ਭਾਰਤ ਵਿੱਚ ਖੁੱਲ੍ਹ ਗਿਆ Tesla ਦਾ ਪਹਿਲਾ ਸ਼ੋਅਰੂਮ , 60 ਲੱਖ ਰੁਪਏ ਵਿੱਚ ਮਿਲੇਗੀ ਇਹ ਸ਼ਾਨਦਾਰ ਕਾਰ
Tesla First Showroom in India: ਐਲੋਨ ਮਸਕ ਦੀ ਟੇਸਲਾ ਦੀ ਭਾਰਤ ਵਿੱਚ ਐਂਟਰੀ ਹੋ ਗਈ ਹੈ। ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (BKC) ਵਿੱਚ ਪਹਿਲਾ ਸ਼ੋਅਰੂਮ ਖੋਲ੍ਹਿਆ ਗਿਆ ਹੈ। ਟੇਸਲਾ ਮਾਡਲ Y ਦੀ ਕੀਮਤ, ਟੈਸਟ ਡਰਾਈਵ, ਫੀਚਰਸ ਅਤੇ ਫਿਊਚਰ ਦੀ ਪਲਾਨਿੰਗ ਨੂੰ ਲੈ ਕੇ ਪੜ੍ਹੋ ਪੂਰੀ ਡਿਟੇਲ।
ਭਾਰਤ 'ਚ Tesla ਦਾ ਪਹਿਲਾ ਸ਼ੋਅਰੂਮ
ਦੁਨੀਆ ਦੀ ਪ੍ਰਸਿੱਧ ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ ਨੇ ਆਖਰਕਾਰ ਅਧਿਕਾਰਤ ਤੌਰ ‘ਤੇ ਭਾਰਤ ਵਿੱਚ ਕਦਮ ਰੱਖ ਦਿੱਤਾ ਹੈ। ਟੇਸਲਾ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (BKC) ਵਿੱਚ ਸਥਿਤ Maker Maxity Mall ਵਿਖੇ ਆਪਣਾ ਪਹਿਲਾ ਸ਼ੋਅਰੂਮ ਖੋਲ੍ਹ ਦਿੱਤਾ ਹੈ। ਇਹ ਭਾਰਤੀ EV ਬਾਜ਼ਾਰ ਵਿੱਚ ਕੰਪਨੀ ਦੀ ਪਹਿਲੀ ਵੱਡੀ ਐਂਟਰੀ ਹੈ। ਟੇਸਲਾ ਮਾਡਲ Y ਦੀ ਕੀਮਤ, ਟੈਸਟ ਡਰਾਈਵ, ਫੀਚਰਸ ਅਤੇ ਫਿਊਚਰ ਦੀ ਪਲਾਨਿੰਗ ਦੇ ਪੂਰੇ ਵੇਰਵੇ ਇੱਥੇ ਪੜ੍ਹੋ।
ਟੇਸਲਾ ਭਾਰਤ ਵਿੱਚ ਮਾਡਲ Y SUV ਨਾਲ ਸ਼ੁਰੂਆਤ ਕਰ ਰਹੀ ਹੈ। ਇਸਦੇ ਮਾਡਲ Y ਰੀਅਰ-ਵ੍ਹੀਲ ਡਰਾਈਵ ਦੀ ਕੀਮਤ ਲਗਭਗ 60 ਲੱਖ ਰੁਪਏ ਹੈ। (ਲਗਭਗ $69,765) ਜਦੋਂ ਕਿ ਦੂਜੇ Long Range Rear-Wheel Drive ਦੀ ਕੀਮਤ 68 ਲੱਖ ਰੁਪਏ ਹੈ।
ਕਿੱਥੋਂ ਇੰਪੋਰਟ ਕੀਤੀਆਂ ਗਈਆਂ ਕਾਰਾਂ?
