AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੀ ਫਾਇਦੇ ਦਾ ਸੌਦਾ ਹੈ ਕਾਰ ਦਾ ‘Zero Dep’ ਬੀਮਾ? ਲੈਣ ਤੋਂ ਪਹਿਲਾਂ ਜਾਣੋ ਇਸ ਦੇ ਨੁਕਸਾਨ

ਕਾਰ ਖਰੀਦਣਾ ਹਰ ਕਿਸੇ ਲਈ ਇੱਕ ਵੱਡਾ ਫੈਸਲਾ ਹੁੰਦਾ ਹੈ, ਪਰ ਸਿਰਫ ਕਾਰ ਲੈਣਾ ਹੀ ਕਾਫ਼ੀ ਨਹੀਂ ਹੈ, ਉਸ ਨੂੰ ਸੁਰੱਖਿਅਤ ਰੱਖਣਾ ਵੀ ਉਨਾ ਹੀ ਜ਼ਰੂਰੀ ਹੈ। ਆਮ ਤੌਰ 'ਤੇ ਕਾਰ ਬੀਮਾ (ਇੰਸ਼ੋਰੈਂਸ) ਨੁਕਸਾਨ ਨੂੰ ਕਵਰ ਤਾਂ ਕਰਦਾ ਹੈ, ਪਰ ਕਈ ਵਾਰ ਪੂਰਾ ਰਿਪੇਅਰ ਬਿੱਲ ਨਹੀਂ ਦਿੰਦਾ।

ਕੀ ਫਾਇਦੇ ਦਾ ਸੌਦਾ ਹੈ ਕਾਰ ਦਾ 'Zero Dep' ਬੀਮਾ? ਲੈਣ ਤੋਂ ਪਹਿਲਾਂ ਜਾਣੋ ਇਸ ਦੇ ਨੁਕਸਾਨ
ਕਾਰ ਲਈ Zero Dep ਬੀਮਾ ਫਾਇਦੇਮੰਦ ਜਾਂ ਨਹੀਂ? ਜਾਣੋ ਇਸ ਦੇ ਫਾਇਦੇ ਤੇ ਨੁਕਸਾਨ
tv9-punjabi
| Published: 24 Feb 2026 22:09 PM IST

ਕਾਰ ਖਰੀਦਣਾ ਹਰ ਕਿਸੇ ਲਈ ਇੱਕ ਵੱਡਾ ਫੈਸਲਾ ਹੁੰਦਾ ਹੈ, ਪਰ ਸਿਰਫ ਕਾਰ ਲੈਣਾ ਹੀ ਕਾਫ਼ੀ ਨਹੀਂ ਹੈ, ਉਸ ਨੂੰ ਸੁਰੱਖਿਅਤ ਰੱਖਣਾ ਵੀ ਉਨਾ ਹੀ ਜ਼ਰੂਰੀ ਹੈ। ਆਮ ਤੌਰ ‘ਤੇ ਕਾਰ ਬੀਮਾ (ਇੰਸ਼ੋਰੈਂਸ) ਨੁਕਸਾਨ ਨੂੰ ਕਵਰ ਤਾਂ ਕਰਦਾ ਹੈ, ਪਰ ਕਈ ਵਾਰ ਪੂਰਾ ਰਿਪੇਅਰ ਬਿੱਲ ਨਹੀਂ ਦਿੰਦਾ। ਇੱਥੇ ਹੀ ਜ਼ੀਰੋ ਡੈਪ੍ਰੀਸੀਏਸ਼ਨ ਕਵਰ ਕੰਮ ਆਉਂਦਾ ਹੈ। ਇਹ ਦਾਅਵਾ ਕਰਦਾ ਹੈ ਕਿ ਤੁਹਾਨੂੰ ਜ਼ਿਆਦਾ ਕਲੇਮ ਰਾਸ਼ੀ ਮਿਲੇਗੀ, ਪਰ ਇਸ ਦੇ ਆਪਣੇ ਫਾਇਦੇ ਅਤੇ ਨੁਕਸਾਨ ਵੀ ਹਨ। ਆਓ ਸਮਝਦੇ ਹਾਂ ਕਿ ਇਹ ਕੀ ਹੈ ਅਤੇ ਕਿਸ ਲਈ ਸਹੀ ਹੈ?

