ ਇੰਜਣ ਹੋਵੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕਾਰ ਵਿੱਚ 75 ਲੀਟਰ ਦਾ ਫਿਊਲ ਟੈਂਕ ਵੀ ਹੈ। 49kWh ਦੀ ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ, ਕੰਪਨੀ ਦਾ ਦਾਅਵਾ ਹੈ ਕਿ ਇਹ ਵਾਹਨ ਸਿੰਗਲ ਫੁੱਲ ਚਾਰਜ ‘ਚ 1000 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ।

ਚਾਰਜਿੰਗ ਸਮੇਂ ਦੀ ਗੱਲ ਕਰੀਏ ਤਾਂ ਇਸ ਵਾਹਨ ਨੂੰ 30 ਤੋਂ 80 ਫੀਸਦੀ ਤੱਕ ਚਾਰਜ ਹੋਣ ‘ਚ ਲਗਭਗ 18 ਮਿੰਟ ਲੱਗਦੇ ਹਨ। ਇਸ ਕਾਰ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਸਾਰੇ ਦਰਵਾਜ਼ੇ ਅਤੇ ਐਗਜ਼ਿਟ ਪੁਆਇੰਟ ਸੀਲ ਲੌਕ ਰਹਿੰਦੇ ਹਨ ਤਾਂ ਜੋ ਪਾਣੀ ਕਾਰ ਦੇ ਅੰਦਰ ਨਾ ਆ ਸਕੇ। ਇਹ SUV ਪਾਣੀ ਦੀ ਸਤ੍ਹਾ ‘ਤੇ 30 ਮਿੰਟ ਅਤੇ ਲਗਭਗ 3 ਕਿਲੋਮੀਟਰ ਤੱਕ ਤੈਰਣ ‘ਚ ਸਮਰੱਥ ਹੈ। ਇਸ ਫੀਚਰ ਨੂੰ ਐਮਰਜੈਂਸੀ ਸਥਿਤੀ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਇੰਟਰੀਅਰ

ਇਸ SUV ‘ਚ ਹਾਈ ਰੈਜ਼ੋਲਿਊਸ਼ਨ ਡਿਸਪਲੇ, ਵਾਇਰਲੈੱਸ ਚਾਰਜਰ, 22 ਸਪੀਕਰ ਸੈੱਟਅੱਪ, ਮਲਟੀ-ਜ਼ੋਨ ਕਲਾਈਮੇਟ ਕੰਟਰੋਲ ਅਤੇ ਲੈਦਰ ਸੀਟਾਂ ਵਰਗੇ ਕਈ ਫੀਚਰ ਦੇਖਣ ਨੂੰ ਮਿਲਣਗੇ।

YangWang U8 Price

ਕੀਮਤ ਦੀ ਗੱਲ ਕਰੀਏ ਤਾਂ ਇਸ ਇਲੈਕਟ੍ਰਿਕ SUV ਦੀ ਕੀਮਤ 1.5 ਲੱਖ ਡਾਲਰ (ਕਰੀਬ 1 ਕਰੋੜ 24 ਲੱਖ ਰੁਪਏ) ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਗੱਡੀ ਨੂੰ ਭਾਰਤ ਜਾਂ ਹੋਰ ਬਾਜ਼ਾਰਾਂ ‘ਚ ਲਿਆਂਦਾ ਜਾਵੇਗਾ ਜਾਂ ਨਹੀਂ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...