Maruti Suzuki Gypsy: ਫੌਜ ਤੋਂ ਲੈ ਕੇ ਪੁਲਿਸ ਦੀ ਸ਼ਾਨ ਰਹੀ ਇਹ ਕਾਰ, ਅਪਰਾਧੀਆਂ ਲਈ ਸੀ ਆਫਤ

Updated On: 

25 Jul 2023 18:42 PM

Maruti Suzuki Gypsy Car: ਰੇਗਿਸਤਾਨ, ਬੀਹੜ ਜਾਂ ਜੰਗਲ, ਮਾਰੂਤੀ ਸੁਜ਼ੂਕੀ ਜਿਪਸੀ ਰੁਕਣ ਦਾ ਨਾਂ ਨਹੀਂ ਲੈਂਦੀ ਸੀ। ਭਾਰਤ ਦੀ ਇਤਿਹਾਸਿਕ ਆਫ-ਰੋਡ SUV ਨੇ 30 ਸਾਲਾਂ ਤੋਂ ਇਸ ਸੇਗਮੈਂਟ'ਤੇ ਰਾਜ ਕੀਤਾ ਹੈ। ਆਓ ਜਾਣਦੇ ਹਾਂ ਉਸ ਕਾਰ ਬਾਰੇ, ਜਿਸ ਨੂੰ ਦੇਖ ਕੇ ਅਪਰਾਧੀ ਕੰਬ ਜਾਂਦੇ ਸਨ।

Maruti Suzuki Gypsy: ਫੌਜ ਤੋਂ ਲੈ ਕੇ ਪੁਲਿਸ ਦੀ ਸ਼ਾਨ ਰਹੀ ਇਹ ਕਾਰ, ਅਪਰਾਧੀਆਂ ਲਈ ਸੀ ਆਫਤ
Follow Us On

Maruti Suzuki Gypsy History: ਦਸੰਬਰ 1985 ਵਿੱਚ, ਮਾਰੂਤੀ ਸੁਜ਼ੂਕੀ ਜਿਪਸੀ ਨੇ ਭਾਰਤੀ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ। ਕੋਈ ਨਹੀਂ ਜਾਣਦਾ ਸੀ ਕਿ ਇਹ SUV ਆਫ-ਰੋਡ ਸੈਗਮੈਂਟ ਦਾ ਮੂਡ ਬਦਲ ਦੇਵੇਗੀ। ਖਸਤਾਹਾਲ ਸੜਕਾਂ ਹੀ ਨਹੀਂ, ਇਹ ਕਾਰ ਹਰ ਪਾਸੇ ਤਾਂ ਰੇਤ, ਖੱਡਾਂ ਵਾਲੀਆਂ ਸੜਕਾਂ ਅਤੇ ਜੰਗਲ ਵਿਚ ਤੂਫਾਨ ਮਚਾਉਦੀ ਸੀ। ਫ੍ਰੀਵ੍ਹੀਲ ਡਰਾਈਵਿੰਗ ਅਤੇ ਦਮਦਾਰ ਪਰਫਾਰਮੈਂਸ ਇਸ ਕਾਰ ਨੂੰ ਖਾਸ ਬਣਾਉਂਦੇ ਸਨ। ਭਾਰਤ ਵਿੱਚ ਕਿਫਾਇਤੀ ਆਫ-ਰੋਡ SUVs ਦਾ ਯੁੱਗ ਖਤਮ ਹੋ ਗਿਆ ਹੈ। ਪੈਟਰੋਲ ਇੰਜਣ ਵਾਲੀ SUV ਮਿਲਣਾ ਤਾਂ ਹੋਰ ਵੀ ਮੁਸ਼ਕੱਲ ਸੀ। ਹਾਲਾਂਕਿ, ਮਾਰੂਤੀ ਜਿਪਸੀ ਨੇ ਇਨ੍ਹਾਂ ਦੋਵਾਂ ਕਮੀਆਂ ਨੂੰ ਪੂਰਾ ਕੀਤਾ।

