ਜੇ ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ 4 ਲੱਖ ਤੋਂ ਘੱਟ ਰੁਪਏ ‘ਚ ਮਿਲ ਰਹੀ ਹੈ ਇਹ ਗੱਡੀ | Maruti Suzuki offers new car in price less than 4 lakhs Punjabi news - TV9 Punjabi

ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ 4 ਲੱਖ ਤੋਂ ਘੱਟ ਰੁਪਏ ਚ ਮਿਲ ਰਹੀ ਹੈ ਇਹ ਗੱਡੀ

Updated On: 

09 Jan 2024 13:58 PM

ਗੱਡੀ ਲੈਣਾ ਹਰ ਇੱਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਜੇਕਰ ਤੁਸੀਂ ਵੀ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਆਫ਼ਰ ਤੁਹਾਡੇ ਲਈ ਹੈ। ਇਕ ਪਾਸੇ ਜਿੱਥੇ ਆਟੋ ਕੰਪਨੀਆਂ ਵਾਹਨਾਂ ਦੀਆਂ ਕੀਮਤਾਂ ਵਧਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਅਜੇ ਵੀ ਅਜਿਹੀ ਕਾਰ ਹੈ ਜੋ ਤੁਹਾਨੂੰ 4 ਲੱਖ ਰੁਪਏ ਤੋਂ ਘੱਟ 'ਚ ਮਿਲ ਰਹੀ ਹੈ। ਮਾਰੂਤੀ ਸੁਜ਼ੂਕੀ ਦੀ ਇਸ ਕਾਰ ਦਾ ਨਾਮ ਹੈ ਆਲਟੋ ਕੇ 10, ਇਸ ਕਾਰ ਵਿੱਚ ਤੁਹਾਨੂੰ ਕੀ ਸੁਰੱਖਿਆ ਵਿਸ਼ੇਸ਼ਤਾਵਾਂ ਮਿਲਣਗੀਆਂ ਅਤੇ ਇਸ ਕਾਰ ਦੀ ਕੀਮਤ ਕੀ ਹੈ? ਆਓ ਜਾਣੀਏ

ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ 4 ਲੱਖ ਤੋਂ ਘੱਟ ਰੁਪਏ ਚ ਮਿਲ ਰਹੀ ਹੈ ਇਹ ਗੱਡੀ

Pic Credit: Maruti Suzuki

Follow Us On

ਕਈ ਆਟੋ ਕੰਪਨੀਆਂ ਨੇ ਜਨਵਰੀ 2024 ਤੋਂ ਵਾਹਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ, ਇਸ ਦੇ ਬਾਵਜੂਦ ਘੱਟ ਬਜਟ ਵਾਲੇ ਲੋਕਾਂ ਲਈ ਅਜੇ ਵੀ ਅਜਿਹੀ ਕਾਰ ਹੈ ਜਿਸ ਦੀ ਕੀਮਤ 4 ਲੱਖ ਰੁਪਏ ਤੋਂ ਘੱਟ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਇਹ ਕਿਹੜੀ ਕਾਰ ਹੈ? ਮਾਰੂਤੀ ਸੁਜ਼ੂਕੀ ਦੀ ਇਸ ਸਸਤੀ ਕਾਰ ਦਾ ਨਾਂ Alto K10 ਹੈ।

Alto K10 ਮਾਈਲੇਜ: ਕੀ ਹੈ ਇਸ ਕਾਰ ਦੀ ਮਾਈਲੇਜ ?

