Renault Duster SUV: ਆ ਰਹੀ ਨਵੀਂ ਰੇਨੋ ਡਸਟਰ, ਇੰਜਣ ‘ਚ ਮਿਲ ਸਕਦੀ ਹੈ ਹਾਈਬ੍ਰਿਡ ਟੈਕਨਾਲੋਜੀ

Updated On: 

16 Nov 2023 18:52 PM

ਤੁਸੀਂ Renault Duster ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਇਹ 90 ਦੇ ਦਹਾਕੇ ਦੀ ਮਸ਼ਹੂਰ ਕਾਰ ਸੀ। ਇਸ ਕਾਰ ਨੂੰ ਨਵੇਂ ਐਮੀਸ਼ਨ ਮਾਪਦੰਡਾਂ ਕਾਰਨ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਇਹ ਕਾਰ ਇੱਕ ਵਾਰ ਫਿਰ ਤੋਂ ਲਾਂਚ ਹੋਣ ਲਈ ਤਿਆਰ ਹੈ। ਇੱਥੇ ਨਵੀਂ ਡਸਟਰ ਵਿੱਚ ਕੀ ਬਦਲਾਅ ਹੋਣ ਜਾ ਰਹੇ ਹਨ, ਇਸ ਬਾਰੇ ਪੂਰੀ ਜਾਣਕਾਰੀ ਜਾਣੋ।

Renault Duster SUV: ਆ ਰਹੀ ਨਵੀਂ ਰੇਨੋ ਡਸਟਰ, ਇੰਜਣ ਚ ਮਿਲ ਸਕਦੀ ਹੈ ਹਾਈਬ੍ਰਿਡ ਟੈਕਨਾਲੋਜੀ

(Photo Credit: tv9hindi.com)

Follow Us On

ਆਟੋ ਨਿਊਜ। Renault Duster SUV ਦਾ ਗਲੋਬਲ ਡੈਬਿਊ (Global debut) ਇਸ ਸਾਲ 29 ਨਵੰਬਰ ਨੂੰ ਹੋਣਾ ਹੈ। ਪਹਿਲਾਂ ਇਹ ਕਾਰ ਪੁਰਤਗਾਲ ‘ਚ ਦਾਖਲ ਹੋਵੇਗੀ, ਜਿਸ ਤੋਂ ਬਾਅਦ ਇਸ ਕਾਰ ਦੇ ਭਾਰਤ ਸਮੇਤ ਹੋਰ ਬਾਜ਼ਾਰਾਂ ‘ਚ ਆਉਣ ਦੀ ਉਮੀਦ ਹੈ। ਇਸ ਦੇ ਗਲੋਬਲ ਡੈਬਿਊ ਤੋਂ ਪਹਿਲਾਂ ਇਸ ਕਾਰ ਦੀਆਂ ਤਸਵੀਰਾਂ ਅਤੇ ਕਈ ਵੇਰਵੇ ਆਨਲਾਈਨ ਲੀਕ ਹੋ ਚੁੱਕੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਵੀਂ ਕਾਰ ‘ਚ ਮਸ਼ੀਨਰੀ ਅਪਡੇਟ ਦੇ ਨਾਲ-ਨਾਲ ਇਸ ਦੇ ਡਿਜ਼ਾਈਨ ‘ਚ ਵੀ ਬਦਲਾਅ ਕੀਤਾ ਜਾਵੇਗਾ। ਆਓ ਜਾਣਦੇ ਹਾਂ ਕਿ ਇਹ ਨਵੀਂ SUV ਕਿਸ ਤਰ੍ਹਾਂ ਖਾਸ ਹੋਵੇਗੀ।

ਰੇਨੋ ਡਸਟਰ ਦਾ ਡਿਜ਼ਾਈਨ

ਲੀਕ ਮੁਤਾਬਕ ਨਵੀਂ ਡਸਟਰ 4.6 ਮੀਟਰ ਲੰਬੀ ਹੋਵੇਗੀ ਅਤੇ ਇਹ 3-ਰੋਅ SUV ਹੋਵੇਗੀ। ਇਸ ਦੀ ਫਰੰਟ ਗਰਿੱਲ ਪੁਰਾਣੇ ਮਾਡਲ (Model) ਦੇ ਮੁਕਾਬਲੇ ਵੱਖਰੀ ਹੋਵੇਗੀ। ਕਾਰ ਵਿੱਚ ਵਿਲੱਖਣ ਆਕਾਰ ਦੇ ਹੈੱਡਲੈਂਪਸ ਅਤੇ ਮੋਡੀਫਾਈਡ ਬੰਪਰ ਹੋਣਗੇ, ਜਿਸ ਵਿੱਚ ਵਰਟੀਕਲ ਏਅਰ ਵੈਂਟਸ ਹੋਣਗੇ। ਕਾਰ ਦੀ ਸਾਈਡ ਪ੍ਰੋਫਾਈਲ ਰੂਫ ਰੇਲਜ਼, 10-ਸਪੋਕ ਅਲੌਏ ਵ੍ਹੀਲਜ਼ ਨਾਲ ਆਵੇਗੀ। ਪਿਛਲੇ ਪਾਸੇ, ਇਸ ਵਿੱਚ ਇੱਕ ਨਵਾਂ LED ਲਾਈਟਿੰਗ ਸਿਸਟਮ, ਵੱਡਾ ਟੇਲਗੇਟ ਅਤੇ ਪੁਰਾਣੇ ਡਸਟਰ ਦੀ ਤਰ੍ਹਾਂ ਰਿਅਰ ਕੁਆਰਟਰ ਗਲਾਸ ਮਿਲੇਗਾ।

ਰੇਨੋ ਡਸਟਰ ਦੀਆਂ ਵਿਸ਼ੇਸ਼ਤਾਵਾਂ

ਨਵੀਂ Renault Duster ਦੇ ਅੰਦਰੂਨੀ ਵੇਰਵੇ ਅਜੇ ਵੀ ਗੁਪਤ ਰੱਖੇ ਗਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਕਾਰ ਦੇ ਕੈਬਿਨ ‘ਚ ਹਾਈ-ਟੈਕ ਫੀਚਰਸ ਮੌਜੂਦ ਹੋਣਗੇ। ਇਸ ਦੀਆਂ ਖਾਸ ਵਿਸ਼ੇਸ਼ਤਾਵਾਂ ਵਿੱਚ ਵੱਡੀ ਇੰਫੋਟੇਨਮੈਂਟ ਸਕ੍ਰੀਨ ਅਤੇ ਇੰਸਟਰੂਮੈਂਟ ਕਲੱਸਟਰ, ਫਰੰਟ ਦੇ ਨਾਲ-ਨਾਲ ਪਿਛਲੇ ਪਾਸੇ ਏਸੀ ਵੈਂਟਸ ਅਤੇ ਹੋਰ ਬਹੁਤ ਸਾਰੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਸ਼ਾਮਲ ਹੋਣਗੀਆਂ।

ਰੇਨੋ ਡਸਟਰ ਇੰਜਣ

ਨਵੀਂ ਡਸਟਰ ‘ਚ 1.0 ਲਿਟਰ ਟਰਬੋ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ, ਜੋ ਲਗਭਗ 120bhp ਦੀ ਪਾਵਰ ਜਨਰੇਟ ਕਰ ਸਕਦਾ ਹੈ। ਇਸ ਤੋਂ ਇਲਾਵਾ ਕਾਰ ਨੂੰ ਹਾਈਬ੍ਰਿਡ ਇੰਜਣ ਤਕਨੀਕ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ। ਨਵੀਂ SUV 1.2 ਲੀਟਰ ਪੈਟਰੋਲ (Petrol) ਅਤੇ ਹਾਈਬ੍ਰਿਡ ਸਿਸਟਮ ਨਾਲ ਆ ਸਕਦੀ ਹੈ, ਜਿਸ ਦੀ ਪਾਵਰ ਆਉਟਪੁੱਟ 140bhp ਹੋ ਸਕਦੀ ਹੈ। ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਵਾਂ ਡਸਟਰ 1.3 ਲੀਟਰ ਟਰਬੋ ਪੈਟਰੋਲ ਇੰਜਣ ਦੇ ਨਾਲ ਆਵੇਗਾ, ਜੋ 170bhp ਦੀ ਪਾਵਰ ਦੇਵੇਗਾ ਅਤੇ ਇਸ ਨੂੰ ਫਲੈਕਸ-ਫਿਊਲ ‘ਤੇ ਵੀ ਚਲਾਇਆ ਜਾ ਸਕਦਾ ਹੈ।

ਭਾਰਤ ਵਿੱਚ ਨਵਾਂ ਡਸਟਰ ਕਦੋਂ ਲਾਂਚ ਹੋਵੇਗਾ?

ਨਵੀਂ ਡਸਟਰ ਦੇ ਭਾਰਤ ਲਾਂਚ ਨੂੰ ਲੈ ਕੇ ਕਾਰ ਨਿਰਮਾਤਾ ਨੇ ਹੁਣ ਤੱਕ ਚੁੱਪ ਧਾਰੀ ਹੋਈ ਹੈ। ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕਾਰ ਭਾਰਤ ‘ਚ ਸਾਲ 2025 ਤੱਕ ਲਾਂਚ ਹੋ ਜਾਵੇਗੀ। ਭਾਰਤੀ ਬਾਜ਼ਾਰ ‘ਚ ਇਸ ਕਾਰ ਦਾ ਮੁਕਾਬਲਾ Kia Seltos, Hyundai Creta, Maruti Suzuki Grand Vitara, Toyota Highrider ਅਤੇ Honda Elevate ਵਰਗੀਆਂ ਗੱਡੀਆਂ ਨਾਲ ਹੋਵੇਗਾ।