Car Launches 2026: ਆਟੋ ਸੇਕਟਰ ‘ਚ ਆਵੇਗਾ ਤੂਫਾਨ! 2026 ‘ਚ ਲਾਂਚ ਹੋਣਗੀਆਂ 30 ਤੋਂ ਵੱਧ ਨਵੀਆਂ ਗੱਡੀਆਂ, ਦੇਖੋ ਪੂਰੀ ਲਿਸਟ
Car Launches 2026: ਸਾਲ 2025 ਵਿੱਚ ਸ਼ਾਨਦਾਰ ਫੀਚਰਸ ਵਾਲੀਆਂ ਕਈ ਗੱਡੀਆਂ ਦੀ ਲਾਂਚਿੰਗ ਤੋਂ ਬਾਅਦ ਹੁਣ ਸਾਲ 2026 ਵਿੱਚ ਵੀ ਇਹ ਸਿਲਸਿਲਾ ਹੋਰ ਤੇਜ਼ੀ ਨਾਲ ਜਾਰੀ ਰਹਿਣ ਵਾਲਾ ਹੈ। ਇਸ ਸਾਲ ਭਾਰਤੀ ਬਾਜ਼ਾਰ ਵਿੱਚ ਅਡਵਾਂਸ ਫੀਚਰਸ ਨਾਲ ਲੈਸ ਕਈ ਨਵੀਆਂ ਗੱਡੀਆਂ ਧਮਾਕੇਦਾਰ ਐਂਟਰੀ ਕਰਨ ਲਈ ਤਿਆਰ ਹਨ।
ਸਾਲ 2025 ਵਿੱਚ ਸ਼ਾਨਦਾਰ ਫੀਚਰਸ ਵਾਲੀਆਂ ਕਈ ਗੱਡੀਆਂ ਦੀ ਲਾਂਚਿੰਗ ਤੋਂ ਬਾਅਦ ਹੁਣ ਸਾਲ 2026 ਵਿੱਚ ਵੀ ਇਹ ਸਿਲਸਿਲਾ ਹੋਰ ਤੇਜ਼ੀ ਨਾਲ ਜਾਰੀ ਰਹਿਣ ਵਾਲਾ ਹੈ। ਇਸ ਸਾਲ ਭਾਰਤੀ ਬਾਜ਼ਾਰ ਵਿੱਚ ਅਡਵਾਂਸ ਫੀਚਰਸ ਨਾਲ ਲੈਸ ਕਈ ਨਵੀਆਂ ਗੱਡੀਆਂ ਧਮਾਕੇਦਾਰ ਐਂਟਰੀ ਕਰਨ ਲਈ ਤਿਆਰ ਹਨ। ਰਿਪੋਰਟਾਂ ਦੀ ਮੰਨੀਏ ਤਾਂ 2026 ਵਿੱਚ 30 ਤੋਂ ਵੱਧ ਨਵੇਂ ਪੈਸੰਜਰ ਵਹੀਕਲ ਮਾਡਲ ਲਾਂਚ ਹੋ ਸਕਦੇ ਹਨ। ਆਟੋਮੋਬਾਈਲ ਕੰਪਨੀਆਂ ਹੁਣ ‘ਡਿਫੈਂਸਿਵ ਸਟ੍ਰੈਟਜੀ’ ਨੂੰ ਛੱਡ ਕੇ ‘ਐਗਰੈਸਿਵ ਐਕਸਪੈਂਸ਼ਨ’ (ਹਮਲਾਵਰ ਵਿਸਥਾਰ) ਵੱਲ ਵਧ ਰਹੀਆਂ ਹਨ, ਕਿਉਂਕਿ ਮਾਰਕੀਟ ਵਿੱਚ ਮੰਗ ਹੁਣ ਸਥਿਰ ਹੁੰਦੀ ਨਜ਼ਰ ਆ ਰਹੀ ਹੈ।
ਪਿਛਲੇ ਸਾਲਾਂ ਦੇ ਮੁਕਾਬਲੇ ਲਾਂਚਿੰਗ ਵਿੱਚ ਵੱਡਾ ਉਛਾਲ
ਜੇਕਰ ਪਿਛਲੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਕੈਲੰਡਰ ਸਾਲ 2025 ਵਿੱਚ 19 ਨਵੇਂ ਮਾਡਲ ਪੇਸ਼ ਕੀਤੇ ਗਏ ਸਨ। ਇਸ ਦੇ ਉਲਟ, 2021 ਅਤੇ 2024 ਦੇ ਦਰਮਿਆਨ ਹਰ ਸਾਲ ਔਸਤਨ ਸਿਰਫ਼ 10 ਤੋਂ 11 ਮਾਡਲ ਹੀ ਲਾਂਚ ਹੋਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੁਰਾਣੇ ਮਾਡਲਾਂ ਦੇ ਫੇਸਲਿਫਟ ਜਾਂ ਮਾਮੂਲੀ ਅਪਗ੍ਰੇਡ ਸਨ। ਹਾਲਾਂਕਿ, ਸਾਲ 2026 ਵਿੱਚ ਪ੍ਰੀਮੀਅਮ ਸੈਗਮੈਂਟ ਵਿੱਚ ‘ਨਿਊ ਜਨਰੇਸ਼ਨ’ (ਨਵੀਂ ਪੀੜ੍ਹੀ) ਦੇ ਮਾਡਲਾਂ ਦੇ ਉਤਾਰੇ ਜਾਣ ਦੀ ਪੂਰੀ ਉਮੀਦ ਹੈ।
