ਪਾਕਿਸਤਾਨ ‘ਚ 22 ਲੱਖ ‘ਚ ਮਿਲ ਰਹੀ ਹੈ ਭਾਰਤ ਦੀ ਸਭ ਤੋਂ ਸਸਤੀ ਕਾਰ, ਕੀ ਹਨ ਕਾਰਨ?
India vs Pakistan Car Price: ਪਾਕਿਸਤਾਨ ਦੀ ਮਾੜੀ ਆਰਥਿਕ ਸਥਿਤੀ ਨੇ ਉੱਥੋਂ ਦੇ ਆਟੋਮੋਬਾਈਲ ਉਦਯੋਗ ਨੂੰ ਵੀ ਪ੍ਰਭਾਵਿਤ ਕੀਤਾ ਹੈ। ਭਾਰਤ ਦੀ ਸਭ ਤੋਂ ਸਸਤੀ ਕਾਰ ਭਾਵ ਮਾਰੂਤੀ ਸੁਜ਼ੂਕੀ ਆਲਟੋ ਪਾਕਿਸਤਾਨ ਵਿੱਚ ਬਹੁਤ ਮਹਿੰਗੀ ਵਿਕ ਰਹੀ ਹੈ। ਆਓ ਦੇਖਦੇ ਹਾਂ ਕਿ ਗੁਆਂਢੀ ਦੇਸ਼ ਵਿੱਚ ਕਾਰਾਂ ਇੰਨੀਆਂ ਮਹਿੰਗੀਆਂ ਕਿਉਂ ਵਿਕਦੀਆਂ ਹਨ।
ਪਾਕਿਸਤਾਨ (Pakistan) ਦੀ ਮਾੜੀ ਆਰਥਿਕ ਹਾਲਤ ਕਾਰਨ ਉਥੋਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਜੇਕਰ ਕੋਈ ਨਵੀਂ ਕਾਰ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਕਈ ਵਾਰ ਸੋਚਣਾ ਪਵੇਗਾ। ਭਾਰਤ ਵਿੱਚ ਸਭ ਤੋਂ ਸਸਤੀ ਕਾਰ ਮਾਰੂਤੀ ਸੁਜ਼ੂਕੀ ਆਲਟੋ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 3.54 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਾਕਿਸਤਾਨ ‘ਚ ਆਲਟੋ ਦੀ ਕੀਮਤ 22.51 ਲੱਖ ਪਾਕਿਸਤਾਨੀ ਰੁਪਏ ਹੈ। ਭਾਰਤੀ ਰੁਪਏ ਵਿੱਚ ਇਹ ਰਕਮ ਲਗਭਗ 6.53 ਲੱਖ ਰੁਪਏ ਹੈ। ਮਤਲਬ ਭਾਰਤ ਦੇ ਮੁਕਾਬਲੇ ਆਲਟੋ ਗੁਆਂਢੀ ਦੇਸ਼ ਵਿੱਚ ਲਗਭਗ ਦੁੱਗਣੀ ਕੀਮਤ ‘ਤੇ ਵਿਕਦੀ ਹੈ।
ਭਾਰਤ (India) ਅਤੇ ਪਾਕਿਸਤਾਨ ਵਿਚਾਲੇ ਕਾਰਾਂ ਦੀਆਂ ਕੀਮਤਾਂ ਵਿੱਚ ਇੰਨਾ ਵੱਡਾ ਅੰਤਰ ਅਸਲ ਵਿੱਚ ਪਾਕਿਸਤਾਨੀਆਂ ਲਈ ਚਿੰਤਾ ਦਾ ਕਾਰਨ ਹੈ। ਇੱਥੋਂ ਤੱਕ ਕਿ ਸਭ ਤੋਂ ਸਸਤੀ ਕਾਰ ਲਈ ਵੀ ਉਥੋਂ ਦੇ ਲੋਕਾਂ ਨੂੰ ਭਾਰਤ ਨਾਲੋਂ ਦੁੱਗਣਾ ਖਰਚ ਕਰਨਾ ਪੈਂਦਾ ਹੈ। ਹੁਣ ਸਵਾਲ ਇਹ ਹੈ ਕਿ ਪਾਕਿਸਤਾਨ ਵਿੱਚ ਕਾਰਾਂ ਦੀਆਂ ਇੰਨੀਆਂ ਮਹਿੰਗੀਆਂ ਕੀਮਤਾਂ ਪਿੱਛੇ ਕੀ ਕਾਰਨ ਹਨ? ਉੱਥੇ ਲੋਕਾਂ ਨੂੰ ਜ਼ਿਆਦਾ ਪੈਸੇ ਕਿਉਂ ਦੇਣੇ ਪੈ ਰਹੇ ਹਨ?
ਪਾਕਿਸਤਾਨ ‘ਚ ਕਿਉਂ ਮਹਿੰਗੀਆਂ ਹਨ ਕਾਰਾਂ?
