Live Updates: ਦਿੱਲੀ ਪਹੁੰਚੇ ਮਾਰੀਸ਼ਸ ਦੇ ਵਿਦੇਸ਼ ਮੰਤਰੀ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਦਿੱਲੀ ਪਹੁੰਚੇ ਮਾਰੀਸ਼ਸ ਦੇ ਵਿਦੇਸ਼ ਮੰਤਰੀ
ਮਾਰੀਸ਼ਸ ਦੇ ਵਿਦੇਸ਼ ਮਾਮਲਿਆਂ, ਖੇਤਰੀ ਏਕੀਕਰਨ ਤੇ ਅੰਤਰਰਾਸ਼ਟਰੀ ਵਪਾਰ ਮੰਤਰੀ, ਧਨੰਜੈ ਰਾਮਫੁਲ, ਦਿੱਲੀ ਪਹੁੰਚ ਗਏ ਹਨ। ਉਹ ਰਾਇਸੀਨਾ ਡਾਇਲਾਗ 2026 ‘ਚ ਹਿੱਸਾ ਲੈਣ ਲਈ ਦਿੱਲੀ ‘ਚ ਹਨ। ਉਨ੍ਹਾਂ ਦੀ ਫੇਰੀ ਦੇ ਸੰਬੰਧ ‘ਚ, ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ, “ਭਾਰਤ ਤੇ ਮਾਰੀਸ਼ਸ ਵਿਚਕਾਰ ਇੱਕ ਸਥਾਈ ਭਾਈਵਾਲੀਹੈ ਜੋ ਸੱਭਿਆਚਾਰ-ਵਿਰਾਸਤ ਤੇ ਮਜ਼ਬੂਤ ਸਬੰਧਾਂ ‘ਤੇ ਅਧਾਰਤ ਹੈ।”
-
ਇਜ਼ਰਾਈਲੀ ਫੌਜਾਂ ਦੀ ਜਨਤਾ ਨੂੰ ਬੇਨਤੀ
ਇਜ਼ਰਾਈਲੀ ਹਵਾਈ ਸੈਨਾ (IAF) ਨੇ ਟਵੀਟ ਕੀਤਾ, “IDF ਨੂੰ ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾਂ, ਈਰਾਨ ਤੋਂ ਇਜ਼ਰਾਈਲੀ ਖੇਤਰ ਵੱਲ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਸਾਡੇ ਰੱਖਿਆ ਪ੍ਰਣਾਲੀਆਂ ਖ਼ਤਰੇ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ। ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਣ ਤੇ ਨਿਰਦੇਸ਼ਾਂ ਅਨੁਸਾਰ ਕੰਮ ਕਰਨ, ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਜਾਨਾਂ ਬਚ ਸਕਦੀਆਂ ਹਨ।”
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।