Electric Scooter: ਸ਼ਾਨਦਾਰ ਰੇਂਜ ਅਤੇ ਘੱਟ ਕੀਮਤ, ਇਸ ਇਲੈਕਟ੍ਰਿਕ ਸਕੂਟਰ ਨੇ ਨਵੰਬਰ ਵਿੱਚ ਮਚਾਇਆ ਧਮਾਲ

Updated On: 

03 Dec 2023 09:43 AM

TVS iQube Range: ਹਰ ਮਹੀਨੇ ਆਟੋ ਕੰਪਨੀਆਂ ਵਿਕਰੀ ਦੇ ਅੰਕੜੇ ਜਾਰੀ ਕਰਦੀਆਂ ਹਨ, ਪਿਛਲੇ ਮਹੀਨੇ ਇਲੈਕਟ੍ਰਿਕ ਸਕੂਟਰਾਂ ਦਾ ਦਬਦਬਾ ਰਿਹਾ। TVS ਕੰਪਨੀ ਦੇ iQube ਅਤੇ Ola ਇਲੈਕਟ੍ਰਿਕ ਕੁਝ ਅਜਿਹੇ ਮਾਡਲ ਹਨ ਜਿਨ੍ਹਾਂ ਨੂੰ ਗਾਹਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਆਓ ਅਸੀਂ ਤੁਹਾਨੂੰ ਸਕੂਟਰ ਦੀ ਕੀਮਤ, ਰੇਂਜ, ਟਾਪ ਸਪੀਡ ਅਤੇ ਚਾਰਜਿੰਗ ਟਾਈਮ ਬਾਰੇ ਜਾਣਕਾਰੀ ਦਿੰਦੇ ਹਾਂ।

Electric Scooter: ਸ਼ਾਨਦਾਰ ਰੇਂਜ ਅਤੇ ਘੱਟ ਕੀਮਤ, ਇਸ ਇਲੈਕਟ੍ਰਿਕ ਸਕੂਟਰ ਨੇ ਨਵੰਬਰ ਵਿੱਚ ਮਚਾਇਆ ਧਮਾਲ
Follow Us On

ਜੇਕਰ ਤੁਸੀਂ ਵੀ ਨਵਾਂ ਇਲੈਕਟ੍ਰਿਕ ਸਕੂਟਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਪਰ ਇਸ ਗੱਲ ਨੂੰ ਲੈ ਕੇ ਉਲਝਣ ‘ਚ ਹੋ ਕਿ ਕਿਹੜਾ ਸਕੂਟਰ ਖਰੀਦਣਾ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਕੰਪਨੀ ਦੇ ਸਕੂਟਰਾਂ ਨੇ ਬਾਜ਼ਾਰ ‘ਚ ਧਮਾਲ ਮਚਾਇਆ ਹੋਇਆ ਹੈ। ਹਰ ਮਹੀਨੇ ਆਟੋ ਕੰਪਨੀਆਂ ਵਿਕਰੀ ਦੇ ਅੰਕੜੇ ਜਾਰੀ ਕਰਦੀਆਂ ਹਨ ਅਤੇ ਪਿਛਲੇ ਮਹੀਨੇ ਦੇ ਅੰਕੜੇ ਦੱਸਦੇ ਹਨ ਕਿ ਪੈਟਰੋਲ ਨਾਲ ਚੱਲਣ ਵਾਲੇ ਸਕੂਟਰਾਂ ਤੋਂ ਇਲਾਵਾ ਗਾਹਕਾਂ ਦਾ ਧਿਆਨ ਇਲੈਕਟ੍ਰਿਕ ਵਾਹਨਾਂ ਵੱਲ ਵੀ ਵੱਧ ਰਿਹਾ ਹੈ।

TVS ਕੋਲ ਇਸ ਸਮੇਂ ਆਪਣੇ ਉਤਪਾਦ ਪੋਰਟਫੋਲੀਓ ਵਿੱਚ ਸਿਰਫ਼ ਇੱਕ ਇਲੈਕਟ੍ਰਿਕ ਸਕੂਟਰ ਹੈ ਅਤੇ ਇਸ ਸਕੂਟਰ ਦਾ ਨਾਮ TVS iQube ਹੈ। ਪਿਛਲੇ ਮਹੀਨੇ ਯਾਨੀ ਨਵੰਬਰ ‘ਚ ਕੰਪਨੀ ਨੇ ਇਸ ਸਕੂਟਰ ਦੇ 16 ਹਜ਼ਾਰ 782 ਯੂਨਿਟ ਵੇਚੇ ਹਨ।