ਹਾਲ ਹੀ ਦੇ ਸਮੇਂ ‘ਚ ਦੇਖਿਆ ਗਿਆ ਹੈ ਕਿ ਖਰਾਬ ਆਰਥਿਕ ਹਾਲਾਤ ‘ਚ ਕਾਰ ਕੰਪਨੀਆਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਕੰਪਨੀਆਂ ਨੇ ਆਪਣੇ ਪਲਾਂਟ ਵੀ ਕਈ ਦਿਨਾਂ ਤੋਂ ਬੰਦ ਕਰ ਦਿੱਤੇ ਸਨ। ਇਸ ਦੇ ਨਾਲ ਹੀ ਲੋਕਾਂ ਦੇ ਹੱਥ ‘ਚ ਪੈਸੇ ਘੱਟ ਹੋਣ ਕਾਰਨ ਪਾਕਿਸਤਾਨ ‘ਚ ਕਾਰਾਂ ਦੀ ਵਿਕਰੀ ਵੀ ਘੱਟ ਗਈ ਹੈ। ਲੋਕਾਂ ਨੇ ਨਵੀਆਂ ਕਾਰਾਂ ਖਰੀਦਣੀਆਂ ਘੱਟ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਟੈਕਸ ਅਤੇ ਇੰਪੋਰਟ ਡਿਊਟੀ ਵਰਗੀਆਂ ਚੀਜ਼ਾਂ ਵੀ ਕਾਰਾਂ ਦੀਆਂ ਕੀਮਤਾਂ ਨੂੰ ਵਧਾਉਂਦੀਆਂ ਹਨ।
ਆਲ ਨਿਊ ਆਲਟੋ: ਪਾਕਿਸਤਾਨੀ ਆਲਟੋ
ਲਗਾਤਾਰ ਵੱਧ ਰਹੀ ਲਾਗਤ ਕਾਰਨ ਕੰਪਨੀਆਂ ਨੂੰ ਉੱਚੀਆਂ ਕੀਮਤਾਂ ‘ਤੇ ਕਾਰਾਂ ਵੇਚਣ ਲਈ ਮਜਬੂਰ ਕੀਤਾ ਹੈ। ਹੁਣ ਗੱਲ ਕਰੀਏ ਪਾਕਿਸਤਾਨ ‘ਚ ਵਿਕਣ ਵਾਲੀ ਆਲਟੋ ਦੀ ਤਾਂ ‘ਸੁਜ਼ੂਕੀ ਪਾਕਿਸਤਾਨ’ ਕੰਪਨੀ ਗੁਆਂਢੀ ਦੇਸ਼ ‘ਚ ਆਲਟੋ ਵੇਚਦੀ ਹੈ। ਆਲਟੋ ਦੇ ਇਸ ਮਾਡਲ ਦਾ ਨਾਂ ‘ਆਲ ਨਿਊ ਆਲਟੋ’ ਹੈ। ਪਾਕਿਸਤਾਨ ‘ਚ ਇਸ ਦੇ ਚਾਰ ਵੇਰੀਐਂਟ ਵਿਕਦੇ ਹਨ।
ਭਾਰਤ ਬਨਾਮ ਪਾਕਿਸਤਾਨ: ਕਿਸਦੀ ਆਲਟੋ ਜ਼ਿਆਦਾ ਤਾਕਤਵਰ?
ਪਾਕਿਸਤਾਨੀ ਆਲਟੋ 658 ਸੀਸੀ ਇੰਜਣ ਦੇ ਨਾਲ ਆਉਂਦੀ ਹੈ। ਭਾਰਤ ਵਿੱਚ ਵਿਕਣ ਵਾਲੀ ਮਾਰੂਤੀ ਸੁਜ਼ੂਕੀ ਆਲਟੋ ਵਿੱਚ 796 ਸੀਸੀ ਇੰਜਣ ਦੀ ਪਾਵਰ ਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਦੁੱਗਣੀ ਕੀਮਤ ਦੇ ਕੇ ਵੀ ਪਾਕਿਸਤਾਨ ਵਿੱਚ ਘੱਟ ਪਾਵਰ ਇੰਜਨ ਵਾਲੀ ਆਲਟੋ ਮਿਲ ਰਹੀ ਹੈ। ਇਸ ਦੇ ਨਾਲ ਹੀ, ਭਾਰਤ ਵਿੱਚ ਘੱਟ ਕੀਮਤ ‘ਤੇ ਵੀ ਤੁਹਾਨੂੰ ਪਾਕਿਸਤਾਨ ਦੇ ਮੁਕਾਬਲੇ ਜ਼ਿਆਦਾ ਪਾਵਰਫੁੱਲ ਆਲਟੋ ਮਿਲਦਾ ਹੈ।