Maruti Suzuki Upcoming Cars: ਮਾਰੂਤੀ ਲਿਆਉਣ ਜਾ ਰਹੀ ਹੈ ਇਹ ਸ਼ਾਨਦਾਰ ਕਾਰਾਂ, ਜਾਣੋ ਕੀ ਹੋਵੇਗਾ ਖਾਸ

Updated On: 

05 Dec 2023 18:50 PM

Maruti Suzuki Upcoming Cars: ਮਾਰੂਤੀ ਸੁਜ਼ੂਕੀ ਨਵੇਂ ਸਾਲ 'ਚ ਸਵਿਫਟ ਅਤੇ ਡਿਜ਼ਾਇਰ ਨੂੰ ਅਪਡੇਟ ਕਰਨ ਜਾ ਰਹੀ ਹੈ। ਇਹ ਦੋਵੇਂ ਕਾਰਾਂ ਬਿਹਤਰ ਫੀਚਰਸ ਅਤੇ ਜ਼ਬਰਦਸਤ ਮਾਈਲੇਜ ਦੇ ਨਾਲ ਆਉਣਗੀਆਂ। ਇਸ ਤੋਂ ਇਲਾਵਾ ਕੰਪਨੀ SUV ਸੈਗਮੈਂਟ 'ਤੇ ਫੋਕਸ ਕਰਦੇ ਹੋਏ ਕੁਝ ਨਵੀਆਂ ਕਾਰਾਂ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਬਾਰੇ ਜਾਣੋ

Maruti Suzuki Upcoming Cars: ਮਾਰੂਤੀ ਲਿਆਉਣ ਜਾ ਰਹੀ ਹੈ ਇਹ ਸ਼ਾਨਦਾਰ ਕਾਰਾਂ, ਜਾਣੋ ਕੀ ਹੋਵੇਗਾ ਖਾਸ
Follow Us On

ਮਾਰੂਤੀ ਸੁਜ਼ੂਕੀ ਭਾਰਤੀ ਬਾਜ਼ਾਰ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਹੈ ਅਤੇ ਹੁਣ ਕੰਪਨੀ SUV ਸੈਗਮੈਂਟ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਗ੍ਰੈਂਡ ਵਿਟਾਰਾ ਅਤੇ 5-ਡੋਰ ਜਿਮਨੀ ਨੂੰ ਲਾਂਚ ਕਰਨ ਤੋਂ ਬਾਅਦ, ਕੰਪਨੀ ਹੁਣ SUV ਸੈਗਮੈਂਟ ਨੂੰ ਹੋਰ ਮਜ਼ਬੂਤ ​​ਕਰਨ ਦੀ ਤਿਆਰੀ ਕਰ ਰਹੀ ਹੈ। ਮਾਰੂਤੀ ਨੇ ਐਲਾਨ ਕੀਤਾ ਹੈ ਕਿ ਉਹ ਕੁਝ ਨਵੇਂ SUV ਮਾਡਲਾਂ ਨੂੰ ਲਾਂਚ ਕਰੇਗੀ।

ਮਾਰੂਤੀ ਸੁਜ਼ੂਕੀ ਆਪਣੀ ਲਾਈਨ-ਅੱਪ ਦੀਆਂ ਮੌਜੂਦਾ ਕਾਰਾਂ ਨੂੰ ਵੀ ਅਪਡੇਟ ਕਰਨ ਜਾ ਰਹੀ ਹੈ। ਕੰਪਨੀ ਦੇ ਦੋ ਮਸ਼ਹੂਰ ਮਾਡਲ ਸਵਿਫਟ ਅਤੇ ਡਿਜ਼ਾਇਰ ਨੂੰ ਜਲਦ ਹੀ ਜਨਰੇਸ਼ਨ ਅਪਡੇਟ ਮਿਲੇਗੀ। ਇੱਥੇ ਜਾਣੋ ਨਵੇਂ ਸਾਲ ‘ਚ ਮਾਰੂਤੀ ਸੁਜ਼ੂਕੀ ਦੀਆਂ ਕਿਹੜੀਆਂ ਨਵੀਆਂ ਕਾਰਾਂ ਲਾਂਚ ਹੋਣ ਜਾ ਰਹੀਆਂ ਹਨ।

