ਬਿਨਾਂ ਡਰਾਈਵਿੰਗ ਲਾਇਸੈਂਸ ਦੇ ਇਸ ਸਕੂਟਰ ਨੂੰ ਚਲਾ ਸਕਦੇ ਹੋ, ਕੀਮਤ ਵੀ ਕੋਈ ਬਹੁਤ ਜ਼ਿਆਦਾ ਨਹੀਂ
ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਸਕੂਟਰ ਚਲਾਉਣ 'ਤੇ 5,000 ਰੁਪਏ ਦਾ ਚਲਾਨ ਕਟਾਉਣਾ ਪਵੇਗਾ। ਜੇਕਰ ਤੁਸੀਂ ਅਕਸਰ ਆਪਣਾ ਡਰਾਈਵਿੰਗ ਲਾਇਸੈਂਸ ਭੁੱਲ ਜਾਂਦੇ ਹੋ ਜਾਂ ਤੁਹਾਡਾ ਡਰਾਈਵਿੰਗ ਲਾਇਸੰਸ ਵੈਧ ਨਹੀਂ ਹੈ ਜਾਂ ਇਸਦੀ ਮਿਆਦ ਖਤਮ ਹੋ ਗਈ ਹੈ ਤਾਂ ਤੁਸੀਂ ਇਹਨਾਂ ਇਲੈਕਟ੍ਰਿਕ ਸਕੂਟਰਾਂ ਨੂੰ ਬਿਨਾਂ ਡੀ.ਐੱਲ. ਦੇ ਚਲਾ ਸਕਦੇ ਹੋ।
ਜਦੋਂ ਤੋਂ ਕੇਂਦਰ ਸਰਕਾਰ ਨੇ ਮੋਟਰ ਵਹੀਕਲ ਐਕਟ ਵਿੱਚ ਬਦਲਾਅ ਕੀਤਾ ਹੈ। ਇਸ ਤੋਂ ਬਾਅਦ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਵੱਡੇ ਚਲਾਨ ਕੱਟਣੇ ਪੈਂਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਦੋਪਹੀਆ ਵਾਹਨ ਨਾਲ ਬਾਹਰ ਜਾਂਦੇ ਹੋ ਤਾਂ ਤੁਸੀਂ ਬਟੂਆ ਘਰ ਵਿੱਚ ਹੀ ਭੁੱਲ ਜਾਂਦੇ ਹੋ, ਜਿਸ ਵਿੱਚ ਤੁਹਾਡਾ ਡਰਾਈਵਿੰਗ ਲਾਇਸੈਂਸ ਹੁੰਦਾ ਹੈ। ਅਜਿਹੇ ‘ਚ ਜੇਕਰ ਟ੍ਰੈਫਿਕ ਪੁਲਸ ਵਲੋਂ ਫੜਿਆ ਜਾਂਦਾ ਹੈ ਤਾਂ ਚਲਾਨ ਕੱਟਿਆ ਜਾਂਦਾ ਹੈ।
ਅਜਿਹੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਤੁਹਾਡੇ ਲਈ ਅਜਿਹੇ ਇਲੈਕਟ੍ਰਿਕ ਸਕੂਟਰਾਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਸੜਕ ‘ਤੇ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਦੀ ਲੋੜ ਨਹੀਂ ਹੁੰਦੀ ਹੈ। ਜੇਕਰ ਤੁਸੀਂ ਵੀ ਟ੍ਰੈਫਿਕ ਨਿਯਮਾਂ ‘ਚ ਨਹੀਂ ਫਸਣਾ ਚਾਹੁੰਦੇ ਤਾਂ ਇੱਥੇ ਅਸੀਂ ਤੁਹਾਨੂੰ ਇਨ੍ਹਾਂ ਇਲੈਕਟ੍ਰਿਕ ਸਕੂਟਰਾਂ ਦੇ ਬਾਰੇ ‘ਚ ਦੱਸ ਰਹੇ ਹਾਂ। ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ।
Okinawa Lite
Okinawa Lite ਇਲੈਕਟ੍ਰਿਕ ਸਕੂਟਰ ਵਿੱਚ 250w ਮੋਟਰ ਹੈ, ਜੋ 25 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਸਪੀਡ ਤੱਕ ਪਹੁੰਚ ਸਕਦੀ ਹੈ। ਇਸ ਇਲੈਕਟ੍ਰਿਕ ਸਕੂਟਰ ਨਾਲ ਤੁਸੀਂ ਸਿੰਗਲ ਚਾਰਜ ‘ਚ 60 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੇ ਹੋ। ਜੇਕਰ ਤੁਸੀਂ Okinawa Lite ਇਲੈਕਟ੍ਰਿਕ ਸਕੂਟਰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ 66,993 ਰੁਪਏ ਵਿੱਚ ਖਰੀਦ ਸਕਦੇ ਹੋ।
Komaki XGT KM
ਇਸ ਇਲੈਕਟ੍ਰਿਕ ਸਕੂਟਰ ਦੀ ਐਕਸ-ਸ਼ੋਰੂਮ ਕੀਮਤ 56,890 ਰੁਪਏ ਹੈ। ਇਸ ਇਲੈਕਟ੍ਰਿਕ ਸਕੂਟਰ ਵਿੱਚ 60v 28Ah ਬੈਟਰੀ ਹੈ ਜੋ 65 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਸਕੂਟਰ ਨੂੰ ਚਾਰਜ ਹੋਣ ‘ਚ 4 ਤੋਂ 5 ਘੰਟੇ ਦਾ ਸਮਾਂ ਲੱਗਦਾ ਹੈ ਅਤੇ ਇਸ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ।
Hero Electric Optima LX
Hero ਦੇਸ਼ ਦੀ ਸਭ ਤੋਂ ਭਰੋਸੇਮੰਦ ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀ ਹੈ। ਤੁਸੀਂ ਇਸ ਇਲੈਕਟ੍ਰਿਕ ਸਕੂਟਰ ਨੂੰ 51,440 ਰੁਪਏ ‘ਚ ਖਰੀਦ ਸਕਦੇ ਹੋ। Hero Electric Optima LX ਵਿੱਚ 48V-2Ah ਲੀਡ ਐਸਿਡ ਬੈਟਰੀ ਹੈ ਜੋ 60 ਕਿਲੋਮੀਟਰ ਤੱਕ ਦੀ ਰੇਂਜ ਦਿੰਦੀ ਹੈ। ਇਸ ਹੀਰੋ ਇਲੈਕਟ੍ਰਿਕ ਸਕੂਟਰ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ।
ਇਹ ਵੀ ਪੜ੍ਹੋ
ਨਵੇਂ ਮੋਟਰ ਵਹੀਕਲ ਐਕਟ ਦੇ ਅਨੁਸਾਰ, ਇਲੈਕਟ੍ਰਿਕ ਸਕੂਟਰਾਂ ਨੂੰ ਚਲਾਉਣ ਲਈ ਜਿਨ੍ਹਾਂ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ, ਨਾ ਤਾਂ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਹੈ ਅਤੇ ਨਾ ਹੀ ਇਨ੍ਹਾਂ ਇਲੈਕਟ੍ਰਿਕ ਸਕੂਟਰਾਂ ਨੂੰ ਆਰਟੀਓ ਵਿੱਚ ਰਜਿਸਟਰ ਕਰਨ ਦੀ ਜ਼ਰੂਰਤ ਹੈ।