ਸਾਈਜ ਵਿਚ ਲਗਭਗ ਸਮਾਨ, ਫਿਰ ਵੀ SUV ਅਤੇ MPV ਦੇ ਫੀਚਰਸ ਹੁੰਦੇ ਹਨ ਅਲੱਗ? ਜਾਣੋ

Updated On: 

12 Jan 2024 16:59 PM

SUV and MUV Features: SUV ਅਤੇ MPV ਦੇ ਇੰਜਣਾਂ ਵਿੱਚ ਵੀ ਵੱਡਾ ਅੰਤਰ ਹੈ। ਜਿੱਥੇ SUV ਵਿੱਚ 1500cc ਤੋਂ ਜ਼ਿਆਦਾ ਦੇ ਇੰਜਣ ਵਰਤੇ ਜਾਂਦੇ ਹਨ। ਜਦਕਿ MPV 'ਚ 1200cc ਇੰਜਣ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਅੰਤਰ ਆਫ-ਰੋਡ ਡਰਾਈਵਿੰਗ ਅਤੇ ਆਨ-ਰੋਡ ਡਰਾਈਵਿੰਗ ਕਾਰਨ ਹੈ।

ਸਾਈਜ ਵਿਚ ਲਗਭਗ ਸਮਾਨ, ਫਿਰ ਵੀ SUV ਅਤੇ MPV ਦੇ ਫੀਚਰਸ ਹੁੰਦੇ ਹਨ ਅਲੱਗ? ਜਾਣੋ

SUV ਅਤੇ MPV 'ਚ ਅਂਤਰ Pic Credit: TV9Bharatvarsh

Follow Us On

SUV ਅਤੇ MPV ਨੂੰ ਦੇਖ ਕੇ ਲੋਕ ਅਕਸਰ ਭੁਲੇਖੇ ਵਿੱਚ ਪੈ ਜਾਂਦੇ ਹਨ ਕਿ ਕਿਹੜੀ ਗੱਡੀ SUV ਹੈ ਅਤੇ ਕਿਹੜੀ MPV ਹੈ। ਜੇਕਰ ਤੁਹਾਡੇ ਨਾਲ ਵੀ ਕੁਝ ਅਜਿਹਾ ਹੀ ਹੁੰਦਾ ਹੈ, ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇੱਥੇ ਅਸੀਂ ਤੁਹਾਡੀ ਉਲਝਣ ਨੂੰ ਦੂਰ ਕਰਨ ਜਾ ਰਹੇ ਹਾਂ। ਨਾਲ ਹੀ ਇੱਥੇ ਅਸੀਂ ਤੁਹਾਨੂੰ SUV ਅਤੇ MPV ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਾਂਗੇ, ਤਾਂ ਜੋ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਵਾਹਨ ਦੀ ਚੋਣ ਕਰ ਸਕੋਗੇ।

ਮੌਜੂਦਾ ਸਮੇਂ ‘ਚ ਮਾਰੂਤੀ, ਟਾਟਾ, ਮਹਿੰਦਰਾ ਸਮੇਤ ਹੋਰ ਕੰਪਨੀਆਂ ਨੇ ਦੇਸ਼ ‘ਚ SUV ਅਤੇ MPV ਲਾਂਚ ਕੀਤੀ ਹੈ, ਜਿਸ ‘ਚ ਕੁਝ ਕੰਪਨੀਆਂ ਨੇ ਆਪਣੇ MPV ਦੇ CNG ਵੇਰੀਐਂਟ ਵੀ ਪੇਸ਼ ਕੀਤੇ ਹਨ, ਪਰ ਤੁਹਾਨੂੰ SUV ‘ਚ CNG ਵੇਰੀਐਂਟ ਨਹੀਂ ਮਿਲਦਾ। ਇਸ ਤੋਂ ਇਲਾਵਾ, SUV ਅਤੇ MPV ਵਿੱਚ ਕਈ ਵੱਡੇ ਅੰਤਰ ਹਨ, ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਇੱਥੇ ਦੱਸਣ ਜਾ ਰਹੇ ਹਾਂ।

SUV ਅਤੇ MPV ਦਾ ਕੀ ਅਰਥ?

