2024 Maruti Dzire: ਮਾਰੂਤੀ ਲੈ ਕੇ ਜਾ ਰਹੀ ਹੈ ਨਵੀਂ Dezire, ਮਾਈਲੇਜ ਮਿਲੇਗਾ 24.5kmpl
2024 Maruti Suzuki Dzire Facelift Launch In India: ਮਾਰੂਤੀ ਸੁਜ਼ੂਕੀ ਨਵੀਂ ਸਵਿਫਟ ਦੇ ਨਾਲ ਡਿਜ਼ਾਇਰ ਦਾ ਅਪਡੇਟਿਡ ਮਾਡਲ ਲਾਂਚ ਕਰਨ ਜਾ ਰਹੀ ਹੈ। ਨਵੀਂ ਮਾਰੂਤੀ ਡਿਜ਼ਾਇਰ ਨਵੇਂ 1.2 ਲੀਟਰ, Z-ਸੀਰੀਜ਼ ਇੰਜਣ ਅਤੇ CVT ਆਟੋਮੈਟਿਕ ਗਿਅਰਬਾਕਸ ਦੇ ਨਾਲ ਆਵੇਗੀ। ਇਹ ਕਾਰ ਭਾਰਤ ਵਿੱਚ ਕਦੋਂ ਆਵੇਗੀ ਇਸ ਬਾਰੇ ਅੱਗੇ ਪੜ੍ਹੋ।
ਮਾਰੂਤੀ ਸੁਜ਼ੂਕੀ ਭਾਰਤੀ ਬਾਜ਼ਾਰ ‘ਚ ਕਈ ਨਵੇਂ ਵਾਹਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਨੂੰ ਅਗਲੇ ਇਕ ਸਾਲ ‘ਚ ਲਾਂਚ ਕੀਤਾ ਜਾਵੇਗਾ। ਇਸ ਦੌਰਾਨ, ਕੰਪਨੀ ਪੈਟਰੋਲ-ਸੀਐਨਜੀ ਅਤੇ ਹਾਈਬ੍ਰਿਡ ਕਾਰਾਂ ਦੇ ਨਾਲ-ਨਾਲ ਇਲੈਕਟ੍ਰਿਕ ਵਾਹਨਾਂ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮਾਰੂਤੀ ਦੀ ਨਵੀਂ ਸਵਿਫਟ (Swift) ਨੂੰ ਲੈ ਕੇ ਬਾਜ਼ਾਰ ‘ਚ ਚਰਚਾ ਸ਼ੁਰੂ ਹੋ ਗਈ ਹੈ ਅਤੇ ਕਈ ਗਾਹਕ ਇਸ ਨੂੰ ਖਰੀਦਣ ਲਈ ਇਸ ਦੇ ਲਾਂਚ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ, ਕੰਪਨੀ ਸਵਿਫਟ ਤੋਂ ਬਾਅਦ ਇੱਕ ਨਵੀਂ Dezire ਵੀ ਲਾਂਚ ਕਰਨ ਜਾ ਰਹੀ ਹੈ, ਜੋ ਕਿ ਕੰਪਨੀ ਦੇ ਸੇਲ ਡੇਟਾ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ।
ਸਵਿਫਟ ਦੀ ਤਰ੍ਹਾਂ, ਨਵੀਂ ਪੀੜ੍ਹੀ ਦੀ ਮਾਰੂਤੀ ਸੁਜ਼ੂਕੀ ਡਿਜ਼ਾਇਰ ਨੂੰ ਵੀ ਸਾਲ 2024 ਵਿੱਚ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ, ਜੋ ਕਿ ਇੱਕ ਸਬ-4 ਮੀਟਰ ਸੇਡਾਨ ਹੋਵੇਗੀ। ਹੋਰ ਜਾਣੋ ਨਵੀਂ ਸਵਿਫਟ ‘ਚ ਕਿਹੜੇ-ਕਿਹੜੇ ਅਪਡੇਟ ਮਿਲਣ ਜਾ ਰਹੇ ਹਨ।
2024 ਮਾਰੂਤੀ Maruti Dzire facelift ਦਾ ਡਿਜ਼ਾਈਨ
