ਬ੍ਰਿਟੇਨ ਦੀ ਇਹ ਬਾਈਕ ਭਾਰਤ ਵਿੱਚ ਮਚਾਏਗੀ ਧਮਾਲ, ਆ ਰਹੇ 6 ਨਵੇਂ ਮਾਡਲ
Norton ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਟੀਜ਼ਰ ਜਾਰੀ ਕੀਤਾ ਹੈ। ਜਿਸ ਵਿੱਚ ਆਉਣ ਵਾਲੀ ਮੋਟਰਸਾਈਕਲ ਦੇ ਪਿਛਲੇ ਹਿੱਸੇ ਦੀ ਇੱਕ ਕਲੋਜ਼-ਅੱਪ ਫੋਟੋ ਦਿਖਾਈ ਗਈ ਹੈ। ਸਿਲਵਰ ਰੰਗ ਦੇ ਬਾਡੀਵਰਕ ਵਿੱਚ ਇੱਕ ਟੇਲਲੈਂਪ ਦਿਖਾਈ ਦੇ ਰਿਹਾ ਹੈ। ਜੋ ਕਿ ਵੈਂਟ ਵਰਗੇ ਤੱਤਾਂ ਦੇ ਉੱਪਰ ਹੈ। ਇਹ ਨੌਰਟਨ ਦੇ ਨਵੇਂ ਪਲੇਟਫਾਰਮ ਦੇ ਸ਼ੁਰੂਆਤੀ ਮਾਡਲਾਂ ਵਿੱਚੋਂ ਇੱਕ ਹੋ ਸਕਦਾ ਹੈ।
ਭਾਰਤੀ ਬਾਜ਼ਾਰ ਵਿੱਚ ਮੌਜੂਦ ਟੀਵੀਐਸ ਮੋਟਰ ਕੰਪਨੀ ਦੀ ਮਲਕੀਅਤ ਵਾਲੀ ਨੌਰਟਨ ਮੋਟਰਸਾਈਕਲ ਨੇ ਅਧਿਕਾਰਤ ਤੌਰ ‘ਤੇ ਇੱਕ ਨਵੀਂ ਮੋਟਰਸਾਈਕਲ ਦਾ ਟੀਜ਼ਰ ਜਾਰੀ ਕੀਤਾ ਹੈ। ਜਿਸਦਾ ਗਲੋਬਲ ਡੈਬਿਊ 4 ਨਵੰਬਰ 2025 ਨੂੰ ਹੋਵੇਗਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਮੋਟਰਸਾਈਕਲ ਨੂੰ ਇਟਲੀ ਦੇ ਮਿਲਾਨ ਵਿੱਚ ਹੋਣ ਵਾਲੇ EICMA ਸ਼ੋਅ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੈ ਜਦੋਂ ਨੌਰਟਨ ਨੇ ਆਪਣੀਆਂ ਆਉਣ ਵਾਲੀਆਂ ਬਾਈਕਸ ਬਾਰੇ ਕੁਝ ਸ਼ੇਅਰ ਕੀਤਾ ਹੈ।
Norton ਨੇ ਜਾਰੀ ਕੀਤਾ ਟੀਜਰ
Norton ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤਾ ਗਿਆ ਟੀਜ਼ਰ ਵਿੱਚ ਆਉਣ ਵਾਲੀ ਮੋਟਰਸਾਈਕਲ ਦੇ ਪਿਛਲੇ ਹਿੱਸੇ ਦੀ ਇੱਕ ਕਲੋਜ਼-ਅੱਪ ਫੋਟੋ ਦਿਖਾਈ ਗਈ ਹੈ। ਸਿਲਵਰ ਬਾਡੀਵਰਕ ਵਿੱਚ ਇੱਕ ਟੇਲਲੈਂਪ ਹੈ ਜੋ ਵੈਂਟ ਵਰਗੇ ਐਲੀਮੈਂਟਸ ਦੇ ਉੱਪਰ ਬੈਠਦਾ ਹੈ। ਬ੍ਰਾਂਡ ਮੈਸੇਜ, “ਨੌਰਟਨ ਦਾ ਪੁਨਰ ਉਥਾਨ! ਇੱਕ ਨਵੇਂ ਯੁੱਗ ਦੀ ਸ਼ੁਰੂਆਤ,” ਦੱਸਦਾ ਹੈ ਕਿ ਇਹ ਲਾਂਚ ਇਸਦੀ ਵਾਪਸੀ ਦੀ ਕਹਾਣੀ ਵਿੱਚ ਇੱਕ ਮਹੱਤਵਪੂਰਨ ਕਦਮ ਹੋ ਸਕਦਾ ਹੈ।
ਕੰਪਨੀ ਭਾਰਤ ਵਿੱਚ ਉਤਪਾਦਨ ਸ਼ੁਰੂ ਕਰਨ ਜਾ ਰਹੀ ਹੈ