ਇਹ ਕਾਰਾਂ ਟੇਸਲਾ ਦੀ ਸ਼ੰਘਾਈ ਸਥਿਤ Gigafactory ਤੋਂ ਭਾਰਤ ਲਿਆਂਦੀਆਂ ਜਾ ਰਹੀਆਂ ਹਨ। ਕੰਪਨੀ ਨੇ ਚੀਨ ਅਤੇ ਅਮਰੀਕਾ ਤੋਂ $1 ਮਿਲੀਅਨ (ਲਗਭਗ 8.3 ਕਰੋੜ ਰੁਪਏ) ਦੇ ਐਕਸੈਸਰੀਜ਼, ਸੁਪਰਚਾਰਜਰ ਅਤੇ ਉਪਕਰਣ ਵੀ ਆਯਾਤ ਕੀਤੇ ਹਨ। ਇਹ ਸੁਪਰਚਾਰਜਰ ਮੁੰਬਈ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਲਗਾਏ ਜਾਣਗੇ ਤਾਂ ਜੋ ਸ਼ੁਰੂਆਤੀ ਗਾਹਕਾਂ ਨੂੰ ਚਾਰਜਿੰਗ ਵਿੱਚ ਕੋਈ ਸਮੱਸਿਆ ਨਾ ਆਵੇ।
ਭਾਰਤ ਵਿੱਚ ਜਿਆਦਾ ਕੀਮਤ ਦਾ ਕਾਰਨ?
ਟੇਸਲਾ ਦੀ ਪ੍ਰਸਿੱਧ ਮਾਡਲ Y SUV ਨੂੰ ਸ਼ੰਘਾਈ ਤੋਂ ਭਾਰਤ ਵਿੱਚ ਆਯਾਤ ਕੀਤਾ ਗਿਆ ਹੈ, ਪਰ ਇਸ ‘ਤੇ ਭਾਰੀ ਆਯਾਤ ਡਿਊਟੀ ਕਾਰਨ, ਇਸਦੀ ਕੀਮਤ ਬਹੁਤ ਜ਼ਿਆਦਾ ਹੋ ਗਈ ਹੈ। ਹਰੇਕ ਕਾਰ ‘ਤੇ 21 ਲੱਖ ਰੁਪਏ ਤੋਂ ਵੱਧ ਟੈਕਸ ਅਦਾ ਕਰਨਾ ਪਿਆ ਹੈ। ਦਰਅਸਲ, ਭਾਰਤ ਵਿੱਚ ਪੂਰੀ ਤਰ੍ਹਾਂ ਬਣ ਕੇ ਆਉਂਦੀਆ ਹਾਨ ਅਤੇ $40,000 ਤੋਂ ਘੱਟ ਕੀਮਤ ਵਾਲੀਆਂ ਕਾਰਾਂ ‘ਤੇ ਸਿੱਧੇ ਤੌਰ ‘ਤੇ 70 ਪ੍ਰਤੀਸ਼ਤ ਟੈਕਸ ਲਗਾਇਆ ਜਾਂਦਾ ਹੈ।
NEW⚡️ : Tesla India Website is now live for all🔋
ਇਹ ਵੀ ਪੜ੍ਹੋ
Visit – https://t.co/xueZVvVL1P https://t.co/MJAC4eteFz pic.twitter.com/wGIrALBlJ2
— Tesla Club India® (@TeslaClubIN) July 15, 2025
