ਬਾਈਕ ਦਾ ਪੈਟਰੋਲ ਖਤਮ ਹੋ ਜਾਵੇ ਤਾਂ ਕੀ ਕਰੀਏ? ਇਹ 3 ਉਪਾਅ ਮੁਸੀਬਤ ਤੋਂ ਕੱਢਣਗੇ ਬਾਹਰ

Updated On: 

22 Jul 2025 16:32 PM IST

ਜੇਕਰ ਬਾਈਕ ਦਾ ਪੈਟਰੋਲ ਵਿਚਕਾਰ ਸੜਕ ਦੇ ਖਤਮ ਹੋ ਜਾਵੇ ਤਾਂ ਘਬਰਾਓ ਨਾ। ਇਹਨਾਂ 3 ਤਰੀਕਿਆਂ ਦੀ ਮਦਦ ਨਾਲ, ਤੁਸੀਂ ਬਾਈਕ ਨੂੰ ਧੱਕੇ ਮਾਰੇ ਬਿਨਾਂ ਨਜ਼ਦੀਕੀ ਪੈਟਰੋਲ ਪੰਪ 'ਤੇ ਪਹੁੰਚ ਸਕਦੇ ਹੋ। ਮੁਸੀਬਤ ਤੋਂ ਬਚਣ ਲਈ ਇਸਦੀ ਪੂਰੀ ਡਿਟੇਲ ਪੜ੍ਹੋ।

ਬਾਈਕ ਦਾ ਪੈਟਰੋਲ ਖਤਮ ਹੋ ਜਾਵੇ ਤਾਂ ਕੀ ਕਰੀਏ? ਇਹ 3 ਉਪਾਅ ਮੁਸੀਬਤ ਤੋਂ ਕੱਢਣਗੇ ਬਾਹਰ

ਬਾਈਕ ਦਾ ਪੈਟਰੋਲ ਖਤਮ ਹੋਣ ਤੇ ਕਰੋ ਇਹ ਉਪਾਅ

Follow Us On

ਅਕਸਰ ਤੁਸੀਂ ਕਿਸੇ ਨਾ ਕਿਸੇ ਨੂੰ ਸੜਕ ਦੇ ਕਿਨਾਰੇ ਬਾਈਕ ਨੂੰ ਧੱਕੇ ਮਾਰਦੇ ਦੇਖਿਆ ਹੋਵੇਗਾ। ਉਸ ਸਮੇਂ, ਇੱਕੋ ਗੱਲ ਮਨ ਵਿੱਚ ਆਉਂਦੀ ਹੈ ਕਿ ਕਾਸ਼ ਉਸਨੇ ਪਹਿਲਾਂ ਪੈਟਰੋਲ ਭਰਵਾ ਲਿਆ ਹੁੰਦਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਤੁਹਾਡੇ ਨਾਲ ਕਦੇ ਨਾ ਵਾਪਰੇ, ਤਾਂ ਹਮੇਸ਼ਾ ਬਾਈਕ ਦੇ ਫਿਊਲ ਲੈਵਲ ‘ਤੇ ਨਜ਼ਰ ਰੱਖੋ। ਪਰ ਜੇਕਰ ਕਿਸੇ ਕਾਰਨ ਕਰਕੇ ਅਜਿਹਾ ਨਹੀਂ ਹੁੰਦਾ ਅਤੇ ਪੈਟਰੋਲ ਰਸਤੇ ਦੇ ਵਿਚਕਾਰ ਖਤਮ ਹੋ ਜਾਂਦਾ ਹੈ, ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਅਸੀਂ ਤੁਹਾਨੂੰ 3 ਆਸਾਨ ਅਤੇ ਉਪਯੋਗੀ ਸੁਝਾਵਾਂ ਬਾਰੇ ਦੱਸਾਂਗੇ। ਜਿਨ੍ਹਾਂ ਰਾਹੀਂ ਤੁਸੀਂ ਬਾਈਕ ਨੂੰ ਧੱਕੇ ਮਾਰੇ ਬਿਨਾਂ ਨਜ਼ਦੀਕੀ ਪੈਟਰੋਲ ਪੰਪ ‘ਤੇ ਪਹੁੰਚ ਸਕੋਗੇ।

ਚੌਕ ਦੀ ਕਰੋ ਸਮਝਦਾਰੀ ਨਾਲ ਵਰਤੋਂ

ਜੇਕਰ ਤੁਹਾਡੀ ਬਾਈਕ ਸਟਾਰਟ ਨਹੀਂ ਹੋ ਰਹੀ ਹੈ ਅਤੇ ਪੈਟਰੋਲ ਖਤਮ ਹੋਣ ਦੀ ਸੰਭਾਵਨਾ ਹੈ, ਤਾਂ ਸਭ ਤੋਂ ਪਹਿਲਾਂ ਚੋਕ ਦੀ ਵਰਤੋਂ ਕਰੋ। ਕੁਝ ਬਾਈਕਾਂ ਵਿੱਚ, ਚੋਕ ਚਾਲੂ ਕਰਨ ਨਾਲ, ਟੈਂਕ ਦੇ ਹੇਠਾਂ ਜਮ੍ਹਾ ਹੋਇਆ ਥੋੜ੍ਹਾ ਜਿਹਾ ਪੈਟਰੋਲ ਇੰਜਣ ਤੱਕ ਪਹੁੰਚ ਜਾਂਦਾ ਹੈ। ਇਸ ਨਾਲ, ਬਾਈਕ ਕੁਝ ਸਮੇਂ ਲਈ ਸਟਾਰਟ ਹੋ ਸਕਦੀ ਹੈ। ਜਿਵੇਂ ਹੀ ਬਾਈਕ ਸਟਾਰਟ ਹੁੰਦੀ ਹੈ, ਬਿਨਾਂ ਸਮਾਂ ਬਰਬਾਦ ਕੀਤੇ ਪੈਟਰੋਲ ਪੰਪ ‘ਤੇ ਪਹੁੰਚੋ। ਧਿਆਨ ਦਿਓ ਕਿ ਇਹ ਤਰੀਕਾ ਹਰ ਬਾਈਕ ਵਿੱਚ ਕੰਮ ਨਹੀਂ ਕਰਦਾ ਕਿਉਂਕਿ ਸਾਰੀਆਂ ਬਾਈਕਾਂ ਵਿੱਚ ਚੋਕ ਸਿਸਟਮ ਨਹੀਂ ਦਿੱਤਾ ਗਿਆ ਹੁੰਦਾ।