ਯਾਦ ਰਹੇ ਕਿ ਪਿਛਲੇ ਸਾਲ ਨਵੰਬਰ ‘ਚ 10,056 ਯੂਨਿਟਸ ਵੇਚੇ ਗਏ ਸਨ, ਇਸ ਤੋਂ ਇਕ ਗੱਲ ਸਾਫ ਹੁੰਦੀ ਹੈ ਕਿ ਸਾਲ ਦਰ ਸਾਲ ਦੀ ਤੁਲਨਾ ‘ਚ ਕੰਪਨੀ ਦੇ ਇਸ ਇਲੈਕਟ੍ਰਿਕ ਸਕੂਟਰ ਦੀ ਗ੍ਰੋਥ ‘ਚ 66.88 ਫੀਸਦੀ ਦਾ ਵਾਧਾ ਹੋਇਆ ਹੈ।

TVS iQube Price: ਇਸ ਸਕੂਟਰ ਦੀ ਕੀਮਤ ਕਿੰਨੀ ਹੈ?

TVS ਮੋਟਰ ਦੇ ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 1 ਲੱਖ 17 ਹਜ਼ਾਰ 422 ਰੁਪਏ (ਐਕਸ-ਸ਼ੋਰੂਮ, ਦਿੱਲੀ) ਹੈ। iQube ਰੇਂਜ ਦੀ ਗੱਲ ਕਰੀਏ ਤਾਂ ਇਹ ਸਕੂਟਰ ਇੱਕ ਵਾਰ ਚਾਰਜ ਹੋਣ ‘ਤੇ 100 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ। ਇਸ ਸਕੂਟਰ ਦੀ ਬੈਟਰੀ 0 ਤੋਂ 80 ਫੀਸਦੀ ਤੱਕ ਚਾਰਜ ਹੋਣ ‘ਚ ਲਗਭਗ 4 ਘੰਟੇ 30 ਮਿੰਟ ਲੱਗਦੇ ਹਨ।

ਇਸ ਸਾਲ ਅਗਸਤ ਵਿੱਚ, TVS ਨੇ ਭਾਰਤੀ ਬਾਜ਼ਾਰ ਵਿੱਚ ਗਾਹਕਾਂ ਲਈ X ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਸੀ। ਇਸ ਸਕੂਟਰ ਦੀ ਕੀਮਤ 2 ਲੱਖ 50 ਹਜ਼ਾਰ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ, ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਇਲੈਕਟ੍ਰਿਕ ਸਕੂਟਰ ਦੀ ਡਿਲੀਵਰੀ ਸ਼ੁਰੂ ਨਹੀਂ ਕੀਤੀ ਹੈ।

Ola Electric ਦੀ ਕੀ ਰਿਹਾ ਹਾਲ?

ਇਲੈਕਟ੍ਰਿਕ ਦੋ ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਓਲਾ ਇਲੈਕਟ੍ਰਿਕ ਨੇ ਪਿਛਲੇ ਮਹੀਨੇ ਨਵੰਬਰ ‘ਚ 30 ਹਜ਼ਾਰ ਵਾਹਨ ਰਜਿਸਟਰਡ ਕੀਤੇ ਹਨ। ਕੰਪਨੀ ਮਹੀਨਾ-ਦਰ-ਮਹੀਨਾ 30 ਪ੍ਰਤੀਸ਼ਤ ਅਤੇ ਸਾਲ-ਦਰ-ਸਾਲ 82 ਪ੍ਰਤੀਸ਼ਤ ਦੇ ਵਾਧੇ ਨਾਲ ਵਿਕਾਸ ਕਰ ਰਹੀ ਹੈ। ਇਲੈਕਟ੍ਰਿਕ ਦੋ ਪਹੀਆ ਵਾਹਨ ਸੇਗਮੈਂਟ ਵਿੱਚ ਓਲਾ ਇਲੈਕਟ੍ਰਿਕ ਦੀ ਮਾਰਕੀਟ ਹਿੱਸੇਦਾਰੀ 35 ਪ੍ਰਤੀਸ਼ਤ ਹੈ।

ਕੰਪਨੀ ਮੁਤਾਬਕ, ਕੰਪਨੀ ਦੇ S1 ਸਕੂਟਰ ਪੋਰਟਫੋਲੀਓ ਨੂੰ ਅਧਿਕਾਰਤ ਤੌਰ ‘ਤੇ ਲਾਂਚ ਹੋਣ ਤੋਂ ਬਾਅਦ ਤੋਂ ਹੀ ਗਾਹਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਇਸ ਦੇ ਨਾਲ ਹੀ, ਤਿਉਹਾਰਾਂ ਦੇ ਸੀਜ਼ਨ ਦੌਰਾਨ, ਗਾਹਕਾਂ ਨੇ ਉਤਸ਼ਾਹ ਨਾਲ Ola S1 Pro ਅਤੇ Ola S1 Air ਸਕੂਟਰਾਂ ਨੂੰ ਖਰੀਦਿਆ।