ਤੁਹਾਨੂੰ ਮਾਰੂਤੀ ਸੁਜ਼ੂਕੀ ਦੀ ਇਹ ਕਾਰ ਤਿੰਨ ਵਿਕਲਪਾਂ ਵਿੱਚ ਮਿਲੇਗੀ, ਪੈਟਰੋਲ (ਮੈਨੁਅਲ), ਪੈਟਰੋਲ (ਆਟੋ ਗਿਅਰ ਸ਼ਿਫਟ) ਅਤੇ CNG (ਮੈਨੁਅਲ)। ਪੈਟਰੋਲ ਫਿਊਲ ਦੇ ਨਾਲ ਆਉਣ ਵਾਲਾ ਮੈਨੂਅਲ ਵੇਰੀਐਂਟ ਇਕ ਲੀਟਰ ਪੈਟਰੋਲ ‘ਚ 24.39 ਕਿਲੋਮੀਟਰ ਤੱਕ ਚੱਲੇਗਾ।

ਆਟੋ ਗਿਅਰ ਸ਼ਿਫਟ ਦੇ ਨਾਲ ਆਉਣ ਵਾਲਾ ਪੈਟਰੋਲ ਵੇਰੀਐਂਟ ਇੱਕ ਲੀਟਰ ਵਿੱਚ 24.90 ਕਿਲੋਮੀਟਰ ਤੱਕ ਚੱਲੇਗਾ। ਸੀਐਨਜੀ ਵਿਕਲਪ ਵਿੱਚ ਆਉਣ ਵਾਲਾ ਮੈਨੂਅਲ ਵੇਰੀਐਂਟ ਇੱਕ ਕਿਲੋਗ੍ਰਾਮ ਸੀਐਨਜੀ ਵਿੱਚ 33.85 ਕਿਲੋਮੀਟਰ ਤੱਕ ਦੀ ਮਾਈਲੇਜ ਦੇਵੇਗਾ।

Alto K10 ਕੀਮਤ: ਕੀਮਤ ਕਾਫ਼ੀ ਘੱਟ ਹੈ

ਮਾਰੂਤੀ ਸੁਜ਼ੂਕੀ ਦੀ ਇਸ ਕਾਰ ਦੇ ਬੇਸ ਵੇਰੀਐਂਟ ਦੀ ਕੀਮਤ 3 ਲੱਖ 99 ਹਜ਼ਾਰ ਰੁਪਏ (ਐਕਸ-ਸ਼ੋਰੂਮ, ਦਿੱਲੀ) ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ ਇਸ ਗੱਡੀ ਦੇ ਟਾਪ ਵੇਰੀਐਂਟ ਦੀ ਕੀਮਤ 5 ਲੱਖ 96 ਹਜ਼ਾਰ ਰੁਪਏ (ਐਕਸ-ਸ਼ੋਰੂਮ, ਦਿੱਲੀ) ਹੈ।

ਆਲਟੋ K10 ਸੁਰੱਖਿਆ ਵਿਸ਼ੇਸ਼ਤਾਵਾਂ

ਬੇਸ਼ੱਕ ਇਸ ਕਾਰ ਦੀ ਕੀਮਤ ਕਾਫੀ ਘੱਟ ਹੈ ਪਰ ਇਸ ਦੇ ਬਾਵਜੂਦ ਮਾਰੂਤੀ ਸੁਜ਼ੂਕੀ ਨੇ ਇਸ ਕਾਰ ‘ਚ ਕਈ ਸੁਰੱਖਿਆ ਫੀਚਰਸ ਦਿੱਤੇ ਹਨ। ਇਸ ਕਾਰ ‘ਚ ਤੁਹਾਨੂੰ ਡਿਊਲ ਏਅਰਬੈਗਸ, ਇਲੈਕਟ੍ਰਾਨਿਕ ਬ੍ਰੇਕ ਡਿਸਟ੍ਰੀਬਿਊਸ਼ਨ ਯਾਨੀ ABS ਸਪੋਰਟ ਦੇ ਨਾਲ EBS, ਰਿਵਰਸ ਪਾਰਕਿੰਗ ਸੈਂਸਰ, ਰਿਅਰ ਡੋਰ ਚਾਈਲਡ ਲਾਕ ਅਤੇ ਹਾਈ ਸਪੀਡ ਅਲਰਟ ਵਰਗੇ ਫੀਚਰਸ ਮਿਲਣਗੇ।

Exit mobile version