ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਟੋਇਟਾ ਫਾਰਚੂਨਰ ਨੂੰ ਟੱਕਰ ਦਿੰਦੀ ਹੈ ਇਹ SUV, 20 ਲੱਖ ਰੁਪਏ ਘੱਟ ਵਿੱਚ ਮਿਲ ਰਹੀ ਇੱਕਦਮ ਨਵੀਂ ਕਾਰ

Nissan X Trail: ਟੋਇਟਾ ਫਾਰਚੂਨਰ ਦਾ ਮੁਕਾਬਲਾ ਕਰਨ ਵਾਲੀ ਇੱਕ ਸ਼ਾਨਦਾਰ 7-ਸੀਟਰ ਇਸ ਵੇਲੇ ਆਪਣੀ ਅਸਲ ਕੀਮਤ ਨਾਲੋਂ 20 ਲੱਖ ਰੁਪਏ ਤੱਕ ਸਸਤੀ ਮਿਲ ਰਹੀ ਹੈ। ਇਸ ਕਾਰ ਦੇ ਫੀਚਰ ਵੀ ਸ਼ਾਨਦਾਰ ਹਨ ਅਤੇ ਤੁਹਾਨੂੰ ਇਹ ਕਾਰ ਬਿਲਕੁਲ ਨਵੀਂ ਮਿਲੇਗੀ; ਇਸਦਾ ਮਤਲਬ ਹੈ ਕਿ ਇਸਦੀ ਕੋਈ ਰਜਿਸਟ੍ਰੇਸ਼ਨ ਹਿਸਟਰੀ ਵੀ ਨਹੀਂ ਹੈ।

ਟੋਇਟਾ ਫਾਰਚੂਨਰ ਨੂੰ ਟੱਕਰ ਦਿੰਦੀ ਹੈ ਇਹ SUV, 20 ਲੱਖ ਰੁਪਏ ਘੱਟ ਵਿੱਚ ਮਿਲ ਰਹੀ ਇੱਕਦਮ ਨਵੀਂ ਕਾਰ
ਟੋਇਟਾ ਫਾਰਚੂਨਰ ਨੂੰ ਟੱਕਰ ਦਿੰਦੀ ਹੈ ਇਹ SUV
Follow Us
tv9-punjabi
| Updated On: 28 Apr 2025 16:41 PM

ਦੇਸ਼ ਵਿੱਚ ਬਹੁਤ ਘੱਟ ਕਾਰਾਂ ਹਨ ਜੋ ਟੋਇਟਾ ਫਾਰਚੂਨਰ ਦੀ ਸ਼ਾਨ ਦਾ ਮੁਕਾਬਲਾ ਕਰ ਸਕਦੀਆਂ ਹਨ। ਹੁਣ ਇਨ੍ਹਾਂ ਵਿੱਚੋਂ ਇੱਕ ਕਾਰ ਆਪਣੀ ਅਸਲ ਕੀਮਤ ਨਾਲੋਂ ਲਗਭਗ 20 ਲੱਖ ਰੁਪਏ ਸਸਤੇ ਵਿੱਚ ਉਪਲਬਧ ਹੈ। ਜੇਕਰ ਇਸ ਲਿਹਾਜ ਨਾਲ ਦੇਖਿਆ ਜਾਵੇ ਤਾਂ ਇਸਦਾ ਫਾਰਚੂਨਰ ਦੀ ਵਿਕਰੀ ‘ਤੇ ਭਾਰੀ ਅਸਰ ਪੈ ਸਕਦਾ ਹੈ। ਇਸ ਕੀਮਤ ‘ਤੇ ਕਾਰ ਖਰੀਦਣ ਵਿੱਚ ਇੱਕ ਖਾਸ ਟਵਿਸਟ ਹੈ, ਤੁਹਾਨੂੰ ਇਹ ਕਾਰ ਬਿਲਕੁਲ ਨਵੀਂ ਮਿਲੇਗੀ ਅਤੇ ਬਿਨਾਂ ਕਿਸੇ ਰਜਿਸਟ੍ਰੇਸ਼ਨ ਹਿਸਟਰੀ ਦੇ।

