ਟੋਲ ਬਕਾਇਆ ਤਾਂ ਵਧਣਗੀਆਂ ਮੁਸ਼ਕਲਾਂ! ਕਾਰ ਇੰਸ਼ੌਰੈਂਸ ਅਤੇ ਰਜਿਸਟ੍ਰੇਸ਼ਨ ਲਈ ਨਹੀਂ ਮਿਲੇਗੀ NOC; ਸਰਕਾਰ ਲਿਆ ਰਹੀ ਨਵਾਂ ਨਿਯਮ

Updated On: 

17 Jul 2025 13:59 PM IST

Toll Dues New Rules: ਸੜਕ ਆਵਾਜਾਈ ਮੰਤਰਾਲੇ ਨੇ ਪ੍ਰਸਤਾਵ ਦਿੱਤਾ ਹੈ ਕਿ ਜੇਕਰ ਰਾਸ਼ਟਰੀ ਰਾਜਮਾਰਗ 'ਤੇ ਕਿਸੇ ਦਾ ਟੋਲ ਬਕਾਇਆ ਹੈ ਤਾਂ ਵਾਹਨ ਮਾਲਕਾਂ ਨੂੰ ਰਜਿਸਟ੍ਰੇਸ਼ਨ, ਇੰਸ਼ੌਰੈਂਸ ਰੀਨਿਊਵਲ, ਕਾਰ ਦੀ ਮਾਲਕੀ ਦਾ ਤਬਾਦਲਾ ਅਤੇ ਫਿਟਨੈਸ ਸਰਟੀਫਿਕੇਟ ਵਰਗੀਆਂ ਸੇਵਾਵਾਂ ਨਹੀਂ ਮਿਲਣਗੀਆਂ। ਫਾਸਟੈਗ ਨਾ ਹੋਣ ਜਾਂ ਬਲੈਕ ਲਿਸਟ ਵਿੱਚ ਹੋਣ ਦੀ ਸਥਿਤੀ ਵਿੱਚ ਵੀ ਟੋਲ ਬਕਾਇਆ ਮੰਨ ਕੇ ਸੇਵਾਵਾਂ ਬੰਦ ਰੋਕ ਦਿੱਤੀਆਂ ਜਾਣਗੀਆਂ।

ਟੋਲ ਬਕਾਇਆ ਤਾਂ ਵਧਣਗੀਆਂ ਮੁਸ਼ਕਲਾਂ! ਕਾਰ ਇੰਸ਼ੌਰੈਂਸ ਅਤੇ ਰਜਿਸਟ੍ਰੇਸ਼ਨ ਲਈ ਨਹੀਂ ਮਿਲੇਗੀ NOC; ਸਰਕਾਰ ਲਿਆ ਰਹੀ ਨਵਾਂ ਨਿਯਮ

ਟੋਲ ਬਕਾਇਆ ਤਾਂ ਵਧਣਗੀਆਂ ਮੁਸ਼ਕਲਾਂ!

Follow Us On

Toll Dues: ਸਰਕਾਰ ਜਲਦੀ ਹੀ ਇੱਕ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਜੇਕਰ ਕਿਸੇ ਵਾਹਨ ਦਾ ਰਾਸ਼ਟਰੀ ਰਾਜਮਾਰਗ ‘ਤੇ ਟੋਲ ਬਕਾਇਆ ਹੈ, ਤਾਂ ਉਸਨੂੰ ਰਜਿਸਟ੍ਰੇਸ਼ਨ, ਇੰਸ਼ੌਰੈਂਸ ਰੀਨਿਊਵਲ, ਮਾਲਕੀ ਵਿੱਚ ਤਬਦੀਲੀ ਜਾਂ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰਨ ਦੀ ਆਗਿਆ ਨਹੀਂ ਹੋਵੇਗੀ। ਸੜਕ ਆਵਾਜਾਈ ਮੰਤਰਾਲੇ ਨੇ ਇਸਦੇ ਲਈ ਮੋਟਰ ਵਾਹਨ ਨਿਯਮਾਂ ਵਿੱਚ ਬਦਲਾਅ ਦਾ ਡਰਾਫਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਕਦਮ ਡਿਜੀਟਲ ਟੋਲ ਵਸੂਲੀ ਨੂੰ ਉਤਸ਼ਾਹਿਤ ਕਰਨ ਅਤੇ ਟੋਲ ਚੋਰੀ ਕਰਨ ਵਾਲਿਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