ਅਜਿਹੀ ਸਥਿਤੀ ਵਿੱਚ, ਟੇਸਲਾ ਦੀ ਐਂਟਰੀ ਨੂੰ ਆਸਾਨ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਸਨੂੰ ਭਾਰਤ ਵਿੱਚ BYD ਵਰਗੀਆਂ ਮਜ਼ਬੂਤ ਚੀਨੀ ਕੰਪਨੀਆਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। BYD ਪਹਿਲਾਂ ਹੀ ਭਾਰਤੀ ਬਾਜ਼ਾਰ ਵਿੱਚ ਮੌਜੂਦ ਹੈ ਅਤੇ ਹੁਣ ਟੇਸਲਾ ਨੂੰ ਇੱਥੇ ਬਚਣ ਲਈ ਸਖ਼ਤ ਮਿਹਨਤ ਕਰਨੀ ਪੈ ਸਕਦੀ ਹੈ।
ਸੋਸ਼ਲ ਮੀਡੀਆ ‘ਤੇ ਚਰਚਾ
ਲਾਂਚ ਤੋਂ ਪਹਿਲਾਂ, ਟੇਸਲਾ ਇੰਡੀਆ ਦੇ X ਹੈਂਡਲ ਤੋਂ ‘Coming Soon’ ਦਾ ਇੱਕ ਟੀਜ਼ਰ ਸਾਂਝਾ ਕੀਤਾ ਗਿਆ ਸੀ। ਇਸ ਪੋਸਟ ਨੇ ਜੁਲਾਈ 2025 ਵਿੱਚ ਭਾਰਤ ਵਿੱਚ ਐਂਟਰੀ ਦਾ ਸੰਕੇਤ ਦਿੱਤਾ ਸੀ, ਜੋ ਹੁਣ ਇੱਕ ਹਕੀਕਤ ਬਣ ਗਿਆ ਹੈ।
ਕੰਪਨੀ ਭਾਰਤ ਵਿੱਚ EV ਚਾਰਜਿੰਗ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਵੀ ਕੰਮ ਕਰ ਰਹੀ ਹੈ। ਭਾਰਤ ਵਿੱਚ ਟੇਸਲਾ ਦੀ ਐਂਟਰੀ ਨਾ ਸਿਰਫ਼ EV ਉਦਯੋਗ ਲਈ, ਸਗੋਂ ਤਕਨਾਲੋਜੀ ਅਤੇ ਵਾਤਾਵਰਣ ਦੇ ਦ੍ਰਿਸ਼ਟੀਕੋਣ ਤੋਂ ਵੀ ਇੱਕ ਵੱਡਾ ਕਦਮ ਹੈ। Elon Musk ਦੀ ਕੰਪਨੀ ਹੁਣ ਭਾਰਤ ਵਿੱਚ ਉਨ੍ਹਾਂ ਗਾਹਕਾਂ ਨੂੰ ਟਾਰਗੇਟ ਕਰ ਰਹੀ ਹੈ ਜੋ ਇਨੋਵੇਸ਼ਨਸ ਅਤੇ ਸਸਟੇਨੇਬਿਲਿਟੀ ਚਾਹੁੰਦੇ ਹਨ।
ਜੇਕਰ ਤੁਸੀਂ ਟੇਸਲਾ ਕਾਰ ਖਰੀਦਣ ਜਾਂ ਟੈਸਟ ਡਰਾਈਵ ਅਨੁਭਵ ਲੈਣ ਬਾਰੇ ਸੋਚ ਰਹੇ ਹੋ, ਤਾਂ ਮੁੰਬਈ ਵਿੱਚ ਇਹ ਸ਼ੋਅਰੂਮ ਤੁਹਾਡੇ ਲਈ ਇੱਕ ਵਧੀਆ ਸ਼ੁਰੂਆਤ ਹੋ ਸਕਦਾ ਹੈ।
ਟੇਸਲਾ Model Y ਦੀ ਔਨਲਾਈਨ ਬੁਕਿੰਗ?