ਫਿਊਲ ਟੈਂਕ ਵਿੱਚ ਪ੍ਰੈਸ਼ਰ ਬਣਾਓ

ਜੇਕਰ ਚੋਕ ਕੰਮ ਨਹੀਂ ਕਰਦਾ ਹੈ, ਤਾਂ ਫਿਊਲ ਟੈਂਕ ਵਿੱਚ ਹਵਾ ਭਰ ਕੇ ਪ੍ਰੈਸ਼ਰ ਬਣਾਓ। ਇਸ ਲਈ, ਬਾਈਕ ਦੇ ਪੈਟਰੋਲ ਟੈਂਕ ਦਾ ਢੱਕਣ ਥੋੜ੍ਹਾ ਜਿਹਾ ਖੋਲ੍ਹੋ ਅਤੇ ਇਸ ਵਿੱਚ ਹੌਲੀ-ਹੌਲੀ ਫੂਕ ਮਾਰੋ। ਪਰ ਇੱਕ ਗੱਲ ਧਿਆਨ ਵਿੱਚ ਰੱਖੋ ਕਿ ਕੋਈ ਧੂੜ ਅੰਦਰ ਨਾ ਜਾਵੇ। ਇਸ ਨਾਲ ਟੈਂਕ ਵਿੱਚ ਕੁਝ ਪ੍ਰੈਸ਼ਰ ਪੈਦਾ ਹੁੰਦਾ ਹੈ ਅਤੇ ਬੱਚਿਆ ਹੋਇਆ ਪੈਟਰੋਲ ਇੰਜਣ ਤੱਕ ਪਹੁੰਚ ਸਕਦਾ ਹੈ। ਕਈ ਵਾਰ ਇਹ ਦੇਸੀ ਤਰੀਕਾ ਕੰਮ ਕਰਦਾ ਹੈ ਅਤੇ ਬਾਈਕ ਸਟਾਰਟ ਹੋ ਜਾਂਦੀ ਹੈ।

ਬਾਈਕ ਨੂੰ ਇੱਕ ਪਾਸੇ ਝੁਕਾਓ

ਜਦੋਂ ਬਹੁਤ ਘੱਟ ਪੈਟਰੋਲ ਬਚਦਾ ਹੈ, ਤਾਂ ਇਹ ਟੈਂਕ ਦੇ ਇੱਕ ਪਾਸੇ ਇਕੱਠਾ ਹੋ ਜਾਂਦਾ ਹੈ ਅਤੇ ਇੰਜਣ ਤੱਕ ਨਹੀਂ ਪਹੁੰਚ ਸਕਦਾ। ਅਜਿਹੀ ਸਥਿਤੀ ਵਿੱਚ, ਬਾਈਕ ਨੂੰ ਸਾਈਡ ਸਟੈਂਡ ‘ਤੇ ਪਾਰਕ ਕਰੋ। ਇਸ ਤੋਂ ਬਾਅਦ, ਕੁਝ ਸਮੇਂ ਲਈ ਬਾਈਕ ਨੂੰ ਉਸੇ ਦਿਸ਼ਾ ਵਿੱਚ ਝੁਕਾਓ। ਇਸ ਨਾਲ, ਪੈਟਰੋਲ ਇੰਜਣ ਤੱਕ ਪਹੁੰਚ ਸਕਦਾ ਹੈ ਅਤੇ ਬਾਈਕ ਸਟਾਰਟ ਹੋ ਸਕਦੀ ਹੈ।

ਇਹਨਾਂ ਜੁਗਾੜਾਂ ਨਾਲ, ਤੁਸੀਂ ਇੱਕ ਵਾਰ ਆਪਣੇ ਆਪ ਨੂੰ ਬਚਾ ਸਕਦੇ ਹੋ, ਪਰ ਹਰ ਵਾਰ ਨਹੀਂ। ਇਸ ਲਈ, ਹਮੇਸ਼ਾ ਪੈਟਰੋਲ ‘ਤੇ ਨਜ਼ਰ ਰੱਖੋ। ਸਫਰ ‘ਤੇ ਨਿਕਲਣ ਤੋਂ ਪਹਿਲਾਂ ਬਾਈਕ ਦੇ ਬਾਲਣ ਦੇ ਪੱਧਰ ਦੀ ਜਾਂਚ ਕਰੋ। ਇਸ ਤੋਂ ਇਲਾਵਾ, ਆਪਣੇ ਮੋਬਾਈਲ ਵਿੱਚ ਨਜ਼ਦੀਕੀ ਪੈਟਰੋਲ ਪੰਪ ਦੀ ਸਥਿਤੀ ਨੂੰ ਸੇਵ ਰੱਖੋ।