2025 ਵਿੱਚ ਵਿਕਰੀ ਨੇ ਬਣਾਇਆ ਰਿਕਾਰਡ
ਸਾਲ 2025 ਪੈਸੰਜਰ ਗੱਡੀਆਂ ਦੀ ਵਿਕਰੀ ਦੇ ਲਿਹਾਜ਼ ਨਾਲ ਇਤਿਹਾਸਕ ਰਿਹਾ ਹੈ। ਵਿਕਰੀ 4.49 ਮਿਲੀਅਨ (ਲਗਭਗ 44 ਲੱਖ 90 ਹਜ਼ਾਰ) ਯੂਨਿਟਸ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ, ਜੋ ਕਿ 2024 ਦੇ ਮੁਕਾਬਲੇ 5 ਫੀਸਦੀ ਜ਼ਿਆਦਾ ਸੀ।
SUV ਦਾ ਦਬਦਬਾ: ਕੁੱਲ ਵਿਕਰੀ ਵਿੱਚ ਐਸ.ਯੂ.ਵੀ (SUV) ਦਾ ਯੋਗਦਾਨ 56 ਫੀਸਦੀ ਰਿਹਾ।
GST ਕਟੌਤੀ ਦਾ ਅਸਰ: ਸਤੰਬਰ ਵਿੱਚ ਜੀ.ਐਸ.ਟੀ (GST) ਵਿੱਚ ਕਟੌਤੀ ਦੇ ਐਲਾਨ ਤੋਂ ਬਾਅਦ, ਦਸੰਬਰ 2025 ਵਿੱਚ ਰਿਟੇਲ ਵਿਕਰੀ ਵਿੱਚ 26.8 ਫੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ
2026 ‘ਚ ਸ਼ਾਨਦਾਰ ਕਾਰਾਂ ਹੋਣਗੀਆਂ ਲਾਂਚ
ਸਾਲ 2026 ਦੀ ਸ਼ੁਰੂਆਤ ਵਿੱਚ ਕਈ ਹਾਈ-ਪ੍ਰੋਫਾਈਲ ਗੱਡੀਆਂ ਲਾਂਚ ਹੋਣਗੀਆਂ। Renault ਦੀ ਨੈਕਸਟ ਜਨਰੇਸ਼ਨ Duster ਅੱਜ ਯਾਨੀ ਗਣਤੰਤਰ ਦਿਵਸ (26 ਜਨਵਰੀ 2026) ‘ਤੇ ਆਪਣਾ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ, ਟਾਟਾ ਮੋਟਰਜ਼ ਵੀ ਆਪਣੇ ਨਵੇਂ ਪ੍ਰੋਡਕਟਸ ਨਾਲ ਬਾਜ਼ਾਰ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰੇਗੀ।
ਟਾਟਾ ਮੋਟਰਜ਼ ਵੱਲੋਂ ਜਲਦ ਹੀ Sierra EV, Punch EV Facelift ਅਤੇ 2026 ਦੇ ਅਖੀਰ ਤੱਕ ਆਪਣੀ ਫਲੈਗਸ਼ਿਪ Avinya ਸੀਰੀਜ਼ ਨੂੰ ਗਾਹਕਾਂ ਲਈ ਉਤਾਰਿਆ ਜਾ ਸਕਦਾ ਹੈ। ਵੀਅਤਨਾਮੀ ਕੰਪਨੀ VinFast ਵੀ ਤਿੰਨ ਇਲੈਕਟ੍ਰਿਕ ਮਾਡਲਾਂ ਨੂੰ ਹੌਲੀ-ਹੌਲੀ ਲਾਂਚ ਕਰਨ ਦੀ ਤਿਆਰੀ ਵਿੱਚ ਹੈ, ਜਿਸ ਦੀ ਸ਼ੁਰੂਆਤ ਇੱਕ 7-ਸੀਟਰ MPV ਨਾਲ ਹੋਵੇਗੀ। ਇਸ ਤੋਂ ਇਲਾਵਾ Hyundai, MG Motor, Nissan, VW ਅਤੇ Skoda ਵਰਗੇ ਬ੍ਰਾਂਡਸ ਵੀ ਇਸ ਸਾਲ ਕਈ ਨਵੇਂ ਮਾਡਲ ਪੇਸ਼ ਕਰਨਗੇ। ਹਾਲਾਂਕਿ, ਅਜੇ ਇਹ ਸਪੱਸ਼ਟ ਹੋਣਾ ਬਾਕੀ ਹੈ ਕਿ ਕਿਹੜੀ ਕੰਪਨੀ ਆਪਣੀ ਗੱਡੀ ਕਿਸ ਤਰੀਕ ਨੂੰ ਲਾਂਚ ਕਰੇਗੀ।