ਹਾਲਾਂਕਿ, ਟੀਜ਼ਰ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਮੋਟਰਸਾਈਕਲ ਕਿਸ ਪਲੇਟਫਾਰਮ ‘ਤੇ ਬੇਸਡ ਹੈ, ਇਸਦੇ ਨੌਰਟਨ ਦੇ ਨਵੇਂ ਪਲੇਟਫਾਰਮ ‘ਤੇ ਪਹਿਲੇ ਮਾਡਲਾਂ ਵਿੱਚੋਂ ਇੱਕ ਹੋਣ ਦੀ ਸੰਭਾਵਨਾ ਹੈ। TVS ਮੋਟਰ ਹੌਲੀ-ਹੌਲੀ ਨੌਰਟਨ ਬ੍ਰਾਂਡ ਦੀ ਮੌਜੂਦਗੀ ਨੂੰ ਮੁੜ ਵਿਕਸਤ ਕਰ ਰਹੀ ਹੈ। ਕੰਪਨੀ ਇਸ ਸਾਲ ਦੇ ਅੰਤ ਤੱਕ ਨੌਰਟਨ V4SV ਵਰਗੇ ਮੁੱਖ ਮਾਡਲਸ ਨਾਲ ਭਾਰਤ ਵਿੱਚ ਆਪਣਾ ਉਤਪਾਦਨ ਸ਼ੁਰੂ ਕਰਨ ਜਾ ਰਹੀ ਹੈ।
View this post on Instagram
ਭਾਰਤ ਵਿੱਚ ਨੌਰਟਨ ਬਾਈਕ
ਨੌਰਟਨ ਮੋਟਰਸਾਈਕਲ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਸੀ ਕਿ ਉਹ ਅਗਲੇ ਤਿੰਨ ਸਾਲਾਂ ਵਿੱਚ ਛੇ ਨਵੀਆਂ ਬਾਈਕ ਲਾਂਚ ਕਰੇਗੀ। ਜਨਵਰੀ 2025 ਵਿੱਚ, ਨੌਰਟਨ ਦੇ ਦੋ ਨਵੇਂ ਮੋਟਰਸਾਈਕਲ ਪਲੇਟਫਾਰਮ ਵਿਕਸਤ ਕਰਨ ਦੀ ਰਿਪੋਰਟ ਕੀਤੀ ਗਈ ਸੀ। ਜਿਨ੍ਹਾਂ ਵਿੱਚੋਂ ਇੱਕ 350-450cc ਦੇ ਵਿਚਕਾਰ ਹੋਣ ਦੀ ਉਮੀਦ ਹੈ ਅਤੇ ਭਾਰਤ ਅਤੇ ਹੋਰ ਡੇਵਲਪਿੰਗ ਸੈਕਟਰਸ ਵਰਗੇ ਬਾਜ਼ਾਰਾਂ ਨੂੰ ਟਾਰਗੇਟ ਕਰੇਗੀ। ਦੂਜਾ 600-650cc ਹੋਵੇਗਾ ਅਤੇ ਇਸਨੂੰ ਯੂਰਪ ਅਤੇ ਪ੍ਰੀਮੀਅਮ ਅੰਤਰਰਾਸ਼ਟਰੀ ਹਿੱਸੇ ਦੋਵਾਂ ਲਈ ਇੱਕ ਗਲੋਬਲ ਪਲੇਟਫਾਰਮ ਵਜੋਂ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ
ਹਾਲ ਹੀ ਵਿੱਚ ਟ੍ਰੇਡਮਾਰਕ ਫਾਈਲਿੰਗ ਦੇ ਅਨੁਸਾਰ, ਨਿਰਮਾਤਾ ਨੇ ਹਾਲ ਹੀ ਵਿੱਚ ‘ਇਲੈਕਟਰਾ’ ਨੇਮਪਲੇਟ ਰਜਿਸਟਰ ਕੀਤੀ ਹੈ। ਨੌਰਟਨ ਇਲੈਕਟਰਾ ‘ਕੌਮਬੈਟ’ ਨੇਮਪਲੇਟ ਰਜਿਸਟਰਡ ਕਰਵਾਈ ਹੈ, ਜਿਸਨੂੰ ਕੰਪਨੀ ਨੇ ਪਹਿਲਾਂ ਭਾਰਤ ਵਿੱਚ ਟ੍ਰੇਡਮਾਰਕ ਕੀਤਾ ਸੀ। ਦੋਵੇਂ ਨਾਮ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਲਈ ਬ੍ਰਾਂਡ ਤੋਂ ਮੋਟਰਸਾਈਕਲਾਂ ਦੀ ਇੱਕ ਨਵੀਂ ਸੀਰੀਜ਼ ਵੱਲ ਇਸ਼ਾਰਾ ਕਰਦੇ ਹਨ। ਇਲੈਕਟਰਾ ਕੀ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਲੈਕਟਰਾ ਨੇਮਪਲੇਟ ਵੱਡੇ ਪੱਧਰ ‘ਤੇ ਰਾਇਲ ਐਨਫੀਲਡ ਬੁਲੇਟ 350 ਦੇ ਇੱਕ ਰੂਪ ਨਾਲ ਜੁੜਿਆ ਹੋਇਆ ਹੈ। ਇਸ ਬਾਈਕ ਦਾ ਮੁਕਾਬਲਾ ਰਾਇਲ ਐਨਫੀਲਡ ਨਾਲ ਹੋਵੇਗਾ।


