Ather 450 Apex: Ola ਨੂੰ ਟੱਕਰ ਦੇਣ ਆ ਰਿਹਾ ਨਵਾਂ ਈ-ਸਕੂਟਰ, 2500 ਰੁਪਏ ‘ਚ ਹੋ ਜਾਵੇਗਾ ਬੁੱਕ

Updated On: 

19 Dec 2023 19:03 PM

Upcoming Electric Scooter In India: ਪੈਟਰੋਲ ਨਾਲ ਚੱਲਣ ਵਾਲੇ ਸਕੂਟਰਾਂ ਦੇ ਨਾਲ-ਨਾਲ ਅੱਜਕਲ ਇਲੈਕਟ੍ਰਿਕ ਦੁਪਹੀਆ ਵਾਹਨਾਂ ਦੀ ਮੰਗ ਵੀ ਵਧ ਗਈ ਹੈ। ਇਸ ਦੌਰਾਨ, Ather ਇੱਕ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ, ਜੋ ਸਭ ਤੋਂ ਤੇਜ਼ ਸਪੀਡ ਅਤੇ ਰੇਂਜ ਦੇ ਨਾਲ ਆਵੇਗਾ। ਇਸਦੀ ਬੁਕਿੰਗ ਅਤੇ ਲਾਂਚ ਡਿਟੇਲ ਬਾਰੇ ਜਾਣੋ।

Ather 450 Apex: Ola ਨੂੰ ਟੱਕਰ ਦੇਣ ਆ ਰਿਹਾ ਨਵਾਂ ਈ-ਸਕੂਟਰ, 2500 ਰੁਪਏ ਚ ਹੋ ਜਾਵੇਗਾ ਬੁੱਕ
Follow Us On

Ather Energy ਜਲਦ ਹੀ ਭਾਰਤੀ ਬਾਜ਼ਾਰ ‘ਚ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ ਕਰਨ ਜਾ ਰਹੀ ਹੈ। ਇਸ ਈ-ਸਕੂਟਰ ਨੂੰ Ather 450 Apex ਨਾਮ ਨਾਲ ਲਾਂਚ ਕੀਤਾ ਜਾਵੇਗਾ। ਲਾਂਚ ਹੋਣ ਤੋਂ ਬਾਅਦ ਇਸ ਦਾ ਮੁਕਾਬਲਾ Ola S1 Pro ਨਾਲ ਹੋਵੇਗਾ। ਇਸ ਇਲੈਕਟ੍ਰਿਕ ਸਕੂਟਰ ਲਈ ਪ੍ਰੀ-ਆਰਡਰ ਸ਼ੁਰੂ ਹੋ ਗਏ ਹਨ। ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਸਿਰਫ 2500 ਰੁਪਏ ਦਾ ਭੁਗਤਾਨ ਕਰਕੇ ਇਸ ਨੂੰ Ather ਦੀ ਅਧਿਕਾਰਤ ਵੈੱਬਸਾਈਟ ਤੋਂ ਬੁੱਕ ਕਰ ਸਕਦੇ ਹੋ। ਇਸਦੀ ਡਿਲੀਵਰੀ ਮਾਰਚ 2024 ਵਿੱਚ ਸ਼ੁਰੂ ਹੋਵੇਗੀ।

ਫਿਲਹਾਲ ਐਥਰ ਨੇ ਇਸ ਇਲੈਕਟ੍ਰਿਕ ਸਕੂਟਰ ਦੇ ਇੰਜਣ ਆਪਸ਼ਨ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਹੈ। ਪਰ ਇਸ ਦੇ ਕਈ ਟੀਜ਼ਰ ਸਾਹਮਣੇ ਆਏ ਹਨ, ਜੋ ਦਿਖਾਉਂਦੇ ਹਨ ਕਿ ਨਵਾਂ ਈ-ਸਕੂਟਰ ਕੰਪਨੀ ਦਾ ਸਭ ਤੋਂ ਤੇਜ਼ ਵਾਹਨ ਹੋਵੇਗਾ। ਇਹ ਇਲੈਕਟ੍ਰਿਕ ਸਕੂਟਰ ਕੁੱਲ ਚਾਰ ਰਾਈਡਿੰਗ ਮੋਡਸ- ਈਕੋ, ਰਾਈਡ, ਸਪੋਰਟ ਅਤੇ Warp+ ਵਿੱਚ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਇਲੈਕਟ੍ਰਿਕ ਸਕੂਟਰ Warp+ ਮੋਡ ਦੇ ਨਾਲ ਸਭ ਤੋਂ ਜ਼ਿਆਦਾ ਟਾਪ ਸਪੀਡ ਦੇਵੇਗਾ। ਇਸ ਈ-ਸਕੂਟਰ ‘ਚ ਪਾਵਰਫੁੱਲ ਇਲੈਕਟ੍ਰਿਕ ਮੋਟਰ ਅਤੇ ਵੱਡਾ ਬੈਟਰੀ ਪੈਕ ਦਿੱਤਾ ਜਾਵੇਗਾ।

Ather 450 Apex ਦੀ ਟਾਪ ਸਪੀਡ

ਟੀਜ਼ਰ ਦੇ ਮੁਤਾਬਕ Ather 450 Apex ਦਾ ਰਿਅਰ ਪੈਨਲ ਪਾਰਦਰਸ਼ੀ ਅਤੇ ਸੰਤਰੀ ਰੰਗ ਦੇ ਸਬ-ਫ੍ਰੇਮ ਦੇ ਨਾਲ ਆਵੇਗਾ। ਇਸ ਦੀ ਟਾਪ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਜਾ ਸਕਦੀ ਹੈ। ਨਾਲ ਹੀ, ਇਹ ਸਿਰਫ 3.3 ਸੈਕਿੰਡ ਵਿੱਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲਵੇਗਾ।

Ather 450X ਦੀ ਡਿਟੇਲਸ

ਕੰਪਨੀ ਦੇ ਮੌਜੂਦਾ ਇਲੈਕਟ੍ਰਿਕ ਸਕੂਟਰ Ather 450X ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਈ-ਸਕੂਟਰ ‘ਚ 6.4kW ਦੀ ਮੋਟਰ ਹੈ, ਜੋ 26Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਵਿੱਚ 3.7kWh ਦੀ ਬੈਟਰੀ ਪੈਕ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ ਸਕੂਟਰ 150 ਕਿਲੋਮੀਟਰ ਤੱਕ ਦੀ ਰੇਂਜ ਦੇ ਸਕਦਾ ਹੈ।