ਭਾਰਤ ਦੀ ਪਹਿਲੀ ਇਲੈਕਟ੍ਰਿਕ ਰੇਸਿੰਗ ਬਾਈਕ Ultraviolette F99, ਟਾਪ ਸਪੀਡ ਵੇਖ ਕੇ ਹੋ ਜਾਓਗੇ ਹੈਰਾਨ | Ultraviolette F99 first indian electric bike with 265 kilometer speed know full detail in punjabi Punjabi news - TV9 Punjabi

ਭਾਰਤ ਦੀ ਪਹਿਲੀ ਇਲੈਕਟ੍ਰਿਕ ਰੇਸਿੰਗ ਬਾਈਕ Ultraviolette F99, ਟਾਪ ਸਪੀਡ ਵੇਖ ਕੇ ਹੋ ਜਾਓਗੇ ਹੈਰਾਨ

Updated On: 

12 Nov 2023 17:06 PM

ਅਲਟਰਾਵਾਇਲਟ F99 ਕੋਈ ਆਮ ਇਲੈਕਟ੍ਰਿਕ ਬਾਈਕ ਨਹੀਂ ਹੋਵੇਗੀ। ਇਸ ਨੂੰ ਬਾਜ਼ਾਰ 'ਚ ਸਿਰਫ ਰੇਸਿੰਗ ਟ੍ਰੈਕ ਲਈ ਲਾਂਚ ਕੀਤਾ ਜਾਵੇਗਾ। ਲਾਂਚ ਹੋਣ 'ਤੇ ਇਸ ਨੂੰ ਦੇਸ਼ ਦੀ ਸਭ ਤੋਂ ਤੇਜ਼ ਇਲੈਕਟ੍ਰਿਕ ਬਾਈਕ ਦਾ ਖਿਤਾਬ ਮਿਲ ਸਕਦਾ ਹੈ। ਆਉ ਅਸੀਂ ਆਉਣ ਵਾਲੀ ਇਲੈਕਟ੍ਰਿਕ ਰੇਸਿੰਗ ਬਾਈਕ ਦੀ ਟਾਪ ਸਪੀਡ ਸਮੇਤ ਵਿਸ਼ੇਸ਼ਤਾਵਾਂ ਨੂੰ ਵੇਖੀਏ।

ਭਾਰਤ ਦੀ ਪਹਿਲੀ ਇਲੈਕਟ੍ਰਿਕ ਰੇਸਿੰਗ ਬਾਈਕ Ultraviolette F99, ਟਾਪ ਸਪੀਡ ਵੇਖ ਕੇ ਹੋ ਜਾਓਗੇ ਹੈਰਾਨ

Photo Credit: Twitter @UltravioletteEV

Follow Us On

ਭਾਰਤ ‘ਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸਿਰਫ ਇਲੈਕਟ੍ਰਿਕ ਸਕੂਟਰ ਹੀ ਦਿਖਾਈ ਦਿੰਦੇ ਹਨ। ਈਵੀ ਕੰਪਨੀਆਂ ਵੀ ਇਲੈਕਟ੍ਰਿਕ ਬਾਈਕ ‘ਤੇ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ, ਪਰ ਈ-ਸਕੂਟਰਾਂ ਦੀ ਤੁਲਨਾ ‘ਚ ਇਨ੍ਹਾਂ ਦਾ ਹਿੱਸੇਦਾਰੀ ਬਹੁਤ ਘੱਟ ਹੈ। ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇਲੈਕਟ੍ਰਿਕ ਬਾਈਕ ਲਈ ਵੀ ਸ਼ਕਤੀਸ਼ਾਲੀ ਵਿਕਲਪ ਮਿਲਣੇ ਸ਼ੁਰੂ ਹੋ ਜਾਣਗੇ, ਕਿਉਂਕਿ ਬਹੁਤ ਸਾਰੀਆਂ ਸ਼ਾਨਦਾਰ ਇਲੈਕਟ੍ਰਿਕ ਬਾਈਕਾਂ ‘ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ‘ਚੋਂ ਇੱਕ ਅਲਟਰਾਵਾਇਲਟ F99 ਹੈ, ਜਿਸ ਨੂੰ ਹਾਲ ਹੀ ‘ਚ ਪੇਸ਼ ਕੀਤਾ ਗਿਆ ਹੈ। ਇਹ ਆਉਣ ਵਾਲੀ ਰੇਸਿੰਗ ਇਲੈਕਟ੍ਰਿਕ ਮੋਟਰਸਾਈਕਲ ਭਾਰਤੀ ਇਲੈਕਟ੍ਰਿਕ ਦੋਪਹੀਆ ਵਾਹਨ ਬਾਜ਼ਾਰ ਦੀ ਦਿਸ਼ਾ ਬਦਲ ਸਕਦੀ ਹੈ।

