2023 Renault Duster: SUV ਹਿੱਸੇ ਵਿੱਚ ਧਮਾਲ ਮਚਾਏਗੀ ਨਵੀਂ Duster, ਅਗਲੇ ਮਹੀਨੇ ਕਰੇਗੀ ਐਂਟਰੀ

Published: 

26 Oct 2023 14:04 PM

New Renault Duster 2023: Renault ਇੱਕ ਵਾਰ ਫਿਰ ਆਪਣੀ SUV ਨੂੰ ਨਵੇਂ ਅਵਤਾਰ ਵਿੱਚ ਲਾਂਚ ਕਰਨ ਜਾ ਰਹੀ ਹੈ। ਇਸ SUV ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ, ਆਫੀਸ਼ੀਅਲ ਲਾਂਚ ਤੋਂ ਪਹਿਲਾਂ ਆਓ ਜਾਣ ਲੈਂਦੇ ਹਾਂ ਇਸ ਕਾਰ 'ਚ ਕੀ ਖਾਸ ਹੋਵੇਗਾ ਅਤੇ ਕੀ ਹੋਵੇਗਾ ਨਵਾਂ? ਭਾਰਤ ਵਿੱਚ ਬੰਦ ਕੀਤੇ ਜਾਣ ਤੋਂ ਪਹਿਲਾਂ, ਡਸਟਰ ਦੋ ਇੰਜਣ ਵਿਕਲਪਾਂ ਵਿੱਚ ਉਪਲਬਧ ਸੀ, 1.5 ਲੀਟਰ ਪੈਟਰੋਲ ਅਤੇ 1.3 ਲੀਟਰ ਟਰਬੋ ਪੈਟਰੋਲ। ਫਿਲਹਾਲ ਇਸ ਕਾਰ ਦੀ ਕੀਮਤ ਅਤੇ ਫੀਚਰਸ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

2023 Renault Duster: SUV ਹਿੱਸੇ ਵਿੱਚ ਧਮਾਲ ਮਚਾਏਗੀ ਨਵੀਂ Duster, ਅਗਲੇ ਮਹੀਨੇ ਕਰੇਗੀ ਐਂਟਰੀ

Photo: Tv9 Hindi.com

Follow Us On

ਇੱਕ ਵਾਰ ਫਿਰ, ਬਹੁਤ ਜਲਦੀ ਤੁਸੀਂ ਸੜਕਾਂ ਉੱਤੇ ਰੈਨੋ ਡਸਟਰ ਐਸਯੂਵੀ (Renault Duster SUV) ਨੂੰ ਇੱਕ ਨਵੇਂ ਅਵਤਾਰ ਵਿੱਚ ਦੌੜਦੇ ਹੋਏ ਦੇਖੋਗੇ। Renault ਦੀ ਇਸ ਆਉਣ ਵਾਲੀ SUV ਦੀ ਲਾਂਚਿੰਗ ਡੇਟ ਦਾ ਖੁਲਾਸਾ ਹੋ ਗਿਆ ਹੈ, ਕੰਪਨੀ ਅਗਲੇ ਮਹੀਨੇ ਨਵੀਂ Duster ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਆਉਣ ਵਾਲੀ SUV ਨੂੰ ਸਭ ਤੋਂ ਪਹਿਲਾਂ ਕਿਹੜੇ ਦੇਸ਼ਾਂ ਵਿੱਚ ਲਾਂਚ ਕੀਤਾ ਜਾਵੇਗਾ ਅਤੇ ਇਸ ਵਾਰ ਇਸ ਕਾਰ ਵਿੱਚ ਕਿਹੜਾ ਇੰਜਣ ਦੇਖਿਆ ਜਾ ਸਕਦਾ ਹੈ? ਆਓ ਜਾਣਦੇ ਹਾਂ…

Renault ਦੀ ਇਸ ਅਪਕਮਿੰਗ SUV ਨੂੰ ਅਗਲੇ ਮਹੀਨੇ 29 ਨਵੰਬਰ ਨੂੰ ਪੁਰਤਗਾਲ ‘ਚ ਲਾਂਚ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਨਵੀਂ ਡਸਟਰ ਪਹਿਲਾਂ ਨਾਲੋਂ ਜ਼ਿਆਦਾ ਪਾਵਰਫੁੱਲ ਹੋਵੇਗੀ।

ਇਸ ਕਾਰ ਨੂੰ Dacia ਦੁਆਰਾ ਡੇਵਲਪ ਕੀਤਾ ਜਾਵੇਗਾ ਅਤੇ ਨਵੀਂ ਡਸਟਰ ਨੂੰ CMF-B ਮਾਡਿਊਲਰ ਪਲੇਟਫਾਰਮ ‘ਤੇ ਬਣਾਇਆ ਜਾਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਨਵੀਂ ਡਸਟਰ ਨੂੰ ਭਾਰਤ ‘ਚ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ। ਪਰ ਇਸ ਕਾਰ ਨੂੰ ਭਾਰਤੀ ਬਾਜ਼ਾਰ ‘ਚ ਕਦੋਂ ਲਾਂਚ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਯਾਦ ਰਹੇ ਕਿ ਰੇਨੋ ਡਸਟਰ ਨੂੰ ਪਹਿਲੀ ਵਾਰ 2012 ਵਿੱਚ ਲਾਂਚ ਕੀਤਾ ਗਿਆ ਸੀ।

ਸਭ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ‘ਚ ਆਵੇਗੀ ਨਵੀਂ ਡਸਟਰ

ਰਿਪੋਰਟਾਂ ਮੁਤਾਬਕ, ਨਵੀਂ ਡਸਟਰ ਨੂੰ ਸਭ ਤੋਂ ਪਹਿਲਾਂ ਦੱਖਣੀ ਅਮਰੀਕੀ ਬਾਜ਼ਾਰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਲਾਂਚ ਕੀਤਾ ਜਾਵੇਗਾ। ਇਸ ਕਾਰ ਨੂੰ ਤਿੰਨ ਇੰਜਣ ਵਿਕਲਪਾਂ ‘ਚ ਲਾਂਚ ਕੀਤਾ ਜਾ ਸਕਦਾ ਹੈ, 1.3 ਲੀਟਰ ਟਰਬੋ ਪੈਟਰੋਲ ਇੰਜਣ 167.6 bhp ਦੀ ਪਾਵਰ ਜਨਰੇਟ ਕਰੇਗਾ, ਜਦਕਿ 1.0 ਲੀਟਰ ਪੈਟਰੋਲ ਇੰਜਣ 109bhp ਦੀ ਪਾਵਰ ਜਨਰੇਟ ਕਰਨ ‘ਚ ਸਮਰੱਥ ਹੋਵੇਗਾ।

ਇਸ ਕਾਰ ਦੇ 2025 ਤੱਕ ਭਾਰਤੀ ਬਾਜ਼ਾਰ ‘ਚ ਲਾਂਚ ਹੋਣ ਦੀ ਉਮੀਦ ਹੈ। ਇਸ ਕਾਰ ਦਾ 1.2 ਲੀਟਰ ਪੈਟਰੋਲ ਹਾਈਬ੍ਰਿਡ ਇੰਜਣ 118bhp ਦੀ ਪਾਵਰ ਜਨਰੇਟ ਕਰੇਗਾ।