Hyundai Creta EV: ਕ੍ਰੇਟਾ ਦੇ ਇਲੈਕਟ੍ਰਿਕ ਵਰਜ਼ਨ ਦੀ ਦਿਖੀ ਝਲਕ, ਵਧੇਰੇ ਰੇਂਜ ਅਤੇ ਯੂਨੀਕ ਡਿਜ਼ਾਈਨ!
Hyundai Creta Electric: Hyundai Creta ਦੇ ਆਉਣ ਵਾਲੇ ਇਲੈਕਟ੍ਰਿਕ ਵਰਜ਼ਨ ਦਾ ਡਿਜ਼ਾਈਨ Creta ਫੇਸਲਿਫਟ ਤੋਂ ਥੋੜ੍ਹਾ ਵੱਖਰਾ ਹੋਵੇਗਾ। ਇਸ ਦਾ ਇੰਟੀਰੀਅਰ ਹੁੰਡਈ ਦੀ ਮਸ਼ਹੂਰ ਇਲੈਕਟ੍ਰਿਕ ਕਾਰ Ioniq 5 ਵਰਗਾ ਹੋਵੇਗਾ। ਭਾਰਤ 'ਚ ਦੱਖਣੀ ਕੋਰੀਆਈ ਕੰਪਨੀ ਦੀ ਇਹ ਪਹਿਲੀ ਇਲੈਕਟ੍ਰਿਕ ਕਾਰ ਹੋਵੇਗੀ ਜਿਸ ਨੂੰ ਗਾਹਕ ਵੱਡੇ ਪੱਧਰ 'ਤੇ ਖਰੀਦ ਸਕਦੇ ਹਨ।
ਪ੍ਰਮੁੱਖ ਆਟੋ ਕੰਪਨੀ ਹੁੰਡਈ ਕ੍ਰੇਟਾ ਦੇ ਇਲੈਕਟ੍ਰਿਕ ਵਰਜ਼ਨ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਕ੍ਰੇਟਾ ਫੇਸਲਿਫਟ ਨੂੰ ਵੀ ਲਾਂਚ ਕਰੇਗੀ। ਦੱਖਣੀ ਕੋਰੀਆਈ ਆਟੋ ਬ੍ਰਾਂਡ Creta EV ਰਾਹੀਂ ਇਲੈਕਟ੍ਰਿਕ ਕਾਰਾਂ ਦੀ ਆਪਣੀ ਲਾਈਨਅੱਪ ਨੂੰ ਮਜ਼ਬੂਤ ਕਰਨਾ ਚਾਹੇਗਾ। ਆਉਣ ਵਾਲੀ ਇਲੈਕਟ੍ਰਿਕ SUV ਨੂੰ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ। ਹਾਲ ਹੀ ‘ਚ ਕੋਰੀਆ ਦੇ ਅੰਦਰ ਇਸ ਦੀ ਝਲਕ ਦੱਖਣੀ ਦੇਖਣ ਨੂੰ ਮਿਲੀ ਹੈ। ਤਸਵੀਰਾਂ ਇਸ ਦੇ ਵਿਲੱਖਣ ਡਿਜ਼ਾਈਨ ਅਤੇ ਸ਼ੈਲੀ ਦਾ ਸੰਕੇਤ ਦਿੰਦੀਆਂ ਹਨ।
ਗਲੋਬਲ ਮਾਰਕੀਟ ਵਿੱਚ Creta EV ਦੇ 2024 ਦੀ ਸ਼ੁਰੂਆਤ ਵਿੱਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਹ ਨਵੀਂ ਇਲੈਕਟ੍ਰਿਕ ਕਾਰ ਭਾਰਤ ‘ਚ 2024 ਦੇ ਆਖਰੀ ਮਹੀਨਿਆਂ ‘ਚ ਲਾਂਚ ਹੋ ਸਕਦੀ ਹੈ। ਕ੍ਰੇਟਾ ਦਾ ਫੇਸਲਿਫਟ ਵਰਜ਼ਨ ਵੀ ਆ ਰਿਹਾ ਹੈ। ਰਿਪੋਰਟਾਂ ਮੁਤਾਬਕ ਕ੍ਰੇਟਾ ਦੇ ਇਲੈਕਟ੍ਰਿਕ ਵਰਜ਼ਨ ਦਾ ਡਿਜ਼ਾਈਨ ਆਉਣ ਵਾਲੇ ਕ੍ਰੇਟਾ ਫੇਸਲਿਫਟ ਦੇ ਮੁਕਾਬਲੇ ਵੱਖਰਾ ਹੋਵੇਗਾ।