- ਜੇਕਰ ਤੁਸੀਂ ਟੇਸਲਾ ਦੀ ਇਲੈਕਟ੍ਰਿਕ SUV ਮਾਡਲ ਵਾਈ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ਔਨਲਾਈਨ ਬੁੱਕ ਕਰ ਸਕਦੇ ਹੋ। ਇਸਦੇ ਲਈ, ਪਹਿਲਾਂ ਟੇਸਲਾ ਦੀ ਅਧਿਕਾਰਤ ਵੈੱਬਸਾਈਟ ਟੇਸਲਾ ਇੰਡੀਆ ‘ਤੇ ਜਾਓ।
- ਤੁਹਾਨੂੰ ਵੈੱਬਸਾਈਟ ‘ਤੇ ਵੱਖ-ਵੱਖ ਮਾਡਲ ਦਿਖਾਈ ਦੇਣਗੇ। ਇੱਥੇ Model Y ‘ਤੇ ਕਲਿੱਕ ਕਰੋ ਅਤੇ ਇਸਦਾ ਵੇਰੀਐਂਟ ਚੁਣੋ। ਜਿਵੇਂ ਕਿ ਤੁਸੀਂ ਰੀਅਰ-ਵ੍ਹੀਲ ਡਰਾਈਵ ਜਾਂ ਲੰਬੀ ਰੇਂਜ ਵਿੱਚੋਂ ਕੋਈ ਵੀ ਚੁਣ ਸਕਦੇ ਹੋ।
- ਹੁਣ ਤੁਸੀਂ ਆਪਣੀ ਕਾਰ ਦਾ ਰੰਗ, ਅੰਦਰੂਨੀ ਡਿਜ਼ਾਈਨ, ਪਹੀਏ ਅਤੇ ਸਾਫਟਵੇਅਰ ਫੀਚਰਸ ਜਿਵੇਂ ਕਿ FSD (Full Self Driving) ਚੁਣ ਸਕਦੇ ਹੋ।
- ਬੁਕਿੰਗ ਲਈ, ਤੁਹਾਨੂੰ ਇੱਕ ਨਿਸ਼ਚਿਤ ਰਕਮ ਔਨਲਾਈਨ ਅਦਾ ਕਰਨੀ ਪਵੇਗੀ। ਇਹ ਕੰਪਨੀ ਦੀ ਬੁਕਿੰਗ ਰਕਮ ‘ਤੇ ਨਿਰਭਰ ਕਰਦਾ ਹੈ। ਤੁਸੀਂ ਡੈਬਿਟ/ਕ੍ਰੈਡਿਟ ਕਾਰਡ ਜਾਂ UPI ਦੁਆਰਾ ਭੁਗਤਾਨ ਕਰ ਸਕਦੇ ਹੋ।
- ਭੁਗਤਾਨ ਤੋਂ ਬਾਅਦ, ਤੁਹਾਨੂੰ ਇੱਕ ਬੁਕਿੰਗ ਕੰਨਫਰਮੇਸ਼ਨ ਮੇਲ ਜਾਂ SMS ਪ੍ਰਾਪਤ ਹੋਵੇਗਾ। ਇਸ ਵਿੱਚ ਤੁਹਾਡੀ ਬੁਕਿੰਗ ਆਈਡੀ ਅਤੇ ਹੋਰ ਜ਼ਰੂਰੀ ਵੇਰਵੇ ਹੋਣਗੇ।
- ਟੇਸਲਾ ਦੀ ਟੀਮ ਤੁਹਾਡੀ ਟੈਸਟ ਡਰਾਈਵ ਨੂੰ ਸ਼ਡਿਊਲ ਕਰੇਗੀ। ਕਾਰ ਉਪਲਬਧ ਹੁੰਦੇ ਹੀ ਤੁਹਾਨੂੰ ਡਿਲੀਵਰੀ ਡੇਟ ਬਾਰੇ ਸੂਚਿਤ ਕੀਤਾ ਜਾਵੇਗਾ।
ਨੋਟ: ਬੁਕਿੰਗ ਦੀਆਂ ਸ਼ਰਤਾਂ, ਰਿਫੰਡ ਅਤੇ ਡਿਲੀਵਰੀ ਟਾਈਮਲਾਈਨ ਵੈੱਬਸਾਈਟ ‘ਤੇ ਦਿੱਤੀ ਗਈ ਹੈ, ਉਹਨਾਂ ਨੂੰ ਜਰੂਰ ਪੜ ਲਵੋ।