ਨਵੀਂ Dezire ਦੇ ਡਿਜ਼ਾਈਨ ‘ਚ ਬਦਲਾਅ ਕੀਤੇ ਜਾਣਗੇ। ਕਈ ਅਪਡੇਟਸ ਨਵੀਂ ਸਵਿਫਟ ਦੇ ਸਮਾਨ ਹੋ ਸਕਦੇ ਹਨ, ਜੋ ਹਾਲ ਹੀ ਵਿੱਚ ਜਾਪਾਨ ਵਿੱਚ ਲਾਂਚ ਕੀਤੀ ਗਈ ਸੀ। ਨਵੀਂ Dezire ਦੇ ਫਰੰਟ ਨੂੰ ਨਵੇਂ ਲੁੱਕ ‘ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ‘ਚ ਵੱਡੀ ਗਰਿੱਲ, ਗਲਾਸ ਬਲੈਕ ਅਤੇ ਡਾਰਕ ਕ੍ਰੋਮ ਫਿਨਿਸ਼ਿੰਗ, LED DRL ਦੇ ਨਾਲ ਹੈੱਡਲੈਂਪਸ, ਨਵੇਂ ਸਟਾਈਲ ਦੇ ਬੰਪਰ ਦਿੱਤੇ ਜਾ ਸਕਦੇ ਹਨ। ਨਵੇਂ ਮਾਡਲ ‘ਚ 16-ਇੰਚ ਦੇ ਅਲਾਏ ਵ੍ਹੀਲ ਦਿੱਤੇ ਜਾ ਸਕਦੇ ਹਨ। ਨਾਲ ਹੀ, ਇਹ LED ਲਾਈਟਿੰਗ ਦੇ ਨਾਲ ਟੇਲ ਲੈਂਪ ਦੇ ਨਾਲ ਆ ਸਕਦੀ ਹੈ।
2024 ਮਾਰੂਤੀ ਡਿਜ਼ਾਇਰ ਦੇ ਫੀਚਰਸ
ਨਵੀਂ Dezire ਦਾ ਇੰਟੀਰੀਅਰ ਨਵੀਂ ਬਲੇਨੋ ਅਤੇ ਫਰੰਟ ਵਰਗਾ ਹੀ ਹੋਵੇਗਾ। ਇਸ ਵਿੱਚ ਇੱਕ ਵੱਡੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ, ਨਵਾਂ ਸੈਂਟਰਲ ਕੰਸੋਲ, 3-ਸਪੋਕ ਸਟੀਅਰਿੰਗ ਵ੍ਹੀਲ, ਆਟੋਮੈਟਿਕ ਏਸੀ, ਨਵਾਂ ਸਵਿਚਗੀਅਰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਾਰ ‘ਚ ਹਾਈਟ ਐਡਜਸਟੇਬਲ ਡਰਾਈਵਰ ਸੀਟ, ਸੈਮੀ ਡਿਜੀਟਲ ਇੰਸਟਰੂਮੈਂਟ ਕੰਸੋਲ, ਆਟੋ ਡਿਮਿੰਗ IRVM ਅਤੇ AC ਵੈਂਟਸ ਵੀ ਕਾਰ ‘ਚ ਮਿਲ ਸਕਦੇ ਹਨ।
2024 ਮਾਰੂਤੀ ਡਿਜ਼ਾਇਰ ਇੰਜਣ
ਇਸ ਕਾਰ ‘ਚ ਪੈਟਰੋਲ ਅਤੇ ਹਾਈਬ੍ਰਿਡ ਪੈਟਰੋਲ ਇੰਜਣ ਦੇ ਆਪਸ਼ਨ ਦਿੱਤੇ ਜਾ ਸਕਦੇ ਹਨ। ਇਨ੍ਹਾਂ ‘ਚੋਂ ਇਕ 1.2 ਲੀਟਰ ਦਾ 3-ਸਿਲੰਡਰ Z-ਸੀਰੀਜ਼ ਇੰਜਣ ਹੋਵੇਗਾ, ਜੋ CVT ਆਟੋਮੈਟਿਕ ਗਿਅਰਬਾਕਸ ਦੇ ਨਾਲ ਆਵੇਗਾ। ਇਸ ਦਾ ਪਾਵਰ ਆਉਟਪੁੱਟ 82bhp/108Nm ਹੋਵੇਗਾ। ਦੂਜਾ ਹਾਈਬ੍ਰਿਡ ਇੰਜਣ ਹੋਵੇਗਾ, ਜਿਸ ਨਾਲ 24.5 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਇਲੇਜ ਹਾਸਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ
ਭਾਰਤ ਵਿੱਚ ਲਾਂਚ ਹੋਣ ਤੋਂ ਬਾਅਦ, ਨਵੀਂ ਮਾਰੂਤੀ ਸੁਜ਼ੂਕੀ ਡਿਜ਼ਾਇਰ ਦਾ ਮੁਕਾਬਲਾ ਹੌਂਡਾ ਅਮੇਜ਼ ਅਤੇ ਹੁੰਡਈ ਔਰਾ ਨਾਲ ਹੋਵੇਗਾ। ਉਮੀਦ ਹੈ ਕਿ ਨਵੀਂ Dezire ਦੀ ਵਿਕਰੀ ਅਪ੍ਰੈਲ 2024 ਤੋਂ ਬਾਅਦ ਸ਼ੁਰੂ ਹੋ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਲ 2024 ‘ਚ ਮਾਰੂਤੀ ਸੁਜ਼ੂਕੀ ਵੀ EVX ਕੰਸੈਪਟ ‘ਤੇ ਆਧਾਰਿਤ ਇਲੈਕਟ੍ਰਿਕ ਕਾਰ ਲਿਆਉਣ ਜਾ ਰਹੀ ਹੈ, ਜਿਸ ਨੂੰ 2023 ਆਟੋ ਐਕਸਪੋ ‘ਚ ਪੇਸ਼ ਕੀਤਾ ਗਿਆ ਸੀ।