ਫਾਰਚੂਨਰ ਨਾਲ ਮੁਕਾਬਲਾ ਕਰਨ ਵਾਲੀ ਇਹ 7-ਸੀਟਰ SUV ਕੋਈ ਹੋਰ ਨਹੀਂ ਸਗੋਂ ਨਿਸਾਨ ਇੰਡੀਆ ਦਾ ਫਲੈਗਸ਼ਿਪ ਮਾਡਲ, Nissan X-Trail ਹੈ। ਅਸਲ ਵਿੱਚ 49.92 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੋਣ ਵਾਲੀ ਇਹ ਕਾਰ ਇਸ ਸਮੇਂ ਕੁਝ ਪਲੇਟਫਾਰਮਾਂ ‘ਤੇ 20 ਲੱਖ ਰੁਪਏ ਸਸਤੀ, ਯਾਨੀ ਕਿ ਸਿਰਫ 29.50 ਲੱਖ ਰੁਪਏ ਵਿੱਚ ਉਪਲਬਧ ਹੈ।

ਇੱਥੇ ਮਿਲ ਰਹੀ ਸਸਤੀ ਨਵੀਂ ਕਾਰ

ਤੁਸੀਂ ਸਿਰਫ਼ 29.50 ਲੱਖ ਰੁਪਏ ਵਿੱਚ ਬਿਲਕੁਲ ਨਵੀਂ ਨਿਸਾਨ ਐਕਸ-ਟ੍ਰੇਲ ਖਰੀਦ ਸਕਦੇ ਹੋ। ਪਰ ਤੁਹਾਨੂੰ ਇਹ ਨਿਸਾਨ ਇੰਡੀਆ ਦੇ ਅਧਿਕਾਰਤ ਚੈਨਲ ਤੋਂ ਨਹੀਂ ਮਿਲੇਗੀ। ਦਰਅਸਲ, ਸੈਕਿੰਡ-ਹੈਂਡ ਲਗਜ਼ਰੀ ਕਾਰਾਂ ਦੀ ਸੇਲ ਕਰਨ ਵਾਲੇ ਪਲੇਟਫਾਰਮ Big Boy Toyz ‘ਤੇ ਨਿਸਾਨ ਐਕਸ-ਟ੍ਰੇਲ ਨੰ ਇਸ ਕੀਮਤ ‘ਤੇ ਲਿਸਟ ਕੀਤਾ ਗਿਆ ਹੈ। ਇਹ ਗੱਡੀ ਕਿਤੇ ਵੀ ਰਜਿਸਟਰਡ ਨਹੀਂ ਹੈ। ਇਸਦਾ ਮਤਲਬ ਹੈ ਕਿ ਤੁਸੀਂ ਇਸ ਕਾਰ ਦੇ ਫਰਸਟ ਓਨਰ ਬਣਨ ਜਾ ਰਹੇ ਹੋ। ਇਹ CVT ਟ੍ਰਾਂਸਮਿਸ਼ਨ ਵਾਲੀ ਆਟੋਮੈਟਿਕ SUV ਹੈ ਅਤੇ ਇਸਦੇ ਸਪੀਡ ਮੀਟਰ ਦੇ ਅਨੁਸਾਰ, ਇਹ ਹੁਣ ਤੱਕ ਜ਼ੀਰੋ ਕਿਲੋਮੀਟਰ ਚੱਲੀ ਹੈ।

Nissan X Trail ਮਿਲ ਰਹੀ ਸਸਤੇ ਵਿੱਚ

ਇਸ 5-ਡੋਰ 7-ਸੀਟਰ SUV ਦੀ ਮੈਨੂਫੈਕਚਰਿੰਗ 2024 ਦੀ ਹੈ। ਪੈਟਰੋਲ-ਹਾਈਬ੍ਰਿਡ ਸਿਸਟਮ ‘ਤੇ ਚੱਲਣ ਵਾਲੀ ਇਸ ਕਾਰ ਵਿੱਚ, ਤੁਸੀਂ ਵਾਧੂ ਪੈਸੇ ਦੇ ਕੇ 12.3-ਇੰਚ ਮਲਟੀਮੀਡੀਆ ਟੱਚਸਕ੍ਰੀਨ ਲਗਾ ਸਕਦੇ ਹੋ। ਇਸ ਦੇ ਨਾਲ ਹੀ, ਇਸਦੇ ਇੰਟਰੀਅਰ ਨੂੰ ਲੈਦਰ ਅਪਹੋਲਿਸਟ੍ਰੀ ਦੇ ਨਾਲ ਹੋਰ ਪ੍ਰੀਮੀਅਮ ਲੁੱਕ ਵੀ ਦਿੱਤਾ ਗਿਆ ਹੈ। ਬਿਗ ਬੁਆਏਜ਼ ਟੌਇਜ਼ ਦੀ ਇੰਨਵੈਂਟਰੀ ਵਿੱਚ ਇਸ ਵੇਲੇ ਨਿਸਾਨ ਐਕਸ-ਟ੍ਰੇਲ ਦੀਆਂ ਸਿਰਫ਼ 2 ਹੀ ਯੂਨੀਟ ਬੱਚੀਆਂ ਹਨ।

ਦਮਦਾਰ ਪਰਫਾਰਮੈਂਸ ਵਾਲੀ ਕਾਰ

ਇਸ ਕਾਰ ਵਿੱਚ ਤੁਹਾਨੂੰ 1498 ਸੀਸੀ ਦਾ 3-ਸਿਲੰਡਰ ਟਰਬੋ-ਪੈਟਰੋਲ ਮਾਈਲਡ-ਹਾਈਬ੍ਰਿਡ ਇੰਜਣ ਮਿਲਦਾ ਹੈ। ਇਹ 161 bhp ਦੀ ਮੈਕਸ ਪਾਵਰ ਅਤੇ 300 Nm ਦਾ ਪੀਕ ਟਾਰਕ ਜੈਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 13.7 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਇਸ ਕਾਰ ਵਿੱਚ ਇੱਕ ਵਾਰ ਵਿੱਚ 55 ਲੀਟਰ ਪੈਟਰੋਲ ਭਰਿਆ ਜਾ ਸਕਦਾ ਹੈ। ਕਾਰ ਵਿੱਚ ਤੁਹਾਨੂੰ ਪੈਨੋਰਾਮਿਕ ਸਨਰੂਫ, ਡਿਊਲ-ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ, ਵਾਇਰਲੈੱਸ ਫੋਨ ਚਾਰਜਰ, 360 ਡਿਗਰੀ ਕੈਮਰਾ ਅਤੇ 7 ਏਅਰਬੈਗ ਸਟੈਂਡਰਡ ਤੌਰ ਤੇ ਮਿਲਦੇ ਹਨ।

Bhiwani ਦੀ Teacher Manisha ਕਤਲ ਕੇਸ ਵਿੱਚ Lawrence Bishnoi ਨੇ ਇਸ ਲਈ ਮਾਰੀ Entry
Bhiwani ਦੀ Teacher Manisha ਕਤਲ ਕੇਸ ਵਿੱਚ Lawrence Bishnoi ਨੇ ਇਸ ਲਈ ਮਾਰੀ Entry...
Situationship ਤੋਂ Ghosting ਤੱਕ, ਸਮਝੋ Gen Z ਦੇ ਨਵੇਂ ਰਿਲੇਸ਼ਨਸ਼ਿਪ ਸ਼ਬਦ
Situationship ਤੋਂ Ghosting ਤੱਕ, ਸਮਝੋ Gen Z ਦੇ ਨਵੇਂ ਰਿਲੇਸ਼ਨਸ਼ਿਪ ਸ਼ਬਦ...
ਚੰਡੀਗੜ੍ਹ ਦੀ ਕੁੜੀ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਜਾਣੋ...ਕੌਣ ਹੈ ਹੋਣ ਵਾਲੀ ਲਾੜੀ?
ਚੰਡੀਗੜ੍ਹ ਦੀ ਕੁੜੀ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਜਾਣੋ...ਕੌਣ ਹੈ ਹੋਣ ਵਾਲੀ ਲਾੜੀ?...
Shubanshu Shukla: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ
Shubanshu Shukla: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...