AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

CNG ਕਾਰ ਖਰੀਦਣ ਦਾ ਹੈ ਪਲਾਨ? ਇਨ੍ਹਾਂ ਗੱਡੀਆਂ ‘ਤੇ ਮਿਲ ਰਹੀ ਵੱਡੀ ਛੋਟ, ਮੌਕਾ ਸਿਰਫ ਕੁਝ ਦਿਨਾਂ ਲਈ

ਨਵੀਂ CNG ਕਾਰ ਖਰੀਦਣ ਦਾ ਸਹੀ ਸਮਾਂ ਆ ਗਿਆ ਹੈ, ਦਸੰਬਰ ਵਿੱਚ Tata Tiago ਤੋਂ Hyundai Grand i10 Nios ਤੱਕ 'ਤੇ ਭਾਰੀ ਬਚਤ ਦਾ ਮੌਕਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ ਪੰਜ ਮਾਡਲ ਹਨ ਜੋ ਦਸੰਬਰ ਵਿੱਚ ਬੰਪਰ ਡਿਸਕਾਊਂਟ ਦੇ ਨਾਲ ਤੁਹਾਡੇ ਲਈ ਉਪਲਬਧ ਹੋਣਗੇ।

CNG ਕਾਰ ਖਰੀਦਣ ਦਾ ਹੈ ਪਲਾਨ? ਇਨ੍ਹਾਂ ਗੱਡੀਆਂ 'ਤੇ ਮਿਲ ਰਹੀ ਵੱਡੀ ਛੋਟ, ਮੌਕਾ ਸਿਰਫ ਕੁਝ ਦਿਨਾਂ ਲਈ
Pic Credit: TV9Hindi.com
tv9-punjabi
| Updated On: 22 Dec 2023 16:20 PM IST
Share

ਗਾਹਕਾਂ ਵਿੱਚ ਸੀਐਨਜੀ ਕਾਰਾਂ ਦੀ ਬਹੁਤ ਮੰਗ ਹੈ, ਸੀਐਨਜੀ ਵਾਹਨਾਂ ਦੀ ਮੰਗ ਦੇ ਪਿੱਛੇ ਦੋ ਵੱਡੇ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ CNG ਪੈਟਰੋਲ ਨਾਲੋਂ ਸਸਤੀ ਹੈ ਅਤੇ ਦੂਜਾ, CNG ਕਾਰ ਪੈਟਰੋਲ (Petrol) ਦੇ ਮੁਕਾਬਲੇ ਵਧੀਆ ਮਾਈਲੇਜ ਦਿੰਦੀ ਹੈ। ਜੇਕਰ ਤੁਸੀਂ ਵੀ ਦਸੰਬਰ ‘ਚ ਨਵੀਂ CNG ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇਸ ਮਹੀਨੇ CNG ਕਾਰ ਖਰੀਦ ਕੇ ਹਜ਼ਾਰਾਂ ਦੀ ਬੱਚਤ ਕਰ ਸਕਦੇ ਹੋ।

ਟਾਟਾ ਮੋਟਰਜ਼, ਹੁੰਡਈ ਅਤੇ ਮਾਰੂਤੀ ਸੁਜ਼ੂਕੀ ਵਰਗੀਆਂ ਕੰਪਨੀਆਂ ਦਸੰਬਰ (December) ਵਿੱਚ ਆਪਣੇ ਸੀਐਨਜੀ ਮਾਡਲ ਸਸਤੇ ਵਿੱਚ ਵੇਚ ਰਹੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਮਾਡਲਾਂ ‘ਤੇ ਡਿਸਕਾਊਂਟ ਮਿਲ ਸਕਦਾ ਹੈ।

Tata Tiago CNG ਦੀ ਭਾਰਤ ਵਿੱਚ ਕੀਮਤ

ਤੁਸੀਂ Tata Tiago ਨੂੰ ਖਰੀਦ ਕੇ 30 ਹਜ਼ਾਰ ਰੁਪਏ ਦੀ ਬਚਤ ਕਰ ਸਕੋਗੇ, ਇਸ ਹੈਚਬੈਕ ਦੀ ਕੀਮਤ 5,59,900 ਰੁਪਏ (ਐਕਸ-ਸ਼ੋਰੂਮ) ਤੋਂ 7,14,900 ਰੁਪਏ (ਐਕਸ-ਸ਼ੋਰੂਮ) ਤੱਕ ਹੈ।

ਭਾਰਤ ਵਿੱਚ Tigor CNG ਦੀ ਕੀਮਤ

ਇਸ ਟਾਟਾ ਮੋਟਰਸ ਕਾਰ ਦੇ CNG ਵੇਰੀਐਂਟ ‘ਤੇ ਤੁਸੀਂ 35 ਹਜ਼ਾਰ ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਇਸ ਕਾਰ ਦੇ CNG ਮਾਡਲ ਦੀ ਕੀਮਤ 7,79,900 ਰੁਪਏ (ਐਕਸ-ਸ਼ੋਰੂਮ, ਦਿੱਲੀ) ਤੋਂ ਸ਼ੁਰੂ ਹੁੰਦੀ ਹੈ।