ਮਾਰੂਤੀ ਜਿਪਸੀ ਨਾ ਸਿਰਫ ਇੱਕ ਕਿਫਾਇਤੀ ਪੈਟਰੋਲ ਆਫ-ਰੋਡ SUV ਸੀ ਬਲਕਿ ਇਹ ਹਲਕੀ ਵੀ ਸੀ। ਇਸਦਾ ਰੱਖ-ਰਖਾਅ ਦਾ ਖਰਚ ਵੀ ਬਹੁਤ ਘੱਟ ਸੀ, ਇਸ ਲਈ ਇਸ ਕਾਰ ਦੇ ਪ੍ਰਸ਼ੰਸਕਾਂ ਦੀ ਲੰਮੀ ਸੂਚੀ ਹੈ। ਇਸ ਨੂੰ ਸਿਰਫ਼ ਕਾਰ ਦੇ ਸ਼ੌਕੀਨ ਲੋਕ ਚਲਾਉਂਦੇ ਸਨ, ਸਗੋਂ ਜੰਗਲਾਤ ਵਿਭਾਗ ਸਮੇਤ ਕਈ ਸਰਕਾਰੀ ਏਜੰਸੀਆਂ ਵੀ ਆਵਾਜਾਈ ਲਈ ਇਸਦੀ ਵਰਤੋਂ ਕਰਦੀਆਂ ਸਨ। ਦਰਅਸਲ, ਇਹ ਕਾਰ ਕਿਤੇ ਵੀ ਭੱਜ-ਦੌੜ ਕਰ ਸਕਦੀ ਹੈ।

ਫੌਜ ਤੋਂ ਲੈ ਕੇ ਪੁਲਿਸ ਵਿੱਚ ਜਿਪਸੀ

ਭਾਰਤੀ ਫੌਜ ਤੋਂ ਲੈ ਕੇ ਪੁਲਿਸ ਫੋਰਸ ਤੱਕ ਵਿੱਚ ਮਾਰੂਤੀ ਜਿਪਸੀ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਕਾਰ ਦੀ ਅਗਲੀ ਸੀਟ ‘ਤੇ ਤੁਰੰਤ ਬੈਠਣਾ ਬਹੁਤ ਆਸਾਨ ਸੀ। ਇਸੇ ਲਈ ਇਹ ਕਾਰ ਅਪਰਾਧੀਆਂ ਨੂੰ ਫੜਨ ਲਈ ਪੁਲਿਸ ਦੇ ਬੇੜੇ ਵਿੱਚ ਸ਼ਾਮਲ ਕੀਤੀ ਗਈ ਸੀ। ਪੁਲਿਸ ਮੁਲਾਜ਼ਮ ਇਸ ਗੱਡੀ ਵਿੱਚ ਆਸਾਨੀ ਨਾਲ ਅਤੇ ਜਲਦੀ ਬੈਠ ਸਕਦੇ ਸਨ। ਅਪਰਾਧੀਆਂ ਵਿੱਚ ਇਸ ਕਾਰ ਨੂੰ ਲੈ ਕੇ ਕਾਫੀ ਡਰ ਰਿਹਾ ਹੈ।