ਕੀ ਹੈ ਜ਼ੀਰੋ ਡੈਪ ਇੰਸ਼ੋਰੈਂਸ

ਜ਼ੀਰੋ ਡੈਪ੍ਰੀਸੀਏਸ਼ਨ ਕਾਰ ਇੰਸ਼ੋਰੈਂਸ ਦਾ ਮਤਲਬ ਹੈ ਕਿ ਕਲੇਮ ਕਰਦੇ ਸਮੇਂ ਬੀਮਾ ਕੰਪਨੀ ਗੱਡੀ ਦੇ ਪੁਰਜ਼ਿਆਂ ਦੀ ਘਟੀ ਹੋਈ ਕੀਮਤ (ਡੈਪ੍ਰੀਸੀਏਸ਼ਨ) ਨਹੀਂ ਕੱਟਦੀ। ਆਮ ਬੀਮਾ ਪਾਲਿਸੀ ਵਿੱਚ ਕੰਪਨੀ ਇਹ ਮੰਨਦੀ ਹੈ ਕਿ ਸਮੇਂ ਦੇ ਨਾਲ ਕਾਰ ਦੇ ਪੁਰਜ਼ੇ ਜਿਵੇਂ ਕਿ ਮੈਟਲ, ਪਲਾਸਟਿਕ ਅਤੇ ਰਬੜ ਦੀ ਕੀਮਤ ਘੱਟ ਜਾਂਦੀ ਹੈ। ਇਸ ਲਈ ਕਲੇਮ ਦਿੰਦੇ ਸਮੇਂ ਉਸ ਹਿਸਾਬ ਨਾਲ ਪੈਸੇ ਕੱਟ ਲਏ ਜਾਂਦੇ ਹਨ।

ਪਰ ਜ਼ੀਰੋ ਡੈਪ੍ਰੀਸੀਏਸ਼ਨ ਕਵਰ ਵਿੱਚ ਤੁਹਾਨੂੰ ਰਿਪਲੇਸਮੈਂਟ ਪਾਰਟਸ ਦੀ ਪੂਰੀ ਕੀਮਤ ਮਿਲਦੀ ਹੈ। ਜਿਵੇਂ ਤੁਹਾਡੀ ਕਾਰ ਦਾ ਬੰਪਰ ਬਦਲਣਾ ਹੈ ਅਤੇ ਉਸ ਦੀ ਕੀਮਤ 10,000 ਰੁਪਏ ਹੈ, ਤਾਂ ਸਧਾਰਨ ਬੀਮਾ ਤੁਹਾਨੂੰ ਕਰੀਬ 6,000 ਰੁਪਏ ਦੇ ਸਕਦਾ ਹੈ। ਪਰ ਜ਼ੀਰੋ ਡੈਪ੍ਰੀਸੀਏਸ਼ਨ ਕਵਰ ਵਿੱਚ ਤੁਹਾਨੂੰ ਪੂਰੇ 10,000 ਰੁਪਏ ਮਿਲ ਸਕਦੇ ਹਨ।

ਜ਼ੀਰੋ ਡੈਪ ਇੰਸ਼ੋਰੈਂਸ ਕਵਰ ਦੇ ਫਾਇਦੇ

ਇਸ ਪਾਲਿਸੀ ਵਿੱਚ ਡੈਪ੍ਰੀਸੀਏਸ਼ਨ ਨਹੀਂ ਕੱਟਦਾ, ਇਸ ਲਈ ਜ਼ਿਆਦਾ ਪੈਸਾ ਮਿਲਦਾ ਹੈ। ਰਿਪੇਅਰ ਵਿੱਚ ਖੁਦ ਨੂੰ ਘੱਟ ਪੈਸਾ ਦੇਣਾ ਪੈਂਦਾ ਹੈ। ਕਈ ਮਾਮਲਿਆਂ ਵਿੱਚ ਸਿਰਫ਼ ਫਾਈਲ ਚਾਰਜ ਨਾਲ ਹੀ ਕੰਮ ਚੱਲ ਜਾਂਦਾ ਹੈ। ਨਵੀਂ ਗੱਡੀ ਦੇ ਮਾਲਕਾਂ ਨੂੰ ਜ਼ਿਆਦਾ ਸੁਰੱਖਿਆ ਮਿਲਦੀ ਹੈ। ਲਗਜ਼ਰੀ ਜਾਂ ਮਹਿੰਗੀ ਕਾਰ ਦੇ ਪੁਰਜ਼ੇ ਮਹਿੰਗੇ ਹੁੰਦੇ ਹਨ, ਅਜਿਹੇ ਵਿੱਚ ਇਹ ਕਵਰ ਵੱਡੀ ਰਾਹਤ ਦਿੰਦਾ ਹੈ। ਬੰਪਰ, ਸ਼ੀਸ਼ਾ, ਪਲਾਸਟਿਕ ਪਾਰਟਸ ਅਕਸਰ ਜਲਦੀ ਖਰਾਬ ਹੁੰਦੇ ਹਨ, ਇਸ ਵਿੱਚ ਪੂਰਾ ਭੁਗਤਾਨ ਮਿਲਦਾ ਹੈ।