SUV ਦਾ ਮਤਲਬ ਹੈ ਸਪੋਰਟਸ ਯੂਟਿਲਿਟੀ ਵਹੀਕਲ ਅਤੇ MPV ਦਾ ਮਤਲਬ ਹੈ ਮਲਟੀ-ਪਰਪਜ਼ ਵਹੀਕਲ। ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ, SUV ਉਹ ਵਾਹਨ ਹਨ ਜਿਨ੍ਹਾਂ ਵਿੱਚ ਅਡਵੈਂਚਰ ਅਤੇ ਖੇਡਾਂ ਨਾਲ ਸਬੰਧਤ ਸਮਰੱਥਾਵਾਂ ਹੁੰਦੀਆਂ ਹਨ। ਦੂਜੇ ਪਾਸੇ, MPV ਇੱਕ ਵਾਹਨ ਹੈ ਜਿਸਦੀ ਵਰਤੋਂ ਕਈ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ MPV ਦਾ ਐਕਸਟੀਰਿਅਰ ਅਤੇ ਇੰਟੀਰੀਅਰ ਸਾਧਾਰਨ ਹੈ, ਇਸ ‘ਚ ਜ਼ਿਆਦਾ ਚਮਕ ਨਹੀਂ ਹੈ ਪਰ ਦੂਜੇ ਪਾਸੇ SUV ਦਾ ਐਕਸਟੀਰੀਅਰ ਕਾਫੀ ਐਗਰੈਸਿਵ ਹੈ ਅਤੇ ਇਸ ‘ਚ ਕਈ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ SUV ਦੇ ਇੰਟੀਰੀਅਰ ‘ਚ ਸੁਰੱਖਿਆ ਅਤੇ ਜ਼ਰੂਰਤ ਦੇ ਮੁਤਾਬਕ ਕਈ ਫੀਚਰਸ ਦਿੱਤੇ ਜਾਂਦੇ ਹਨ।

ਕਿਸ ਨੂੰ SUV ਅਤੇ MPV ਖਰੀਦਣੀ ਚਾਹੀਦੀ ਹੈ?

ਜੇਕਰ ਤੁਸੀਂ ਆਫ-ਰੋਡ ਸਫਰ ਨਹੀਂ ਕਰਦੇ ਅਤੇ ਘੱਟ ਬਜਟ ‘ਚ ਜ਼ਿਆਦਾ ਜਗ੍ਹਾ ਵਾਲੀ ਕਾਰ ਖਰੀਦਣਾ ਚਾਹੁੰਦੇ ਹੋ, ਤਾਂ MPV ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਦੂਜੇ ਪਾਸੇ, SUV ਆਨ-ਰੋਡ ਅਤੇ ਆਫ-ਰੋਡ ਦੋਵਾਂ ਲਈ ਸਭ ਤੋਂ ਵਧੀਆ ਵਿਕਲਪ ਹੈ, ਪਰ ਇਸਦਾ ਬਜਟ MPV ਨਾਲੋਂ ਡੇਢ ਗੁਣਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ MPV ਖਰੀਦਦੇ ਹੋ, ਤਾਂ ਤੁਹਾਨੂੰ ਇਹ 7 ਲੱਖ ਰੁਪਏ ਤੱਕ ਮਿਲੇਗੀ, ਜਦੋਂ ਕਿ ਇੱਕ SUV ਲਈ ਤੁਹਾਨੂੰ 10 ਲੱਖ ਰੁਪਏ ਤੋਂ ਵੱਧ ਖਰਚ ਕਰਨੇ ਪੈਣਗੇ।