Royal Enfield Guerilla 450: ਹੋ ਗਿਆ ਕੰਫਰਮ, Guerilla 450 ਅਗਲੇ ਮਹੀਨੇ ਹੋਵੇਗੀ ਲਾਂਚ
Royal Enfield New Bike: ਜੇਕਰ ਤੁਸੀਂ ਵੀ ਰਾਇਲ ਐਨਫੀਲਡ ਬਾਈਕ ਪਸੰਦ ਕਰਦੇ ਹੋ, ਤਾਂ ਅੱਜ ਦੀ ਜਾਣਕਾਰੀ ਖਾਸ ਤੌਰ 'ਤੇ ਤੁਹਾਡੇ ਲਈ ਹੈ। ਲੰਬੇ ਸਮੇਂ ਤੋਂ ਗਾਹਕ Royal Enfield Guerilla 450 ਦੇ ਲਾਂਚ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ। ਕੰਪਨੀ ਅਗਲੇ ਮਹੀਨੇ ਇਸ ਬਾਈਕ ਨੂੰ ਲਾਂਚ ਕਰਨ ਜਾ ਰਹੀ ਹੈ, ਆਓ ਜਾਣਦੇ ਹਾਂ ਰਾਇਲ ਐਨਫੀਲਡ ਦੀ ਇਹ ਨਵੀਂ ਬਾਈਕ ਕਿਸ ਦਿਨ ਲਾਂਚ ਹੋਵੇਗੀ?

ਰਾਇਲ ਐਨਫੀਲਡ ਬਾਈਕਸ ਗਾਹਕਾਂ ‘ਚ ਕਾਫੀ ਮਸ਼ਹੂਰ ਹੈ ਜਦੋਂ ਵੀ ਕੰਪਨੀ ਸੋਸ਼ਲ ਮੀਡੀਆ ‘ਤੇ ਕਿਸੇ ਨਵੀਂ ਬਾਈਕ ਦਾ ਟੀਜ਼ਰ ਸ਼ੇਅਰ ਕਰਦੀ ਹੈ ਤਾਂ ਉਸ ਬਾਈਕ ਨੂੰ ਲੈ ਕੇ ਲੋਕਾਂ ‘ਚ ਇਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਲੰਬੇ ਸਮੇਂ ਤੋਂ ਗਾਹਕ ਕੰਪਨੀ ਦੀ ਮੋਸਟ ਵੇਟਿਡ 450 ਸੀਸੀ ਰੋਡਸਟਰ ਰਾਇਲ ਐਨਫੀਲਡ ਗੁਰੀਲਾ 450 ਦਾ ਇੰਤਜ਼ਾਰ ਕਰ ਰਹੇ ਸਨ, ਹੁਣ ਲੱਗਦਾ ਹੈ ਕਿ ਗਾਹਕਾਂ ਦਾ ਇਹ ਇੰਤਜ਼ਾਰ ਜਲਦ ਹੀ ਖਤਮ ਹੋਣ ਵਾਲਾ ਹੈ।
ਅਜਿਹਾ ਇਸ ਲਈ ਕਿਉਂਕਿ ਕੰਪਨੀ ਨੇ ਇਸ ਆਉਣ ਵਾਲੀ ਬਾਈਕ ਦੀ ਲਾਂਚਿੰਗ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਰਾਇਲ ਐਨਫੀਲਡ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਰਾਹੀਂ ਇੱਕ ਤਾਜ਼ਾ ਟੀਜ਼ਰ ਵੀਡੀਓ ਸ਼ੇਅਰ ਕਰਕੇ ਗੁਰੀਲਾ 450 ਦੀ ਲਾਂਚ ਮਿਤੀ ਦੀ ਪੁਸ਼ਟੀ ਕੀਤੀ ਹੈ।
ਗੁਰੀਲਾ 450 ਲਾਂਚ ਦੀ ਮਿਤੀ: ਇਸਨੂੰ ਕਦੋਂ ਲਾਂਚ ਕੀਤਾ ਜਾਵੇਗਾ?