ਜ਼ੀਰੋ ਡੈਪ ਇੰਸ਼ੋਰੈਂਸ ਦੀਆਂ ਕਮੀਆਂ

ਜ਼ੀਰੋ ਡੈਪ ਇੰਸ਼ੋਰੈਂਸ ਦੇ ਕਈ ਫਾਇਦੇ ਤਾਂ ਹਨ, ਪਰ ਇਸ ਵਿੱਚ ਕੁਝ ਕਮੀਆਂ ਵੀ ਹਨ। ਜਿਵੇਂ ਇਸ ਕਵਰ ਨੂੰ ਜੋੜਨ ਨਾਲ ਬੀਮਾ ਪ੍ਰੀਮੀਅਮ ਲਗਭਗ 15-20% ਤੱਕ ਵਧ ਜਾਂਦਾ ਹੈ। ਆਮ ਤੌਰ ‘ਤੇ 5 ਸਾਲ ਤੋਂ ਪੁਰਾਣੀਆਂ ਕਾਰਾਂ ਨੂੰ ਇਹ ਕਵਰ ਨਹੀਂ ਮਿਲਦਾ। ਕਈ ਕੰਪਨੀਆਂ ਇੱਕ ਸਾਲ ਵਿੱਚ ਸਿਰਫ਼ 2 ਕਲੇਮਾਂ ਦੀ ਹੀ ਇਜਾਜ਼ਤ ਦਿੰਦੀਆਂ ਹਨ। ਕੁਝ ਚੀਜ਼ਾਂ ਕਵਰ ਨਹੀਂ ਹੁੰਦੀਆਂ ਜਿਵੇਂ ਇੰਜਣ ਵਿੱਚ ਪਾਣੀ ਜਾਂ ਆਇਲ ਲੀਕ ਨਾਲ ਨੁਕਸਾਨ, ਸਾਧਾਰਨ ਘਸਾਵਟ ਅਤੇ ਮਕੈਨੀਕਲ ਖਰਾਬੀ। ਜੇਕਰ ਗੱਡੀ ਪੁਰਾਣੀ ਹੈ ਅਤੇ ਉਸ ਦੀ ਕੀਮਤ ਘੱਟ ਹੈ, ਤਾਂ ਵਾਧੂ ਪੈਸਾ ਦੇਣਾ ਸਮਝਦਾਰੀ ਨਹੀਂ ਹੋ ਸਕਦੀ।

ਕਿਨ੍ਹਾਂ ਲੋਕਾਂ ਨੂੰ ਲੈਣਾ ਚਾਹੀਦਾ ਹੈ ਇਹ ਕਵਰ?

ਨਵੀਂ ਕਾਰ ਖਰੀਦਣ ਵਾਲੇ ਸ਼ੁਰੂਆਤੀ ਸਾਲਾਂ ਵਿੱਚ ਸੁਰੱਖਿਆ ਲਈ ਇਹ ਸਹੀ ਹੈ। ਲਗਜ਼ਰੀ ਕਾਰ ਮਾਲਕਾਂ ਨੂੰ ਇਹ ਲੈਣਾ ਚਾਹੀਦਾ ਹੈ, ਕਿਉਂਕਿ ਮਹਿੰਗੇ ਪੁਰਜ਼ਿਆਂ ਦੀ ਲਾਗਤ ਘੱਟ ਹੋ ਜਾਂਦੀ ਹੈ। ਰੋਜ਼ਾਨਾ ਜ਼ਿਆਦਾ ਡਰਾਈਵ ਕਰਨ ਵਾਲੇ ਲੋਕਾਂ ਦੀ ਟ੍ਰੈਫਿਕ ਵਿੱਚ ਦੁਰਘਟਨਾ ਦਾ ਜੋਖਮ ਜ਼ਿਆਦਾ ਰਹਿੰਦਾ ਹੈ। ਪਹਿਲੀ ਵਾਰ ਕਾਰ ਲੈਣ ਵਾਲੇ ਅਣਜਾਣੇ ਖਰਚਿਆਂ ਤੋਂ ਬਚ ਸਕਦੇ ਹਨ। ਉੱਥੇ ਹੀ ਜਿਨ੍ਹਾਂ ਦੀ ਕਾਰ ਪੁਰਾਣੀ ਹੈ ਜਾਂ ਬਹੁਤ ਘੱਟ ਚਲਦੀ ਹੈ, ਉਨ੍ਹਾਂ ਲਈ ਸਧਾਰਨ ਬੀਮਾ ਹੀ ਕਾਫ਼ੀ ਹੋ ਸਕਦਾ ਹੈ।

Follow Us
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...