ਇਸ ਬਾਈਕ ਨੂੰ EICMA 2023 ਈਵੈਂਟ ‘ਚ ਪੇਸ਼ ਕੀਤਾ ਗਿਆ ਸੀ। ਇਹ ਪੂਰੀ ਤਰ੍ਹਾਂ ਨਾਲ ਪਰਫਾਰਮੈਂਸ ਆਧਾਰਿਤ ਇਲੈਕਟ੍ਰਿਕ ਬਾਈਕ ਹੈ। ਲਾਂਚ ਹੋਣ ‘ਤੇ ਇਹ ਭਾਰਤ ਦੀ ਸਭ ਤੋਂ ਤੇਜ਼ ਇਲੈਕਟ੍ਰਿਕ ਬਾਈਕ ਦਾ ਖਿਤਾਬ ਲੈ ਲਵੇਗੀ। ਬੈਂਗਲੁਰੂ ਸਥਿਤ ਈਵੀ ਕੰਪਨੀ ਅਲਟਰਾਵਾਇਲਟ ਨੇ F99 ਇਲੈਕਟ੍ਰਿਕ ਬਾਈਕ ਤਿਆਰ ਕੀਤੀ ਹੈ। ਇਹ ਦੇਸ਼ ਦੀ ਪਹਿਲੀ ਇਲੈਕਟ੍ਰਿਕ ਰੇਸਿੰਗ ਬਾਈਕ ਹੈ।

ਡਿਜ਼ਾਈਨ

ਨਵੀਂ ਇਲੈਕਟ੍ਰਿਕ ਮੋਟਰਸਾਈਕਲ ਨੂੰ ਕਾਰਬਨ ਫਾਈਬਰ ਐਲੀਮੈਂਟਸ ਤੋਂ ਬਣਾਇਆ ਗਿਆ ਹੈ, ਜਿਸ ਵਿੱਚ ਵਿੰਗਲੇਟ ਅਤੇ ਪੈਨਲ ਵੀ ਸ਼ਾਮਲ ਹਨ। ਇਹ ਸਾਰੀਆਂ ਚੀਜ਼ਾਂ ਅਲਟਰਾਵਾਇਲਟ F99 ਦੇ ਡਿਜ਼ਾਈਨ ਨੂੰ ਇੱਕ ਵੱਖਰਾ ਤਰੀਕਾ ਦਿੰਦੀਆਂ ਹਨ, ਕਿਉਂਕਿ ਕੰਪਨੀ ਨੇ ਇਸ ਨੂੰ ਇੱਕ ਪੂਰੇ ਫੇਅਰਡ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਹੈ। ਇਸ ਦੀ ਐਕਟਿਵ ਐਰੋਡਾਇਨਾਮਿਕ ਸਟਾਈਲ ਇਲੈਕਟ੍ਰਿਕ ਬਾਈਕ ਦੀ ਦੁਨੀਆ ‘ਚ ਵੱਡਾ ਬਦਲਾਅ ਲਿਆ ਸਕਦੀ ਹੈ।

3 ਸੈਕਿੰਡ ਵਿੱਚ 100 ਕਿਲੋਮੀਟਰ ਦੀ ਸਪੀਡ

ਆਉਣ ਵਾਲੀ ਇਲੈਕਟ੍ਰਿਕ ਬਾਈਕ ਵਿੱਚ ਦੋ ਮਹੱਤਵਪੂਰਨ ਚੀਜ਼ਾਂ ਉਪਲਬਧ ਹਨ – ਏਅਰ ਵਿੰਡਸ਼ੀਲਡ ਅਤੇ ਏਅਰ-ਬਲੇਡ। ਏਅਰ ਵਿੰਡਸ਼ੀਲਡ ਅੱਗੇ ਤੋਂ ਆਉਣ ਵਾਲੀ ਤੇਜ਼ ਹਵਾ ਤੋਂ ਬਚਾਅ ਕਰਦਾ ਹੈ, ਜਦੋਂ ਕਿ ਬਾਈਕ ਦੇ ਝੁਕਣ ‘ਤੇ ਏਅਰ-ਬਲੇਡ ਕੰਮ ਆਉਂਦੇ ਹਨ। ਇਸ ਤਰ੍ਹਾਂ, ਅਲਟਰਾਵਾਇਲਟ F99 ਦੀ ਪਰਫਾਰਮੈਂਸ ਟਰੈਕ ‘ਤੇ ਬਿਹਤਰ ਹੋ ਜਾਂਦੀ ਹੈ। ਇਸ ‘ਚ 90 kW ਦੀ ਇਲੈਕਟ੍ਰਿਕ ਮੋਟਰ ਹੈ, ਜਿਸ ਕਾਰਨ ਇਹ ਬਾਈਕ ਸਿਰਫ 3 ਸਕਿੰਟਾਂ ‘ਚ 100 km/h ਦੀ ਰਫਤਾਰ ਫੜ ਸਕਦੀ ਹੈ।

ਟਾਪ ਸਪੀਡ

ਇਸ ਬਾਈਕ ਨੂੰ ਹਾਈ ਸਪੀਡ ਲਈ ਤਿਆਰ ਕੀਤਾ ਗਿਆ ਹੈ। ਅਲਟਰਾਵਾਇਲਟ F99 ਦੀ 265 km/h ਦੀ ਟਾਪ ਸਪੀਡ ਤੁਹਾਨੂੰ ਹੈਰਾਨ ਕਰ ਸਕਦੀ ਹੈ। ਇੰਨੀ ਟਾਪ ਸਪੀਡ ਦੇ ਨਾਲ, ਇਹ ਬਾਈਕ 600cc ਜਾਪਾਨੀ ਬਾਈਕਸ ਦੇ ਬਰਾਬਰ ਖੜ੍ਹੀ ਹੈ। ਇਸ ਦੀ ਰੇਂਜ ਅਤੇ ਕੀਮਤ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਬਾਈਕ ਦਾ ਵਜ਼ਨ ਸਿਰਫ 178 ਕਿਲੋ ਹੈ।

Exit mobile version