ਸੁਜ਼ੂਕੀ ਜਿਮਨੀ ਨਾਲ ਖਾਸ ਕਨੈਕਸ਼ਨ

ਮਾਰੂਤੀ ਸੁਜ਼ੂਕੀ ਜਿਪਸੀ ਦਸੰਬਰ, 1985 ਵਿੱਚ ਪਹਿਲੀ ਵਾਰ ਲਾਂਚ ਕੀਤੀ ਗਈ ਸੀ। ਇਹ ਜਾਪਾਨੀ ਕਾਰ ਕੰਪਨੀ ਸੁਜ਼ੂਕੀ ਦੀ ਦੂਜੀ ਪੀੜ੍ਹੀ ਦੀ ਸੁਜ਼ੂਕੀ ਜਿਮਨੀ ‘ਤੇ ਆਧਾਰਿਤ SUV ਸੀ। ਇਹ 1.0 ਲੀਟਰ ਕਾਰਬੋਰੇਟਿਡ ਅਤੇ ਨੈਚੁਰਲੀ ਐਸਪੀਰੇਟਿਡ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਸੀ। ਸ਼ੁਰੂ ਵਿਚ ਕਾਰ ਦੀ ਛੱਤ ਸਾਫਟ ਸੀ। ਉਂਜ, ਬਾਜਾਰ ਵਿੱਚ ਲੋਕ ਛੱਤ ਨੂੰ ਹਾਰਡ ਬਣਵਾਉਂਦੇ ਸਨ। ਇਸਦੀ ਪ੍ਰਸਿੱਧੀ ਨੂੰ ਦੇਖਦੇ ਹੋਏ, ਕੰਪਨੀ ਨੇ ਬਾਅਦ ਵਿੱਚ ਇਸਦਾ ਹਾਰਡਟਾਪ ਵਰਜਨ ਲਾਂਚ ਕੀਤਾ।

30 ਸਾਲਾਂ ਤੱਕ ਜਲਵਾ

ਮਾਰੂਤੀ ਜਿਪਸੀ ਵਿੱਚ ਸਮੇਂ ਦੇ ਨਾਲ ਮਾਮੂਲੀ ਬਦਲਾਅ ਹੁੰਦੇ ਰਹੇ। ਕੰਪਨੀ ਨੇ ਮਾਰੂਤੀ ਜਿਪਸੀ ਕਿੰਗ ਮਾਡਲ ਵੀ ਪੇਸ਼ ਕੀਤਾ। ਹਾਲਾਂਕਿ, ਜਿਪਸੀ ਦੇ ਉਤਪਾਦਨ ਵਿੱਚ ਅੰਤ ਤੱਕ ਕੋਈ ਬਦਲਾਅ ਨਹੀਂ ਹੋਇਆ। ਦੇਸ਼ ਵਿੱਚ ਨਵੇਂ ਐਮਿਸ਼ਨ ਨਿਯਮ ਆ ਗਏ ਅਤੇ ਸਿਰਫ਼ ਬੀਐਸ6 ਵਾਹਨਾਂ ਨੂੰ ਵੇਚਣ ਦੀ ਇਜਾਜ਼ਤ ਸੀ। ਮਾਰੂਤੀ ਨੇ ਜਿਪਸੀ ਨੂੰ ਅਪਗ੍ਰੇਡ ਕਰਨ ਦੀ ਬਜਾਏ ਬੰਦ ਕਰਨ ਦਾ ਫੈਸਲਾ ਕੀਤਾ। ਜਿਪਸੀ ਦਾ ਉਤਪਾਦਨ ਅਧਿਕਾਰਤ ਤੌਰ ‘ਤੇ 2019 ਵਿੱਚ ਬੰਦ ਹੋ ਗਿਆ।

ਮਾਰੂਤੀ ਸੁਜ਼ੂਕੀ ਜਿਪਸੀ ਨੇ ਆਮ ਡਰਾਈਵਿੰਗ ਤੋਂ ਲੈ ਕੇ ਮੋਟਰਸਪੋਰਟ ਤੱਕ, 30 ਸਾਲਾਂ ਤੱਕ ਰਾਜ ਕੀਤਾ ਹੈ। ਇਸ ਸਾਲ ਮਾਰੂਤੀ ਸੁਜ਼ੂਕੀ ਨੇ 5 ਡੋਰ Maruti Suzuki Jimny ਲਾਂਚ ਕੀਤੀ ਹੈ। ਜਿਮਨੀ ਦੇ ਨਾਲ ਕੰਪਨੀ ਨੇ ਜਿਪਸੀ ਦੀ ਵਿਰਾਸਤ ਨੂੰ ਅੱਗੇ ਤੋਰਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