ਭਾਰਤ ਵਿੱਚ Hyundai Aura ਦੀ ਕੀਮਤ

ਇਸ ਹੁੰਡਈ ਕਾਰ ‘ਤੇ ਦਸੰਬਰ ‘ਚ 20 ਹਜ਼ਾਰ ਰੁਪਏ ਤੱਕ ਦਾ ਕੈਸ਼ ਡਿਸਕਾਊਂਟ, 10 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਅਤੇ 3 ਹਜ਼ਾਰ ਰੁਪਏ ਤੱਕ ਦਾ ਕਾਰਪੋਰੇਟ ਡਿਸਕਾਊਂਟ ਮਿਲ ਰਿਹਾ ਹੈ। ਇਸ ਕਾਰ ਦੇ CNG ਮਾਡਲ ਦੀ ਕੀਮਤ 8,22,800 ਰੁਪਏ (ਐਕਸ-ਸ਼ੋਰੂਮ, ਦਿੱਲੀ) ਤੋਂ 8,99,800 ਰੁਪਏ (ਐਕਸ-ਸ਼ੋਰੂਮ, ਦਿੱਲੀ) ਤੱਕ ਹੈ।

ਭਾਰਤ ਵਿੱਚ Maruti Suzuki Celerio ਦੀ ਕੀਮਤ

ਮਾਰੂਤੀ ਸੁਜ਼ੂਕੀ ਦੀ ਇਸ ਹੈਚਬੈਕ ‘ਤੇ ਤੁਸੀਂ ਕੁੱਲ 50 ਹਜ਼ਾਰ ਰੁਪਏ ਤੱਕ ਦੀ ਬਚਤ ਕਰ ਸਕਦੇ ਹੋ, ਇਸ ਵਾਹਨ ਨਾਲ ਤੁਹਾਨੂੰ 30 ਹਜ਼ਾਰ ਰੁਪਏ ਤੱਕ ਦਾ ਕੈਸ਼ ਡਿਸਕਾਊਂਟ ਅਤੇ 20 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਮਿਲ ਰਿਹਾ ਹੈ। ਇਸ ਕਾਰ ਦੇ CNG ਵੇਰੀਐਂਟ ਦੀ ਕੀਮਤ 6,37,500 ਰੁਪਏ (ਐਕਸ-ਸ਼ੋਰੂਮ) ਹੈ।

Hyundai Grand i10 Nios CNG ਦੀ ਭਾਰਤ ਵਿੱਚ ਕੀਮਤ

ਇਸ ਮਸ਼ਹੂਰ ਹੈਚਬੈਕ ‘ਤੇ ਦਸੰਬਰ ‘ਚ 35 ਹਜ਼ਾਰ ਰੁਪਏ ਤੱਕ ਦਾ ਕੈਸ਼ ਡਿਸਕਾਊਂਟ, 10 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਅਤੇ 3 ਹਜ਼ਾਰ ਰੁਪਏ ਤੱਕ ਦਾ ਕਾਰਪੋਰੇਟ ਡਿਸਕਾਊਂਟ ਮਿਲ ਰਿਹਾ ਹੈ। ਇਸ ਕਾਰ ਦੀ ਕੀਮਤ 7,68,300 ਰੁਪਏ (ਐਕਸ-ਸ਼ੋਰੂਮ) ਤੋਂ 8,22,950 ਰੁਪਏ (ਐਕਸ-ਸ਼ੋਰੂਮ) ਹੈ।

ਧਿਆਨ ਦਿਓ

ਉੱਪਰ ਦੱਸੇ ਗਏ ਵਾਹਨਾਂ ਦੇ ਨਾਲ ਉਪਲਬਧ ਪੇਸ਼ਕਸ਼ਾਂ ਇੱਕ ਸੂਬੇ ਤੋਂ ਦੂਜੇ ਸੂਵੇ ਵਿੱਚ ਵੱਖ-ਵੱਖ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਆਪਣੇ ਸੂਬੇ ਵਿੱਚ ਚੱਲ ਰਹੇ ਪੇਸ਼ਕਸ਼ਾਂ ਬਾਰੇ ਸਹੀ ਜਾਣਕਾਰੀ ਲਈ ਨਜ਼ਦੀਕੀ ਡੀਲਰ ਨਾਲ ਸੰਪਰਕ ਕਰੋ। ਤੁਸੀਂ 31 ਦਸੰਬਰ ਤੱਕ ਉਪਰੋਕਤ ਵਾਹਨਾਂ ਦੇ ਨਾਲ ਉਪਲਬਧ ਪੇਸ਼ਕਸ਼ਾਂ ਦਾ ਲਾਭ ਲੈ ਸਕੋਗੇ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...