ਨਵੀਂ 7-ਸੀਟਰ ਪ੍ਰੀਮੀਅਮ SUV

ਮਾਰੂਤੀ ਪ੍ਰੀਮੀਅਮ ਕੁਆਲਿਟੀ ਦੀ ਨਵੀਂ 7-ਸੀਟਰ SUV ਲਾਂਚ ਕਰਨ ਵਾਲੀ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਦੀ ਲਾਂਚਿੰਗ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਨੂੰ ਜੂਨ 2024 ਤੋਂ ਬਾਅਦ ਲਾਂਚ ਕੀਤਾ ਜਾਵੇਗਾ। ਇਸ ਨਵੀਂ ਕਾਰ ਦੇ ਪਲੇਟਫਾਰਮ ਫੀਚਰਸ ਅਤੇ ਇੰਜਣ ਗ੍ਰੈਂਡ ਵਿਟਾਰਾ ਵਰਗਾ ਹੋਵੇਗਾ।

ਇਸ ਕਾਰ ‘ਚ 1.5 ਲੀਟਰ, K15C ਅਤੇ 1.5 ਲੀਟਰ ਹਾਈਬ੍ਰਿਡ ਇੰਜਣ ਦਾ ਵਿਕਲਪ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਦਾ ਉਤਪਾਦਨ ਮਾਰੂਤੀ ਸੁਜ਼ੂਕੀ ਦੇ ਖਰਖੋਦਾ ਪਲਾਂਟ ‘ਚ ਕੀਤਾ ਜਾਵੇਗਾ।

eVX SUV

ਮਾਰੂਤੀ ਭਾਰਤੀ ਬਾਜ਼ਾਰ ‘ਚ ਇਲੈਕਟ੍ਰਿਕ ਕਾਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ eVX ਕੰਸੈਪਟ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ। ਇਸ ਈਵੀ ਦੇ ਪ੍ਰੋਟੋਟਾਈਪ ਨੂੰ ਆਟੋ ਐਕਸਪੋ 2023 ਵਿੱਚ ਸ਼ੋਕੇਸ ਕੀਤਾ ਗਿਆ ਸੀ। ਇਹ ਇਲੈਕਟ੍ਰਿਕ SUV 4.3 ਮੀਟਰ ਲੰਬੀ ਹੋਵੇਗੀ। ਇਸ ਕਾਰ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ ਅਤੇ ਉਮੀਦ ਹੈ ਕਿ ਕੰਪਨੀ ਇਸ ਨੂੰ 2024 ‘ਚ ਤਿਉਹਾਰੀ ਸੀਜ਼ਨ ਦੌਰਾਨ ਲਾਂਚ ਕਰੇਗੀ। ਇਸ ਕਾਰ ਨੂੰ ਮਾਰੂਤੀ ਦੇ ਗੁਜਰਾਤ ਪਲਾਂਟ ‘ਚ ਤਿਆਰ ਕੀਤਾ ਜਾ ਰਿਹਾ ਹੈ।

ਨਵੀਂ ਸਵਿਫਟ ਅਤੇ ਡਿਜ਼ਾਇਰ

ਮਾਰੂਤੀ ਸੁਜ਼ੂਕੀ ਨਵੀਂ ਜਨਰੇਸ਼ਨ ਦੀ ਸਵਿਫਟ ਹੈਚਬੈਕ ਅਤੇ ਡਿਜ਼ਾਇਰ ਸੇਡਾਨ ਨੂੰ ਲਾਂਚ ਕਰਨ ਜਾ ਰਹੀ ਹੈ। ਦੋਵੇਂ ਕਾਰਾਂ ਫਰਵਰੀ ਅਤੇ ਅਪ੍ਰੈਲ 2024 ‘ਚ ਲਾਂਚ ਕੀਤੀਆਂ ਜਾਣਗੀਆਂ। ਇਹ ਦੋਵੇਂ ਕਾਰਾਂ ਨਵੇਂ 1.2 ਲੀਟਰ, 3-ਸਿਲੰਡਰ Z12E ਪੈਟਰੋਲ ਇੰਜਣ ਨਾਲ ਆਉਣਗੀਆਂ, ਜਿਸ ਨੂੰ CVT ਗਿਅਰਬਾਕਸ ਨਾਲ ਜੋੜਿਆ ਜਾ ਸਕਦਾ ਹੈ। ਖਬਰਾਂ ਮੁਤਾਬਕ ਨਵੀਂ ਸਵਿਫਟ ਇਕ ਲੀਟਰ ਪੈਟਰੋਲ ‘ਚ 24.50 ਕਿਲੋਮੀਟਰ ਤੱਕ ਦੀ ਮਾਈਲੇਜ ਦੇਵੇਗੀ।