ਰਾਇਲ ਐਨਫੀਲਡ ਦੀ ਇਸ ਆਉਣ ਵਾਲੀ ਬਾਈਕ ਦਾ ਗਲੋਬਲ ਡੈਬਿਊ ਅਗਲੇ ਮਹੀਨੇ 17 ਜੁਲਾਈ 2024 ਨੂੰ ਬਾਰਸੀਲੋਨਾ, ਸਪੇਨ ਵਿੱਚ ਹੋਵੇਗਾ। ਕੰਪਨੀ ਦੇ ਮੈਨੇਜਮੈਂਟ ਡਾਇਰੈਕਟਰ ਸਿਧਾਰਥ ਲਾਲ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਬਾਈਕ ਦੀ ਤਸਵੀਰ ਅਤੇ ਲਾਂਚ ਡੇਟ ਦੀ ਪੁਸ਼ਟੀ ਕੀਤੀ ਗਈ ਹੈ।
ਇਸ ਬਾਈਕ ਦੀਆਂ ਤਸਵੀਰਾਂ ਪਿਛਲੇ ਦੋ ਸਾਲਾਂ ਤੋਂ ਵਾਇਰਲ ਹੋ ਰਹੀਆਂ ਹਨ। ਕੁਝ ਸਮਾਂ ਪਹਿਲਾਂ ਆਈ ਰਿਪੋਰਟ ‘ਚ ਕਿਹਾ ਗਿਆ ਸੀ ਕਿ 450 ਸੀਸੀ ਇੰਜਣ ਵਾਲੀ ਇਸ ਬਾਈਕ ਨੂੰ ਉਸੇ ਪਲੇਟਫਾਰਮ ‘ਤੇ ਬਣਾਇਆ ਜਾਵੇਗਾ ਜਿਸ ‘ਤੇ ਕੰਪਨੀ ਦੀ ਨਵੀਂ ਜਨਰੇਸ਼ਨ ਰਾਇਲ ਐਨਫੀਲਡ ਹਿਮਾਲੀਅਨ 450 ਬਣਾਈ ਗਈ ਹੈ।
ਰਾਇਲ ਐਨਫੀਲਡ ਗੁਰੀਲਾ 450: ਡਿਜ਼ਾਈਨ
ਇਸ ਬਾਈਕ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਰਾਊਂਡ ਹੈੱਡਲੈਂਪ, ਆਫ-ਸੈੱਟ ਸਰਕੂਲਰ ਇੰਸਟਰੂਮੈਂਟ ਕੰਸੋਲ ਅਤੇ ਰਾਊਂਡ ਰੀਅਰ ਵਿਊ ਮਿਰਰ ਦਿੱਤਾ ਗਿਆ ਹੈ। ਬਾਈਕ ‘ਚ ਕੁਝ ਨਵੀਆਂ ਚੀਜ਼ਾਂ ਹਨ ਜਿਵੇਂ ਕਿ ਮਸਕੂਲਰ ਫਿਊਲ ਟੈਂਕ, ਫਲੋਟਿੰਗ ਟੇਲ ਸੈਕਸ਼ਨ ਅਤੇ ਸਿੰਗਲ-ਪੀਸ ਸੀਟ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ: ਸਕੂਟਰ ਅਤੇ ਬਾਈਕ ਦੇ ਟਾਇਰਾਂ ਵਿੱਚ ਕਿੰਨੀ ਹੋਣੀ ਚਾਹੀਦੀ ਹੈ ਹਵਾ, ਸਹੀ ਪ੍ਰੈਸ਼ਰ ਦਾ ਕੀ ਫਾਇਦਾ?
ਰਾਇਲ ਐਨਫੀਲਡ ਗੁਰੀਲਾ 450 ਦੀਆਂ ਵਿਸ਼ੇਸ਼ਤਾਵਾਂ
ਫੀਚਰਸ ਦੀ ਗੱਲ ਕਰੀਏ ਤਾਂ ਹਿਮਾਲੀਅਨ ਬਾਈਕ ਦੀ ਤਰ੍ਹਾਂ, ਇਸ ਬਾਈਕ ‘ਚ ਆਫ-ਸੈਟ ਇੰਸਟਰੂਮੈਂਟ ਕਲਸਟਰ ਡਿਜੀਟਲ LCD ਜਾਂ ਫੁੱਲ ਡਿਜੀਟਲ TFT ਯੂਨਿਟ ਦਾ ਹਿੱਸਾ ਹੋ ਸਕਦਾ ਹੈ। ਇਸ ਤੋਂ ਇਲਾਵਾ ਗਾਹਕ ਇਸ ਬਾਈਕ ‘ਚ ਬਲੂਟੁੱਥ ਕਨੈਕਟੀਵਿਟੀ, ਮਲਟੀਪਲ ਰਾਈਡਿੰਗ ਮੋਡ ਅਤੇ USB ਚਾਰਜਿੰਗ ਪੋਰਟ ਵਰਗੇ ਫੀਚਰਸ ਵੀ ਪ੍ਰਾਪਤ ਕਰ ਸਕਦੇ ਹਨ।