ਟੋਲ ਬਕਾਇਆ ਹੋਣ ‘ਤੇ ਵਾਹਨ ਸੇਵਾਵਾਂ ਨਹੀਂ ਮਿਲਣਗੀਆਂ

ਜੇਕਰ ਕਿਸੇ ਵਾਹਨ ਦਾ ਟੋਲ ਬਕਾਇਆ ਰਹਿੰਦਾ ਹੈ, ਤਾਂ ਵਾਹਨ ਮਾਲਕ ਰਜਿਸਟ੍ਰੇਸ਼ਨ ਟੈਕਸ ਜਮ੍ਹਾ ਨਹੀਂ ਕਰਵਾ ਸਕੇਗਾ ਅਤੇ ਨਾ ਹੀ ਮਾਲਕੀ ਵਿੱਚ ਤਬਦੀਲੀ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕੇਗਾ। ਇਹ ਜਾਣਕਾਰੀ ਵਾਹਨ ਨੰਬਰ ‘ਤੇ ਦਰਜ ਰਹੇਗੀ ਅਤੇ ਬਕਾਇਆ ਟੋਲ ਦਾ ਭੁਗਤਾਨ ਹੋਣ ਤੱਕ ਸਾਰੀਆਂ ਸਬੰਧਤ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।

ਬਲੈਕਲਿਸਟ ਹੋਣ ਤੇ ਵੀ ਟੋਲ ਬਕਾਇਆ ਮੰਨਿਆ ਜਾਵੇਗਾ

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਨਵੇਂ ਨਿਯਮਾਂ ਦੇ ਅਨੁਸਾਰ, ਜੇਕਰ ਕੋਈ ਵਾਹਨ ਟੋਲ ਪਲਾਜ਼ਾ ਪਾਰ ਕਰਦਾ ਹੈ ਪਰ ਉਸ ਕੋਲ ਵੈਧ ਫਾਸਟੈਗ ਨਹੀਂ ਹੈ ਜਾਂ ਫਾਸਟੈਗ ਬਲੈਕਲਿਸਟ ਹੈ, ਤਾਂ ਉਸ ‘ਤੇ ਬਕਾਇਆ ਟੋਲ ਵੀ ਦਿਖਾਈ ਦੇਵੇਗਾ। ਇਹ ਜਾਣਕਾਰੀ ਆਟੋਮੈਟਿਕ ਸਿਸਟਮ ਵਿੱਚ ਦਰਜ ਕੀਤੀ ਜਾਵੇਗੀ ਅਤੇ ਵਾਹਨ ਮਾਲਕ ਨੂੰ ਪਹਿਲਾਂ ਟੋਲ ਦਾ ਭੁਗਤਾਨ ਕਰਨਾ ਪਵੇਗਾ।

VAHAN ਸਿਸਟਮ ਰਾਹੀਂ ਵਸੂਲਿਆ ਜਾਵੇਗਾ ਬਕਾਇਆ ਟੋਲ

NHAI ਨੇ ਆਵਾਜਾਈ ਮੰਤਰਾਲੇ ਤੋਂ ਮੰਗ ਕੀਤੀ ਸੀ ਕਿ VAHAN ਸਿਸਟਮ ਨੂੰ ਇਸ ਤਰੀਕੇ ਨਾਲ ਜੋੜਿਆ ਜਾਵੇ ਕਿ ਫਾਸਟੈਗ ਤੋਂ ਬਿਨਾਂ ਜਾਂ ਨੁਕਸਦਾਰ ਫਾਸਟੈਗ ਵਾਲੇ ਵਾਹਨਾਂ ਤੋਂ ਵੀ ਬਕਾਇਆ ਟੋਲ ਵਸੂਲਿਆ ਜਾ ਸਕੇ। ਹੁਣ ਇਹ ਪ੍ਰਸਤਾਵ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਾਹਨ ਟੋਲ ਦਾ ਭੁਗਤਾਨ ਕੀਤੇ ਬਿਨਾਂ ਸੜਕ ‘ਤੇ ਨਾ ਚੱਲ ਸਕੇ।

ਕਿਉਂ ਜ਼ਰੂਰੀ ਹੈ ਨਵਾਂ ਨਿਯਮ

ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਹੁਣ ਮਲਟੀਲੇਨ ਫ੍ਰੀ ਫਲੋ ਟੋਲਿੰਗ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਟੋਲ ਪਲਾਜ਼ਾ ‘ਤੇ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਹਰ ਵਾਹਨ ਦਾ ਟੋਲ ਡਿਜੀਟਲ ਰੂਪ ਵਿੱਚ ਵਸੂਲਿਆ ਜਾਵੇ, ਤਾਂ ਜੋ ਕੋਈ ਵੀ ਟੋਲ ਅਦਾ ਕੀਤੇ ਬਿਨਾਂ ਨਾ ਜਾ ਸਕੇ। ਵਾਹਨ ਮਾਲਕਾਂ ਲਈ ਆਪਣੇ ਫਾਸਟੈਗ ਨੂੰ ਵੈਧ ਰੱਖਣਾ ਅਤੇ ਸਮੇਂ ਸਿਰ ਸਾਰੇ ਟੋਲ ਬਕਾਏ ਦਾ ਭੁਗਤਾਨ ਕਰਨਾ ਜ਼ਰੂਰੀ ਹੋਵੇਗਾ, ਨਹੀਂ ਤਾਂ ਜ਼ਰੂਰੀ ਦਸਤਾਵੇਜ਼ਾਂ ਨੂੰ ਰੀਨਿਊ ਕਰਨਾ ਮੁਸ਼ਕਲ ਹੋਵੇਗਾ।