Creta EV: ਅੱਪਡੇਟ ਹੋਇਆ ਸਟਾਇਲ
ਇਸ ਤੋਂ ਪਹਿਲਾਂ, Creta EV ਨੂੰ ਵੀ ਭਾਰਤ ਵਿੱਚ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ। ਹਾਲਾਂਕਿ, ਉਹ ਪ੍ਰੋਟੋਟਾਈਪ ਮਾਡਲ ਇਸਦੇ ਫੇਸਲਿਫਟ ਵਰਜ਼ਨ ਤੋਂ ਪਹਿਲਾਂ ਦਾ ਹੈ। ਇਹ ਬਿਲਕੁਲ ਉਹੋ ਜਿਹਾ ਸੀ, ਜਿਵੇਂ ਫਿਲਹਾਲ ਕ੍ਰੇਟਾ ਮਾਡਲ ਵਿੱਕ ਰਿਹਾ ਹੈ। ਹੁਣ ਸਾਹਮਣੇ ਆਈਆਂ ਤਾਜ਼ਾ ਫੋਟੋਆਂ ਤੋਂ ਪਤਾ ਲੱਗਦਾ ਹੈ ਕਿ ਹੁੰਡਈ ਨੇ Creta EV ਦੇ ਸਟਾਇਲ ਨੂੰ ਅਪਡੇਟ ਕੀਤਾ ਹੈ।
Hyundai Creta EV Spied Image (Credit: Autospy)
Creta EV: ਅਜਿਹਾ ਹੋਵੇਗਾ ਇਲੈਕਟ੍ਰਿਕ ਵਰਜ਼ਨ
ਹੁੰਡਈ ਨੇ ਕ੍ਰੇਟਾ ਫੇਸਲਿਫਟ ਨੂੰ ਲਗਭਗ ਤਿਆਰ ਕਰ ਲਿਆ ਹੈ, ਇਸੇ ਤਰ੍ਹਾਂ ਇਲੈਕਟ੍ਰਿਕ ਵਰਜ਼ਨ ਦਾ ਡਿਜ਼ਾਈਨ ਵੀ ਲਗਭਗ ਪੂਰਾ ਲੱਗ ਰਿਹਾ ਹੈ। Hyundai ਨੇ ਆਉਣ ਵਾਲੀ Creta EV ‘ਚ ਨਕਲੀ ਐਗਜਾਸਟ ਵੀ ਲਗਾਇਆ ਹੈ। ਇਲੈਕਟ੍ਰਿਕ SUV ‘ਚ C ਸ਼ੇਪ LED DRLs ਉਪਲਬਧ ਹੋਣਗੇ। ਉਨ੍ਹਾਂ ਦਾ ਆਕਾਰ ਕ੍ਰੇਟਾ ਵਿੱਚ ਦੇਖੇ ਗਏ DRLs ਤੋਂ ਵੱਡਾ ਲੱਗਦਾ ਹੈ।
ਇਹ ਵੀ ਪੜ੍ਹੋ
Creta EV: ਸੰਭਾਵੀ ਰੇਂਜ
Creta EV ਦੇ ਡਿਜ਼ਾਈਨ ਦੀ ਬਾਰੀਕ ਡਿਟੇਲ ਨਹੀਂ ਦੇਖੀ ਜਾ ਸਕੀ, ਪਰ ਮੰਨਿਆ ਜਾ ਰਿਹਾ ਹੈ ਕਿ ਗ੍ਰਿਲ ਅਤੇ ਹੈੱਡਲੈਂਪਸ ‘ਚ ਬਦਲਾਅ ਹੋ ਸਕਦੇ ਹਨ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਨੂੰ Ioniq 5 ਵਰਗਾ ਲੁੱਕ ਦਿੱਤਾ ਜਾ ਸਕਦਾ ਹੈ। ਹੁੰਡਈ ਇਸ ‘ਚ 60kWh ਦਾ ਬੈਟਰੀ ਪੈਕ ਪ੍ਰਦਾਨ ਕਰ ਸਕਦੀ ਹੈ, ਜਿਸ ਕਾਰਨ Creta EV ਇਕ ਵਾਰ ਫੁੱਲ ਚਾਰਜ ਹੋਣ ‘ਤੇ 500 ਕਿਲੋਮੀਟਰ ਤੱਕ ਚੱਲਣ ‘ਚ ਸਮਰੱਥ ਹੋਵੇਗੀ।