Mahindra Thar e: ਹੁਣ ਥਾਰ ਦਾ ਇਲੈਕਟ੍ਰਿਕ ਅਵਤਾਰ ਮਚਾਏਗਾ ‘ਗਦਰ’, ਜਿਮਨੀ ਮੁੜ ਰਹਿ ਜਾਵੇਗੀ ਪਿੱਛੇ!
Electric Mahindra Thar: ਮਹਿੰਦਰਾ ਥਾਰ ਹੁਣ ਇਲੈਕਟ੍ਰਿਕ ਵਰਜ਼ਨ 'ਚ ਐਂਟਰੀ ਕਰਨ ਵਾਲੀ ਹੈ, ਕੰਪਨੀ ਨੇ ਆਫ-ਰੋਡਰ SUV ਤੋਂ ਪਰਦਾ ਚੁੱਕਿਆ ਹੈ। ਤੁਸੀਂ ਜਲਦੀ ਹੀ ਲੋਕਾਂ ਨੂੰ ਨਵੇਂ ਡਿਜ਼ਾਈਨ ਦੇ ਨਾਲ ਥਾਰ ਦੇ ਇਲੈਕਟ੍ਰਿਕ ਵਰਜ਼ਨ ਦੇ ਨਾਲ ਸੜਕਾਂ 'ਤੇ ਦੌੜਦੇ ਦੇਖੋਗੇ।
Mahindra & Mahindra ਨੇ ਹੁਣ ਬਹੁਤ ਘੱਟ ਸਮੇਂ ਵਿੱਚ ਗਾਹਕਾਂ ਵਿੱਚ ਪਾਪੁਲਰ ਹੋਈ SUV ਥਾਰ ਦੇ ਇਲੈਕਟ੍ਰਿਕ ਸੰਕਲਪ Thar.e ਤੋਂ ਪਰਦਾ ਚੁੱਕਿਆ ਹੈ। ਇਸ ਫਲੈਗਸ਼ਿਪ ਆਫ ਰੋਡਰ SUV ਨੂੰ ਇਸ ਕਾਰ ਦੇ ਇਲੈਕਟ੍ਰਿਕ ਅਵਤਾਰ ਤੋਂ ਦੱਖਣੀ ਅਫਰੀਕਾ ਦੇ ਕੇਪ ਟਾਊਨ ‘ਚ ਆਯੋਜਿਤ ਈਵੈਂਟ ਦੌਰਾਨ ਪੇਸ਼ ਕੀਤਾ ਗਿਆ ਹੈ। ਥਾਰ ਦੇ ਇਲੈਕਟ੍ਰਿਕ ਅਵਤਾਰ ਦੇ ਡਿਜ਼ਾਈਨ ‘ਚ ਕੁਝ ਨਵੇਂ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਹਿੰਦਰਾ ਥਾਰ ਇਲੈਕਟ੍ਰਿਕ SUV ਕੰਪਨੀ ਦੇ ਬੋਰਨ ਇਲੈਕਟ੍ਰਿਕ ਲਾਈਨਅੱਪ ਦਾ ਹਿੱਸਾ ਹੈ। ਕੇਪ ਟਾਊਨ ‘ਚ ਆਯੋਜਿਤ ਈਵੈਂਟ ਦੌਰਾਨ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਥਾਰ ਦੇ ਇਲੈਕਟ੍ਰਿਕ ਅਵਤਾਰ ਨੂੰ INGLO-P1 EV ਪਲੇਟਫਾਰਮ ‘ਤੇ ਤਿਆਰ ਕੀਤਾ ਗਿਆ ਹੈ।
ਥਾਰ ਇਲੈਕਟ੍ਰਿਕ ਬਾਰੇ ਕੁਝ ਖਾਸ ਗੱਲਾਂ
ਇਸ ਪਲੇਟਫਾਰਮ ਨੂੰ ਬਿਹਤਰ ਬੈਟਰੀ ਸਮਰੱਥਾ ਅਤੇ ਘੱਟ ਵਾਹਨ ਭਾਰ ਦੇ ਨਾਲ ਬਿਹਤਰ ਰੇਂਜ ਲਈ ਟਿਊਨ ਕੀਤਾ ਗਿਆ ਹੈ। ਥਾਰ ਇਲੈਕਟ੍ਰਿਕ ਦੇ ਨਾਲ, ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਗ੍ਰਾਉਂਡ ਕਲੀਅਰੈਂਸ ਮਿਲੇਗੀ ਅਤੇ ਆਲ-ਵ੍ਹੀਲ ਡਰਾਈਵ ਤਕਨਾਲੋਜੀ ਵੀ ਦੇਖਣ ਨੂੰ ਮਿਲੇਗੀ।
ਮਹਿੰਦਰਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ Thar.e ਇਲੈਕਟ੍ਰਿਕ ਕੰਸੈਪਟ SUV 2776 mm ਅਤੇ 2,976 mm ਵਿਚਕਾਰ ਵ੍ਹੀਲਬੇਸ ਦੇ ਨਾਲ ਆਵੇਗੀ। ਇਸ ਇਲੈਕਟ੍ਰਿਕ SUV ਦਾ ਗਰਾਊਂਡ ਕਲੀਅਰੈਂਸ ਵੀ ਲਗਭਗ 300 mm ਹੋਵੇਗਾ।
ਬੈਟਰੀ ਅਤੇ ਲਾਂਚ ਡਿਟੇਲਸ
ਫਿਲਹਾਲ ਮਹਿੰਦਰਾ ਨੇ ਇਸ ਇਲੈਕਟ੍ਰਿਕ SUV ਦੀ ਬੈਟਰੀ ਨਾਲ ਜੁੜੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਅਤੇ ਨਾ ਹੀ ਇਹ ਖੁਲਾਸਾ ਕੀਤਾ ਹੈ ਕਿ ਥਾਰ ਦਾ ਇਲੈਕਟ੍ਰਿਕ ਅਵਤਾਰ ਕਦੋਂ ਤੱਕ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ ਪਰ ਉਮੀਦ ਹੈ ਕਿ ਇਸ ਕਾਰ ਦਾ ਪ੍ਰੋਡਕਸ਼ਨ ਸਾਲ 2025 ‘ਚ ਸ਼ੁਰੂ ਹੋ ਸਕਦਾ ਹੈ।
ਇਹ ਵੀ ਪੜ੍ਹੋ
ਡਿਜ਼ਾਈਨ
ਲੁੱਕ ਦੀ ਗੱਲ ਕਰੀਏ ਤਾਂ ਥਾਰ ਇਲੈਕਟ੍ਰਿਕ ਇਸ ਸਮੇਂ ਭਾਰਤ ਵਿੱਚ ਵਿਕ ਰਹੇ ਥਾਰ ਨਾਲੋਂ ਡਿਜ਼ਾਈਨ ਦੇ ਲਿਹਾਜ਼ ਨਾਲ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਹੁਣ ਕਾਰ ਦੇ ਫਰੰਟ ‘ਚ ਦਿੱਤੀ ਗਈ LED ਹੈੱਡਲਾਈਟ ਨੂੰ ਨਵੇਂ ਸਕੇਵਅਰ ਡਿਜ਼ਾਈਨ ‘ਚ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ, ਤੁਹਾਨੂੰ ਇਲੈਕਟ੍ਰਿਕ ਅਵਤਾਰ ਪੂਰੀ ਤਰ੍ਹਾਂ ਫਰੈਸ਼ ਲੁੱਕ ਦੇ ਨਾਲ ਸੜਕਾਂ ‘ਤੇ ਨਜ਼ਰ ਆਵੇਗਾ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