2024 ਮਾਰੂਤੀ ਸੁਜ਼ੂਕੀ ਸਵਿਫਟ ਮਚਾਏਗੀ ਧਮਾਲ, ਇਸ ਕਾਰ ‘ਚ ਹੋਣਗੇ 5 ਵੱਡੇ ਬਦਲਾਅ!
2024 Maruti Suzuki Swift: ਮਾਰੂਤੀ ਸੁਜ਼ੂਕੀ ਦੀ ਹੈਚਬੈਕ ਸਵਿਫਟ ਗਾਹਕਾਂ ਵਿੱਚ ਕਾਫੀ ਮਸ਼ਹੂਰ ਹੈ, ਹੁਣ ਕੰਪਨੀ ਜਲਦ ਹੀ ਗਾਹਕਾਂ ਲਈ ਇਸ ਕਾਰ ਦਾ ਨਵਾਂ ਮਾਡਲ ਲਾਂਚ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ ਕੰਪਨੀ ਅਗਲੇ ਸਾਲ ਮਾਰਚ ਤੋਂ ਮਈ 2024 ਦੇ ਵਿਚਕਾਰ ਆਪਣਾ ਮਸ਼ਹੂਰ ਹੈਚਬੈਕ ਮਾਡਲ ਲਾਂਚ ਕਰ ਸਕਦੀ ਹੈ। ਨਵੀਂ ਸਵਿਫਟ ਵਿੱਚ ਤੁਸੀਂ ਕਿਹੜੀਆਂ ਵੱਡੀਆਂ ਤਬਦੀਲੀਆਂ ਦੇਖ ਸਕਦੇ ਹੋ? ਆਓ ਜਾਣਦੇ ਹਾਂ ਇਸ ਆਉਣ ਵਾਲੀ ਕਾਰ ਬਾਰੇ।
ਮਾਰੂਤੀ ਸੁਜ਼ੂਕੀ (Maruti Suzuki) ਜਲਦ ਹੀ ਗਾਹਕਾਂ ਲਈ 2024 ਮਾਰੂਤੀ ਸੁਜ਼ੂਕੀ ਸਵਿਫਟ ਲਿਆਉਣ ਜਾ ਰਹੀ ਹੈ, ਇਸ ਕਾਰ ਨੂੰ ਹੁਣ ਤੱਕ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਜਾ ਚੁੱਕਾ ਹੈ। ਹਰ ਰੋਜ਼ ਇਸ ਹੈਚਬੈਕ ਨਾਲ ਜੁੜੀ ਕੋਈ ਨਾ ਕੋਈ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ, ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਆਉਣ ਵਾਲੀ ਕਾਰ ਵਿੱਚ ਤੁਸੀਂ ਕਿਹੜੇ ਪੰਜ ਵੱਡੇ ਬਦਲਾਅ ਦੇਖ ਸਕਦੇ ਹੋ।
ਪਹਿਲੇ ਬਦਲਾਅ ਦੀ ਗੱਲ ਕਰੀਏ ਤਾਂ ਸਵਿਫਟ ਦੇ ਨਵੇਂ ਮਾਡਲ ‘ਚ ਤੁਹਾਨੂੰ ਨਵਾਂ 9-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਮਿਲ ਸਕਦਾ ਹੈ। ਦੂਜਾ ਬਦਲਾਅ, ਕੰਪਨੀ ਇਸ ਕਾਰ ਦੀ ਸੁਰੱਖਿਆ ਨੂੰ ਵਧਾਉਣ ਲਈ ਵੀ ਕੰਮ ਕਰ ਰਹੀ ਹੈ, ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਨਵੀਂ ਸਵਿਫਟ ਵਿੱਚ ਗਾਹਕਾਂ ਨੂੰ ਕੋਲੀਸ਼ਨ ਅਸਿਸਟ ਅਤੇ ਲੇਨ ਕੀਪ ਅਸਿਸਟ ਵਰਗੇ ਨਵੇਂ ADAS ਫੀਚਰ ਦਿੱਤੇ ਜਾ ਸਕਦੇ ਹਨ।
ਤੀਜਾ ਬਦਲਾਅ, ਕੰਪਨੀ ਨਵੀਂ ਸਵਿਫਟ ‘ਚ ਗਾਹਕਾਂ ਨੂੰ ਨਵਾਂ CVT ਗਿਅਰਬਾਕਸ ਵੀ ਪ੍ਰਦਾਨ ਕਰ ਸਕਦੀ ਹੈ। ਚੌਥਾ ਬਦਲਾਅ, ਨਵੇਂ ਮਾਡਲ ਵਿੱਚ 1.2 ਲੀਟਰ ਤਿੰਨ ਸਿਲੰਡਰ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ ਮੌਜੂਦਾ 4 ਸਿਲੰਡਰ ਇੰਜਣ ਦੀ ਥਾਂ ਲਵੇਗਾ। ਪੰਜਵਾਂ ਬਦਲਾਅ, ਮਾਰੂਤੀ ਸੁਜ਼ੂਕੀ ਦੇ ਇਸ ਆਗਾਮੀ ਹੈਚਬੈਕ ਵਿੱਚ ਤੁਸੀਂ ਆਟੋ ਹੋਲਡ ਫੰਕਸ਼ਨ ਦੇ ਨਾਲ ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ ਫੀਚਰ ਵੀ ਪ੍ਰਾਪਤ ਕਰ ਸਕਦੇ ਹੋ। ZigWheels ਦੀ ਰਿਪੋਰਟ ‘ਚ ਇਨ੍ਹਾਂ 5 ਵੱਡੇ ਬਦਲਾਅ ਦੀ ਜਾਣਕਾਰੀ ਦਿੱਤੀ ਗਈ ਹੈ।
ਲਾਂਚ
ਰਿਪੋਰਟਾਂ ਮੁਤਾਬਕ ਕੰਪਨੀ ਅਗਲੇ ਸਾਲ ਮਾਰਚ ਤੋਂ ਮਈ 2024 ਦੇ ਵਿਚਕਾਰ ਆਪਣਾ ਮਸ਼ਹੂਰ ਹੈਚਬੈਕ ਮਾਡਲ ਲਾਂਚ ਕਰ ਸਕਦੀ ਹੈ। ਇਸ ਕਾਰ ਦੀ ਮਾਈਲੇਜ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ, ਰਿਪੋਰਟਸ ‘ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਕਾਰ ਨੂੰ ਮਾਈਲਡ ਹਾਈਬ੍ਰਿਡ ਟੈਕਨਾਲੋਜੀ ਨਾਲ ਲਾਂਚ ਕੀਤਾ ਜਾਵੇਗਾ, ਇਸ ਟੈਕਨਾਲੋਜੀ ਕਾਰਨ ਕਾਰ ਦੀ ਮਾਈਲੇਜ ਵੀ ਵਧੇਗੀ।
ਕੀਮਤ
ਇਸ ਮਸ਼ਹੂਰ ਕਾਰ ਦੀ ਕੀਮਤ 5 ਲੱਖ 99 ਹਜ਼ਾਰ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ, ਕੰਪਨੀ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਇਸ ਆਉਣ ਵਾਲੀ ਕਾਰ ਦੀ ਕੀਮਤ ਕੀ ਹੋਵੇਗੀ। ਪਰ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਇਸ ਗੱਡੀ ਨੂੰ ਗਾਹਕਾਂ ਲਈ 6.50 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ।