ਬਰਸਾਤ ਦੇ ਮੌਸਮ ‘ਚ ਕਿੰਨਾ ਹੋਣਾ ਚਾਹੀਦਾ ਹੈ ਕਾਰ ਦੇ ਟਾਇਰ ਦਾ ਪ੍ਰੈਸ਼ਰ? ਜਾਣੋ ਸਹੀ ਜਵਾਬ ਅਤੇ ਜ਼ਰੂਰੀ ਗੱਲਾਂ

Published: 

31 Jul 2026 15:13 PM IST

Car Tyre Pressure: ਬਰਸਾਤ ਦੇ ਮੌਸਮ ਵਿੱਚ ਸੁਰੱਖਿਅਤ ਡਰਾਈਵਿੰਗ ਲਈ ਟਾਇਰ ਪ੍ਰੈਸ਼ਰ ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜ਼ਿਆਦਾ ਜਾਂ ਘੱਟ ਹਵਾ ਦੋਵੇਂ ਹੀ ਕਾਰ ਦੀ ਗ੍ਰਿਪ, ਬ੍ਰੇਕਿੰਗ ਅਤੇ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਕੰਪਨੀ ਵੱਲੋਂ ਦੱਸੇ ਗਏ ਪ੍ਰੈਸ਼ਰ ਦੀ ਹੀ ਪਾਲਣਾ ਕਰੋ ਅਤੇ ਟਾਇਰ ਦੀ ਗ੍ਰਿਪ ਤੇ ਟ੍ਰੈਡ ਦੀ ਨਿਯਮਿਤ ਜਾਂਚ ਕਰੋ।

ਬਰਸਾਤ ਦੇ ਮੌਸਮ ਚ ਕਿੰਨਾ ਹੋਣਾ ਚਾਹੀਦਾ ਹੈ ਕਾਰ ਦੇ ਟਾਇਰ ਦਾ ਪ੍ਰੈਸ਼ਰ? ਜਾਣੋ ਸਹੀ ਜਵਾਬ ਅਤੇ ਜ਼ਰੂਰੀ ਗੱਲਾਂ

ਬਰਸਾਤ ਦੇ ਮੌਸਮ 'ਚ ਕਿੰਨਾ ਹੋਣਾ ਚਾਹੀਦਾ ਕਾਰ ਦੇ ਟਾਇਰ ਦਾ ਪ੍ਰੈਸ਼ਰ?

ਬਰਸਾਤ ਦੇ ਮੌਸਮ ਵਿੱਚ ਕਾਰ ਚਲਾਉਣਾ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਗਿੱਲੀਆਂ ਅਤੇ ਫਿਸਲਣ ਵਾਲੀਆਂ ਸੜਕਾਂ ਹਾਦਸਿਆਂ ਦਾ ਖਤਰਾ ਵਧਾ ਦਿੰਦੀਆਂ ਹਨ। ਅਜਿਹੇ ਸਮੇਂ ਵਿੱਚ ਲੋਕ ਅਕਸਰ ਵਾਈਪਰ, ਬ੍ਰੇਕ ਅਤੇ ਹੈੱਡਲਾਈਟ ਦੀ ਜਾਂਚ ਤਾਂ ਕਰ ਲੈਂਦੇ ਹਨ, ਪਰ ਟਾਇਰ ਪ੍ਰੈਸ਼ਰ ਵੱਲ ਧਿਆਨ ਨਹੀਂ ਦਿੰਦੇ। ਜਦਕਿ ਸੁਰੱਖਿਅਤ ਡਰਾਈਵਿੰਗ ਲਈ ਟਾਇਰਾਂ ਵਿੱਚ ਸਹੀ ਹਵਾ ਹੋਣਾ ਬਹੁਤ ਜ਼ਰੂਰੀ ਹੈ। ਸਹੀ ਪ੍ਰੈਸ਼ਰ ਨਾ ਹੋਣ ‘ਤੇ ਕਾਰ ਦੀ ਪਕੜ ਕਮਜ਼ੋਰ ਹੋ ਸਕਦੀ ਹੈ ਅਤੇ ਬ੍ਰੇਕਿੰਗ ‘ਤੇ ਵੀ ਅਸਰ ਪੈ ਸਕਦਾ ਹੈ।

ਕਿੰਨਾ ਹੋਣਾ ਚਾਹੀਦਾ ਹੈ ਟਾਇਰ ਪ੍ਰੈਸ਼ਰ?

ਬਰਸਾਤ ਹੋਵੇ ਜਾਂ ਗਰਮੀ, ਟਾਇਰ ਦਾ ਪ੍ਰੈਸ਼ਰ ਹਮੇਸ਼ਾ ਉਹੀ ਰੱਖਣਾ ਚਾਹੀਦਾ ਹੈ ਜੋ ਵਾਹਨ ਬਣਾਉਣ ਵਾਲੀ ਕੰਪਨੀ ਨੇ ਤੈਅ ਕੀਤਾ ਹੈ। ਹਰ ਕਾਰ ਲਈ ਇਹ ਵੱਖਰਾ ਹੁੰਦਾ ਹੈ। ਇਸ ਦੀ ਜਾਣਕਾਰੀ ਤੁਹਾਨੂੰ ਡਰਾਈਵਰ ਸਾਈਡ ਦੇ ਦਰਵਾਜ਼ੇ ‘ਤੇ ਲੱਗੇ ਸਟਿਕਰ ਜਾਂ ਫਿਰ ਕਾਰ ਦੇ ਓਨਰ ਮੈਨੂਅਲ ਵਿੱਚ ਆਸਾਨੀ ਨਾਲ ਮਿਲ ਜਾਵੇਗੀ। ਮੌਸਮ ਬਦਲਣ ‘ਤੇ ਆਪਣੇ ਤੌਰ ‘ਤੇ ਟਾਇਰ ਦੀ ਹਵਾ ਘੱਟ ਜਾਂ ਜ਼ਿਆਦਾ ਕਰਨਾ ਸਹੀ ਤਰੀਕਾ ਨਹੀਂ ਹੈ।

ਜ਼ਿਆਦਾ ਹਵਾ ਭਰਨ ਨਾਲ ਕੀ ਹੁੰਦਾ ਹੈ?

ਜੇਕਰ ਟਾਇਰ ਵਿੱਚ ਲੋੜ ਤੋਂ ਜ਼ਿਆਦਾ ਹਵਾ ਭਰ ਦਿੱਤੀ ਜਾਵੇ ਤਾਂ ਉਸ ਦਾ ਸੜਕ ਨਾਲ ਸੰਪਰਕ ਘੱਟ ਹੋ ਜਾਂਦਾ ਹੈ। ਇਸ ਦਾ ਅਸਰ ਕਾਰ ਦੀ ਗ੍ਰਿਪ ‘ਤੇ ਪੈਂਦਾ ਹੈ। ਬਰਸਾਤ ਦੇ ਮੌਸਮ ਵਿੱਚ ਅਚਾਨਕ ਬ੍ਰੇਕ ਲਗਾਉਣ ਜਾਂ ਤੇਜ਼ ਮੋੜ ਲੈਣ ਦੌਰਾਨ ਕਾਰ ਫਿਸਲ ਸਕਦੀ ਹੈ। ਇਸ ਲਈ ਹਮੇਸ਼ਾ ਨਿਰਧਾਰਤ ਸੀਮਾ ਦੇ ਅਨੁਸਾਰ ਹੀ ਟਾਇਰ ਵਿੱਚ ਹਵਾ ਭਰਵਾਉਣੀ ਚਾਹੀਦੀ ਹੈ।

ਘੱਟ ਹਵਾ ਵੀ ਬਣ ਸਕਦੀ ਹੈ ਮੁਸ਼ਕਲ

ਕੁਝ ਲੋਕਾਂ ਦਾ ਮੰਨਣਾ ਹੈ ਕਿ ਬਰਸਾਤ ਵਿੱਚ ਟਾਇਰ ਦਾ ਪ੍ਰੈਸ਼ਰ ਥੋੜ੍ਹਾ ਘੱਟ ਰੱਖਣ ਨਾਲ ਸੜਕ ‘ਤੇ ਗ੍ਰਿਪ ਵਧੀਆ ਬਣਦੀ ਹੈ, ਪਰ ਅਜਿਹਾ ਕਰਨਾ ਸਹੀ ਨਹੀਂ ਹੈ। ਘੱਟ ਹਵਾ ਹੋਣ ਕਾਰਨ ਟਾਇਰ ਜਲਦੀ ਘਿਸ ਸਕਦੇ ਹਨ, ਈਂਧਨ ਦੀ ਖਪਤ ਵੱਧ ਸਕਦੀ ਹੈ ਅਤੇ ਲੰਬੇ ਸਫ਼ਰ ਦੌਰਾਨ ਟਾਇਰ ਜ਼ਿਆਦਾ ਗਰਮ ਹੋ ਸਕਦੇ ਹਨ। ਇਸ ਨਾਲ ਟਾਇਰ ਖਰਾਬ ਹੋਣ ਜਾਂ ਫਟਣ ਦਾ ਖਤਰਾ ਵੀ ਵੱਧ ਜਾਂਦਾ ਹੈ।

ਸਿਰਫ਼ ਪ੍ਰੈਸ਼ਰ ਨਹੀਂ, ਟਾਇਰ ਦੀ ਹਾਲਤ ਵੀ ਜਾਂਚੋ

ਬਰਸਾਤ ਦੇ ਮੌਸਮ ਵਿੱਚ ਟਾਇਰ ਦੀ ਗ੍ਰਿਪ ਅਤੇ ਟ੍ਰੈਡ ਦੀ ਡੂੰਘਾਈ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਜੇਕਰ ਟਾਇਰ ਦਾ ਟ੍ਰੈਡ ਕਾਫ਼ੀ ਘਿਸ ਚੁੱਕਾ ਹੈ, ਤਾਂ ਪਾਣੀ ਵਾਲੀ ਸੜਕ ‘ਤੇ ਕਾਰ ਦਾ ਕੰਟਰੋਲ ਵਿਗੜ ਸਕਦਾ ਹੈ। ਇਸ ਲਈ ਅਜਿਹੇ ਟਾਇਰਾਂ ਨੂੰ ਸਮੇਂ ਸਿਰ ਬਦਲ ਦੇਣਾ ਹੀ ਬਿਹਤਰ ਹੁੰਦਾ ਹੈ।

ਸੁਰੱਖਿਅਤ ਸਫ਼ਰ ਲਈ ਇਹ ਗੱਲਾਂ ਰੱਖੋ ਯਾਦ

ਹਰ ਮਹੀਨੇ ਘੱਟੋ-ਘੱਟ ਇੱਕ ਵਾਰ ਟਾਇਰ ਪ੍ਰੈਸ਼ਰ ਜ਼ਰੂਰ ਚੈੱਕ ਕਰਵਾਓ। ਜੇਕਰ ਤੁਸੀਂ ਲੰਬੀ ਯਾਤਰਾ ‘ਤੇ ਜਾ ਰਹੇ ਹੋ, ਤਾਂ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਟਾਇਰਾਂ ਦੀ ਹਵਾ ਅਤੇ ਉਨ੍ਹਾਂ ਦੀ ਹਾਲਤ ਦੋਵਾਂ ਦੀ ਜਾਂਚ ਕਰੋ। ਸਹੀ ਟਾਇਰ ਪ੍ਰੈਸ਼ਰ ਅਤੇ ਵਧੀਆ ਹਾਲਤ ਵਾਲੇ ਟਾਇਰ ਨਾ ਸਿਰਫ਼ ਤੁਹਾਡੀ ਕਾਰ ਦੀ ਪਰਫਾਰਮੈਂਸ ਨੂੰ ਬਿਹਤਰ ਬਣਾਉਂਦੇ ਹਨ, ਸਗੋਂ ਬਰਸਾਤ ਦੇ ਮੌਸਮ ਵਿੱਚ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।

Source:TV9Hindi.com

Follow Us